ਅੱਜ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਿਲ੍ਹਾ ਦਫਤਰ ਵਿੱਖੇ ਕਿਸਾਨਾਂ ਦੀਆਂ ਇਕੱਤਰਤਾ ਹੋਈ ਜਿਸ ਦੌਰਾਨ ਕੱਲ ਕੇਂਦਰ ਸਰਕਾਰ ਵੱਲੋਂ ਜੋ ਬਜਟ ਪੇਸ਼ ਕੀਤਾ ਗਿਆ ਉਸ ਉਪਰ ਵਿਚਾਰ ਚਰਚਾ ਕੀਤੀ ਇਸ ਸਮੇਂ ਜਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ ਦੀ ਅਗਵਾਈ ਹੇਠ ਸਮੂਹ ਕਿਸਾਨ ਆਗੂਆਂ ਨੇ ਇੱਕ ਜੁੱਟ ਆਵਾਜ਼ ਵਿੱਚ ਆਖਿਆ ਹੈ ਕਿ ਜੋ ਕੇਂਦਰ ਦੀ ਮੋਦੀ ਸਰਕਾਰ ਨੇ ਬਜਟ ਪੇਸ਼ ਕੀਤਾ ਹੈ ਉਸ ਵਿੱਚ ਕਿਸਾਨ ਮਜ਼ਦੂਰ ਨੂੰ ਬਿਲਕੁਲ ਹੀ ਅੱਖੋਂ ਪਰੌਲੇ ਕੀਤਾ ਗਿਆ ਹੈ ਅਸੀਂ ਕਿਸਾਨ ਤਾਂ ਐਮ ਐਸ ਪੀ ਦੀ ਮੰਗ ਨੂੰ ਲੈ ਕੇ ਸ਼ੰਘਰਸ਼ ਕਰ ਰਹੇ ਹਾਂ ਪਰ ਕੇਦਰ ਦੀ ਮੋਦੀ ਸਰਕਾਰ ਨੇ ਕਿਸਾਨ ਦੀ ਪਹਿਲਾਂ ਵਾਲੀ ਆਮਦਨ ਉੱਪਰ ਵੀ ਡਾਕਾ ਮਾਰ ਦਿੱਤਾ ਹੈ ਇਹ ਬਜਟ ਸਰਕਾਰ ਨੇ ਆਪਣੇ ਚਹੇਤਿਆਂ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਲਈ ਪੇਸ਼ ਕੀਤਾ ਅਸੀਂ ਸਮੂਹ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਇਸ ਪੂੰਜੀਪਤੀ ਲੋਕਾਂ ਦੇ ਹੱਕ ਵਾਲੇ ਬਜਟ ਨੂੰ ਮੁੱਢ ਤੋਂ ਰੱਦ ਕਰਦੇ ਹਾਂ ਕਿਉਂਕਿ ਇਸ ਬਜਟ ਵਿੱਚ ਕੇਂਦਰ ਸਰਕਾਰ ਵੱਲੋਂ ਪੰਜਾਬ ਸੂਬੇ ਦਾ ਨਾਮ ਲੈਣਾ ਵੀ ਮੁਨਾਸਵ ਨਹੀਂ ਸਮਝਿਆ ਗਿਆ ਇਸ ਤੋਂ ਪਤਾ ਲੱਗਦਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨ ਅਤੇ ਕਿਸਾਨੀ ਨੂੰ ਬਿਲਕੁਲ ਹੀ ਖਤਮ ਕਰਨ ਤੇ ਤੁਲੀ ਹੋਈ ਇਸ ਸਮੇਂ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ, ਸੂਬਾ ਮੀਤ ਪ੍ਰਧਾਨ ਗੁਲਜਾਰ ਸਿੰਘ ਘੱਲ ਕਲਾਂ, ਮੰਦਰਜੀਤ ਮਨਾਵਾਂ ਐਗਜੈਕਟਿਵ ਮੈਂਬਰ ਪੰਜਾਬ, ਜਗਤਾਰ ਸਿੰਘ ਚੋਟੀਆਂ, ਹਰਨੇਕ ਸਿੰਘ ਫਤਿਹਗੜ੍ਹ ਕੋਰੋਟਾਣਾ, ਜਗਸੀਰ ਸਿੰਘ ਜੱਗੀ, ਰਵਿੰਦਰ ਸਿੰਘ ਭੋਲਾ, ਪਾਲ ਸਿੰਘ ਘਲ ਕਲਾਂ, ਹਰਜੀਵਨ ਸਿੰਘ, ਚਿੰਟੂ, ਰਸ਼ਪਾਲ ਸਿੰਘ ਪਟਵਾਰੀ, ਆਦਿ ਹਾਜ਼ਰ ਸਨ