ਮੋਗਾ : ਅੱਜ ਸਥਾਨਕ ਡਾ.ਸ਼ਾਮ ਲਾਲ ਥਾਪਰ ਨਰਸਿੰਗ ਸੰਸਥਾਵਾਂ ਦੇ ਰਾਜੀਵ ਗਾਂਧੀ ਆਡੀਟੋਰੀਅਮ ਅੰਦਰ ਭਾਰਤ ਦੇ ਸਾਬਕਾ ਰਾਸ਼ਟਰਪਤੀ ਸਵਰਗੀਯੇ ਡਾ. ਸਰਵਪੱਲੀ ਰਾਧਾ ਕ੍ਰਿਸ਼ਨ ਜੀ ਦਾ ਜਨਮ ਦਿਨ ਅਧਿਆਪਕ ਦਿਵਸ ਦੇ ਤੋਰ ਤੇ ਮਨਾਈਆ ਗਿਆ। ਇਸ ਸਮਾਗਮ ਅੰਦਰ ਸਵਰਗੀਯੇ ਡਾ. ਸਰਵਪੱਲੀ ਰਾਧਾ ਕ੍ਰਿਸ਼ਨ ਦੀ ਫੋਟੋ ਤੇ ਫੁੱਲ ਅਰਪਤ ਕਰਕੇ ਪ੍ਰੋਗਰਾਮ ਆਰੰਭ ਕੀਤਾ ਗਿਆ। ਇਸ ਮੌਕੇ ਤੇ ਡਾ. ਮਾਲਤੀ ਥਾਪਰ ਸਾਬਕਾ ਮੰਤਰੀ ਪੰਜਾਬ ਨੇ ਕਾਲਜ ਦੇ ਅਧਿਆਪਕ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਡੇ ਸਮਾਜ ਅੰਦਰ ਅਧਿਆਪਕ ਦਾ ਸਥਾਨ ਸਭ ਤੋਂ ਉੱਪਰ ਰੱਖਿਆ ਗਿਆ ਹੈ। ਪੁਰਾਣੇ ਸ਼ਾਸ਼ਤਰਾਂ ਅੰਦਰ ਗੁਰੂ ਦੀ ਵਿਆਖਿਆ ਕਰਦੇ ਹੋਏ ਇਸ ਨੂੰ ਰੱਬ ਦੇ ਸਮਾਨ ਦਰਜਾ ਦਿੱਤਾ ਗਿਆ ਹੈ। ਇਸ ਮੋਕੇ ਤੇ ਡਾ. ਮਾਲਤੀ ਥਾਪਰ ਨੇ ਕਿਹਾ ਕਿ ਇੱਕ ਅਧਿਆਪਕ ਹੀ ਹੈ ਜੋ ਸਾਡੇ ਦਿਮਾਗ ਨੂੰ ਰੋਸ਼ਨ ਕਰਦਾ ਹੈ ਅਤੇ ਸਾਡੇ ਆਉਣ ਵਾਲੇ ਭਵਿੱਖ ਦੀ ਚਿੰਤਾਂ ਕਰਦਾ ਹੈ। ਸੋ ਸਾਨੂੰ ਆਪਣੇ ਅਧਿਆਪਕ ਦੀ ਹਰ ਗੱਲ ਨੂੰ ਗੁਰੂ ਦਾ ਆਦੇਸ਼ ਮੰਨ ਕੇ ਪੂਰਾ ਕਰਨਾ ਚਾਹੀਦਾ ਹੈ ਉਹਨਾ ਕਿਹਾ ਕਿ ਉਹ ਬੱਚਾ ਹਮੇਸ਼ਾ ਆਪਣੀ ਜਿੰਦਗੀ ਵਿੱਚ ਕਾਮਯਾਬ ਹੁੰਦਾ ਹੈ ਜੋ ਆਪਣੇ ਗੁਰੂ ਦੀ ਆਪਣੇ ਮਾਤਾ ਪਿਤਾ ਦੀ ਅਤੇ ਆਪਣੇ ਅਧਿਆਪਕ ਦੀ ਹਰ ਗੱਲ ਮੰਨਦਾ ਹੈ। ਇਸ ਮੌਕੇ ਤੇ ਕਾਲਜ ਦੇ ਡਾਇਰੈੱਕਟਰ ਡਾ ਪਵਨ ਥਾਪਰ ਨੇ ਸਾਰੇ ਸਟਾਫ ਅਤੇ ਬੱਚਿਆ ਨੂੰ ਇਸ ਅਧਿਆਪਕ ਦਿਵਸ ਦੀਆਂ ਵਧਾਈਆ ਦਿੰਦੇ ਹੋਏ ਕਿਹਾ ਕਿ ਤੁਸੀ ਆਪਣਾ ਇੱਕ ਨਿਸ਼ਾਨਾ ਬਣਾਓ ਕਿ ਅਸੀ ਅੱਗੇ ਜਾ ਕੇ ਕੀ ਕਰਨਾ ਹੈ ਜਾ ਕੀ ਨਹੀ ਕਰਨਾ ਹੈ ਤਾਂ ਕਿ ਤੁਹਾਡਾ ਸਮਾਜ ਵਿੱਚ ਅਤੇ ਤੁਹਾਡੇ ਮਾਤਾ ਪਿਤਾ ਦਾ ਨਾਮ ਰੋਸ਼ਨ ਹੋ ਸਕੇ। ਇਸ ਮੋਕੇ ਤੇ ਕਾਲਜ ਦੇ ਪ੍ਰਿੰਸੀਪਲ ਮੈਡਮ ਸੂਨੀਤਾ ਜੋਸਫ ਅਤੇ ਕਾਲਜ ਦੇ ਵਾਈਸ ਪ੍ਰਿੰਸੀਪਲ ਮੈਡਮ ਜੋਤੀ ਬਾਲਾ ਅਤੇ ਕਿਰੀਤਕਾ ਕਪੂਰ ਅਤੇ ਨਸੀਮ, ਲਗਨ, ਮਨਵੀਰ ਅਤੇ ਕਰੀਤੀ ਵਰਮਾਂ ਅਤੇ ਸ਼ਿਵਮ ਸ਼ਰਮਾਂ ਅਤੇ ਸੈਫ ਗੁੱਲ ਆਦਿ ਨੇ ਆਪਣੇ ਵਿਚਾਰ ਪੇਸ਼ ਕੀਤੇ।