Thursday, September 19, 2024

Doaba

5 ਸਤੰਬਰ ਨੂੰ ਅਧਿਆਪਕ ਦਿਵਸ ਦੇ ਮੌਕੇ ’ਤੇ ਜਿਲ੍ਹਾ ਪੱਧਰ ’ਤੇ ਰੋਸ ਮੁਜਾਹਰੇ ਕੀਤੇ ਜਾਣਗੇ : ਡੀ.ਟੀ.ਐੱਫ.

August 27, 2024 04:55 PM
Amjad Hussain Khan

ਮੋਗਾ : ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੀ ਸੂਬਾ ਕਮੇਟੀ ਦੀ ਇੱਕ ਅਹਿਮ ਮੀਟਿੰਗ ਸੂਬਾ ਪ੍ਰਧਾਨ ਦਿਗਵਿਜੇ ਪਾਲ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਅਧਿਆਪਕਾਂ ਦੇ ਮਸਲਿਆਂ ਉੱਤੇ ਵਿਚਾਰ ਵਟਾਂਦਰਾ ਕਰਕੇ ਅਹਿਮ ਫੈਸਲੇ ਲਏ ਗਏ। ਇਸ ਮੌਕੇ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਨੇ ਦੱਸਿਆ ਕਿ ਸਿੱਖਿਆ ਮੰਤਰੀ ਵੱਲੋਂ ਜਥੇਬੰਦੀ ਨਾਲ 9 ਅਗਸਤ ਨੂੰ ਕੀਤੀ ਗਈ ਮੀਟਿੰਗ ਵਿੱਚ ਵੱਖ-ਵੱਖ ਅਧਿਆਪਕ ਮਸਲਿਆਂ ਜਿਵੇਂ 2018 ਦੀਆਂ ਸਰਵਿਸ ਰੂਲਾਂ ’ਚ ਵਿੱਚ ਕੀਤੀਆਂ ਸੋਧਾਂ ਵਾਪਸ ਲੈਣ, ਹਰ ਤਰ੍ਹਾਂ ਦੀਆਂ ਵਿਭਾਗੀ ਤਰੱਕੀਆਂ ਕਰਨ, ਕੱਚੇ ਅਤੇ ਕੰਪਿਊਟਰ ਅਧਿਆਪਕਾਂ ਨੂੰ ਸਾਰੇ ਲਾਭਾਂ ਸਮੇਤ ਸਿੱਖਿਆ ਵਿਭਾਗ ’ਚ ਰੈਗੂਲਰ ਕਰਨ, 16 ਫਰਵਰੀ ਦੀ ਹੜਤਾਲ ਦੀ ਤਨਖਾਹ ਕਟੌਤੀ ਦਾ ਪੱਤਰ ਵਾਪਸ ਲੈਣ ਆਦਿ ’ਤੇ ਸਹਿਮਤੀ ਬਣੀ ਸੀ ਪ੍ਰੰਤੂ ਉਨ੍ਹਾਂ ਨੂੰ ਅਜੇ ਤੱਕ ਸਰਕਾਰ ਵੱਲੋਂ ਕੋਈ ਅਮਲੀ ਰੂਪ ਨਹੀਂ ਦਿੱਤਾ ਗਿਆ। ਇਸ ਕਾਰਨ ਅਧਿਆਪਕਾਂ ਵਿੱਚ ਸਖ਼ਤ ਰੋਹ ਹੈ ਜਿਸ ਦਾ ਪ੍ਰਗਟਾਵਾ ਕਰਨ ਲਈ, ਅਧਿਆਪਕਾਂ ਦੀਆਂ ਪੈਂਡਿੰਗ ਸਾਰੀਆਂ ਆਰਥਿਕ ਮੰਗਾਂ ਨੂੰ ਪੂਰਿਆਂ ਕਰਵਾਉਣ ਲਈ ਅਤੇ ਜਨਤਕ ਸਿੱਖਿਆ ਨੂੰ ਨਿੱਜੀਕਰਨ, ਕੇਂਦਰੀਕਰਨ, ਭਗਵਾਂਕਰਨ ਦੀ ਮਾਰ ਤੋਂ ਬਚਾਉਣ ਹਿਤ ਨਵੀਂ ਸਿੱਖਿਆ ਨੀਤੀ-2020 ਨੂੰ ਰੱਦ ਕਰਵਾਉਣ ਲਈ ਅਧਿਆਪਕਾਂ ਦੀ ਵੱਡੇ ਪੱਧਰ ’ਤੇ ਲਾਮਬੰਦੀ ਕਰਕੇ 5 ਸਤੰਬਰ ਨੂੰ ਅਧਿਆਪਕ ਦਿਵਸ ਦੇ ਮੌਕੇ ’ਤੇ ਜਿਲ੍ਹਾ ਪੱਧਰ ’ਤੇ ਰੋਸ ਮੁਜਾਹਰੇ ਕੀਤੇ ਜਾਣਗੇ। ਇਸਦੇ ਨਾਲ ਹੀ ਇਹ ਫੈਸਲਾ ਵੀ ਲਿਆ ਗਿਆ ਕਿ ਪੂਰੇ ਪੰਜਾਬ ਵਿੱਚ ਅਧਿਆਪਕਾਂ ਦੀ ਵਿਸ਼ਾਲ ਲਾਮਬੰਦੀ ਕਰਦਿਆਂ 2 ਅਕਤੂਬਰ ਨੂੰ ਸੰਗਰੂਰ ਵਿਖੇ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ। ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਫਰੰਟ ਵੱਲੋਂ 3 ਸਤੰਬਰ ਨੂੰ ਚੰਡੀਗੜ੍ਹ ਵਿਖੇ ਪੰਜਾਬ ਵਿਧਾਨ ਸਭਾ ਵੱਲ ਕੀਤੇ ਜਾਣ ਵਾਲੇ ਮਾਰਚ ਵਿੱਚ ਵੱਡੇ ਪੱਧਰ ’ਤੇ ਸ਼ਮੂਲੀਅਤ ਕੀਤੀ ਜਾਵੇਗੀ। ਜਥੇਬੰਦੀ ਦਾ ਸਲਾਨਾ ਇਜਲਾਸ 3 ਨਵੰਬਰ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਕੀਤਾ ਜਾਵੇਗਾ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਖੋਰਾ ਕਲਾਂ ਵਿਖੇ ਪਿਛਲੇ ਦਿਨੀਂ ਇੰਚਾਰਜ ਅਧਿਆਪਕ ਵੱਲੋਂ ਕੀਤੀ ਗਈ ਖੁਦਕੁਸ਼ੀ ਅਤੇ ਇਸ ਕੇਸ ਵਿੱਚ ਪੰਜ ਅਧਿਆਪਕਾਂ ਨੂੰ ਨਾਮਜ਼ਦ ਕਰਨ ਦੇ ਮਸਲੇ ’ਤੇ ਵਿਚਾਰ ਕੀਤੀ ਗਈ। ਵੱਖ-ਵੱਖ ਜਿਲਿਆਂ ਦੇ ਅਧਿਆਪਕਾਂ ਵੱਲੋਂ ਜਥੇਬੰਦੀ ਕੋਲ ਦਰਜ ਕਰਵਾਏ ਗਏ ਮਸਲਿਆਂ ਅਤੇ ਲੰਬੇ ਸਮੇਂ ਤੋਂ ਪੈਂਡਿੰਗ ਅਧਿਆਪਕਾਂ ਦੇ ਹੋਰ ਵਿਭਾਗੀ ਮਸਲਿਆਂ ਨੂੰ ਹੱਲ ਕਰਵਾਉਣ ਲਈ ਛੇਤੀ ਹੀ ਵੱਡਾ ਸੂਬਾ ਪੱਧਰੀ ਵਫ਼ਦ ਸਿੱਖਿਆ ਅਧਿਕਾਰੀਆਂ ਨੂੰ ਮਿਲੇਗਾ।ਇਸ ਮੀਟਿੰਗ ਵਿੱਚ ਸੂਬਾ ਪ੍ਰਧਾਨ ਤੋਂ ਇਲਾਵਾ ਸੂਬਾ ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਔਜਲਾ, ਮੀਤ ਪ੍ਰਧਾਨ ਸੁਖਵਿੰਦਰ ਸੁੱਖੀ, ਸੂਬਾ ਵਿੱਤ ਸਕੱਤਰ ਜਸਵਿੰਦਰ ਸਿੰਘ, ਸੂਬਾ ਕਮੇਟੀ ਮੈਂਬਰਾਨ ਦਲਜੀਤ ਸਮਰਾਲਾ, ਚਰਨਜੀਤ ਸਿੰਘ, ਰੇਸ਼ਮ ਸਿੰਘ ਖੇਮੂਆਣਾ, ਸੁਖਵਿੰਦਰਪਰੀਤ ਸਿੰਘ, ਅਵਤਾਰ ਲਾਲ, ਗਗਨ ਪਾਹਵਾ, ਬਲਜੀਤ ਅਕਲੀਆ, ਦਾਤਾ ਸਿੰਘ ਨਮੋਲ, ਹਰਜੀਤ ਸਿੰਘ ਸੁਧਾਰ, ਬਲਰਾਮ ਸ਼ਰਮਾ, ਸੁਖਪਾਲਜੀਤ ਸਿੰਘ ਮੋਗਾ, ਸਵਰਨ ਦਾਸ ਧਰਮਕੋਟ ਆਦਿ ਸ਼ਾਮਲ ਹੋਏ।

Have something to say? Post your comment

 

More in Doaba

 ਬਿਜਲੀ ਮੁਲਾਜ਼ਮ ਵਲੋ ਪੰਜ ਦਿਨ ਦੀ ਸਮੂਹਿਕ ਛੁੱਟੀ ਵਿੱਚ ਵਾਧਾ

ਬੀਕੇਯੂ ਲੱਖੋਵਾਲ ਨੇ ਪਿੰਡ ਨਿਧਾਂਵਾਲਾ ਵਿਖੇ ਕੀਤਾ ਇਕਾਈ ਦਾ ਕਠਨ : ਆਗੂ

ਆਮ ਆਦਮੀ ਪਾਰਟੀ ਨੇ ਪਾਇਆ ਆਮ ਆਦਮੀ ਤੇ ਟੈਕਸਾਂ ਦਾ ਭਾਰੀ ਬੋਝ : ਡਾ.ਹਰਜੋਤ ਕਮਲ

ਸਾਡੇ ਸਮਾਜ ਅੰਦਰ ਅਧਿਆਪਕ ਦਾ ਸਥਾਨ ਸਭ ਤੋਂ ਉੱਪਰ ਰੱਖਿਆ ਗਿਆ ਹੈ : ਡਾ. ਮਾਲਤੀ ਥਾਪਰ ਸਾਬਕਾ ਮੰਤਰੀ

ਸਰਵਿਸ ਲੇਨ ਨੇੜੇ ਪਾਣੀ ਦੀ ਨਿਕਾਸੀ ਸਹੀਂ ਨਾ ਹੋਣ ਕਾਰਨ ਪਿੰਡ ਵਾਸੀਆਂ ਨੂੰ ਕਰਨਾ ਪੈ ਰਿਹਾ ਪ੍ਰੇਸ਼ਾਨੀ ਦਾ ਸਾਹਮਣਾ

ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਮੁਠਭੇੜ ਉਪਰੰਤ ਜੱਗੂ ਭਗਵਾਨਪੁਰੀਆ ਦਾ ਨਜ਼ਦੀਕੀ ਗਿਰਫ਼ਤਾਰ

ਅਗਰਵਾਲ ਸਮਾਜ ਸਭਾ ਵੱਲੋਂ ਗਾਂਧੀ ਰੋਡ ਸ਼ਮਸ਼ਾਨਘਾਟ ਵਿਖੇ ਬੂਟੇ ਲਗਾਏ ਗਏ

ਸੁਖਚੈਨ ਸਿੰਘ ਰਾਮੂੰਵਾਲੀਆ ਦੂਜੀ ਵਾਰ ਵਪਾਰ ਮੰਡਲ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਨਿਯੁਕਤ

ਰਾਈਟਵੇਅ ਏਅਰਲਾਈਨਜ਼ ਇਮੀਗ੍ਰੇਸ਼ਨ ਅਤੇ ਆਈਲੈਟਸ ਸੰਸਥਾ ਨੇ ਭੁਪਿੰਦਰ ਸਿੰਘ ਦਾ ਆਸਟ੍ਰੇਲੀਆ ਦਾ ਲਗਵਾਇਆ ਵੀਜ਼ਾ

ਨਗਰ ਨਿਗਮ ਮੋਗਾ ਸ਼ਹਿਰ ਦੇ ਕੂੜੇ ਦੇ ਢੁਕਵੇਂ ਪ੍ਰਬੰਧ ਕਰਨ ਲਈ ਨਿਰੰਤਰ ਯਤਨਸ਼ੀਲ