Friday, November 22, 2024

Haryana

ਹੁਣ 4,000 ਹੋਰ ਪਲੇ ਸਕੂਲ ਖੋਲੇ ਜਾਣਗੇ : ਅਸੀਮ ਗੋਇਲ

July 06, 2024 03:14 PM
SehajTimes

ਚੰਡੀਗੜ੍ਹ : ਹਰਿਆਣਾ ਦੇ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ੍ਰੀ ਅਸੀਮ ਗੋਇਲ ਨੇ ਕਿਹਾ ਕਿ ਸੂਬੇ ਵਿਚ ਪਹਿਲੇ ਪੜਾਅ ਵਿਚ ਸ਼ੁਰੂ ਕੀਤੇ ਗਏ 4,000 ਪਲੇ ਸਕੂਲਾਂ ਦੀ ਸਫਲਤਾ ਦੇ ਬਾਅਦ ਦੂਜੇ ਪੜਾਅ ਵਿਚ 4,000 ਹੋਰ ਪਲੇ ਸਕੂਲ ਖੋਲੇ ਜਾਣਗੇ। ਪਲੇ ਸਕੂਲ ਖੋਲਣ ਦਾ ਮੁੱਖ ਉਦੇਸ਼ ਹਰਿਆਣਾ ਦੇ ਸਾਰੇ ਬੱਚਿਆਂ ਨੂੰ ਫਰੀ ਅਤੇ ਗੁਣਵੱਤਾ ਪੂਰਨ ਪ੍ਰੀ-ਸਕੂਲ ਦੀ ਸਿਖਿਆ ਦੇਣਾ ਹੈ।

ਸ੍ਰੀ ਅਸੀਮ ਗੋਇਲ ਨੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਤਿੰਨ ਤੋਂ ਛੇ ਸਾਲ ਦੀ ਉਮਰ ਦੇ ਬੱਚਿਆਂ ਦੇ ਉੱਤਮ ਵਿਕਾਸ ਅਤੇ ਸਹੀ ਦੇਖਭਾਲ ਲਈ ਹਰਿਆਣਾ ਸਰਕਾਰ ਨੇ ਸਾਲ 2020 ਵਿਚ ਕੌਮੀ ਸਿਖਿਆ ਨੀਤੀ 2020 ਨੂੰ ਲਾਗੂ ਕਰਦੇ ਹੋਏ ਸੂਬੇ ਦੇ 4 ਹਜਾਰ ਆਂਗਨਵਾੜੀ ਕੇਂਦਰਾਂ ਨੂੰ ਪਲੇ ਸਕੂਲਾਂ ਵਿਚ ਅਪਗ੍ਰੇਡ ਕਰਨ ਦਾ ਫੈਸਲਾ ਕੀਤਾ ਅਤੇ ਬੱਚਿਆਂ ਨੂੰ ਖੇਡ-ਖੇਡ ਵਿਚ ਉੱਤਮ ਦਰਜੇ ਦੀ ਪ੍ਰੀ-ਸਕੂਲ ਸਿਖਿਆ ਉਪਲਬਧ ਕਰਾਉਣ ਦੀ ਦਿਸ਼ਾ ਵਿਚ ਤੇਜੀ ਨਾਲ ਕੰਮ ਕਰਨਾ ਸ਼ੁਰੂ ਕੀਤਾ।

ਉਨ੍ਹਾਂ ਨੇ ਦਸਿਆ ਕਿ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਚਲਾਏ ਜਾ ਰਹੇ ਇੰਨ੍ਹਾਂ ਪਲੇ-ਸਕੂਲਾਂ ਨੁੰ ਰਚਨਾਤਮਕ ਰੰਗਾਂ ਅਤੇ ਚਿੱਤਰਕਾਰੀ ਨਾਲ ਸਜਾਇਆ ਗਿਆ ਹੈ। ਭਵਨਾਂ ਨੁੰ ਬਹੁਤ ਹੀ ਦਿਲਖਿੱਚ ਬਣਾਇਆ ਗਿਆ ਹੈ ਤਾਂ ਜੋ ਬੱਚੇ ਸਕੂਲ ਵਿਚ ਆਉਣ ਲਈ ਖੁਦ ਹੀ ਆਕਰਸ਼ਿਤ ਹੋ ਸਕਣ। ਇੰਨ੍ਹਾਂ ਸਕੂਲਾਂ ਰਾਹੀਂ ਹਰਿਆਣਾ ਸਰਕਾਰ ਦਾ ਟੀਚਾ 3 ਤੋਂ 6 ਸਾਲ ਦੇ ਬੱਚਿਆਂ ਨੂੰ ਪੜਾਈ ਦੇ ਬੋਝ ਤੋਂ ਦੂਰ ਆਨੰਦਮਈ ਮਾਹੌਲ ਵਿਚ ਬੁਨਿਆਦੀ ਕੌਸ਼ਲ ਪ੍ਰਦਾਨ ਕਰਨਾ ਹੈ , ਜਿਸ ਨਾਲ ਇਹ ਪ੍ਰਾਥਮਿਕ ਸਿਖਿਆ ਦੇ ਲਈ ਤਿਆਰ ਹੋ ਸਕਣ।

ਮਹਿਲਾ ਅਤੇ ਬਾਲ ਵਿਕਾਸ ਮੰਤਰੀ ਨੇ ਪਲੇ ਸਕੂਲ ਚਲਾਉਣ ਦੀ ਯੋਜਨਾ ਦੇ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਯੋਜਨਾ ਦੇ ਪਹਿਲੇ ਪੜਾਅ ਵਿਚ ਸਾਰੇ ਸੂਬੇ ਵਿਚ ਪ੍ਰਥਮ ਸੰਸਥਾ ਦੇ ਸਹਿਯੋਗ ਨਾਲ ਸਟੇਟ ਰਿਸੋਰਸ ਗਰੁੱਪ ਤਿਆਰ ਕੀਤਾ ਗਿਆ। ਇਸ ਵਿਚ ਹਰੇਕ ਜਿਲ੍ਹੇ ਤੋਂ ਇਕ ਬਾਲ ਵਿਕਾਸ ਪਰਿਯੋਜਨਾ ਅਧਿਕਾਰੀ, ਇਕ ਸਿਖਿਆ ਵਿਭਾਗ ਦੇ ਬੁਲਾਰੇ ਅਤੇ ਦੋ ਓਬਜਰਵਰਸ ਨੂੰ ਮਿਲਾ ਕੇ ਇਕ ਟੀਮ ਦਾ ਗਠਨ ਕੀਤਾ ਗਿਆ। ਇਸ ਟੀਮ ਨੂੰ ਪਹਿਲਾਂ ਖੁਦ ਅਭਿਆਸ ਕਲਾਸਾਂ ਚਲਾਉਣ ਦੇ ਬਾਅਦ ਅਗਲੇ ਪੱਧਰ ਦੀ ਸਿਖਲਾਈ ਦਿੱਤੀ ਅਤੇ ਦੂਜੇ ਪੜਾਅ ਵਿਚ ਹਰਿਆਣਾ ਦੇ ਸਾਰੇ ਬਾਲ ਵਿਕਾਸ ਪਰਿਯੋਜਨਾ ਅਧਿਕਾਰੀਆਂ ਅਤੇ ਓਬਜਰਵਰਸ ਨੂੰ ਟ੍ਰੇਨਡ ਕੀਤਾ ਗਿਆ। ਆਖੀਰੀ ਪੜਾਅ ਵਿਚ ਰਾਜ ਦੀ ਸਾਰੇ 25,962 ਆਂਗਨਵਾੜੀ ਕਾਰਜਕਰਤਾਵਾਂ ਨੁੰ ਟ੍ਰੇਨਡ ਕੀਤਾ ਜਾ ਚੁੱਕਾ ਹੈ ਤਾਂ ਜੋ ਉਹ ਬੱਚਿਆਂ ਨੂੰ ਪੜਾਉਣ ਦੀ ਨਵੀ ਤਕਨੀਕ ਸਿੱਖ ਕੇ ਬੱਚਿਆਂ ਵਿਚ ਪਲੇ ਸਕੂਲ ਆਉਣ ਦੀ ਦਿਲਚਸਪੀ ਜਗਾ ਸਕਣ।

ਸ੍ਰੀ ਅਸੀਮ ਗੋਇਲ ਨੇ ਪਲੇ ਸਕੂਲ ਖੋਲਣ ਦੇ ਉਦੇਸ਼ ਦੇ ਬਾਰੇ ਵਿਚ ਵਿਸਤਾਰ ਨਾਲ ਦਸਿਆ ਕਿ ਪਹਿਲਾਂ ਦੇ ਸਮੇਂ ਵਿਚ ਸਕੂਲ ਜਾਣ ਨਾਲ ਪਹਿਲਾਂ ਘਰਾਂ ਦੇ ਪਰਿਸਰ ਅਤੇ ਗਲੀਆਂ ਹੀ ਬੱਚਿਆਂ ਦੇ ਖੇਡਣ ਦਾ ਸਥਾਨ ਹੁੰਦਾ ਸੀ। ਅੱਜ ਦੇ ਆਧੁਨਿਕ ਦੌਰ ਵਿਚ ਹਰ ਮਾਤਾ-ਪਿਤਾ ਚਾਹੁੰਦਾ ਹੈ ਕਿ ਸ਼ੁਰੂਆਤ ਤੋਂ ਹੀ ਉਨ੍ਹਾਂ ਦੇ ਬੱਚਿਆਂ ਨੂੰ ਚੰਗੀ ਸਿਖਿਆ ਮਿਲੇ, ਇਸ ਲਈ ਉਨ੍ਹਾਂ ਦੇ ਉਜਵਲ ਭਵਿੱਖ ਦੀ ਚਿੰਤਾ ਕਰਦੇ ਹੋਏ ਸੂਬਾ ਸਰਕਾਰ ਨੇ 3 ਸਾਲ ਦੀ ਉਮਰ ਤੋਂ ਹੀ ਬੱਚਿਆਂ ਦੇ ਲਈ ਖੇਡ-ਖੇਡ ਵਿਚ ਸਿਖਿਆ ਦਾ ਪ੍ਰਬੰਧ ਕੀਤਾ ਹੈ। ਉਨ੍ਹਾਂ ਨੇ ਦਸਿਆ ਕਿ ਸਰਕਾਰ ਨੇ ਗਰੀਬ ਪਰਿਵਾਰ ਦੇ ਬੱਚਿਆਂ ਲਈ ਵੀ ਪਲੇ ਸਕੂਲ ਦੀ ਵਿਵਸਥਾ ਕਰਨ ਦੇ ਲਈ ਪੂਰੇ ਰਾਜ ਵਿਚ ਪਬਲਿਕ ਖੇਤਰ ਵਿਚ ਇਹ ਸਕੂਲ ਖੋਲੇ ਹਨ ਤਾਂ ਜੋ ਸਾਰੇ ਬੱਚਿਆਂ ਦਾ ਸਮਾਨ ਵਿਕਾਸ ਹੋ ਸਕੇ ਅਤੇ ਉਹ ਅੱਗੇ ਜਾ ਕੇ ਪ੍ਰਾਈਮਰੀ ਸਿਖਿਆ ਦੇ ਲਈ ਤਿਆਰ ਹੋ ਸਕਣ।

Have something to say? Post your comment

 

More in Haryana

ਨਿਰਮਾਣਧੀਨ ਹਸਪਤਾਲਾਂ ਦੇ ਕੰਮਾਂ ਵਿਚ ਤੇਜੀ ਲਿਆਈ ਜਾਵੇ : ਆਰਤੀ ਸਿੰਘ

1 ਲੱਖ 20 ਹਜਾਰ ਕੱਚੇ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਸੁਰੱਖਿਅਤ ਕਰਣ ਦਾ ਬਿੱਲ ਵਿਧਾਨਸਭਾ ਵਿੱਚ ਹੋਇਆ ਪਾਸ

CET ਪਾਸ ਕਰਨ ਵਾਲੇ ਨੌਜਵਾਨਾਂ ਨੂੰ ਇਕ ਸਾਲ ‘ਚ ਨੌਕਰੀ ਨਾ ਮਿਲੀ ਤਾਂ ਸਰਕਾਰ ਦੇਵੇਗੀ 9 ਹਜ਼ਾਰ ਰੁਪਏ

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੈਯੰਤੀ 'ਤੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਵਿਵਾਦਾਂ ਤੋਂ ਸਮਾਧਾਨ ਯੋਜਨਾ (ਬੀਐਸਐਸਐਸ-2024) ਦੀ ਕੀਤੀ ਸ਼ੁਰੁਆਤ

ਸੀਆਈਐਸਐਫ ਨੂੰ ਮਿਲੀ ਪਹਿਲੀ ਮਹਿਲਾ ਬਟਾਲਿਅਨ

ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਬਿਆਨ 'ਤੇ ਦਿੱਤਾ ਤਿੱਖਾ ਜਵਾਬ

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ 'ਤੇ ਮੁੱਖ ਮੰਤਰੀ ਨੇ ਸੂਬੇ ਦੇ ਕਿਸਾਨਾਂ ਨੂੰ ਦਿੱਤਾ ਤੋਹਫਾ

ਹਰਿਆਣਾ ਅਧਿਆਪਕ ਯੋਗਤਾ ਪ੍ਰੀਖਿਆ ਦੇ ਆਨਲਾਇਨ ਬਿਨੈ ਤਹਿਤ ਵਧਾਈ ਆਖੀਰੀ ਮਿਤੀ

ਅੰਬਾਲਾ ਏਅਰਪੋਰਟ 'ਤੇ ਸਿਕਓਰਿਟੀ ਸਮੱਗਰੀ ਸਥਾਪਿਤ ਹੁੰਦੇ ਹੀ ਸ਼ੁਰੂ ਹੋਵੇਗੀ ਉੜਾਨ : ਅਨਿਲ ਵਿਜ

ਲੋਕਾਂ ਦੀ ਮੰਗ 'ਤੇ ਕਨੀਪਲਾ ਵਿਚ ਬਣੇਗਾ 33 ਕੇਵੀ ਦਾ ਸਬ ਸਟੇਸ਼ਨ : ਮੁੱਖ ਮੰਤਰੀ