ਮੋਗਾ : ਅਗਰਵਾਲ ਸਮਾਜ ਸਭਾ ਵੱਲੋਂ ਗਾਂਧੀ ਰੋਡ ’ਤੇ ਸਥਿਤ ਸ਼ਮਸ਼ਾਨਘਾਟ ਵਿਖੇ ਵਾਤਾਵਰਨ ਦੀ ਸੰਭਾਲ ਦੇ ਮਕਸਦ ਨਾਲ ਰੁੱਖ ਲਗਾਉਣ ਦਾ ਪ੍ਰੋਗਰਾਮ ਅਗਰਵਾਲ ਸਮਾਜ ਸਭਾ ਦੇ ਸੂਬਾ ਪ੍ਰਧਾਨ ਡਾ: ਅਜੈ ਕਾਂਸਲ ਨੇ ਦੱਸਿਆ ਕਿ ਸਭਾ ਵੱਲੋਂ ਖਜੂਰ, ਪਾਲਮੀਰੀਆ ਅਤੇ ਕਾਲੇਨ ਦੇ ਬੂਟੇ ਲਗਾਏ ਗਏ ੍ਟ ਉਨ੍ਹਾਂ ਇਹ ਵੀ ਕਿਹਾ ਕਿ ਅਗਰਵਾਲ ਸਮਾਜ ਸਭਾ ਦਾ ਮੁੱਖ ਮੰਤਵ ਸਮਾਜ ਦੀ ਸੇਵਾ ਕਰਨਾ ਹੈ ਅਤੇ ਸਭਾ ਦਾ ਹਰ ਵਰਕਰ ਸਮਾਜ ਲਈ ਨਿਰਸਵਾਰਥ ਯੋਗਦਾਨ ਪਾ ਰਿਹਾ ਹੈ। ਕਮੇਟੀ ਨੇ ਅਗਰਵਾਲ ਸਮਾਜ ਸਭਾ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਇਸ ਨੂੰ ਮਿਸਾਲੀ ਕਦਮ ਦੱਸਿਆ। ਪੁਲੀਸ ਪ੍ਰਸ਼ਾਸਨ ਦੀ ਤਰਫੋਂ ਇਸ ਪ੍ਰੋਗਰਾਮ ਵਿੱਚ ਟਰੈਫਿਕ ਇੰਚਾਰਜ ਗੁਰਪਾਲ ਸਿੰਘ ਹਾਜ਼ਰ ਸਨ। ਉਨ੍ਹਾਂ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਕਾਰਜ ਸਮਾਜ ਵਿੱਚ ਜਾਗਰੂਕਤਾ ਵਧਾਉਣ ਲਈ ਪ੍ਰੇਰਨਾ ਸਰੋਤ ਹਨ ਇਸ ਮੌਕੇ ਅਗਰਵਾਲ ਸਮਾਜ ਸਭਾ ਦੇ ਮੈਂਬਰਾਂ ਨੇ ਸਮਾਜ ਅਤੇ ਵਾਤਾਵਰਨ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਭਵਿੱਖ ਵਿੱਚ ਵੀ ਅਜਿਹੇ ਉਪਰਾਲੇ ਜਾਰੀ ਰੱਖਣ ਲਈ ਵਚਨਬੱਧ ਕੀਤਾ। ਪ੍ਰਗਟ ਕੀਤਾ। ਸ਼ਮਸ਼ਾਨਘਾਟ ਦੇ ਸੁੰਦਰੀਕਰਨ ਅਤੇ ਹਰਿਆਲੀ ਵਧਾਉਣ ਦੇ ਉਦੇਸ਼ ਨਾਲ ਕਰਵਾਏ ਗਏ ਇਸ ਪ੍ਰੋਗਰਾਮ ਨੂੰ ਸਥਾਨਕ ਲੋਕਾਂ ਦਾ ਵੀ ਭਰਪੂਰ ਸਹਿਯੋਗ ਮਿਲਿਆ ਇਸ ਮੌਕੇ ਰਾਜਨ ਅਗਰਵਾਲ ਸਰਬਜੀਤ ਸਿੰਘ ਸੋਨੂੰ ਅਰੋੜਾ ਨਾਨਕ ਚੋਪੜਾ ਹਰੀਰਾਮ ਬੀਪੀ ਸੇਠੀ ਲੱਕੀ ਗਿੱਲ ਰਾਜਿੰਦਰ ਸਿੰਗਲਾ ਹਰਸ਼ ਬਾਂਸਲ ਸੋਹਨ ਲਾਲ ਮਿੱਤਲ ਪ੍ਰਦੀਪ ਗਰਗ ਨੇ ਵੀ ਸ਼ਿਰਕਤ ਕੀਤੀ। ਲਵਲੀ ਸਿੰਗਲ ਆਦਿ ਹਾਜ਼ਰ ਸਨ।