Saturday, April 19, 2025

National

Corona ਮਰੀਜ਼ਾਂ ਲਈ ਸੱਭ ਤੋਂ ਜ਼ਰੂਰੀ ਆਕਸੀਜਨ ਹੀ ਕਿਉਂ ਹੈ ?, ਕਿਵੇਂ ਹੋਵੇਗੀ ਪੂਰਤੀ

May 09, 2021 12:49 PM
SehajTimes

ਨਵੀਂ ਦਿੱਲੀ : ਪੂਰੀ ਦੁਨੀਆ ਵਿੱਚ corona ਨੇ ਕਹਿਰ ਵਰਤਾਇਆ ਹੋਇਆ ਹੈ ਅਜਿਹੇ ਵਿਚ ਸੱਭ ਤੋਂ ਵੱਧ ਕਮੀ ਆਕਸੀਜਨ ਦੀ ਹੋ ਰਹੀ ਹੈ। ਕੋਰੋਨਾ ਇਨਫੈਕਸ਼ਨ ਦੇ ਗੰਭੀਰ ਲੱਛਣਾਂ ਵਿਚੋਂ ਇਕ ਹੈ ਸਰੀਰ ਦਾ ਆਕਸੀਜਨ ਪੱਧਰ ਘੱਟ ਹੋਣਾ। ਇਸ ਲਈ, ਅਜੋਕੇ ਸਮੇਂ ਦੀ ਸਥਿਤੀ ਨੂੰ ਵੇਖਦਿਆਂ ਸਾਰੇ ਉਪਾਅ ਕਰੋ ਤਾਂ ਜੋ ਸਰੀਰ ਵਿਚ ਆਕਸੀਜਨ ਦਾ ਸਹੀ ਪੱਧਰ ਬਣਿਆ ਰਹੇ। ਉਂਝ ਤਾਂ ਖੂਨ ਵਿਚ 95 ਤੋਂ 100 ਪ੍ਰਤੀਸ਼ਤ ਦੇ ਵਿਚ ਆਕਸੀਜਨ ਦਾ ਪੱਧਰ ਆਮ ਮੰਨਿਆ ਜਾਂਦਾ ਹੈ। 95 ਪ੍ਰਤੀਸ਼ਤ ਤੋਂ ਘੱਟ ਆਕਸੀਜਨ ਦਾ ਪੱਧਰ ਇਕ ਸਮੱਸਿਆ ਦਾ ਸੰਕੇਤ ਕਰਦਾ ਹੈ, ਪਰ ਜੇ ਪਲਸ ਆਕਸੀਮੀਟਰ ਵਿਚ ਆਕਸੀਜਨ ਦਾ ਪੱਧਰ 93 ਜਾਂ 90 ਤੋਂ ਘੱਟ ਦਿਖ ਰਿਹਾ ਹੈ, ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ। ਅਸਲ ਵਿਚ, ਸਰੀਰ ’ਚ ਆਕਸੀਜਨ ਦੀ ਘਾਟ ਇਮਿਊਨ ਸਿਸਟਮ ਨੂੰ ਪ੍ਰਭਾਵਤ ਕਰਦੀ ਹੈ, ਉਹ ਕਮਜ਼ੋਰ ਹੋ ਜਾਂਦਾ ਹੈ ਜਿਸ ਨਾਲ ਛੂਤ ਦੀਆਂ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ। ਖੂਨ ਵਿਚ ਆਕਸੀਜਨ ਦੇ ਪੱਧਰ ਨੂੰ ਵਧਾਉਣ ਅਤੇ ਇਸ ਨੂੰ ਬਣਾਈ ਰੱਖਣ ਲਈ ਆਪਣੀ ਖੁਰਾਕ ਵਿਚ ਆਇਰਨ ਰਿਚ ਫੂਡਜ਼ ਨੂੰ ਸ਼ਾਮਲ ਕਰੋ ਜਿਵੇਂ ਹਰੀਆਂ ਪੱਤੇਦਾਰ ਸਬਜ਼ੀਆਂ ਖਾਸ ਕਰਕੇ ਪਾਲਕ, ਬੀਨਜ਼, ਦਾਲਾਂ, ਮੀਟ, ਪੋਲਟਰੀ, ਮੱਛੀ ਵਰਗੀਆਂ ਚੀਜ਼ਾਂ। ਇਹ ਸਰੀਰ ਵਿਚ ਆਇਰਨ ਦੀ ਘਾਟ ਨੂੰ ਪੂਰਾ ਕਰਦੇ ਹਨ, ਜੋ ਖੂਨ ਵਿਚ ਆਕਸੀਜਨ ਦੇ ਪੱਧਰ ਵਿਚ ਸੁਧਾਰ ਲਿਆਉਂਦਾ ਹੈ। ਕਸਰਤ ਨੂੰ ਸਿਹਤ ਲਈ ਹਮੇਸ਼ਾ ਮਹੱਤਵਪੂਰਣ ਮੰਨਿਆ ਜਾਂਦਾ ਰਿਹਾ ਹੈ, ਪਰ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਵਿਚ ਇਸ ਦੀ ਮਹੱਤਤਾ ਖ਼ਾਸ ਤੌਰ ’ਤੇ ਸਮਝ ਆਈ। ਇਸ ਲਈ ਜੇ ਤੁਸੀਂ ਖੂਨ ਵਿਚ ਆਕਸੀਜਨ ਦਾ ਪੱਧਰ ਵਧਾਉਣਾ ਚਾਹੁੰਦੇ ਹੋ, ਤਾਂ ਕਸਰਤ ਲਈ ਰੋਜ਼ਾਨਾ 25-30 ਮਿੰਟ ਲਓ। ਸਾਹ ਦੀ ਸਮਰੱਥਾ ਕਸਰਤ ਨਾਲ ਸੁਧਾਰੀ ਜਾ ਸਕਦੀ ਹੈ ਕਿਉਂਕਿ ਉਸ ਸਮੇਂ ਦੌਰਾਨ ਤੁਸੀਂ ਸਾਹ ਨੂੰ ਤੇਜ਼ ਰਫ਼ਤਾਰ ਨਾਲ ਲੈਂਦੇ ਅਤੇ ਛੱਡਦੇ ਹੋ, ਜਿਸ ਨਾਲ ਫੇਫੜੇ ਬਹੁਤ ਸਾਰੀ ਆਕਸੀਜਨ ਲੈਣ ਪਾਉਂਦੇ ਹਨ। ਸਰੀਰ ਵਿਚ ਆਕਸੀਜਨ ਦਾ ਪੱਧਰ ਵਧਾਉਣ ਲਈ ਤਰਲ ਦੀ ਮਾਤਰਾ, ਖ਼ਾਸਕਰ ਪਾਣੀ ਦੀ ਮਾਤਰਾ ਵਿਚ ਵਾਧਾ ਕਰੋ।

Have something to say? Post your comment

 

More in National

ਜਲਦ ਹੀ ਪੂਰੇ ਦੇਸ਼ ਵਿਚ ਟੋਲ ਪਲਾਜ਼ਾ ਹਟਾਏ ਜਾਣਗੇ

ਨਵੀਂ ਮੁੰਬਈ ਦੇ ਸੰਪਦਾ ਵਿਖੇ ਖ਼ਾਲਸਾ ਸਾਜਨਾ ਦਿਵਸ (ਵਿਸਾਖੀ) ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ

LPG ਸਿਲੰਡਰ ਦੀਆਂ ਕੀਮਤਾਂ ‘ਚ ਕੀਤਾ ਗਿਆ ਵਾਧਾ

ਹਰਿਦੁਆਰ 'ਚ ਗੂੰਜੇ ਜੋ "ਬੋਲੇ ਸੋ ਨਿਰਭੈ, ਸਤਿਗੁਰੂ ਰਵਿਦਾਸ ਮਹਾਰਾਜ ਦੀ ਜੈ ਦੇ ਜੈਕਾਰੇ

ਐਚਬੀਸੀਐਚ ਐਂਡ ਆਰਸੀ ਪੰਜਾਬ ਅਤੇ ਆਈਆਈਟੀ ਮੰਡੀ ਵਿਚਕਾਰ ਅਕਾਦਮਿਕ ਅਤੇ ਖੋਜ ਲਈ ਸਮਜੋਤਾ 

PM ਮੋਦੀ ਨੇ ਗੁਜਰਾਤ ਵਿਖੇ ਜਾਨਵਰਾਂ ਨਾਲ ਬਿਤਾਇਆ ਸਮਾਂ

NHAI ਨੇ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ ਨੂੰ ਜੋੜਨ ਵਾਲੇ 4-ਲੇਨ ਪ੍ਰਾਜੈਕਟ ‘ਤੇ ਲਾਈ ਰੋਕ

ਮਹਾਂਕੁੰਭ ‘ਚ ਮਚੀ ਭਗਦੜ ਸਥਿਤੀ ਬਾਰੇ PM ਮੋਦੀ ਨੇ CM ਯੋਗੀ ਨਾਲ ਕੀਤੀ ਗੱਲਬਾਤ

‘IPhone ਤੇ Indroid ‘ਤੇ ਵੱਖਰੇ-ਵੱਖਰੇ ਕਿਰਾਏ ‘ਤੇ Ola-Uber ਨੂੰ ਕੇਂਦਰ ਨੇ ਭੇਜਿਆ ਨੋਟਿਸ

ਮਾਨਸਾ ਜ਼ਿਲ੍ਹੇ ਦਾ ਅਗਨੀਵੀਰ ਲਵਪ੍ਰੀਤ ਸਿੰਘ ਜੰਮੂ-ਕਸ਼ਮੀਰ ‘ਚ ਸ਼ਹੀਦ