ਜਲੰਧਰ : ਆਮ ਆਦਮੀ ਪਾਰਟੀ ਦੇ ਰਾਜ ਸਭਾ ਦੇ ਮੈਂਬਰ ਅਤੇ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਦੇ ਚਾਂਲਸਰ ਡਾ. ਅਸ਼ੋਕ ਕੁਮਾਰ ਮਿੱਤਲ ਨੂੰ ਸਕੂਲ ਆਫ਼ ਪਲਾਨਿੰਗ ਐਂਡ ਆਰਕੀਟੈਕਚਰ ਦੀ ਕੌਂਸਲ ਦੇ ਮੈਂਬਰ ਬਣ ਗਏ ਹਨ। ਸਕੂਲ ਆਫ਼ ਪਲਾਨਿੰਗ ਐਂਡ ਆਰਕੀਟੈਕਚਰ ਦੀ ਵੱਕਾਰੀ ਕੌਂਸਲ ਦੀ ਮੈਂਬਰਸ਼ਿਪ ਦੇਸ਼ ਦੇ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਸ੍ਰੀ ਜਗਦੀਪ ਧਨਖੜ ਨੇ ਸਿਖਿਆ, ਯੋਜਨਾਬੰਦੀ ਅਤੇ ਆਰਕੀਟੈਕਚਰ ਵਿੱਚ ਉਨ੍ਹਾਂ ਦੀ ਮੁਹਾਰਤ ਅਤੇ ਵਚਨਵੱਧਤਾ ਦੇ ਮੱਦੇਨਜ਼ਰ ਦਿੱਤੀ ਗਈ ਹੈ। ਡਾ. ਅਸ਼ੋਕ ਕੁਮਾਰ ਮਿੱਤਲ ਨੇ ਕਿਹਾ ਕਿ ਸਕੂਲ ਆਫ਼ ਪਲਾਨਿੰਗ ਐਂਡ ਆਰਕੀਟੈਕਚਰ ਦੇ ਮੈਂਬਰ ਵਜੋਂ ਸੇਵਾ ਕਰਨਾ ਉਨ੍ਹਾਂ ਲਈ ਸਨਮਾਨ ਵਾਲੀ ਹੋਵੇਗੀ। ਉਹ ਦੇਸ਼ ਦੇ ਨੌਜਵਾਨਾਂ ਦੇ ਰੋਸ਼ਨ ਭਵਿੱਖ ਨੂੰ ਯਕੀਨੀ ਬਣਾਉਣ ਲਈ ਸਿਖਿਆ ਵਿੱਚ ਨਵੀਨਤਾ ਅਤੇ ਉਤਮਤਾ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹਨ। ਸਕੂਲ ਆਫ਼ ਪਲਾਨਿੰਗ ਐਂਡ ਆਰਕੀਟੈਕਚਰ ਪਾਰਲੀਮੈਂਟ ਦੇ ਇਕ ਐਕਟ ਰਾਹੀਂ ਬਣਾਇਆ ਹੈ ਅਤੇ ਭਾਰਤ ਵਿੱਚ ਆਰਕੀਟੈਕਚਰ ਲਈ ਪ੍ਰਮੁੱਖ ਸੰਸਥਾ ਹੈ। ਸਕੂਲ ਆਫ਼ ਪਲਾਨਿੰਗ ਐਂਡ ਆਰਕੀਟੈਕਚਰ ਦੇ ਦੇਸ਼ ਵਿੱਚ ਤਿੰਨ ਕੈਂਪਸ ਹਨ ਜਿਨ੍ਹਾਂ ਵਿੱਚ ਇਕ ਨਵੀਂ ਦਿੱਲੀ ਵਿੱਚ, ਦੂਜਾ ਭੋਪਾਲ ਐਮ.ਪੀ. ਅਤੇ ਆਖ਼ਰੀ ਵਿਜੇਵਾੜਾ ਵਿੱਚ ਸਥਿਤ ਹੈ।