ਸੁਨਾਮ : ਦੀ ਸੁਨਾਮ ਪੈਨਸ਼ਨਰਜ਼ ਵੈਲਫ਼ੇਅਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਮਦਨ ਲਾਲ ਬਾਂਸਲ ਦੀ ਪ੍ਰਧਾਨਗੀ ਹੇਠ ਪੈਨਸ਼ਨ ਦਫ਼ਤਰ ਘੁੰਮਣ ਭਵਨ ਸੁਨਾਮ ਵਿਖੇ ਹੋਈ। ਇਸ ਮੌਕੇ ਪ੍ਰਿੰਸੀਪਲ ਗੁਰਚਰਨ ਸਿੰਘ ਹਰੀਕਾ ਦੀ ਨਿਗਰਾਨੀ ਹੇਠ ਜਥੇਬੰਦੀ ਦੀ ਦੋ ਸਾਲਾਂ ਲਈ ਕੀਤੀ ਚੋਣ ਵਿੱਚ ਗੁਰਬਖਸ਼ ਸਿੰਘ ਜਖੇਪਲ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਅਤੇ ਜਨਰਲ ਸਕੱਤਰ ਚੇਤ ਰਾਮ ਢਿੱਲੋਂ, ਵਿੱਤ ਸਕੱਤਰ ਗਿਰਧਾਰੀ ਲਾਲ ਜਿੰਦਲ ਨੂੰ ਬਣਾਇਆ ਗਿਆ। ਇਸ ਮੌਕੇ ਐਸੋਸੀਏਸ਼ਨ ਦੇ ਨਵੇਂ ਬਣੇ ਪ੍ਰਧਾਨ ਗੁਰਬਖਸ਼ ਸਿੰਘ ਜਖੇਪਲ ਨੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਦਿੱਤੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਪੈਨਸ਼ਨਰਾਂ ਦੇ ਮਸਲੇ ਹੱਲ ਕਰਵਾਉਣ ਲਈ ਪੂਰੀ ਵਾਹ ਲਾਈ ਜਾਵੇਗੀ। ਇਸ ਮੌਕੇ ਮਾਸਟਰ ਅੰਤਰ ਸਿੰਘ ਆਨੰਦ, ਮਦਨ ਲਾਲ ਬਾਂਸਲ, ਗੁਰਬਖ਼ਸ਼ ਸਿੰਘ ਜਖੇਪਲ, ਚੇਤ ਰਾਮ ਢਿੱਲੋਂ, ਜਗਦੇਵ ਸਿੰਘ ਚੀਮਾਂ, ਜਗਰੂਪ ਸਿੰਘ, ਪ੍ਰੇਮ ਚੰਦ ਅਗਰਵਾਲ ਵਿਤ ਸਕੱਤਰ ਪੰਜਾਬ ਸਟੇਟ ਪੈਨਸ਼ਨਰਜ਼ ਕਨਫੈਡਰੇਸ਼ਨ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸੂਬੇ ਦੀ ਸਰਕਾਰ ਨੇ ਪੈਨਸ਼ਨਰਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ ਜਿਸ ਕਾਰਨ ਸੇਵਾ ਮੁਕਤ ਕਰਮਚਾਰੀਆਂ ਦੇ ਮਨਾਂ ਅੰਦਰ ਸਰਕਾਰ ਪ੍ਰਤੀ ਨਾਰਾਜ਼ਗੀ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਦੌਰਾਨ ਪੈਨਸ਼ਨਰਾਂ ਦੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਸਰਕਾਰ ਖ਼ਿਲਾਫ਼ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਹਾਜ਼ਰ ਕ੍ਰਿਸ਼ਨ ਸਿੰਘ ਜਖੇਪਲ, ਕਰਨੈਲ ਸਿੰਘ ਕਾਨੂੰਨਗੋ, ਪੰਨਾ ਲਾਲ, ਸੁਖਦੇਵ ਸਿੰਘ ਚੀਮਾਂ, ਕਰਮ ਸਿੰਘ ਛਾਜਲੀ, ਨਰੰਜਨ ਸਿੰਘ, ਜਰਨੈਲ ਸਿੰਘ ਜਖੇਪਲ, ਸੁਬੇਗ ਸਿੰਘ, ਬ੍ਰਿਜ ਲਾਲ, ਰਜਿੰਦਰ ਸਿੰਘ ਖ਼ਾਲਸਾ, ਪ੍ਰਕਾਸ਼ ਸਿੰਘ ਕੰਬੋਜ਼, ਕਰਮਜੀਤ ਕੌਰ, ਰਜਿੰਦਰ ਕੁਮਾਰ ਗਰਗ, ਮਦਨ ਲਾਲ ਬਾਂਸਲ, ਰਤਨ ਲਾਲ, ਨਿਰਮਲ ਸਿੰਘ ਕਾਮਰੇਡ ਵਰਿੰਦਰ ਕੋਸ਼ਿਕ ਹਾਜ਼ਰ ਸਨ। ਹਰਨੇਕ ਸਿੰਘ, ਪਿਆਰਾ ਸਿੰਘ ਗੋਬਿੰਦਗੜ੍ਹ ਖੋਖਰ ਅਤੇ ਨਰੰਜਨ ਸਿੰਘ ਨੂੰ ਜਥੇਬੰਦੀ ਵਿਚ ਸ਼ਾਮਿਲ ਹੋਣ ਤੇ ਸਵਾਗਤ ਕੀਤਾ ਗਿਆ।