Friday, September 20, 2024

Haryana

ਮੁੱਖ ਮੰਤਰੀ ਨੇ ਪਾਣੀਪਤ ਵਿਚ 32 ਪਰਿਯੋਜਨਾਵਾਂ ਦਾ ਕੀਤਾ ਉਦਘਾਟਨ

July 08, 2024 02:19 PM
SehajTimes

ਮੌਜੂਦਾ ਸਰਕਾਰ ਦੇ ਲਗਭਗ 10 ਸਾਲ ਦਾ ਕਾਰਜਕਾਲ ਪਿਛਲੀ ਸਰਕਾਰਾਂ ਦੇ 48 ਸਾਲਾਂ 'ਤੇ ਪੈ ਰਿਹਾ ਹੈ ਭਾਰੀ - ਨਾਇਬ ਸਿੰਘ

ਪਹਿਲਾਂ ਦੀ ਸਰਕਾਰਾਂ ਵਿਚ ਵਿਕਾਸ ਅਤੇ ਜਨਭਲਾਈ ਦੀਆਂ ਯੋਜਨਾਵਾਂ ਵਿਚ ਹੁੰਦਾ ਸੀ ਭੇਦਭਾਵ

ਪ੍ਰਧਾਨ ਮੰਤਰੀ ਸੂਰਿਆ ਘਰ ਮੁਫਤ ਬਿਜਲੀ ਯੋਜਨਾ ਤਹਿਤ 1 ਲੱਖ ਘਰਾਂ ਦੀ ਛੱਤਾਂ 'ਤੇ ਸੋਲਰ ਪੈਨਲ ਲਗਾਉਣ ਦਾ ਟੀਚਾ

ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਨੇ ਕਿਹਾ ਕਿ ਪਿਛਲੇ ਲਗਭਗ 10 ਸਾਲਾਂ ਵਿਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸੂਬੇ ਵਿਚ ਡਬਲ ਇੰਜਨ ਦੀ ਸਰਕਾਰ ਨੇ ਇਕ ਅਜਿਹੀ ਵਿਵਸਥਾ ਕਾਇਮ ਕੀਤੀ ਹੈ ਜਿਸ ਵਿਚ ਹਰ ਵਰਗ ਦੀ ਭਲਾਈ ਲਈ ਕੰਮ ਕੀਤਾ ਗਿਆ ਹੈ ਅਤੇ ਸੂਬੇ ਦੇ ਵਿਕਾਸ ਨੂੰ ਨਵੇਂ ਮੁਕਾਮ ਦਿੱਤੇ ਹਨ। ਮੌਜੂਦਾ ਸਰਕਾਰ ਦੇ ਲਗਭਗ 10 ਸਾਲ ਦਾ ਕਾਰਜਕਾਲ ਪਿਛਲੀ ਸਰਕਾਰਾਂ ਦੇ 48 ਸਾਲਾਂ 'ਤੇ ਭਾਰੀ ਪਿਆ ਹੈ। ਜਿੰਨ੍ਹੇ ਵਿਕਾਸ ਦੇ ਕਾਰਜ ਇਸ ਸਰਕਾਰ ਦੇ ਕਾਰਜਕਾਲ ਵਿਚ ਹੋਏ ਹਨ ਉੰਨ੍ਹੇ ਪਹਿਲਾਂ ਕਦੀ ਨਹੀਂ ਹੋਏ।

ਮੁੱਖ ਮੰਤਰੀ ਅੱਜ ਜਿਲ੍ਹਾ ਪਾਣੀਪਤ ਵਿਚ ਪ੍ਰਬੰਧਿਤ ਪ੍ਰੋਗ੍ਰਾਮ ਵਿਚ ਮੌਜੂਦ ਜਨਤਾ ਨੂੰ ਸੰਬੋਧਿਤ ਕਰ ਰਹੇ ਸਨ। ਇਸ ਦੌਰਾਨ ਮੁੱਖ ਮੰਤਰੀ ਨੇ ਲਗਭਗ 227 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਦੀਆਂ 32 ਪਰਿਯੋਜਨਾਵਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕੀਤਾ। ਇੰਨ੍ਹਾਂ ਵਿਚ 36 ਕਰੋੜ 55 ਲੱਖ ਰੁਪਏ ਦੀ ਲਾਗਤ ਦੀ 19 ਪਰਿਯੋਜਨਾਵਾਂ ਦਾ ਉਦਘਾਟਨ ਅਤੇ ਲਗਭਗ 191 ਕਰੋੜ ਰੁਪਏ ਦੀ ਲਾਗਤ ਦੀ 12 ਪਰਿਯੋਜਨਾਵਾਂ ਦਾ ਨੀਂਹ ਪੱਥਰ ਸ਼ਾਮਿਲ ਹੈ। ਇਸ ਤੋਂ ਇਲਾਵਾ, ਮੁੱਖ ਮੰਤਰੀ ਨੇ ਪਾਣੀਪਤ ਸ਼ਹਿਰ ਵਿਧਾਨਸਭਾ ਖੇਤਰ ਵਿਚ ਵਿਕਾਸ ਕੰਮਾਂ ਤਹਿਤ 10 ਕਰੋੜ ਰੁਪਏ ਅਤੇ ਪਾਣੀਪਤ ਗ੍ਰਾਮੀਣ ਵਿਧਾਨਸਭਾ ਖੇਤਰ ਲਈ ਵੀ 10 ਕਰੋੜ ਰੁਪਏ ਦੀ ਰਕਮ ਮੰਜੂਰ ਕਰਨ ਦਾ ਐਲਾਨ ਕੀਤਾ।

ਮਜਬੂਤ ਇੰਫ੍ਰਾਸਟਕਚਰ ਦੇ ਬਲਬੂਤੇ ਹਰਿਆਣਾ ਆਪਣੀ ਆਰਥਕ ਵਿਕਾਸ ਦਰ 8 ਫੀਸਦੀ ਸਾਲਾਨਾ ਬਣਾਏ ਹੋਏ

ਸ੍ਰੀ ਨਾਇਬ ਸਿੰਘ ਨੇ ਕਿਹਾ ਕਿ ਇੰਫ੍ਰਾਸਟਕਚਰ ਕਿਸੇ ਵੀ ਦੇਸ਼ ਤੇ ਸੂਬੇ ਦੇ ਭੌਤਿਕ ਵਿਕਾਸ ਦਾ ਪੈਮਾਨਾ ਮੰਨਿਆ ਜਾਂਦਾ ਹੈ। ਇਹੀ ਨਹੀਂ ਮਜਬੂਤ ਇੰਫ੍ਰਾਸਟਕਚਰ ਉੱਥੇ ਰਹਿਣ ਵਾਲੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਪਰ ਚੁੱਕਣ ਦੀ ਪਹਿਲੀ ਸ਼ਰਤ ਵੀ ਹੈ। ਇਹ ਉਦਯੋਗ ਅਤੇ ਨਿਵੇਸ਼ ਨੂੰ ਖਿੱਚਣ ਲਈ ਸੂਬੇ ਦੀ ਅਰਥਵਿਵਸਥਾ ਨੂੰ ਵੀ ਮਜਬੂਤੀ ਦਿੰਦਾ ਹੈ। ਹਰਿਆਣਾ ਸੂਬਾ ਆਪਣੇ ਮਜਬੂਤ ਇੰਫ੍ਰਾਸਟਕਚਰ ਦੇ ਬਲਬੂਤੇ ਹੀ ਆਪਣੀ ਆਰਥਕ ਵਿਕਾਸ ਦਰ 8 ਫੀਸਦੀ ਬਣਾਏ ਹੋਏ ਹੈ, ਜਦੋਂ ਕਿ ਦੇਸ਼ ਦੀ ਔਸਤ ਆਰਥਕ ਵਿਕਾਸ 6.7 ਫੀਸਦੀ ਹੈ।

ਪਹਿਲਾਂ ਦੀਆਂ ਸਰਕਾਰਾਂ ਵਿਚ ਵਿਕਾਸ ਅਤੇ ਜਨਭਲਾਈ ਦੀ ਯੋਜਨਾਵਾਂ ਵਿਚ ਹੁੰਦਾ ਸੀ ਭੇਦਭਾਵ

ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਅਸੀਂ ਸਾਲ 2014 ਵਿਚ ਸੂਬੇ ਦੀ ਜਨਸੇਵਾ ਦੀ ਜਿਮੇਵਾਰੀ ਸੰਭਾਲੀ ਸੀ ਤਾਂ ਸਾਡੇ ਸਾਹਮਣੇ ਕਈ ਚਨੌਤੀਆਂ ਸਨ। ਸਾਨੂੰ ਵਿਰਾਸਤ ਵਿਚ ਜਰਜਰ ਅਰਥਵਿਵਸਥਾ ਮਿਲੀ, ਸਹਿਕਾਰੀ ਢਾਂਚਾ ਤਹਿਸ-ਨਹਿਸ ਸੀ, ਪਬਲਿਕ ਖੇਤਰ ਦੇ ਇੰਟਰਪ੍ਰਾਈਸਿਸ ਘਾਟੇ ਵਿਚ ਚੱਲ ਰਹੇ ਸਨ। ਵਿਕਾਸ ਅਤੇ ਨੌਕਰੀਆਂ ਵਿਚ ਖੇਤਰਵਾਦ ਅਤੇ ਭਾਈ-ਭਤੀਜਵਾਦ ਦਾ ਬੋਲਬਾਲਾ ਸੀ। ਪਹਿਲਾਂ ਦੀਆਂ ਸਰਕਾਰਾਂ ਵਿਚ ਵਿਕਾਸ ਅਤੇ ਜਨਭਲਾਈ ਦੀ ਯੋਜਨਾਵਾਂ ਵਿਚ ਬਹੁਤ ਭੇਦਭਾਵ ਹੁੰਦਾ ਸੀ। ਇਕ ਹੀ ਖੇਤਰ ਦਾ ਵਿਕਾਸ ਹੁੰਦਾ ਸੀ, ਬਾਕੀ ਸੂਬੇ ਦੀ ਅਣਦੇਖੀ ਕੀਤੀ ਜਾਂਦੀ ਸੀ। ਪਰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਮਾਰਗਦਰਸ਼ਨ ਵਿਚ ਸੱਭਕਾ ਸਾਥ-ਸੱਭਕਾ ਵਿਕਾਸ-ਸੱਭਕਾ ਪ੍ਰਯਾਸ-ਸੱਭਕਾ ਵਿਸ਼ਵਾਸ ਅਤੇ ਪੰਡਿਤ ਦੀਨ ਦਿਆਨ ਉਪਾਧਿਆਏ ਦੇ ਅੰਤੋਂਦੇਯ ਦਰਸ਼ਨ 'ਤੇ ਚਲਦੇ ਹੋਏ ਸੂਬੇ ਵਿਚ ਵਿਕਾਸ ਦੀ ਗਤੀ ਨੂੰ ਵਧਾ ਕੇ ਸੂਬੇ ਦੀ ਤਸਵੀਰ ਬਦਲਣ ਦਾ ਕੰਮ ਕੀਤਾ ਹੈ। ਇਸ ਵਿਚ ਕਿਸੀ ਤਰ੍ਹਾ ਦਾ ਭੇਦਭਾਵ ਨਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਹਰਿਆਣਾ ਦੇ ਹਰੇਕ ਵਿਅਕਤੀ ਨੂੰ ਆਪਣਾ ਮੰਨਿਆ ਹੈ ਅਤੇ ਹਰਿਆਣਾ ਇਕ-ਹਰਿਆਣਵੀਂ ਇਕ ਦੇ ਮੂਲਮੰਤਰ 'ਤੇ ਚਲਦੇ ਹੋਏ ਹਰ ਵਰਗ ਦੇ ਉਥਾਨ ਲਈ ਕੰਮ ਕੀਤਾ ਹੈ। ਹਰ ਖੇਤਰ ਦਾ ਸਮਾਨ ਵਿਕਾਸ ਸਾਡੀ ਸਰਕਾਰੀ ਦੀ ਪ੍ਰਾਥਮਿਕਤਾ ਹੈ।

ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਗਰੀਬ ਲੋਕਾਂ ਨੂੰ ਪਲਾਟ ਦੇਣ ਦਾ ਵਾਇਦਾ ਕੀਤਾ ਸੀ। ਉਨ੍ਹਾਂ ਨੇ ਪਲਾਟ ਤਾਂ ਦਿਖਾਏ ਪਰ ਨਾ ਤਾਂ ਕੋਈ ਕਾਗਜ ਦਿੱਤੇ ਅਤੇ ਨਾ ਹੀ ਪਲਾਟਾਂ ਦਾ ਕਬਜਾ ਦਿੱਤਾ। ਯੋਗ ਲੋਕ ਦਰ-ਦਰ ਭਟਕ ਰਹੇ ਸਨ। ਸਾਡੀ ਸਰਕਾਰ ਨੇ ਉਨ੍ਹਾਂ ਦੀ ਪੀੜਾ ਨੂੰ ਸਮਝਿਆ ਅਤੇ ਅਜਿਹੇ ਸਾਰੇ ਯੋਗ ਲੋਕਾਂ ਨੂੰ 100-100 ਗਜ ਦੇ ਪਲਾਟ ਦਾ ਕਬਜਾ ਦਿੱਤਾ। ਇਸ ਤੋਂ ਇਲਾਵਾ, ਜਿੱਥੇ ਜਮੀਨ ਉਪਲਬਧ ਨਹੀਂ ਸੀ, ਉੱਥੇ ਪਲਾਟ ਖਰੀਦਣ ਲਈ ਯੋਗ ਲੋਕਾਂ ਦੇ ਖਾਤਿਆਂ ਵਿਚ 1-1 ਲੱਖ ਰੁਪਏ ਦੀ ਰਕਮ ਪਾਈ ਗਈ।

ਉਨ੍ਹਾਂ ਨੇ ਕਿਹਾ ਕਿ ਪਿਛਲੀ 30 ਜੂਨ ਨੁੰ ਸੂਬੇ ਦੇ 75 ਹਜਾਰ ਨਵੇਂ ਨਾਭਕਾਰਾਂ ਨੂੰ ਸਮਾਜਿਕ ਸੁਰੱਖਿਆ ਪੈਂਸ਼ਨ ਜਾਰੀ ਕੀਤੀ ਸੀ। ਊਸੀ ਦਿਨ ਡਾ. ਬੀ ਆਰ ਅੰਬੇਦਕਰ ਆਵਾਸ ਨਵੀਨੀਕਰਣ ਯੋਜਨਾ ਤਹਿਤ 2,000 ਲਾਭਕਾਰਾਂ ਦੇ ਮਕਾਲ ਮੁਰੰਮਤ ਲਈ ਸਹਾਇਤਾ ਰਕਮ ਜਾਰੀ ਕੀਤੀ ਗਈ। ਇਸ ਤੋਂ ਇਲਾਵਾ, ਰਾਜ ਸਰਕਾਰ ਨੇ ਮੁੱਖ ਮੰਤਰੀ ਸ਼ਹਿਰੀ ਆਵਾਸ ਯੋਜਨਾ ਤਹਿਤ ਲਗਭਗ 15 ਹਜਾਰ ਪਰਿਵਾਰਾਂ ਨੂੰ 30-30 ਵਰਗ ਗਜ ਦੇ ਪਲਾਟ ਵੀ ਦੇਣ ਦਾ ਕੰਮ ਕੀਤਾ ਹੈ।

ਪ੍ਰਧਾਨ ਮੰਤਰੀ ਸੂਰਿਆ ਘਰ ਮੁਫਤ ਬਿਜਲੀ ਯੋਜਨਾ ਤਹਿਤ 1 ਲੱਖ ਘਰਾਂ ਦੀ ਛੱਤਾਂ 'ਤੇ ਸੋਲਰ ਪੈਨਲ ਲਗਾਉਣ ਦਾ ਟੀਚਾ

ਸ੍ਰੀ ਨਾਂਇਬ ਸਿੰਘ ਨੇ ਕਿਹਾ ਕਿ ਅਯੋਧਿਆ ਵਿਚ ਸੂਰਿਆਵੰਸ਼ੀ ਸ੍ਰੀ ਰਾਮਲੱਤਾ ਦੇ ਪਵਿੱਤਰ ਮੰਦਿਰ ਵਿਚ ਪ੍ਰਾਣ ਪ੍ਰਤਿਸ਼ਠਾ ਸਮਾਰੋਹ 22 ਜਨਵਰੀ, 2022 ਨੂੰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸੰਕਲਪ ਲਿਆ ਸੀ ਕਿ ਭਾਰਤਵਾਸੀਆਂ ਦੇ ਘਰ ਦੀ ਛੱਤ 'ਤੇ ਉਨ੍ਹਾਂ ਦਾ ਆਪਣਾ ਸੋਲਰ ਰੂਫਟਾਪ ਸਿਸਟਮ ਸਥਾਪਿਤ ਕਰਣਗੇ। ਇਸ ਦੇ ਲਈ ਉਨ੍ਹਾਂ ਨੇ ਪ੍ਰਧਾਨ ਮੰਤਰੀ ਸੂਰਿਆ ਘਰ ਮੁਫਤ ਬਿਜਲੀ ਯੋਜਨਾ ਸ਼ੁਰੂ ਕੀਤੀ। ਅਸੀਂ ਇਸ ਯੋਜਨਾ ਨੂੰ ਅੱਗੇ ਵਧਾਉਂਦੇ ਹੋਏ ਹਰਿਆਣਾ ਸਰਕਾਰ ਵੱਲੋਂ ਵੱਧ ਗ੍ਰਾਂਟ ਦੇ ਕੇ ਗਰੀਬਾਂ ਦੇ 1 ਲੱਖ ਘਰਾਂ ਦੀ ਛੱਤਾਂ 'ਤੇ ਮੁਫਤ ਵਿਚ ਸੋਲਰ ਸਿਸਟਮ ਲਗਵਾਉਣ ਦਾ ਫੈਸਲਾ ਕੀਤਾ ਹੈ। ਇਸ ਯੋਜਨਾ ਵਿਚ 60 ਹਜਾਰ ਰੁਪਏ ਦੀ ਰਕਮ ਕੇਂਦਰ ਸਰਕਾਰ ਵੱਲੋਂ ਅਤੇ 50 ਹਜਾਰ ਰੁਪਏ ਦੀ ਰਕਮ ਹਰਿਆਣਾ ਸਰਕਾਰ ਵੱਲੋਂ ਦਿੱਤੀ ਜਾਵੇਗੀ। ਇਸ ਤੋਂ ਇਲਾਵਾ, ਹਰਿਆਣਾ ਸਰਕਾਰ ਨੇ ਘਰੇਲੂ ਬਿਜਲੀ ਖਪਤਕਾਰਾਂ ਨੂੰ ਰਾਹਤ ਦਿੰਦੇ ਹੋਏ ਬਿਜਲੀ ਦਾ ਮਹੀਨਾ ਘੱਟੋ ਘੱਟ ਚਾਰਜ ਖਤਮ ਕਰ ਦਿੱਤਾ ਹੈ। ਹੁਣ ਬਿਜਲੀ ਦੀ ਜਿੰਨ੍ਹੀ ਯੂਨਿਟ ਦੀ ਖਪਤ ਹੋਵੇਗੀ ਉਨ੍ਹਾਂ ਹੀ ਬਿੱਲ ਲਿਆ ਜਾਵੇਗਾ। ਇਸ ਨਾਲ ਸੂਬੈ ਦੇ 9 ਲੱਖ 50 ਹਜਾਰ ਗਰੀਬ ਪਰਿਵਾਰਾਂ ਨੂੰ ਲਾਭ ਮਿਲੇਗਾ।

ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਪਿੰਡ ਵਿਕਾਸ ਵਿਚ ਤੇਜੀ ਲਿਆਉਣ ਲਈ ਪੰਚਾਇਤਾਂ ਨੂੰ ਕਈ ਨਵੀਂ ਸ਼ਕਤੀਆਂ ਦਿੱਤੀਆਂ ਹਨ। ਹੁਣ ਸਰਪੰਚ ਬਿਨ੍ਹਾਂ ਟੈਂਡਰ ਦੇ 21 ਲੱਖ ਰੁਪਏ ਤਕ ਦੀ ਲਾਗਤ ਦੇ ਵਿਕਾਸ ਕੰਮ ਕਰਵਾ ਸਕਣਗੇ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਨਵੀਂ ਸੋਚ ਨਵੇਂ ਵਿਜਨ ਅਤੇ ਕੜੀ ਮਿਹਨਤ ਨਾਲ ਹਰਿਆਣਾ ਦੇ ਵਿਕਾਸ ਨੁੰ ਇਕ ਨਵੀਂ ਦਿਸ਼ਾ ਅਤੇ ਗਤੀ ਦੇ ਰਹੀ ਹੈ ਤਾਂ ਜੋ ਸਮਾਜ ਦਾ ਹਰ ਵਰਗ ਖੁਸ਼ਹਾਲ ਅਤੇ ਹਰਿਆਣਾ ਵਿਕਾਸ ਦੀ ਨਵੀਂ ਬੁਲੰਦੀਆਂ ਨੂੰ ਛੋਹੇ।

ਇਸ ਮੌਕੇ 'ਤੇ ਸ਼ਹਿਰੀ ਸਥਾਨਕ ਸਰਕਾਰ ਰਾਜ ਮੰਤਰੀ ਸ੍ਰੀ ਸੁਭਾਸ਼ ਸੁਧਾ ਅਤੇ ਵਿਕਾਸ ਅਤੇ ਪੰਚਾਇਤ ਰਾਜ ਮੰਤਰੀ ਸ੍ਰੀ ਮਹੀਪਾਲ ਢਾਂਡਾ ਨੇ ਵੀ ਸੰਬੋਧਿਤ ਕੀਤਾ ਅਤੇ ਪਾਣੀਪਤਵਾਸੀਆਂ ਨੂੰ ਕਰੋੜਾਂ ਰੁਪਏ ਦੀ ਵਿਕਾਸ ਪਰਿਯੋਜਨਾਵਾਂ ਦੀ ਸੌਗਾਤ ਦੇਣ ਲਈ ਮੁੱਖ ਮੰਤਰੀ ਦਾ ਧੰਨਵਾਦ ਪ੍ਰਗਟਾਇਆ। ਉਨ੍ਹਾਂ ਨੇ ਮੁੱਖ ਮੰਤਰੀ ਦੇ ਸਾਹਮਣੇ ਮੰਗ ਰੱਖਦੇ ਹੋਏ ਕਿਹਾ ਕਿ ਸ਼ਹਿਰਾਂ ਦੇ ਨਾਲ ਲਗਦੇ ਪਿੰਡਾਂ ਵਿਚ ਡ੍ਰੇਨੇਜ ਵਿਵਸਥਾ ਨੂੰ ਮਜਬੂਤ ਕੀਤਾ ਜਾਵੇ।

ਇੰਨ੍ਹਾਂ ਪਰਿਯੋਜਨਾਵਾਂ ਦੀ ਦਿੱਤੀ ਸੌਗਾਤ

ਮੁੱਖ ਮੰਤਰੀ ਨੇ ਅੱਜ 36.55 ਕਰੋੜ ਰੁਪਏ ਦੀ ਲਾਗਤ ਨਾਲ 19 ਸੜਕਾਂ ਦਾ ਉਦਘਾਟਨ ਕੀਤਾ। ਇਸ ਵਿਚ ਰਾਏਪੁਰ-ਕਚਰੋਲੀ ਸੜਕ, ਬੁਡਸ਼ਾਮ-ਨਰਾਇਣ ਸੜਕ, ਬਬੈਲ-ਪਲਹੇੜਾ ਸੜਕ, ਜੀਟੀ ਰੋਡ-ਲੀਸਾਗਰਪੁਰ ਸੜਕ, ਪੱਟੀਕਲਿਆਣਾ-ਜੀਏਵੀ ਕਾਲਜ ਸੜਕ, ਜੀਟੀ ਰੋਡ-ਪਸੀਨਾ ਕਲਾਂ ਸੜਕ, ਨਾਮੁੜਾ-ਚੁਲਕਾਨਾਲ ਯੜਕ, ਅਤੌਲਾਪੁਰ ਸੰਪਰਕ ਸੜਕ, ਡਡੌਲੀ-ਸਿਮਲਾ ਗੁਜਰਾਨਸੜਕ, ਧਨਸੌਲੀ-ਨਾਗਲਾਪਾਰ ਸੜਕ, ਨਿਯਾਬੰਧ- ਬਿਜਾਵਾ ਸੜਕ, ਕੈਦ-ਬੁਆਨਾ ਲੱਖ ਸੜਕ, ਨਾਰਾਇਣਾ-ਗਵਾਲੜਾ, ਭਾਦਰ ਸੰਪਰਕ ਸੜਕ, ਉਲਾਨਾ ਖੁਰਦ-ਡੇਰਾ ਬਾਜੀਪੁਰ ਸੜਕ, ਭਾਦਰ-ਕਾਲਖਾ ਸੜਕ, ਅਲੁਪੁਰ-ਅਹਿਰ ਸੜਕ, ਜਵਾਹਰਾ-ਪਰਢਾਨਾ ਸੜਕ ਅਤੇ ਕੁਰਾਨਾ-ਪਲਹੇੜੀ ਸੜਕ ਸ਼ਾਮਿਲ ਹੈ।

ਉਨ੍ਹਾਂ ਨੇ 12 ਪਰਿਯੋਜਨਾਵਾ ਦਾ ਵੀ ਨੀਂਹ ਪੱਥਰ ਰੱਖਿਆ। ਇਨ੍ਹਾਂ ਵਿਚ 11 ਕਰੋੜ ਰੁਪਏ ਦੀ ਲਾਗਤ ਨਾਲ ਚੁਲਕਾਨਾਲ, ਸਮਾਲਖਾ ਵਿਚ ਆਈਟੀਆਈ ਦਾ ਨਿਰਮਾਣ 7 ਕਰੋੜ ਰੁਪਏ ਦੀ ਲਾਗਤ ਨਾਲ ਪਾਣੀਪਤ ਸ਼ਹਿਰ ਵਿਚ 24 ਟ੍ਰਾਂਜਿਟ ਫਲੈਟੋ ਦਾ ਨਿਰਮਾਣ, 10.78 ਕਰੋੜ ਰੁਪਏ ਦੀ ਲਾਗਤ ਨਾਲ ਬਿੰਝੌਲ-ਮਹਰਾਣਾ ਸੜਕ, ਮਹਿਰਾਣਾ-ਬੁੜਸ਼ਾਮ ਸੜਕ, ਬਰਾਣਾ-ਰਾਣਾ ਮਾਜਰਾ ਸੜਕ, ਨਿਮਰੀ-ਕੁਰਾੜ ਸੜਕ, ਗਾਂਜਬੜ-ਬਰਾਨਾ ਸੜਕ, ਬਬੈਲ-ਮੋਹਾਲੀ ਸੜਕ ਦਾ ਨੀਂਹ ਪੱਥਰ ਸ਼ਾਮਿਲ ਹੈ। ਨਾਲ ਹੀ 11.40 ਕਰੋੜ ਰੁਪਏ ਦੀ ਲਾਗਤ ਨਾਲ ਐਸਸੀ ਬਸਤੀ ਵਿਚ ਬੁਨਿਆਦੀ ਸਹੂਲਤਾਂ ਦਾ ਵਿਕਾਸ, 44.52 ਕਰੋੜ ਰੁਪਏ ਦੀ ਲਾਗਤ ਨਾਲ ਪੁਰਾਣੀ ਸਬਜੀ ਮੰਡੀ ਵਿਚ ਇਨਡੋਰ ਸਟੇਡੀਅਮਦਾ ਨਿਰਮਾਣ, 59.81 ਕਰੋੜ ਰੁਪਏ ਦੀ ਲਾਗਤ ਨਾਲ ਸੈਕਟਰ-12 ਵਿਚ ਓਡੀਟੋਰਿਅਮ, ਮਲਟੀਪਰਪਜ ਹਾਲ ਅਤੇ ਲਾਇਬ੍ਰੇਰੀ ਦਾ ਨਿਰਮਾਣ ਅਤੇ 13.51 ਕਰੋੜ ਰੁਪਏ ਦੀ ਲਾਗਤ ਨਾਲ ਸਫੀਦੋਂ-ਜੀਂਦ ਸੜਕ ਦੀ ਕ੍ਰਾਂਸਿੰਗ 'ਤੇ ਕੈਰਿਅਰ ਲਾਇਨਡ ਚੈਨਲ ਦੇ ਨਾਲ ਫਲਾੲਓਵਰ ਦਾ ਨਿਰਮਾਣ ਕੰਮ ਦਾ ਵੀ ਨੀਂਹ ਪੱਥਰ ਕੀਤਾ ਗਿਆ।

ਇਸ ਮੌਕੇ 'ਤੇ ਰਾਜਸਭਾ ਸਾਂਸਦ ਕ੍ਰਿਸ਼ਣਪੰਵਾਰ, ਵਿਧਾਇਕ ਪ੍ਰਮੋਦ ਵਿਜ, ਪਾਣੀਪਤ ਦੇ ਡਿਪਟੀ ਕਮਿਸ਼ਨਰ ਵਿਰੇਂਦਰ ਦਹਿਆ ਸਮੇਤ ਹੋਰ ਮਾਣਯੋਗ ਮਹਿਮਾਨ ਮੌਜੂਦ ਰਹੇ।

Have something to say? Post your comment

 

More in Haryana

ਚੋਣ ਐਲਾਨ ਪੱਤਰ ਜਾਰੀ ਕਰਨ ਦੇ ਤਿੰਨ ਦਿਨਾਂ ਤੇ ਅੰਦਰ ਮੁੱਖ ਚੋਣ ਅਧਿਕਾਰੀ ਦਫਤਰ ਵਿਚ ਜਮ੍ਹਾ ਕਰਵਾਉਣੀ ਹੋਵੇਗੀ ਤਿੰਨ ਕਾਪੀਆਂ : ਪੰਕਜ ਅਗਰਵਾਲ

ਚੋਣ ਪ੍ਰਚਾਰ ਦੌਰਾਨ, ਰਾਜਨੀਤਕ ਪਾਰਟੀਆਂ ਤੇ ਉਮੀਦਵਾਰਾਂ ਦੀ ਆਲੋਚਨਾ ਸਿਰਫ ਉਨ੍ਹਾਂ ਦੀ ਨੀਤੀਆਂ, ਪ੍ਰੋਗ੍ਰਾਮਾਂ, ਕੰਮਾਂ ਤਕ ਹੀ ਹੋਣੀ ਚਾਹੀਦੀ ਸੀਮਤ: ਪੰਕਜ ਅਗਰਵਾਲ

ਸੂਬੇ ਵਿਚ ਹੁਣ ਤਕ ਅਵੈਧ ਸ਼ਰਾਬ, ਨਸ਼ੀਲੇ ਪਦਾਰਥ, ਨਗਦ ਰਕਮ ਤੇ ਕੀਮਤੀ ਵਸਤੂਆਂ ਕੀਤੀਆਂ ਗਈਆਂ ਜਬਤ : ਪੰਕਜ ਅਗਰਵਾਲ

5 ਅਕਤੂਬਰ ਨੂੰ ਹੋਣ ਵਾਲੇ ਹਰਿਆਣਾ ਵਿਧਾਨਸਭਾ ਚੋਣ ਲਈ 1031 ਉਮੀਦਵਾਰ ਲੜਣਗੇ ਚੋਣ : ਪੰਕਜ ਅਗਰਵਾਲ

ਨਿਰਪੱਖ ਅਤੇ ਪਾਰਦਰਸ਼ੀ ਚੋਣ ਕਰਵਾਉਣਾ ਹੀ ਚੋਣ ਕਮਿਸ਼ਨ ਦਾ ਟੀਚਾ : ਪੰਕਜ ਅਗਰਵਾਲ

ਹਰਿਆਣਾ ਵਿਚ 22 ਜਿਲ੍ਹਿਆਂ ਅਤੇ 34 ਸਬ-ਡਿਵੀਜਨਾਂ ਵਿਚ ਤੀਜੀ ਕੌਮੀ ਲੋਕ ਅਦਾਲਤ ਦਾ ਪ੍ਰਬੰਧ

ਹਰਿਆਣਾ ਵਿਚ ਝੋਨੇ ਦੀ ਖਰੀਦ 23 ਸਤੰਬਰ ਤੋਂ ਹੋਵੇਗੀ ਸ਼ੁਰੂ : ਡਾ. ਸੁਮਿਤਾ ਮਿਸ਼ਰਾ

5 ਅਕਤੂਬਰ ਨੂੰ ਹੋਣ ਵਾਲੇ ਹਰਿਆਣਾ ਵਿਧਾਨਸਭਾ ਚੋਣ ਲਈ 1561 ਉਮੀਦਵਾਰਾਂ ਨੇ ਕੀਤਾ ਨੋਮੀਨੇਸ਼ਨ

ਚੋਣ ਡਿਊਟੀ ਦੌਰਾਨ ਪੋਲਿੰਗ ਕਰਮਚਾਰੀਆਂ ਦੀ ਮੌਤ 'ਤੇ ਪਰਿਵਾਰ ਨੂੰ ਮਿਲੇਗੀ ਐਕਸ-ਗੇ੍ਰਸ਼ਿਆ ਸਹਾਇਤਾ :ਪੰਕਜ ਅਗਰਵਾਲ

ਹਰਿਆਣਾ ਵਿਧਾਨਸਭਾ ਚੋਣਾਂ ਸੰਬੰਧੀ ਪੁਲੀਸ ਵਲੋਂ ਹਰਿਆਣਾ ਦੀਆਂ ਸਰਹੱਦਾਂ ਤੇ ਨਾਕੇਬੰਦੀ