ਨਵੀਂ ਦਿੱਲੀ : ਪ੍ਰਸਿੱਧ ਸਿਤਾਰ ਵਾਦਕ ਦੇਬੂ ਚੌਧਰੀ ਦੇ ਪੁੱਤਰ ਤੇ ਮਸ਼ਹੂਰ ਸਿਤਾਰ ਵਾਦਕ ਪ੍ਰਤੀਕ ਚੌਧਰੀ ਦਾ ਕੋਰੋਨਾ ਨਾਲ ਦੇਹਾਂਤ ਹੋ ਗਿਆ ਹੈ। ਉਹ ਕੁਝ ਦਿਨ ਪਹਿਲਾਂ ਤੋਂ ਵੈਂਟੀਲੇਟਰ ’ਤੇ ਸਨ। ਇਸ ਤੋਂ ਕੁਝ ਦਿਨ ਪਹਿਲਾਂ ਉੁਨ੍ਹਾਂ ਦੇ ਪਿਤਾ ਦੇਬੂ ਚੌਧਰੀ ਦੀ ਵੀ ਮੌਤ ਹੋ ਗਈ ਸੀ। ਦੇਸ਼ ਦੇ ਮਸ਼ਹੂਰ ਸਿਤਾਰ ਵਾਦਕਾਂ ’ਚੋਂ ਇਕ ਦੇਬੂ ਚੌਧਰੀ ਸੰਗੀਤ ਦੇ ਸੇਨਿਆ ਘਰਾਣੇ ’ਚੋਂ ਸੀ। ਦੇਬੂ ਚੌਧਰੀ ਨੂੰ ਪਦਮ ਭੂਸ਼ਣ ਤੇ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ। 49 ਸਾਲਾ ਪ੍ਰਤੀਕ ਚੌਧਰੀ ਆਪਣੇ ਪਿੱਛੇ ਪਤਨੀ ਰੂਨਾ ਅਤੇ ਬੇਟੀ ਰਿਆਨਾ ਤੇ ਬੇਟਾ ਅਧਿਰਾਜ ਨੂੰ ਰੋਂਦੇ-ਕੁਰਲਾਉਂਦਿਆਂ ਛੱਡ ਗਏ ਹਨ। ਉਨ੍ਹਾਂ ਦੀ ਪਤਨੀ ਰੂਨਾ ਤੇ 4 ਸਾਲਾ ਬੇਟੀ ਵੀ ਕੋਰੋਨਾ ਦੀ ਲਪੇਟ ਵਿੱਚ ਆ ਚੁੱਕੀਆਂ ਹਨ, ਉਨ੍ਹਾਂ ਦੀ ਰਿਪੋਰਟ ਪੌਜ਼ੀਟਿਵ ਆਈ ਹੈ ਅਤੇ ਇਲਾਜ ਚੱਲ ਰਿਹਾ ਹੈ।