ਚੰਡੀਗਡ੍ਹ : ਹਰਿਆਣਾ ਸਰਕਾਰ ਵੱਲੋਂ ਬਿਜਲੀ ਦੇ ਬਕਾਇਆ ਬਿੱਲਾਂ ਦੇ ਹੱਲ ਲਈ ਸਰਚਾਰਜ ਮਾਫੀ ਯੋਜਨਾ-2024 ਸ਼ੁਰੂ ਕੀਤੀ ਗਈ ਹੈ। ਇਸ ਯੋਜਨਾ ਦਾ ਲਾਭ ਸ਼ਹਿਰੀ ਅਤੇ ਗ੍ਰਾਮੀਣ ਖੇਤਰਾਂ ਦੇ ਅਜਿਹੇ ਘਰੇਲੂ ਖਪਤਕਾਰ ਚੁੱਕ ਸਕਦੇ ਹਨ ਜਿਨ੍ਹਾਂ ਦੇ ਬਿਜਲੀ ਬਿੱਲ 31 ਦਸੰਬਰ, 2023 ਤਕ ਬਕਾਇਆ ਸਨ ਅਤੇ ਹੁਣ ਤਕ ਬਕਾਇਆ ਹਨ। ਇਹ ਯੋਜਨਾ ਕਨੈਕਟਿੰਡ ਅਤੇ ਡਿਸਕਨੇਕਟਿਡ ਦੋਵਾਂ ਤਰ੍ਹਾ ਦੇ ਘਰੇਲੂ ਖਪਤਕਾਰਾਂ ਦੇ ਲਈ ਹਨ। ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਦੇ ਪ੍ਰਬੰਧ ਨਿਦੇਸ਼ਕ ਡਾ. ਸਾਕੇਤ ਕੁਮਾਰ ਨੇ ਉਪਰੋਕਤ ਜਾਣਕਾਰੀ ਦਿੰਤੇ ਹੋਏ ਦਸਿਆ ਕਿ ਇਸ ਯੋਜਨਾ ਦੇ ਤਹਿਤ ਸ਼ਹਿਰੀ ਅਤੇ ਗ੍ਰਾਮੀਣ ਘਰਲੂ ਬਿਜਲੀ ਦੇ ਕਨੈਕਸ਼ਨ ਦਾ ਹੁਣ ਤਕ ਦਾ ਪੂਰਾ ਸਰਚਾਰਜ ਫ੍ਰੀਜ ਕਰ ਦਿੱਤਾ ਜਾਵੇਗਾ ਅਤੇ ਉਨ੍ਹਾਂ ਨੁੰ ਸਿਰਫ ਮੂਲ ਰਕਮ ਦਾ ਭੁਗਤਾਨ ਕਰਨਾ ਹੋਵੇਗਾ। ਖਪਤਕਾਰ ਮੂਲ ਰਕਮ ਇਕਮੁਸ਼ਤ ਜਾਂ ਅਗਲੇ 3 ਮਹੀਨੇ ਦੋ ਮਹੀਨੇ ਦੇ ਬਿੱਲਾਂ ਦੇ ਨਾਲ ਕਿਸਤਾਂ ਵਿਚ ਵੀ ੧ਮ੍ਹਾ ਕਰਵਾ ਸਕਦੇ ਹਨ। ਇਕਮੁਸ਼ਤ ਮਜ੍ਹਾ ਕਰਵਾਉਣ 'ਤੇ ਖਪਤਕਾਰਾਂ ਨੂੰ ਮੂਲ ਰਕਮ 'ਤੇ 5 ਫੀਸਦੀ ਦੀ ਵੱਧ ਛੋਟ ਦਿੱਤੀ ਜਾਵੇਗੀ।
ਉਨ੍ਹਾਂ ਨੇ ਦਸਿਆ ਕਿ ਫ੍ਰੀਜ ਕੀਤਾ ਗਿਆ ਸਰਚਾਰਜ ਨਿਰਧਾਰਿਤ ਕਿਸਤਾਂ ਅਤੇ ਆਉਣ ਵਾਲੇ 3 ਮਹੀਨੇ ਦੋ ਬਿੱਲਾਂ ਦੀ ਲਗਾਤਾਰ ਅਦਾਇਗੀ ਦੇ ਅਨੁਪਤਾ ਵਿਚ ਮਾਫ ਕਰ ਦਿੱਤਾ ਜਾਵੇਗਾ। ਜੇਕਰ ਖਪਤਕਾਰ ਨਿਰਧਾਰਿਤ ਕਿਸਤਾਂ ਅਤੇ ਆਉਣ ਵਾਲੇ 3 ਮਹੀਨੇ (ਦੋ ਬਿੱਲਾਂ) ਲਗਾਤਾਰ ਜਮ੍ਹਾ ਨਹੀਂ ਕਰਵਾਉਂਦਾ ਤਾਂ ਉਸ ਦਾ ਫ੍ਰੀਜ ਕੀਤਾ ਗਿਆ ਸਰਚਾਰਜ ਵਾਪਸ ਬਿੱਲ ਵਿਚ ਜੋੜ ਦਿੱਤਾ ਜਾਵੇਗਾ ਅਤੇ ਖਪਤਕਾਰ ਨੁੰ ਸਕੀਮ ਤੋਂ ਬਾਹਰ ਸਮਝਿਆ ਜਾਵੇਗਾ। ਉਨ੍ਹਾਂ ਨੇ ਇਹ ਵੀ ਦਸਿਆ ਕਿ ਖਪਤਕਾਰਾਂ ਦੇ ਬਣੇ ਗਲਤ ਬਿੱਲ ਵਿਭਾਗ ਦੇ ਨਿਯਮਾਂ ਦੇ ਅਨੁਸਾਰ ਠੀਕ ਕੀਤੇ ਜਾਣਗੇ। ਅਜਿਹੇ ਖਪਤਕਾਰ ਜਿਨ੍ਹਾਂ ਦਾ ਕੋਈ ਕੇਸ ਕੋਰਟ ਵਿਚ ਵਿਚਾਰਧੀਨ ਹੈ , ਉਹ ਖਪਤਕਾਰ ਵੀ ਇਸ ਯੋ੧ਨਾ ਨੁੰ ਅਪਣਾ ਸਕਦੇ ਹਨ। ਬੇਸ਼ਰਤੇ ਉਨ੍ਹਾਂ ਨੁੰ ਆਪਣਾ ਕੇਸ ਕੋਰਟ ਤੋਂ ਵਾਪਸ ਲੈਣਾ ਪਵੇਗਾ। ਕਟੇ ਹੋਏ ਬਿਜਲੀ ਕਨੈਕਸ਼ਨਾਂ ਦੇ ਮਾਮਲੇ ਵਿਚ ਖਪਤਕਾਰ ਦਾ ਕਨੈਕਸ਼ਨ ਇਕਮੁਸ਼ਤ ਰਕਮ ਦੇ ਭੁਗਤਾਨ 'ਤੇ ਜਾਂ ਮੂਲ ਰਕਮ ਦੀ ਪਹਿਲੀ ਕਿਸਤ ਦੇ ਭੁਗਤਾਨ 'ਤੇ ਕਰ ਦਿੱਤਾ ਜਾਵੇਗਾ। ਬਸ਼ਰਤੇ ਕਿ ਕਟਿਆ ਹੋਇਆ ਕਨੈਕਸ਼ਨ ਛੇ ਮਹੀਨੇ ਤੋਂ ਪੁਰਾਣਾ ਨਾ ਹੋਵੇ। ਛੇ ਮਹੀਨੇ ਤੋਂ ਵੱਧ ਕਟੇ ਹੋਏ ਕਨੈਕਸ਼ਨਾਂ ਦੇ ਮਾਮਲੇ ਵਿਚ ਬਿਨੈਕਾਰ ਨੂੰ ਨਵੇਂ ਕਨੈਕਸ਼ਨ ਦਾ ਬਿਨੈ ਕਰਨਾ ਹੋਵੇਗਾ।