ਮਾਲੇਰਕੋਟਲਾ : ਪਿੰਡ ਭੂਦਨ ਵਿਖੇ ਆਂਗਣਵਾੜੀ ਸੈਂਟਰ `ਚ ਰਾਸ਼ਟਰੀ ਪੋਸ਼ਣ ਮਾਹ ਸਤੰਬਰ 2024 ਦੇ ਤਹਿਤ ਅਨੀਮੀਆ ਦਿਵਸ ਦਾ ਅਯੋਜਨ ਕੀਤਾ ਗਿਆ। ਇਸ ਦਿਵਸ ਤੇ ਗਰਭਵਤੀ ਔਰਤਾਂ, ਨਰਸਿੰਗ ਮਾਵਾਂ ਅਤੇ ਕਿਸ਼ੋਰੀਆਂ ਨਾਲ ਹੀ 06 ਮਹੀਨੇ ਤੋਂ 06 ਸਾਲ ਦੇ ਬੱਚਿਆਂ ਦੀਆਂ ਮਾਵਾਂ ਨੇ ਭਾਗ ਲਿਆ। ਲਾਭਪਾਤਰੀਆਂ ਨੂੰ ਦੱਸਿਆ ਗਿਆ ਕਿ ਅੱਜ ਦੇ ਜੀਵਨ `ਚ ਪੋਸ਼ਟਿਕ ਭੋਜਨ ਨਾ ਖਾਣ ਕਾਰਨ ਅਨੀਮੀਆ ਹੋ ਜਾਂਦਾ ਹੈ ਭਾਵ ਖੂਨ ਦੀ ਕਮੀ ਹੋ ਜਾਂਦੀ ਹੈ, ਇਹ ਮਰਦਾਂ ਦੇ ਮੁਕਾਬਲੇ ਔਰਤਾਂ `ਚ ਵੱਧ ਜਾਂਦੀ ਹੈ, ਸਰੀਰ `ਚ ਖੂਨ ਦੀ ਕਮੀ ਕਾਰਨ ਸਾਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਸਰੀਰ `ਚ ਕਮਜ਼ੋਰੀ, ਲੱਤਾਂ `ਚ ਦਰਦ, ਥਕਾਵਟ, ਨੀਂਦ ਆਈ ਜਾਣਾ ਆਦਿ। ਅਨੀਮੀਆ ਆਇਰਨ ਭਰਪੂਰ `ਖਾਣਾ ਨਾ ਖਾਣ ਕਾਰਨ ਹੁੰਦਾ ਹੈ। ਅਨੀਮੀਆ ਦੀ ਸਥਿਤੀ `ਚ ਆਇਰਨ ਭਰਪੂਰ ਭੋਜਨ ਖਾਣ ਨਾਲ ਇਸ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਆਇਰਨ ਦੇ ਤੱਤ ਸਾਡੇ ਸਰੀਰ `ਚ ਖੂਨ ਵਧਾਉਂਦੇ ਹਨ, ਸਾਨੂੰ ਪਾਲਕ, ਗੋਭੀ, ਚੁਕੰਦਰ, ਸ਼ਕਰਕੰਦੀ, ਕੇਲਾ, ਅਨਾਰ, ਸੇਬ, ਸਟ੍ਰਾਬੇਰੀ, ਪ੍ਰੋਟੀਨ ਨਾਲ ਭਰਪੂਰ ਭੋਜਨ ਖਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਗੁੜ ਅਤੇ ਛੋਲਿਆਂ ਦਾ ਸੇਵਨ ਵੀ ਕੀਤਾ ਜਾ ਸਕਦਾ ਹੈ। ਇਸ ਮੌਕੇ ਸੁਪਰਵਾਈਜਰ ਪਾਲ ਕੌਰ, ਆਂਗਣਵਾੜੀ ਵਰਕਰ ਕੁਲਦੀਪ ਕੌਰ,ਬਲਵਿੰਦਰ ਕੌਰ, ਪ੍ਰਵੀਨ, ਸੁਖਵਿੰਦਰ ਕੌਰ, ਸੁਖਦਰਸ਼ਨ ਕੌਰ ਤੋਂ ਇਲਾਵਾ ਪ੍ਰਾੲਮਰੀ ਸਕੂਲ ਤੋਂ ਹੈਲਥ ਵਿਭਾਗ ਤੋਂ ਡਾਕਖਾਨੇ ਤੋਂ ਵੀ ਮਹਿਲਾਵਾ ਸਾਮਿਲ ਹੋਈਆਂ