ਚੰਡੀਗੜ੍ਹ : ਇਸ ਵਕਤ ਕੋਰੋਨਾ ਦੀ ਦੂਜੀ ਵੇਵ ਤਾਂ ਚਲ ਹੀ ਰਹੀ ਹੈ ਅਤੇ ਹੁਣ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਦੀਆਂ ਵੀ ਗੱਲਾਂ ਚੱਲ ਰਹੀਆਂ ਹਨ। ਲੋਕ ਸੋਚ ਰਹੇ ਹਨ ਕਿ ਦੂਜੀ ਵੇਵ ਖ਼ਤਮ ਹੋਣ ਵਾਲੀ ਹੈ ਪਰ ਲੋਕਾਂ ਨੂੰ ਹੁਸਿ਼ਆਰ ਰਹਿਣਾ ਚਾਹੀਦਾ ਹੈ ਕਿ ਹਾਲੇ ਕੋਰੋਨਾ ਰੁਕਿਆ ਨਹੀਂ ਹੈ। ਕੇਂਦਰ ਨੇ ਤਾਂ ਕਹਿ ਦਿਤਾ ਹੈ ਕਿ ਦੇਸ਼ ਵਿਚ ਕੋਰੋਨਾ ਦੀ ਤੀਜੀ ਲਹਿਰ ਆਵੇਗੀ। ਇਸ ਤੋਂ ਇਲਾਵਾ ਬੀਤੇ ਕਲ ਸੁਪਰੀਮ ਕੋਰਟ ਨੇ ਵੀ ਇਹ ਸਾਫ਼ ਕਰ ਦਿਤਾ ਸੀ ਕਿ ਕੋਰੋਨਾ ਦੀ ਤੀਜੀ ਲਹਿਰ ਆਵੇਗੀ ਅਤੇ ਕੋਰਟ ਨੇ ਕੇਂਦਰ ਤੋਂ ਪੁਛਿਆ ਸੀ ਕਿ ਉਨ੍ਹਾਂ ਨੇ ਕੀ ਤਿਆਰੀ ਕੀਤੀ ਹੈ।
ਬਾਇਓਕਾਨ ਦੀ ਸੰਸਥਾਪਕ ਕਿਰਨ ਮਜੂਮਦਾਰ ਸ਼ਾਅ ਨੇ ਕਿਹਾ ਹੈ ਕਿ ਭਾਰਤ ’ਚ ਕੋਰੋਨਾ ਦੀ ਦੂਜੀ ਲਹਿਰ ਸੁਨਾਮੀ ਵਰਗੀ ਹੈ। ਉਨ੍ਹਾਂ ਨੇ ਕੋਰੋਨਾ ਵਾਇਰਸ ਦੇ ਮਾਮਲਿਆਂ ’ਚ ਭਾਰੀ ਵਾਧੇ ਲਈ ਹਾਲੀਆ ਵਿਧਾਨ ਸਭਾ ਚੋਣਾਂ ਤੇ ਧਾਰਮਿਕ ਸਮਾਗਮਾਂ ਨੂੰ ਜ਼ਿੰਮੇਵਾਰ ਠਹਿਰਾਇਆ। ਸ਼ਾਅ ਨੇ ਕਿਹਾ ਕਿ ਹਸਪਤਾਲ ’ਚ ਆਕਸੀਜਨ ਤੇ ਬੈੱਡਾਂ ਦੀ ਭਾਰੀ ਮੰਗ ਹੈ। ਜਿਸ ਹਿਸਾਬ ਨਾਲ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆ ਰਹੇ ਹਨ, ਉਸਦੀ ਮੈਨੇਜਮੈਂਟ ਕਰਨ ਲਈ ਸਾਡੇ ਕੋਲ ਉਚਿਤ ਵਸੀਲੇ ਨਹੀਂ ਹਨ। ਇਸ ਮਹਾਮਾਰੀ ਨਾਲ ਨਿਪਟਣ ਲਈ ਸਾਡੇ ਕੋਲ ਉਚਿਤ ਮੈਡੀਕਲ ਸਮੱਗਰੀ ਵੀ ਨਹੀਂ ਹੈ। ਸਭ ਤੋਂ ਵੱਧ ਕੇ ਲੋਕਾਂ ਦਾ ਤੇਜ਼ੀ ਨਾਲ ਟੀਕਾਕਰਨ ਕਰਨ ਲਈ ਜ਼ਰੂਰੀ ਵੈਕਸੀਨ ਵੀ ਸਾਡੇ ਕੋਲ ਨਹੀਂ ਹੈ।