Thursday, November 21, 2024

Haryana

ਕੌਮਾਂਤਰੀ ਯੁਵਾ ਦਿਵਸ ’ਤੇ ਮੁੱਖ ਮੰਤਰੀ ਨੇ ਤਿੰਨ ਯੋਜਨਾਵਾਂ ਦੀ ਕੀਤੀ ਸ਼ੁਰੂਆਤ

August 12, 2024 06:59 PM
SehajTimes

ਡਰੋਨ ਦੀਦੀ, ਕੰਟਰੈਕਟਰ ਸਮਰੱਥ ਯੁਵਾ ਤੇ ਆਈਟੀ ਸਮਰੱਥ ਯੁਵਾ ਯੋਜਨਾ ਨਾਲ ਮਹਿਲਾਵਾਂ ਤੇ ਨੌਜੁਆਨਾਂ ਨੂੰ ਮਿਲਣਗੇ ਨਵੇਂ ਮੌਕੇ

ਸਮਰੱਥ ਯੁਵਾ ਯੋਜਨਾ ਤਹਿਤ ਰਜਿਸਟਰਡ ਨੌਜੁਆਨਾਂ ਨੂੰ ਮਿਲਣ ਵਾਲੇ ਬੇਰੁਜਗਾਰੀ ਭੱਤੇ ਵਿਚ ਵਾਧੇ ਦਾ ਐਲਾਨ

ਨੌਜੁਆਨਾਂ ਦੀ ਲੋਕਤੰਤਰ ਵਿਚ ਜਿੰਨ੍ਹੀ ਵੱਧ ਭਾਗੀਦਾਰੀ ਹੋਵੇਗੀ, ਦੇਸ਼ ਤੇ ਸੂਬਾ ਨੁੰ ਉਨ੍ਹਾਂ ਹੀ ਲਾਭ ਹੋਵੇਗਾ : ਨਾਇਬ ਸਿੰਘ ਸੈਨੀ

ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਨੌਜਵਾਨਾਂ ਪੀੜ੍ਹੀ ਆਪਣੇ ਪ੍ਰਭਾਵ ਨਾਲ ਸਮਾਜ ਵਿਚ ਬਦਲਾਅ ਲਿਆਉਣ ਅਤੇ ਭਾਰਤ ਨੂੰ ਵਿਕਸਿਤ ਰਾਸ਼ਟਰ ਬਨਾਉਣ ਦਾ ਸੰਕਲਪ ਲੈਣ ਤਾਂ ਜੋ ਪ੍ਰਧਾਨ ਮੰਤਰੀ ਦਾ ਵਿਕਸਿਤ ਭਾਰਤ ਦਾ ਸਪਨਾ ਸਾਕਾਰ ਹੋ ਸਕੇ। ਉਨ੍ਹਾਂ ਨੇ ਕਿਹਾ ਕਿ ਨੌਜੁਆਨਾਂ ਦੀ ਲੋਕਤੰਤਰ ਵਿਚ ਜਿੰਨ੍ਹੀ ਵੱਧ ਭਾਗੀਦਾਰੀ ਹੋਵੇਗੀ, ਦੇਸ਼ ਤੇ ਸੂਬਾ ਨੂੰ ਉਨ੍ਹਾਂ ਦਹੀ ਲਾਭ ਹੋਵੇਗਾ। ਸਰਕਾਰ ਵੱਲੋਂ ਨੌਜਵਾਨਾਂ ਦੇ ਲਈ ਵੱਖ-ਵੱਖ ਯੋਜਨਾਵਾਂ ਲਾਗੂ ਕੀਤੀਆਂ ਜਾ ਰਹੀਆਂ ਹਨ। ਨੌਜਵਾਨ ਇੰਨ੍ਹਾਂ ਯੋਜਨਾਵਾਂ ਦਾ ਲਾਭ ਚੁੱਕ ਕੇ ਭਾਰਤ ਨੂੰ ਵਿਕਸਿਤ ਰਾਸ਼ਟਰ ਬਨਾਉਣ ਵਿਚ ਆਪਣਾ ਯੋਗਦਾਨ ਦੇਣ। ਵਿਕਸਿਤ ਭਾਰਤ ਦਾ ਸਪਨਾ ਸਿਰਫ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਵਿਜ਼ਨ ਹੀ ਨਹੀਂ ਹੈ ਸਗੋਂ ਹਰ ਨਾਗਰਿਕ ਦਾ ਸਪਨਾ ਹੈ। ਸਾਰਿਆਂ ਨੂੰ ਨਾਲ ਲੈ ਕੇ ਇਸ ਵਿਜ਼ਨ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ।
ਮੁੱਖ ਮੰਤਰੀ ਅੱਜ ਪੰਚਕੂਲਾ ਵਿਚ ਕੌਮਾਂਤਰੀ ਯੂਥ ਡੇ (ਯੁਵਾ ਦਿਵਸ) ’ਤੇ ਪ੍ਰਬੰਧਿਤ ਰਾਜ ਪੱਧਰੀ ਪ੍ਰੋਗ੍ਰਾਮ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ’ਤੇ ਮੁੱਖ ਮੰਤਰੀ ਨੇ ਡਰੋਨ ਦੀਦੀ ਯੋਜਨਾ, ਕਾਂਟਰੈਕਟਰ ਸਮਰੱਥ ਯੁਵਾ ਯੋਜਨਾ ਤੇ ਆਈਟੀ ਸਮਰੱਥ ਯੁਵਾ ਯੋਜਨਾ ਦਾ ਵੀ ਉਦਘਾਟਨ ਕੀਤਾ।
ਡਰੋਨ ਤੇ ਸਮੱਗਰੀਆਂ ਨੂੰ ਖਰੀਦਣ ਲਈ ਐਸਐਚਜੀ ਨੂੰ 80 ਫ਼ੀਸਦੀ ਜਾਂ ਵੱਧ ਤੋਂ ਵੱਧ 8 ਲੱਖ ਰੁਪਏ ਦੀ ਸਬਸਿਡੀ ਦੇਣ ਦਾ ਐਲਾਨ

ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਐਲਾਨ ਨਮੋ ਡਰੋਨ ਦੀਦੀ ਯੋਜਨਾ ਰਾਜ ਵਿਚ ਲਾਗੂ ਕੀਤੀ ਗਈ ਹੈ। ਇਸ ਯੋਜਨਾ ਦੇ ਤਹਿਤ ਸਾਲ 2025 ਤਕ 500 ਮਹਿਲਾਵਾਂ ਅਤੇ ਸਵੈ ਸਹਾਇਤਾ ਸਮੂਹ ਦੀ 500 ਮਹਿਲਾਵਾਂ ਨੂੰ ਸਿਖਲਾਈ ਦਿੱਤੀ ਜਾਵੇਗੀ। ਅਤੇ ਸਵੈ ਸਹਾਇਤਾ ਸਮੂਹਾਂ ਨੂੰ ਇਕ ਡਰੋਨ ਉਪਲਬਧ ਕਰਵਾਇਆ ਜਾਵੇਗਾ, ਜੋ ਖੇਤੀਬਾੜੀ ਖੇਤਰ ਵਿਚ ਕਿਸਾਨਾਂ ਨੂੰ ਸਹਾਇਤਾ ਪ੍ਰਾਦਨ ਕਰੇਗਾ। ਉਨ੍ਹਾਂ ਨੇ ਡਰੋਨ ਤੇ ਸਮੱਗਰੀਆਂ ਨੂੰ ਖ਼ਰੀਦਣ ਲਈ ਐਸਐਚਜੀ ਨੂੰ 80 ਫ਼ੀ ਸਦੀ ਜਾਂ ਵੱਧ ਤੋਂ ਵੱਧ 8 ਲੱਖ ਰੁਪਏ ਦੀ ਸਬਸਿਡੀ ਦੇਣ ਦਾ ਐਲਾਨ ਕੀਤਾ। ਇਸ ਕੰਮ ’ਤੇ ਲਗਭਗ 54 ਕਰੋੜ ਰੁਪਏ ਦੀ ਲਾਗਤ ਆਵੇਗੀ।

ਉਨ੍ਹਾਂ ਨੇ ਕਿਹਾ ਕਿ ਕਾਂਟਰੈਕਟਰ ਸਮਰੱਥ ਯੁਵਾ ਯੋਜਨਾ ਦੇ ਤਹਿਤ ਇੰਜੀਨੀਅਰਿੰਗ ਦੀ ਡਿਗਰੀ ਤੇ ਡਿਪਲੋਮਾ ਕਰਨ ਵਾਲੇ 10 ਹਜ਼ਾਰ ਨੌਜਵਾਨਾਂ ਨੂੰ ਸਕਿੱਲ ਸਿਖਲਾਈ ਦਿੱਤੀ ਜਾਵੇਗੀ ਤਾਂ ਜੋ ਉਹ ਆਪਣਾ ਕਾਰੋਬਾਰ ਸ਼ੁਰੂ ਕਰ ਸਕਣ ਅਤੇ ਕਾਂਟਰੈਕਟਰ ਬਣ ਸਕਣ। ਇਨ੍ਹਾਂ ਨੌਜਵਾਨਾਂ ਨੂੰ ਹਰਿਆਣਾ ਇੰਜੀਨੀਅਰਿੰਗ ਵਰਕਸ ਪੋਰਟਲ ’ਤੇ ਰਜਿਸਟਰੇਸ਼ਣ ਕਰਵਾਉਣਾ ਹੋਵੇਗਾ। ਇਸ ਦੇ ਬਾਅਦ ਉਨ੍ਹਾਂ ਨੂੰ ਇਕ ਸਾਲ ਦੇ ਲਈ 3 ਲੱਖ ਰੁਪਏ ਤਕ ਦਾ ਵਿਆਜ ਮੁਕਤ ਕਰਜ਼ਾ ਵੀ ਮੁਹੱਈਆ ਕਰਵਾਇਆ ਜਾਵੇਗਾ। ਇਸ ਤਰ੍ਹਾਂ ਅਜਿਹੇ ਯੁਵਾ ਪੰਚਾਇਤੀ ਰਾਜ ਸੰਸਥਾਵਾਂ ਅਤੇ ਨਿਗਮਾਂ ਵਿਚ 25 ਲੱਖ ਰੁਪਏ ਤਕ ਦੇ ਠੇਕੇ ਲੈ ਸਕਣਗੇ।

ਸਮਰੱਥ ਯੁਵਾ ਯੋਜਨਾਂ ਦੇ ਤਹਿਤ ਰਜਿਸਟਰਡ ਨੌਜਵਾਨਾਂ ਨੂੰ ਮਿਲਣ ਵਾਲੇ ਬੇਰੁਜ਼ਗਾਰੀ ਭੱਤੇ ਵਿਚ ਵਾਧੇ ਦਾ ਐਲਾਨ

ਉਨ੍ਹਾਂ ਨੇ ਕਿਹਾ ਕਿ ਆਈਟੀ ਸਮਰੱਥ ਯੋਜਨਾ ਤਹਿਤ ਆਈ ਖੇਤਰ ਵਿਚ ਕਰੀਅਰ ਬਨਾਉਣ ਵਾਲੇ ਨੌਜਵਾਨਾਂ ਦੇ ਲਈ ਸਕਿੱਲ ਯੂਨੀਵਰਸਿਟੀ ਵੱਲੋਂ ਨੈਟਵਰਕਿੰਗ, ਮੋਬਾਇਲ ਆਦਿ ਤਕਨੀਕੀ ਖੇਤਰ ਵਿਚ ਕੋਰਸ ਤਿਆਰ ਕੀਤੇ ਜਾਣਗੇ, ਜਿਸ ਨਾਲ ਨੌਜਵਾਨਾਂ ਨੂੰ ਵੱਖ-ਵੱਖ ਵਿਭਾਗਾਂ ਅਤੇ ਨਿਜੀ ਖੇਤਰ ਵਿਚ ਰੁਜ਼ਗਾਰ ਦੇ ਮੌਕੇ ਮਿਲਣਗੇ। ਮੁੱਖ ਮੰਤਰੀ ਨੇ ਸਮਰੱਥ ਯੁਵਾ ਯੋਜਨਾ ਦੇ ਤਹਿਤ ਰਜਿਸਟਰਡ ਨੌਜਵਾਨਾਂ ਨੂੰ ਮਿਲਣ ਵਾਲੀ ਬੇਰੁਜ਼ਗਾਰੀ ਭੱਤੇ ਵਿਚ ਵਾਧਾ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਅਗੱਸਤ ਮਹੀਨੇ ਤੋਂ ਹੁਣ 12ਵੀਂ ਪਾਸ ਨੌਜਵਾਨਾਂ ਨੂੰ 900 ਤੋਂ 1200 ਰੁਪਏ, ਗਰੈਜੂਏਟ ਨੂੰ 1500 ਤੋਂ 2000 ਰੁਪਏ ਅਤੇ ਪੋਸਟ ਗਰੈਜੂਏਟ ਨੂੰ 3000 ਤੋਂ ਵਧਾ ਕੇ 3500 ਰੁਪਏ ਦੀ ਰਕਮ ਪ੍ਰਦਾਨ ਕੀਤੀ ਜਾਵੇਗੀ।ਇਸ ਐਲਾਨ ਨਾਲ ਸੂਬੇ ਦੇ 2 ਲੱਖ 61 ਹਜ਼ਾਰ ਨੌਜਵਾਨਾਂ ਨੂੰ ਲਾਭ ਮਿਲੇਗਾ।

ਮੁੱਖ ਮੰਤਰੀ ਨੇ ਪ੍ਰੋਗ੍ਰਾਮ ਦੌਰਾਨ ਮੇਧਾਵੀ ਸਕਾਲਰਸ਼ਿਪ ਯੋਜਨਾ ਤਹਿਤ 12ਵੀਂ ਕਲਾਸ ਵਿਚ 90 ਫੀਸਦੀ ਨੰਬਰ ਲੈਣ ਵਾਲੇ ਗਰੀਬ ਪਰਿਵਾਰਾਂ ਦੇ ਵਿਦਿਆਰਥੀਆਂ ਨੂੰ 1 ਲੱਖ 11 ਹਜ਼ਾਰ ਰੁਪਏ ਦੇ ਚੈਕ ਪ੍ਰਦਾਨ ਕੀਤੇ। ਇਸ ਤੋਂ ਇਲਾਵਾ, ਸਕਿੱਲ ਯਾਤਰਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਯਾਤਰਾ ਸੂਬੇ ਦੇ ਨੌਜਵਾਨਾਂ ਨੂੰ ਕੌਸ਼ਲ ਦੇ ਪ੍ਰਤੀ ਜਾਗਰੁਕ ਅਤੇ ਸਚੇਤ ਕਰਨ ਦਾ ਕੰਮ ਕਰੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਨੌਜਵਾਨਾਂ ਵਿਚ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੁੰਦੀ। ਸਰਕਾਰ ਨੌਜਵਾਨਾਂ ਦੀ ਸੋਚ ਨੂੰ ਮੂਰਤਰੂਪ ਦੇਣ ਲਈ ਸਮਰਪਿਤ ਯਤਨ ਕਰ ਰਹੀ ਹੈ। ਮੇਕ ਇੰਨ ਇੰਡੀਆ, ਸਟਾਰਟ ਅੱਪ ਇੰਡੀਆ ਵਰਗੇ ਅਨੇਕ ਪ੍ਰਭਾਵੀ ਪ੍ਰੋਗਰਾਮ ਲਾਗੂ ਕਰ ਨੌਜਵਾਨਾਂ ਦੇ ਲਈ ਰੁਜ਼ਗਾਰ ਦੇ ਮੌਕੇ ਵਧਾਉਣ, ਨੌਜਵਾਨਾਂ ਨੂੰ ਕੁਸ਼ਲ ਬਨਾਉਣ ਅਤੇ ਉਨ੍ਹਾਂ ਵਿਚ ਨਵੇਂ ਉਤਸ਼ਾਹ ਦਾ ਸੰਚਾਰ ਕਰਨ ਦੀ ਦਿਸ਼ਾ ਵਿਚ ਸਫ਼ਲ ਯਤਨ ਕੀਤਾ ਜਾ ਰਿਹਾ ਹੈ, ਤਾਂ ਜੋ ਦੇਸ਼ ਤੇ ਸੂਬੇ ਦੇ ਆਰਥਕ ਸਥਿਤੀ ਨੂੰ ਹੋਰ ਵੱਧ ਮਜਬੂਤ ਬਣਾਇਆ ਜਾ ਸਕੇ।

ਮੁੱਖ ਮੰਤਰੀ ਨੇ ਕਿਹਾ ਕਿ ਵਿਸ਼ਵਕਰਮਾ ਕੌਸ਼ਲ ਯੂਨੀਵਰਸਿਟੀ ਦੇ ਨਾਲ-ਨਾਲ ਕਈ ਤਕਨੀਕੀ ਸੰਸਥਾਨਾਂ ਵਿਚ ਨੌਜੁਆਨਾਂ ਨੂੰ ਕੌਸ਼ਲ ਵਿਕਾਸ ਵਿਚ ਨਿਪੁੰਣ ਬਨਾਉਣ ਲਈ ਆਧੁਨਿਕ ਯੁਵਾ ਸਿਖਲਾਈ ਪ੍ਰੋਗ੍ਰਾਮ ਚਲਾਏ ਜਾ ਰਹੇ ਹਨ। ਇਸ ਵਿਚ ਇਕ ਲੱਖ ਤੋਂ ਵੱਧ ਨੌਜੁਆਨਾਂ ਨੂੰ ਸਕਿਲ ਪ੍ਰਦਾਨ ਕੀਤਾ ਗਿਆ ਹੈ ਤਾਂ ਜੋ ਨੌਜੁਆਨ ਆਤਮਨਿਰਭਰ ਬਣ ਕੇ ਆਪਣੇ ਪੈਰਾਂ ’ਤੇ ਖੜੇ ਹੋ ਸਕਣ। ਇਸ ਤੋਂ ਇਲਾਵਾ, ਸਮਰੱਥ , ਛੋਟੇ ਤਅੇ ਮੱਧਮ ਦਰਜੇ ਦੇ ਉਦਯੋਗਾਂ ਨੁੰ ਪ੍ਰੋਤਸਾਹਨ ਦੇਣ ਲਈ ਐਮਐਸਐਮਈ ਵਿਭਾਗ ਦਾ ਗਠਨ ਕੀਤਾ ਗਿਆ ਹੈ।

ਸੂਬੇ ਦੇ ਹਰ ਯੁਵਾ ਨੂੰ 2030 ਤਕ ਹੁਨਰਮੰਦ ਬਨਾਉਣ ਲਈ ਐਨਈਪੀ ਵਿਚ ਕੀਤੇ ਬਦਲਾਅ

ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਨਵੀਂ ਕੌਮੀ ਸਿਖਿਆ ਨੀਤੀ ਤਹਿਤ ਕਈ ਬਦਲਾਅ ਕੀਤੇ ਗਏ ਹਨ। ਇਸ ਦੇ ਨਾਲ ਹੀ ਤਕਨੀਕੀ ਸੰਸਥਾਨਾਂ ਨੁੰ ਉਦਯੋਗਾਂ ਨਾਲ ਜੋੜਿਆ ਗਿਆ ਹੈ ਅਤੇ ਇੰਨ੍ਹਾਂ ਵਿਚ ਸਕਿਲ ਨੂੰ ਪ੍ਰੋਤਸਾਹਨ ਦਿੱਤਾ ਗਿਆ ਹੈ ਤਾਂ ਜੋ 2030 ਤਕ ਸੂਬੇ ਦੇ ਹਰ ਯੁਵਾ ਨੂੰ ਹੁਨਰਮੰਦ ਬਣਾਇਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਇਸ ’ਤੇ ਬਿਹਤਰ ਢੰਗ ਨਾਲ ਕੰਮ ਕਰ ਰਹੀ ਹੈ ਤਾਂ ਜੋ ਲਗਾਤਾਰ ਵਿਕਾਸ ਦੇ ਇਸ ਟੀਚੇ ਨੂੰ ਆਸਾਨੀ ਨਾਲ ਪ੍ਰਾਪਤ ਕੀਤਾ ਜਾ ਸਕੇ।

ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ 1.44 ਲੱਖ ਅਹੁਦਿਆਂ ਨੁੰ ਯੋਗਤਾ ਦੇ ਆਧਾਰ ’ਤੇ ਭਰਨ ਦਾ ਕੰਮ ਕੀਤਾ ਹੈ। ਇਸ ਤੋਂ ਇਲਾਵਾ, 37 ਹਜਾਰ ਅਹੁਦਿੇ ਜਲਦੀ ਹੀ ਭਰੇ ਜਾਣਗੇ। ਉੀਂਨ੍ਹਾਂ ਨੇ ਕਿਹਾ ਕਿ ਨੌਜੁਆਨਾਂ ਨੂੰ ਵਿਦੇਸ਼ਾਂ ਵਿਚ ਰੁਜਗਾਰ ਦਿਵਾਉਣ ਅਤੇ ਜਾਲਸਾਜੀ ਤੋਂ ਬਚਾਉਣ ਲਈ ਵਿਦੇਸ਼ ਸਹਿਯੋਗ ਵਿਭਾਗ ਦਾ ਗਠਨ ਕੀਤਾ ਗਿਆ ਹੈ ਅਤੇ ਕਾਲਜਾਂ ਵਿਚ ਸਿਖਿਆ ਪ੍ਰਾਪਤ ਕਰਨ ਵਾਲੇ ਹਜਾਰਾਂ ਨੌਜੁਆਨਾਂ ਦੇ ਪਾਸਪੋਰਟ ਬਨਾਵੁਣ ਦਾ ਕੰਮ ਕੀਤਾ ਗਿਆ ਹੈ। ਸਟਾਰਟ ਅੱਪ ਦੀ ਨਵੀਂ ਨੀਤੀ ਬਣਾਈ ਗਈ ਹੈ ਜਿਸ ਤੋਂ ਰਾਜ ਇਕ ਬਿਹਤਰ ਕੇਂਦਰ ਵਜੋ ਉਭਰ ਰਿਹਾ ਹੈ।

ਹਰਿਆਣਾ ਦੇ ਨੌਜੁਆਨਾਂ ਨੇ ਖੇਡਾਂ ਵਿਚ ਪੂਰੀ ਦੁਨੀਆ ਵਿਚ ਦੇਸ਼ ਦਾ ਨਾਂਅ ਚਮਕਾਇਆ

ਮੁੱਖ ਮੰਤਰੀ ਨੇ ਕਿਹਾ ਕਿ ਅੱਜ ਹਰਿਆਣਾ ਦੇ ਨੌਜੁਆਨਾਂ ਓਲੰਪਿਕ ਖੇਡਾਂ ਵਿਚ ਪੂਰੀ ਦੁਨੀਆ ਵਿਚ ਦੇਸ਼ ਦਾ ਨਾਂਅ ਚਮਕਾਉਣ ਦਾ ਕੰਮ ਕਰ ਰਹੇ ਹਨ। ਖੇਡਾਂ ਵਿਚ ਮਿਲ ਰਹੀ ਉਪਲਬਧੀਆਂ ਨਾਲ ਸੂਬਾ ਦਾ ਸੀਨਾ ਮਾਣ ਨਾਲ ਉੱਚਾ ਹੋ ਰਿਹਾ ਹੈ। ਦੇਸ਼ ਦੇ 5 ਮੈਡਲ ਜੇਤੂ ਖਿਡਾਰੀਆਂ ਨੇ ਦੇਸ਼ ਦੇ ਸੂਬੇ ਦਾ ਮਾਣ ਵਧਾਇਆ ਹੈ। ਸਰਕਾਰ ਦੀ ਖੇਡ ਨੀਤੀ ਤਹਿਤ ਮੈਡਲ ਲਿਆਉਣ ਵਾਲੇ ਖਿਡਾਰੀਆਂ ਨੁੰ ਕਰੋੜਾਂ ਰੁਪਏ ਦੇ ਪੁਰਸਕਾਰ ਪ੍ਰਦਾਨ ਕੀਤੇ ਜਾ ਰਹੇ ਹਨ।

ਕੱਚੇ ਕਰਮਚਾਰੀਆਂ ਦੀ ਨੌਕਰੀ ਸੁਰੱਖਿਅਤ ਕਰ ਦਿੱਤੀ ਸਾਰੀ ਸਹੂਲਤਾਂ

ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਹਰਿਆਣਾ ਨੌਜੁਆਨਾਂ ਨੂੰ ਸਵਾਵਲੰਬੀ, ਆਤਮਨਿਰਭਰ ਅਤੇ ਸਮਰੱਥ ਬਨਾਉਣ ਦੀ ਦਿਸ਼ਾ ਵਿਚ ਅੱਗੇ ਵੱਧ ਰਿਹਾ ਹੈ। ਉਨ੍ਹਾਂ ਨੇ ਨੌਜੁਆਨਾਂ ਨੂੰ ਸਾਕਰਾਤਮਕ , ਧੀਰਜਵਾਨ, ਸਮੇਂ ਦੀ ਸਹੀ ਵਰਤੋ ਕਰਨ, ਆਪਣੀ ਜਿਮੇਵਾਰੀਆਂ ਨੂੰ ਸੱਭ ਤੋਂ ਉੱਪਰ ਰੱਖਦੇ ਹੋਏ ਅੱਗੇ ਵੱਧਣ ਦਾ ਸੰਕਲਪ ਲੈਣ ਦੀ ਅਪੀਲ ਕੀਤੀ। ਸਰਕਾਰ ਨੇ 1.20 ਲੱਖ ਕੱਚੇ ਕਰਮਚਾਰੀਆਂ ਦੀ ਨੌਕਰੀ ਸੁਰੱਖਿਅਤ ਕਰ ਉਨ੍ਹਾਂ ਨੂੰ ਪੱਕੇ ਕਰਮਚਾਰੀਆਂ ਦੀ ਤਰ੍ਹਾਂ ਸਾਰੀ ਸਹੂਲਤਾਂ ਦੇਣ ਦਾ ਕੰਮ ਕੀਤਾ ਹੈ।

ਇਸ ਮੌਕੇ ’ਤੇ ਵਿਧਾਨਸਭਾ ਸਪੀਕਰ ਸ੍ਰੀ ਗਿਆਨ ਚੰਦ ਗੁਪਤਾ, ਮੁੱਖ ਮੰਤਰੀ ਦੇ ਰਾਜਨੀਤਿਕ ਸਲਾਹਕਾਰ ਭਾਰਤ ਭੂਸ਼ਣ ਭਾਰਤੀ ਸਮੇਤ ਜਿਲ੍ਹਾ ਪ੍ਰਸਾਸ਼ਨ ਦੇ ਅਧਿਕਾਰੀ ਤੇ ਮਾਣਯੋਗ ਵਿਅਕਤੀ ਮੌਜੂਦ ਰਹੇ।

Have something to say? Post your comment

 

More in Haryana

ਨਿਰਮਾਣਧੀਨ ਹਸਪਤਾਲਾਂ ਦੇ ਕੰਮਾਂ ਵਿਚ ਤੇਜੀ ਲਿਆਈ ਜਾਵੇ : ਆਰਤੀ ਸਿੰਘ

1 ਲੱਖ 20 ਹਜਾਰ ਕੱਚੇ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਸੁਰੱਖਿਅਤ ਕਰਣ ਦਾ ਬਿੱਲ ਵਿਧਾਨਸਭਾ ਵਿੱਚ ਹੋਇਆ ਪਾਸ

CET ਪਾਸ ਕਰਨ ਵਾਲੇ ਨੌਜਵਾਨਾਂ ਨੂੰ ਇਕ ਸਾਲ ‘ਚ ਨੌਕਰੀ ਨਾ ਮਿਲੀ ਤਾਂ ਸਰਕਾਰ ਦੇਵੇਗੀ 9 ਹਜ਼ਾਰ ਰੁਪਏ

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੈਯੰਤੀ 'ਤੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਵਿਵਾਦਾਂ ਤੋਂ ਸਮਾਧਾਨ ਯੋਜਨਾ (ਬੀਐਸਐਸਐਸ-2024) ਦੀ ਕੀਤੀ ਸ਼ੁਰੁਆਤ

ਸੀਆਈਐਸਐਫ ਨੂੰ ਮਿਲੀ ਪਹਿਲੀ ਮਹਿਲਾ ਬਟਾਲਿਅਨ

ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਬਿਆਨ 'ਤੇ ਦਿੱਤਾ ਤਿੱਖਾ ਜਵਾਬ

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ 'ਤੇ ਮੁੱਖ ਮੰਤਰੀ ਨੇ ਸੂਬੇ ਦੇ ਕਿਸਾਨਾਂ ਨੂੰ ਦਿੱਤਾ ਤੋਹਫਾ

ਹਰਿਆਣਾ ਅਧਿਆਪਕ ਯੋਗਤਾ ਪ੍ਰੀਖਿਆ ਦੇ ਆਨਲਾਇਨ ਬਿਨੈ ਤਹਿਤ ਵਧਾਈ ਆਖੀਰੀ ਮਿਤੀ

ਅੰਬਾਲਾ ਏਅਰਪੋਰਟ 'ਤੇ ਸਿਕਓਰਿਟੀ ਸਮੱਗਰੀ ਸਥਾਪਿਤ ਹੁੰਦੇ ਹੀ ਸ਼ੁਰੂ ਹੋਵੇਗੀ ਉੜਾਨ : ਅਨਿਲ ਵਿਜ

ਲੋਕਾਂ ਦੀ ਮੰਗ 'ਤੇ ਕਨੀਪਲਾ ਵਿਚ ਬਣੇਗਾ 33 ਕੇਵੀ ਦਾ ਸਬ ਸਟੇਸ਼ਨ : ਮੁੱਖ ਮੰਤਰੀ