ਮੋਗਾ : ਮੋਗਾ ਤੋਂ ਬਰਨਾਲਾ ਰੋਡ ਐਨ.ਐਚ. 73 ਤੇ ਸਥਿਤ ਜਿਲੇ ਦੇ ਪਿੰਡ ਡਾਲਾ ਵਿਖੇ ਪਿੰਡ ਵਾਸੀ ਬਲਵਿੰਦਰ ਸਿੰਘ, ਬਲਜਿੰਦਰ ਸਿੰਘ, ਸੁਖਦੇਵ ਸਿੰਘ, ਜੋਗਿੰਦਰ ਸਿੰਘ ਆਦਿ ਨੇ ਆਪਣੀਆਂ ਸਮੱਸਿਆਵਾਂ ਦੱਸਦਿਆਂ ਦੱਸਿਆ ਕਿ ਪਿਛਲੇ ਤਕਰੀਬਨ ਚਾਰ ਸਾਲਾਂ ਤੋਂ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਇਸ ਰੋਡ ਉੱਪਰ ਪਾਣੀ ਜਮ੍ਹਾਂ ਹੋ ਜਾਂਦਾ ਹੈ। ਜਿਸ ਕਾਰਨ ਇੱਥੇ ਵੱਡੇ-ਵੱਡੇ ਟੋਏ ਬਣ ਚੁੱਕੇ ਹਨ, ਜਿਨ੍ਹਾਂ ਵਿਚ ਗੰਦਾ ਪਾਣੀ ਜਮ੍ਹਾ ਹੋ ਜਾਂਦਾ ਹੈ। ਇਸ ਜਗ੍ਹਾ ਤੇ ਪਾਣੀ ਖ਼ੜਨ ਕਾਰਨ ਆਏ ਦਿਨ ਹਾਦਸੇ ਵਾਪਰ ਜਾਂਦੇ ਹਨ। ਉਹਨਾਂ ਦੱਸਿਆ ਕਿ ਮੋਗਾ ਤੋਂ ਬਰਨਾਲਾ ਮੇਨ ਰੋਡ ਤੇ ਸਥਿਤ ਸਾਡੇ ਇਸ ਪਿੰਡ ਡਾਲੇ ਵਿੱਚੋ ਦੀ ਓਵਰ ਬ੍ਰਿਜ ਦੇ ਹੇਠਾਂ ਦੀ ਦੋਵੇਂ ਪਾਸੇ ਸਰਵਿਸ ਲੇਨ ਨੂੰ ਜੋੜਦਾ ਹੈ ਅਤੇ ਕਈ ਪਿੰਡਾਂ ਤੋਂ ਇਲਾਵਾ ਮੋਗਾ ਅਤੇ ਬਰਨਾਲਾ ਨੂੰ ਜੋੜਦਾ ਹੈ ਉਹਨਾਂ ਦੱਸਿਆ ਕਿ ਜਦੋਂ ਕੰਪਨੀ ਵਾਲਿਆਂ ਨੇ ਰੋਡ ਬਣਾਇਆ ਹੈ ਤਾਂ ਇਸ ਪਾਣੀ ਦੀ ਨਿਕਾਸੀ ਸਹੀ ਤਰੀਕੇ ਨਾਲ ਨਹੀਂ ਕੀਤੀ ਗਈ। ਜਿਸ ਕਾਰਨ ਹੁਣ ਇਸ ਦਾ ਖਾਮਿਆਜਾ ਸਾਰੇ ਪਿੰਡ ਵਾਸੀਆਂ ਨੂੰ ਭੁਗਤਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਪ੍ਰਸ਼ਾਸਨ ਅਧਿਕਾਰੀਆਂ ਤੋਂ ਮੰਗ ਕਰਦੇ ਹਾਂ ਕਿਹਾ ਕਿ ਇਹ ਸਮੱਸਿਆ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ। ਤਾਂ ਜੋ ਆਉਣ ਵਾਲੇ ਸਮੇਂ ਵਿੱਚ ਕਿਸੇ ਤਰ੍ਹਾਂ ਦੀ ਕੋਈ ਅਣਹੋਣੀ ਘਟਨਾ ਨਾ ਵਾਪਰ ਸਕੇ। ਉਨ੍ਹਾਂ ਦੱਸਿਆ ਕਿ ਪਿਛਲੇ 4 ਸਾਲਾ ਤੋਂ ਇਸ ਗੰਦੇ ਪਾਣੀ ਦੇ ਜਮ੍ਹਾ ਹੋਣ ਕਾਰਨ ਸੜਕ ਦੇ ਦੇਵੋਂ ਪਾਸੇ ਹਰਿਆਵਲ ਜੰਮੀ ਹੋਈ ਹੈ ਅਤੇ ਇਸ ਗੰਦੇ ਪਾਣੀ ਦੇ ਜਮ੍ਹਾ ਹੋਣ ਨਾਲ ਬਿਮਾਰੀਆਂ ਫ਼ੈਲਣ ਦਾ ਖ਼ਤਰਾ ਹੈ ਸੋ ਅਸੀਂ ਪ੍ਰਸਾਸ਼ਨ ਤੋਂ ਮੰਗ ਕਰਦੇ ਹਾਂ ਕਿ ਇਸ ਦਾ ਛੇਤੀ ਤੋਂ ਛੇਤੀ ਹੱਲ ਕੀਤਾ ਜਾਵੇ।