ਸੁਨਾਮ : ਬਹੁਜਨ ਸਮਾਜ ਪਾਰਟੀ ਦੇ ਆਗੂਆਂ ਦੀ ਰੈਸਟ ਹਾਊਸ ਸੁਨਾਮ ਵਿਖੇ ਜ਼ਿਲ੍ਹਾ ਪ੍ਰਧਾਨ ਸਤਿਗੁਰ ਸਿੰਘ ਮੱਟੂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਰਾਮ ਸਿੰਘ ਲੌਂਗੋਵਾਲ ਨੂੰ ਸੁਨਾਮ ਵਿਧਾਨ ਸਭਾ ਹਲਕੇ ਦਾ ਪ੍ਰਧਾਨ ਚੁਣਿਆ ਗਿਆ। ਮੀਟਿੰਗ ਵਿੱਚ ਪਾਰਟੀ ਦੇ ਸੂਬਾਈ ਜਨਰਲ ਸਕੱਤਰ ਚਮਕੌਰ ਸਿੰਘ ਵੀਰ ਉਚੇਚੇ ਤੌਰ ਤੇ ਸ਼ਾਮਿਲ ਹੋਏ। ਹਲਕਾ ਪ੍ਰਧਾਨ ਰਾਮ ਸਿੰਘ ਲੌਂਗੋਵਾਲ ਤੋਂ ਇਲਾਵਾ ਮੀਤ ਪ੍ਰਧਾਨ ਬਲੌਰ ਸਿੰਘ ਝਾੜੋਂ, ਜਰਨਲ ਸਕੱਤਰ ਜਸਵੰਤ ਸਿੰਘ ਫੌਜੀ ਸ਼ੇਰੋਂ, ਖਜਾਨਚੀ ਗੁਰਚਰਨ ਸਿੰਘ ਲੋਹਾਖੇੜਾ, ਜਥੇਬੰਦਕ ਸਕੱਤਰ ਹਰਬੰਸ ਸਿੰਘ ਲੌਂਗੋਵਾਲ, ਸੋਸ਼ਲ ਮੀਡੀਆ ਕੋਆਰਡੀਨੇਟਰ ਕਸ਼ਮੀਰ ਸਿੰਘ ਲੌਂਗੋਵਾਲ, ਤੇ ਹਰਦੀਪ ਸਿੰਘ ਜਖਪੇਲ, ਦੇਸਰਾਜ ਸੁਨਾਮ ਨੂੰ ਸ਼ਹਿਰੀ ਪ੍ਰਧਾਨ, ਹਲਕਾ ਸਕੱਤਰ ਹਰਜੋਤ ਸਿੰਘ ਖੁਰਾਣੀ, ਕੁਲਵੀਰ ਸਿੰਘ ਭਗਵਾਨਪੁਰਾ, ਮਾਲਵਿੰਦਰ ਸਿੰਘ ਖੁਰਾਣਾ, ਪ੍ਰਭੂ ਸਿੰਘ ਦਿਆਲਗੜ, ਦਰਬਾਰਾ ਸਿੰਘ ਫੌਜੀ ਕੰਮੋਮਾਜਰਾ, ਦਰਸ਼ਨ ਸਿੰਘ ਖੁਰਾਣੀ, ਜਸਵੰਤ ਸਿੰਘ ਬਿਜਲਪੁਰ, ਡਾਕਟਰ ਪ੍ਰੇਮ ਸਿੰਘ ਲੌਂਗੋਵਾਲ ਨੂੰ ਨਿਯੁਕਤ ਕੀਤਾ ਗਿਆ। ਇਸ ਮੌਕੇ ਬਹੁਜਨ ਸਮਾਜ ਪਾਰਟੀ ਦੇ ਸੂਬਾਈ ਜਨਰਲ ਸਕੱਤਰ ਚਮਕੌਰ ਸਿੰਘ ਵੀਰ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੇ ਦਲਿਤ ਸਮਾਜ ਅਤੇ ਪਛੜੇ ਵਰਗਾਂ ਦੀ ਭਲਾਈ ਲਈ ਕੋਈ ਕਾਰਜ਼ ਨਹੀਂ ਕੀਤੇ ਸਿਰਫ਼ ਵੋਟਾਂ ਬਟੋਰਨ ਦੀ ਰਾਜਨੀਤੀ ਹੀ ਕਰਦੀਆਂ ਰਹੀਆਂ ਹਨ। ਉਨ੍ਹਾਂ ਪਾਰਟੀ ਵਰਕਰਾਂ ਨੂੰ ਸੱਦਾ ਦਿੱਤਾ ਕਿ ਉਹ ਸ਼ਹਿਰਾਂ ਅਤੇ ਪਿੰਡਾਂ ਵਿੱਚ ਇਕਾਈਆਂ ਸਥਾਪਿਤ ਕਰਕੇ ਬੂਥ ਪੱਧਰ ਤੇ ਲਾਮਬੰਦੀ ਸ਼ੁਰੂ ਕਰਨ।