ਨਵੀਂ ਦਿੱਲੀ : ਦੇਸ਼ ਵਿਚ ਇਕ ਦਿਨ ਵਿਚ ਕੋਵਿਡ-19 ਦੇ 3,62,727 ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਲਾਗ ਦੇ ਕੁਲ ਮਾਮਲੇ 2,37,03,665 ਹੋ ਗਏ ਹਨ ਜਦਕਿ ਕੋਰੋਨਾ ਵਾਇਰਸ ਲਾਗ ਨਾਲ 4120 ਲੋਕਾਂ ਦੀ ਮੌਤ ਹੋਣ ਮਗਰੋਂ ਮ੍ਰਿਤਕਾਂ ਦੀ ਗਿਣਤੀ 2,58,317 ’ਤੇ ਪਹੁੰਚ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ 37,10,525 ਮਰੀਜ਼ਾਂ ਦਾ ਹਾਲੇ ਵੀ ਇਲਾਜ ਚੱਲ ਰਿਹਾ ਹੈ ਜੋ ਕੁਲ ਮਾਮਲਿਆਂ ਦਾ 15.65 ਫ਼ੀਸਦੀ ਹੈ ਜਦਕਿ ਕੋਵਿਡ ਤੋਂ ਠੀਕ ਹੋਣ ਦੀ ਰਾਸ਼ਟਰੀ ਦਰ ਕੁਝ ਸੁਧਰ ਕੇ 83.26 ਫ਼ੀਸਦੀ ਹੋ ਗਈ ਹੈ। ਇਸ ਬੀਮਾਰੀ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 1,97,34,823 ਹੋ ਗਈ ਹੈ ਜਦਕਿ ਲਾਗ ਨਾਲ ਮੌਤ ਦਰ 1.09 ਫੀਸਦੀ ਦਰਜ ਹੋ ਗਈ ਹੈ। ਦੇਸ਼ ਵਿਚ ਪਿਛਲੇ ਸਾਲ ਅਗਸਤ ਵਿਚ ਕੋਵਿਡ ਦੇ ਮਰੀਜ਼ਾਂ ਦੀ ਗਿਣਤੀ 20 ਲੱਖ ਨੂੰ ਪਾਰ ਕਰ ਗਈ ਸੀ।