Thursday, October 31, 2024
BREAKING NEWS
ਮੋਮੋਜ਼ ਖਾਣ ਨਾਲ ਔਰਤ ਦੀ ਮੌਤ ਬੱਚੇ ਹਸਪਤਾਲ ਵਿੱਚ ਇਲਾਜ ਅਧੀਨਚੰਡੀਗੜ੍ਹ ਵਿਖੇ ਭਾਜਪਾ ਖਿਲਾਫ ਆਮ ਆਦਮੀ ਪਾਰਟੀ ਦਾ ਜ਼ਬਰਦਸਤ ਰੋਸ਼ ਪ੍ਰਦਰਸ਼ਨਚੇਅਰਪਰਸਨ ਰਾਜ ਲਾਲੀ ਗਿੱਲ ਵੱਲੋਂ ਵਿਦਿਆਰਥੀਆਂ ਨੂੰ ਨਸ਼ਿਆਂ ਵਿਰੁੱਧ ਡਟਣ ਦਾ ਸੱਦਾਪੰਜਾਬ ਦੇ ਕੈਬਨਿਟ ਮੰਤਰੀਆਂ ਵੱਲੋਂ ਦੀਵਾਲੀ, ਬੰਦੀ ਛੋੜ ਦਿਵਸ ਅਤੇ ਵਿਸ਼ਵਕਰਮਾ ਦਿਵਸ ਦੀ ਵਧਾਈਡੀ.ਐਸ.ਪੀ. ਗੁਰਸ਼ੇਰ ਸਿੰਘ ਨੂੰ ਝਟਕਾ ; ਹਾਈ ਕੋਰਟ ਨੇ ਮੋਹਾਲੀ ਦੇ ਜੱਜ ਨੂੰ ਪਾਰਨੀ ਬਣਾਉਣ ਦੀ ਮੰਗ ਕੀਤੀ ਰੱਦਮੁੱਖ ਮੰਤਰੀ ਵੱਲੋਂ ਨੱਢਾ ਨਾਲ ਮੁਲਾਕਾਤ, 15 ਨਵੰਬਰ ਤੱਕ ਸੂਬੇ ਨੂੰ ਡੀ.ਏ.ਪੀ. ਖਾਦ ਦੀ ਮੁਕੰਮਲ ਸਪਲਾਈ ਕਰਨ ਦੀ ਮੰਗਕਿਸਾਨਾਂ ਨੇ ਕਾਰਪੋਰੇਟ ਘਰਾਣੇ ਦਾ ਕਾਰੋਬਾਰੀ ਪੁਆਇੰਟ ਘੇਰਿਆ ਬਿਸ਼ਨੋਈ ਇੰਟਰਵਿਊ: ਡੀਐਸਪੀ ਗੁਰਸ਼ੇਰ ਸੰਧੂ ਅਤੇ ਛੇ ਹੋਰ ਪੁਲੀਸ ਮੁਲਾਜ਼ਮ ਮੁਅੱਤਲ ਹੋਏਪੱਤਰਕਾਰ ਤੱਗੜ ਨੂੰ ਸਦਮਾ, ਮਾਮਾ ਜੀ ਸਵਰਨ ਸਿੰਘ ਮੋਂਗੀਆ ਗੁਜ਼ਰੇਮੁੱਖ ਮੰਤਰੀ ਦਾ ਬਠਿੰਡਾ ਵਾਸੀਆਂ ਨੂੰ ਤੋਹਫ਼ਾ, 41 ਕਰੋੜ ਰੁਪਏ ਦੇ ਦੋ ਵੱਕਾਰੀ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ

Malwa

ਪਤਿਤ ਹੁੰਦੀ ਜਾ ਰਹੀ ਨੌਜਵਾਨ ਪੀੜ੍ਹੀ ਨੂੰ ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਤੋਂ ਸਬਕ ਸਿੱਖਣ ਦੀ ਲੋੜ ਪ੍ਰੋ. ਬਡੂੰਗਰ

July 15, 2024 06:01 PM
SehajTimes

ਪਟਿਆਲਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਤੇ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਸ਼ਹੀਦ ਭਾਈ ਤਾਰੂ ਸਿੰਘ ਜੀ ਨੇ ਸਿੱਖੀ, ਕੇਸਾਂ, ਸੁਆਸਾਂ ਸੰਗ ਨਿਭਾਅ ਕੇ ਇਸ ਸੰਸਾਰ ਵਿੱਚ ਸ਼ਹੀਦੀ ਦੀ ਇੱਕ ਵੱਖਰੀ ਮਿਸਾਲ ਕਾਇਮ ਕੀਤੀ, ਇਸ ਕਰਕੇ ਸਾਨੂੰ ਆਪਣੇ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਹਮੇਸ਼ਾਂ ਯਾਦ ਰੱਖਣਾ ਚਾਹੀਦਾ ਹੈ। ਪ੍ਰੋ. ਬਡੂੰਗਰ ਨੇ ਕਿਹਾ ਕਿ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਸਿੰਘਾਂ ਤੇ ਮੁਗਲ ਹਕੂਮਤ ਵੱਲੋਂ ਜ਼ੁਲਮ ਹੋਰ ਵਧਾ ਦਿੱਤਾ ਗਿਆ ਸੀ ਤੇ ਜਦੋਂ ਇਸ ਗੱਲ ਬਾਰੇ ਜ਼ਾਲਮ ਹਕੂਮਤ ਦੇ ਮੁਖ਼ਬਰ ਹਰਭਗਤ ਨਿਰੰਜਨੀਏ ਨੇ ਸੂਬੇਦਾਰ ਜ਼ਕਰੀਆ ਖਾਂ ਨੂੰ ਜਾ ਕੇ ਦੱਸਿਆ ਕਿ ਭਾਈ ਤਾਰੂ ਸਿੰਘ ਕੋਲ ਸਿੰਘਾਂ ਦਾ ਆਉਣਾ ਜਾਣਾ ਹੈ ਤੇ ਉਹ ਉਨ੍ਹਾਂ ਨੂੰ ਲੰਗਰ ਛਕਾਉਂਣ ਦੇ ਨਾਲ ਨਾਲ ਸੰਭਵ ਮੱਦਦ ਵੀ ਕਰਦਾ ਹੈ ਤਾਂ ਭਾਈ ਤਾਰੂ ਸਿੰਘ ਨੂੰ ਫੜ ਕੇ ਲਾਹੌਰ ਲਿਆਂਦਾ ਗਿਆ। ਉਨ੍ਹਾਂ ਦੱਸਿਆ ਕਿ ਭਾਈ ਤਾਰੂ ਸਿੰਘ ਨੂੰ ਜ਼ਕਰੀਆ ਖਾਂ ਦੀ ਕਚਹਿਰੀ ਵਿੱਚ ਪੇਸ਼ ਕਰਨ ਉਪਰੰਤ ਮੁਗਲ ਹਕੂਮਤ ਨੇ ਬਾਗੀ ਸਿੰਘਾਂ ਨੂੰ ਆਪਣੇ ਕੋਲ ਪਨਾਹ ਦੇਣ, ਲੁੱਟਾਂ-ਖੋਹਾਂ ਕਰਨ, ਚੋਰੀਆਂ-ਡਾਕੇ ਮਾਰਨ ਤੇ ਹੋਰ ਕਈ ਤਰ੍ਹਾਂ ਦੇ ਮੁਕੱਦਮੇ ਪਾ ਕੇ ਭਾਈ ਤਾਰੂ ਸਿੰਘ ਨੂੰ ਕਤਲ ਕੇਸ ਕਰਵਾ ਕੇ ਮੁਸਲਮਾਨ ਬਣ ਜਾਣ ਲਈ ਕਿਹਾ ਗਿਆ ਤਾਂ ਭਾਈ ਸਾਹਿਬ ਨੇ ਇਸ ਨੂੰ ਅਪ੍ਰਵਾਨ ਕਰਦਿਆਂ ਕਿਹਾ ਕਿ ਸਿੱਖ ਦਾ ਸਿਦਕ ਕੇਸਾਂ ਸੁਆਸਾਂ ਨਾਲ ਨਿਭਾਇਆ ਜਾਵੇਂਗਾ। ਉਨ੍ਹਾਂ ਦੱਸਿਆ ਕਿ ਮੁਗਲ ਹਕੂਮਤ ਦੇ ਫ਼ੁਰਮਾਨ ਨੂੰ ਨਾ ਮੰਨਦਿਆਂ ਹੋਇਆਂ ਭਾਈ ਤਾਰੂ ਸਿੰਘ ਨੇ ਜਦੋਂ ਨਾਂਹ ਕੀਤੀ ਤਾਂ ਅੰਤ ਵਿੱਚ ਭਾਈ ਤਾਰੂ ਸਿੰਘ ਦੀ ਖੋਪਰੀ ਉਤਾਰ ਦਿੱਤੇ ਜਾਣ ਦੇ ਫੁਰਮਾਨ ਜਾਰੀ ਕਰ ਦਿੱਤੇ ਗਏ ਤੇ ਜਲਾਦਾਂ ਵੱਲੋਂ ਰੰਬੀ ਨਾਲ ਭਾਈ ਤਾਰੂ ਸਿੰਘ ਦੀ ਖੋਪਰੀ ਉਤਾਰ ਦਿੱਤੀ ਤੇ ਖ਼ੂਨ ਦੀਆਂ ਧਾਰਾ ਭਾਈ ਸਾਹਿਬ ਦੇ ਸਰੀਰ ਉੱਪਰ ਵਹਿ ਤੁਰੀਆਂ। ਪ੍ਰੋ ਬਡੂੰਗਰ ਨੇ ਦੱਸਿਆ ਕਿ ਭਾਈ ਤਾਰੂ ਸਿੰਘ ਜੀ ਦੀ ਖੋਪਰੀ ਉਤਾਰਨ ਤੋਂ 22 ਦਿਨ ਬਾਅਦ 16 ਜੁਲਾਈ 1745 ਈ: ਨੂੰ ਭਾਈ ਤਾਰੂ ਸਿੰਘ ਜੀ ਸ਼ਹੀਦ ਹੋ ਗਏ ਜਿਨ੍ਹਾਂ ਦਾ ਸਸਕਾਰ ਲਾਹੌਰ ਦੇ ਸ਼ਹੀਦ ਗੰਜ ਵਾਲੇ ਸਥਾਨ ਤੇ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਪਿਤਾ ਵੀ ਗੁਰੂ ਘਰ ਦੇ ਪ੍ਰੇਮੀ ਹੋਣ ਕਰਕੇ ਮੁਕਤਸਰ ਸਾਹਿਬ ਦੀ ਲੜਾਈ ਵਿੱਚ ਸ਼ਹੀਦੀ ਜਾਮ ਪੀ ਗਏ ਸਨ। ਉਹਨਾਂ ਕਿਹਾ ਕਿ ਸਿੱਖ ਕੌਮ ਹਮੇਸ਼ਾ ਇਸ ਮਹਾਨ ਅਤੇ ਅਲੋਕਿਕ ਸ਼ਹੀਦੀ ਉੱਤੇ ਮਾਨ ਅਤੇ ਗੌਰਵ ਮਹਿਸੂਸ ਕਰਦੀ ਰਹੇਗੀ। ਪ੍ਰੋਫੈਸਰ ਬਡੂੰਗਰ ਨੇ ਅੱਜ ਦੀ ਨੌਜਵਾਨ ਪੀੜੀ ਤੇ ਚਿੰਤਾ ਜਾਹਿਰ ਕਰਦਿਆਂ ਕਿਹਾ ਕਿ ਉਹ ਕਿਹੜੇ ਵਹਿਣ ਵਿੱਚ ਵਹਿ ਤੁਰੀ ਹੈ, ਸਾਡੇ ਨੌਜਵਾਨ ਬੱਚੇ ਅੱਜ ਆਪਣੇ ਆਪ ਹੀ ਆਪਣੇ ਕੇਸ ਅਤੇ ਦਾੜੀ ਕਤਲ ਕਰਾਉਣ ਲਈ ਨਾਈ ਦੀ ਦੁਕਾਨ ਤੇ ਜਾ ਚੜਦੇ ਹਨ ਇਹਨਾਂ ਬੱਚਿਆਂ ਸਾਹਮਣੇ ਹੁਣ ਭਾਈ ਤਾਰੂ ਸਿੰਘ, ਭਾਈ ਸੁਬੇਗ ਸਿੰਘ, ਭਾਈ ਸ਼ਾਹਬਾਜ ਸਿੰਘ, ਭਾਈ ਜੈ ਸਿੰਘ ਖਲਕਟ ਆਦਿ ਵੀ ਮਹਾਨ ਨਹੀਂ ਰਹੇ ਸਗੋਂ ਸਮਾਜ ਵਿੱਚ ਨਗੇਜਵਾਦ, ਅਸ਼ਲੀਲਤਾ ਅਤੇ ਲਚਰਤਾ ਫੈਲਾਉਣ ਵਾਲੇ ਨਾਚੇ ਅਤੇ ਨਾਚੀਆਂ ਹੀ ਇਹਨਾਂ ਲਈ ਮਾਡਲ ਰਹਿ ਗਏ ਹਨ ਜੋ ਅਤੀ ਦੁਖਦਾਇਕ ਹੈ। ਉਹਨਾਂ ਕਿਹਾ ਕਿ ਭਾਈ ਤਾਰੂ ਜੀ ਦੀ ਮਹਾਨ ਸ਼ਹੀਦੀ ਸਿੱਖ ਕੌਮ ਅਤੇ ਖਾਸ ਕਰਕੇ ਸਾਡੀ ਨੌਜਵਾਨ ਪੀੜੀ ਜੇਕਰ ਉਹ ਗਹਿਰ, ਗੰਭੀਰ ਅਤੇ ਵਿਚਾਰਵਾਨ ਹੋ ਜਾਵੇ, ਲਈ ਨਵੀਂ ਨਿਰੋਈ ਜ਼ਿੰਦਗੀ ਦਾ ਵਰਦਾਨ ਸਿੱਧ ਹੋ ਸਕਦੀ ਹੈ ਤੇ ਭਵਿੱਖ ਵਿੱਚ ਇਹ ਸ਼ਹੀਦੀਆਂ ਸਾਡੇ ਕੌਮੀ ਜੀਵਨ ਲਈ ਜਾਨਣ ਨੂੰ ਨਰੇ ਵਜੋਂ ਕਾਇਮ ਦਾਇਮ ਰਹਿਣਗੀਆਂ। 

Have something to say? Post your comment