ਸੁਨਾਮ : ਸਮਾਜ ਸੇਵਾ ਦੇ ਖੇਤਰ ਵਿੱਚ ਸਰਗਰਮ ਭੂਮਿਕਾ ਨਿਭਾਉਣ ਵਾਲੇ ਰੋਟਰੀ ਕਲੱਬ ਸੁਨਾਮ ਵਿੱਚ ਦਹਾਕਿਆਂ ਬੱਧੀ ਸੇਵਾਵਾਂ ਨਿਭਾਉਣ ਵਾਲੇ ਸਾਬਕਾ ਪ੍ਰਧਾਨ ਪ੍ਰਿਤਪਾਲ ਸਿੰਘ ਹਾਂਡਾ ਨੂੰ ਕਲੱਬ ਮੈਂਬਰਾਂ ਵੱਲੋਂ ਸਨਮਾਨਿਤ ਕੀਤਾ ਗਿਆ। ਹਾਂਡਾ ਦੁਆਰਾ ਕਲੱਬ ਦੇ ਮੈਂਬਰ ਵਜੋਂ ਸੇਵਾ ਮੁਕਤ ਹੋਣ ਦਾ ਫ਼ੈਸਲਾ ਕੀਤਾ ਗਿਆ ਹੈ। ਰੋਟਰੀ ਕਲੱਬ ਵੱਲੋਂ ਆਯੋਜਿਤ ਸਮਾਗਮ ਮੌਕੇ ਕਲੱਬ ਦੇ ਪ੍ਰਧਾਨ ਦਵਿੰਦਰਪਾਲ ਸਿੰਘ ਰਿੰਪੀ ਨੇ ਕਿਹਾ ਕਿ ਪ੍ਰਿਤਪਾਲ ਸਿੰਘ ਹਾਂਡਾ ਨੇ ਕਰੀਬ ਢਾਈ ਦਹਾਕੇ ਰੋਟਰੀ ਕਲੱਬ ਵਿੱਚ ਰਹਿੰਦਿਆਂ ਸਮਾਜ ਸੇਵੀ ਕਾਰਜਾਂ ਨੂੰ ਤਰਜੀਹ ਦਿੱਤੀ ਹੈ ਉਨ੍ਹਾਂ ਵੱਲੋਂ ਨਿਭਾਈਆਂ ਸੇਵਾਵਾਂ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ। ਉਨ੍ਹਾਂ ਉਮੀਦ ਪ੍ਰਗਟਾਈ ਹੈ ਕਿ ਉਹ ਭਵਿੱਖ ਵਿੱਚ ਵੀ ਮਾਰਗ ਦਰਸ਼ਨ ਕਰਦੇ ਰਹਿਣਗੇ। ਇਸ ਮੌਕੇ ਰੋਟਰੀ 3090 ਦੇ ਜ਼ਿਲ੍ਹਾ ਗਵਰਨਰ ਰਹੇ ਘਣਸ਼ਿਆਮ ਕਾਂਸਲ ਨੇ ਪ੍ਰਿਤਪਾਲ ਸਿੰਘ ਹਾਂਡਾ ਵੱਲੋਂ ਕੀਤੇ ਕਾਰਜ਼ਾਂ ਦੀ ਪ੍ਰਸੰਸਾ ਕੀਤੀ। ਜਗਦੀਪ ਭਾਰਦਵਾਜ ਨੇ ਵੀ ਪ੍ਰਿਤਪਾਲ ਸਿੰਘ ਹਾਂਡਾ ਦੀ ਨੇਤਰ ਬੈਂਕ ਸੰਮਤੀ ਵਿੱਚ ਅਹਿਮ ਭੂਮਿਕਾ ਬਾਰੇ ਚਾਨਣਾ ਪਾਇਆ। ਕਲੱਬ ਪ੍ਰਧਾਨ ਅਤੇ ਮੈਂਬਰਾਂ ਵੱਲੋਂ ਯਾਦਗਾਰੀ ਚਿੰਨ੍ਹ ਭੇਟ ਕਰਕੇ ਕਲੱਬ ਵਿੱਚੋਂ ਰਸਮੀ ਤੌਰ ਤੇ ਵਿਦਾਇਗੀ ਦਿੱਤੀ ਗਈ। ਇਸ ਮੌਕੇ ਖਜਾਨਚੀ ਰਾਜਨ ਸਿੰਗਲਾ, ਸੈਕਟਰੀ ਹਨੀਸ਼ ਸਿੰਗਲਾ, ਸਾਬਕਾ ਪ੍ਰਧਾਨ ਅਨਿਲ ਜੁਨੇਜਾ, ਹਿਤੇਸ਼ ਗੁਪਤਾ, ਹਰੀਸ਼ ਗੋਇਲ, ਡਾਕਟਰ ਵਿਜੈ ਗਰਗ, ਅਜੈਬ ਸਿੰਘ ਸੱਗੂ, ਵਿਜੇ ਮੋਹਨ ਸਿੰਗਲਾ, ਐਡਵੋਕੇਟ ਨਵੀਨ ਸਿੰਗਲਾ, ਵਿਨੀਤ ਗਰਗ, ਤਨੁਜ ਜਿੰਦਲ, ਵਿਨੋਦ ਗਰਗ, ਰੁਪਿੰਦਰ ਸਿੰਘ ਸੱਗੂ, ਬਹਾਲ ਸਿੰਘ ਕਾਲੇਕਾ, ਡਾਕਟਰ ਰੋਮਿਤ ਗੁਪਤਾ, ਵਿਕਰਮ ਗਰਗ ਹਰੀਸ਼ ਗੱਖੜ, ਕਮਲ ਗਰਗ, ਸੁਮਿਤ ਬੰਦਲਿਸ਼, ਡਾਕਟਰ ਸਿਧਾਰਥ ਫੂਲ, ਜਸਵੰਤ ਮੋਦੀ, ਸੰਦੀਪ ਜੈਨ, ਸੰਜੇ ਬੰਦਲਿਸ਼, ਸ੍ਰੀ ਕ੍ਰਿਸ਼ਨ ਰਾਜੂ, ਦਰਸ਼ਨ ਮਿੱਤਲ, ਧਰਮਪਾਲ ਚੀਮਾਂ, ਸ਼ੁਰੇਸ਼ ਸਸ਼ੀ, ਰਾਜੇਸ਼ ਗੋਇਲ, ਅਤੁਲ ਗੁਪਤਾ, ਸੰਜੀਵ ਸਿੰਗਲਾ, ਅਸ਼ੋਕ ਕਾਂਸਲ, ਵਿਕਰਮ ਗੋਇਲ, ਡਾਕਟਰ ਬੀ ਕੇ ਗੋਇਲ, ਡਾਕਟਰ ਹਰਦੀਪ ਬਾਵਾ, ਲਾਡੀ ਗਰਗ, ਲਿਟਸਨ ਗਰਗ, ਲਾਜਪਤ ਗਰਗ, ਮਦਨ ਲਾਲ, ਨਿਤਿਨ ਜਿੰਦਲ, ਸੌਰਵ ਕਤਿਆਲ ਆਦਿ ਮੈਂਬਰ ਹਾਜ਼ਰ ਸਨ।