ਸੁਨਾਮ : ਸੋਮਵਾਰ ਨੂੰ ਗੁਰਦੁਆਰਾ ਨਾਮਦੇਵ ਸਾਹਿਬ ਸੁਨਾਮ ਵਿਖੇ ਗ੍ਰੰਥੀ ਸਭਾ ਵੱਲੋਂ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗ੍ਰੰਥੀ ਸਥਾਪਨਾ ਦਿਵਸ ਮਹਾਨ ਗੁਰਮਤਿ ਸਮਾਗਮਾਂ ਦੀ ਸ਼ੁਰੂਆਤ ਹੋਈ । ਇਹ ਸਮਾਗਮ ਤਿੰਨ ਦਿਨ ਲਈ ਚੱਲੇਗਾ ਚਾਰ ਸਤੰਬਰ ਨੂੰ ਗੁਰਮਤਿ ਸਮਾਗਮ ਦੀ ਸਮਾਪਤੀ ਕੀਤੀ ਜਾਵੇਗੀ | ਜਿਸ ਵਿੱਚ ਪੰਥ ਦੇ ਮਹਾਨ ਕੀਰਤਨੀਏ ਅਤੇ ਕਥਾਵਾਚਕ ਭਾਗ ਲੈਣਗੇ ਗੁਰਮਤਿ ਸਮਾਗਮ ਨੂੰ ਮੁੱਖ ਰੱਖਦਿਆਂ ਹੋਇਆਂ ਸਮੁੱਚੇ ਗ੍ਰੰਥੀ ਸਿੰਘਾਂ ਵੱਲੋਂ ਇੱਕ ਵਿਸ਼ਾਲ ਮੀਟਿੰਗ ਰੱਖੀ ਗਈ, ਜਿਸ ਵਿੱਚ ਮੁੱਖ ਸੇਵਾਦਾਰ ਭਾਈ ਜਗਮੇਲ ਸਿੰਘ ਛਾਜਲਾ, ਭਾਈ ਅਵਤਾਰ ਸਿੰਘ ਜੀ ਸਰਕਲ ਪ੍ਰਧਾਨ, ਭਾਈ ਸਵਰਨ ਸਿੰਘ ਜੀ ਮੀਤ ਪ੍ਰਧਾਨ, ਭਾਈ ਹਰਪ੍ਰੀਤ ਸਿੰਘ ਖਜਾਨਚੀ, ਸਕੱਤਰ ਭਾਈ ਚਮਕੌਰ ਸਿੰਘ,ਮੀਤ ਸਕੱਤਰ ਬੀਬੀ ਗੁਰਪ੍ਰੀਤ ਕੌਰ, ਪ੍ਰੈਸ ਸਕੱਤਰ ਭਾਈ ਬਲਜਿੰਦਰ ਸਿੰਘ ਬੰਟੀ, ਸਟੇਜ ਸਕੱਤਰ ਭਾਈ ਗੁਰਪ੍ਰੀਤ ਸਿੰਘ, ਭਾਈ ਭਗਵੰਤ ਸਿੰਘ ਚੰਦੜ, ਜੁਆਇੰਟ ਸਕੱਤਰ ਭਾਈ ਹਰਵਿੰਦਰ ਸਿੰਘ, ਲਾਲ ਸਿੰਘ ਜੱਸਲ, ਤਰਲੋਚਨ ਸਿੰਘ ਮੋਹਲ, ਭਾਈ ਗੁਰਪ੍ਰੀਤ ਸਿੰਘ ਸ਼ੇਰੋ, ਭਾਈ ਰਾਜੂ ਸਿੰਘ, ਭਾਈ ਕੁਲਦੀਪ ਸਿੰਘ, ਭਾਈ ਸਤਿਨਾਮ ਸਿੰਘ, ਭਾਈ ਅਮਨਦੀਪ ਸਿੰਘ, ਭਾਈ ਬਲਵੀਰ ਸਿੰਘ ਮੱਤੀ, ਭਾਈ ਰਾਜਬੀਰ ਸਿੰਘ, ਭਾਈ ਜਸਪ੍ਰੀਤ ਸਿੰਘ, ਭਾਈ ਗੁਰਪ੍ਰੀਤ ਸਿੰਘ, ਭਾਈ ਅਨਮੋਲ ਸਿੰਘ, ਭਾਈ ਹਰਮਨ ਸਿੰਘ ਬੱਲਰਾਂ ਆਦਿ ਹਾਜ਼ਰ ਸਨ।