ਨਵੀਂ ਦਿੱਲੀ : ਇਸ ਵਕਤ ਦੁਨੀਆਂ ਵਿਚ ਕੋਰੋਨਾ ਦੇ ਇਲਾਜ ਲਈ ਕੋਈ ਖ਼ਾਸ ਦਵਾਈ ਨਹੀਂ ਹੈ, ਦੂਜੀਆਂ ਬੀਮਾਰੀਆਂ ਦੇ ਇਲਾਜ ਵਿਚ ਵਰਤੀਆਂ ਜਾਣ ਵਾਲੀਆਂ ਦਵਾਈਆਂ ਹੀ ਇਸ ਦੌਰਾਨ ਮਰੀਜ਼ਾਂ ਨੂੰ ਦਿਤੀਆਂ ਜਾਂਦੀਆਂ ਹਨ। ਗੋਆ ਸਰਕਾਰ ਨੇ ਕੋਰੋਨਾ ਮਰੀਜ਼ਾਂ ਦੇ ਇਲਾਜ ਵਿਚ ਆਈਵਰਮੈਕਟਿਨ ਦਵਾਈ ਦੀ ਵਰਤੋਂ ਨੂੰ ਮਨਜ਼ੂਰੀ ਦੇ ਦਿਤੀ ਸੀ ਪਰ ਹੁਣ ਵਿਸ਼ਵ ਸਿਹਤ ਸੰਗਠਨ ਦੀ ਮੁੱਖ ਵਿਗਿਆਨੀ ਡਾਕਟਰ ਸੌਮਿਆ ਸਵਾਮੀਨਾਥਨ ਨੇ ਇਸ ਦਵਾਈ ਦੀ ਵਰਤੋਂ ਬਾਬਤ ਚੇਤਾਵਨੀ ਦਿਤੀ ਹੈ। ਉਨ੍ਹਾਂ ਮੁਤਾਬਕ ਇਹ ਦਵਾਈ ਸੁਰੱਖਿਅਤ ਨਹੀਂ ਹੈ। ਉਨ੍ਹਾਂ ਕਿਹਾ ਕਿ ਡਬਲਿਊ.ਐਚ.ਓ. ਇਸ ਦਵਾਈ ਦੇ ਖ਼ਿਲਾਫ਼ ਹੈ। ਕਿਸੇ ਵੀ ਦਵਾਈ ਦੀ ਸੁਰੱਖਿਆ ਅਤੇ ਨਾਲ ਹੀ ਉਸ ਦੇ ਅਸਰ ਨੂੰ ਧਿਆਨ ਵਿਚ ਰਖਿਆ ਜਾਵੇ। ਉਨ੍ਹਾਂ ਕਿਹਾ ਕਿ ਇਸ ਦਵਾਈ ਦੀ ਵਰਤੋਂ ਸਿਰਫ਼ ਕਲੀਨੀਕਲ ਟਰਾਇਲ ਵਿਚ ਹੋਣੀ ਚਾਹੀਦੀ ਹੈ।