ਮੋਗਾ : ਮੋਗਾ ਮੈਡੀਸਿਟੀ ਸੁਪਰ ਸਪੈਸ਼ਲਿਸਟ ਹਸਪਤਾਲ ਵਲੋਂ ਵਰਲਡ ਹਾਰਟ ਡੇ ਮੌਕੇ ਦਿਲ ਦੇ ਰੋਗਾਂ ਦਾ ਚੈੱਕ ਅਪ ਮੈਗਾ ਕੈਂਪ ਐਤਵਾਰ 29 ਸਤੰਬਰ ਨੂੰ ਲਗਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆ ਮੋਗਾ ਮੈਡੀਸਿਟੀ ਹਸਪਤਾਲ ਦੇ ਐਮ.ਡੀ. ਡਾਕਟਰ ਅਜਮੇਰ ਕਾਲੜਾ ਨੇ ਦੱਸਿਆ ਕਿ ਇਹ ਕੈਂਪ ਸਵੇਰੇ 6 ਵਜੇ ਤੋਂ 9 ਵਜੇ ਤੱਕ ਸਥਾਨਕ ਨੇਚਰਵੇ ਪਾਰਕ ਵਿਖੇ ਲਗਾਇਆ ਜਾਵੇਗਾ ਅਤੇ ਇਸ ਤੋਂ ਪਹਿਲਾ ਲੋਕਾਂ ਨੂੰ ਜਾਗਰੂਕ ਕਰਨ ਲਈ ਇਕ ਰੈਲੀ ਦਾ ਵੀ ਆਯੋਜਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮੌਕੇ ਦਿਲ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰ ਮਹਿਰੋਜ਼ ਅਹਿਮਦ ਮਿਰਜ਼ਾ ਐਮ.ਬੀ.ਬੀ.ਐਸ. ਐਮ.ਡੀ.ਮੈਡੀਸਨ ਡੀਐਮ ਕਾਰਡੀਓਲੋਜੀ ਕੰਸਲਟੈਂਟ ਇੰਟਰਨੈਸ਼ਨਲ ਕਾਰਡੀਓਲੋਜੀ ਵੱਲੋਂ ਮਰੀਜ਼ਾਂ ਦਾ ਚੈੱਕ ਅਪ ਕੀਤਾ ਜਾਵੇਗਾ। ਜੋ ਕਿ ਇਸ ਸਮੇਂ ਮੋਗਾ ਮੈਡੀਸਿਟੀ ਵਿਖੇ ਆਪਣੀਆਂ ਸੇਵਾਂਵਾ ਨਿਭਾ ਰਹੇ ਹਨ। ਇਸ ਦੌਰਾਨ ਓਪੀਡੀ, ਬੀਪੀ ਟੈਸਟ, ਈ.ਸੀ.ਜੀ. ਅਤੇ ਸ਼ੂਗਰ ਟੈਸਟ ਬਿਲਕੁਲ ਫ਼ਰੀ ਕੀਤੇ ਜਾਣਗੇ, ਜਦਕਿ ਈਕੋ ਅਤੇ ਟੀਐਮਟੀ ਦਾ ਟੈਸਟ ਸਿਰਫ 750-750 ਵਿੱਚ ਹੋਣਗੇ। ਐਜੀਓਗਰਾਫੀ ਸਿਰਫ਼ 5000 ਵਿੱਚ ਪੇਸਮੇਕਰ ਟੋਟਲ ਬਿਲ ਵਿੱਚੋਂ 20% ਤੇ ਛੋਟ ਕੀਤੀ ਜਾਵੇਗੀ। ਐਜੀਉਪਲਾਸਟੀ (ਨਗਦ) ਸਿੰਗਲ ਸਟੈਂਡ 80 ਡਬਲ ਸਟੈਂਡ ਇਕ ਲੱਖ 20 ਹਜ਼ਾਰ ਰੁਪਏ ਦਵਾਈਆਂ ਵਿੱਚ 10% ਛੋਟ ਦਿੱਤੀ ਜਾਵੇਗੀ ਅਤੇ ਲੈਬ ਟੈਸਟ ਵਿੱਚ 20% ਛੋਟ ਮਿਲੇਗੀ। ਇਸ ਮੌਕੇ ਡਾ. ਅਜਮੇਰ ਕਾਲੜਾ ਨੇ ਦੱਸਿਆ ਕਿ ਕੈਂਪ ਵਿੱਚੋਂ ਓਪੀਡੀ ਸਲਿਪ ਕਟਵਾ ਕੇ ਇਸ ਸੁਨਹਿਰੀ ਮੌਕੇ ਦਾ ਲਾਭ ਉਠਾਓ ਇਹ ਸਲਿਪ ਕੈਂਪ ਵਿੱਚ 15 ਦਿਨਾਂ ਤੱਕ ਚੱਲੇਗੀ। ਮੋਗਾ ਮੈਡੀਸਿਟੀ ਸੁਪਰ ਸਪੈਸ਼ਲਿਸਟ ਹਸਪਤਾਲ ਬਰਨਾਲਾ ਰੋਡ ਅੰਮ੍ਰਿਤਸਰ ਬਾਈਪਾਸ ਨੇੜੇ ਬੁੱਘੀਪੁਰਾ ਬਾਈਪਾਸ ਮੋਗਾ ਵਿਖੇ ਸਥਿਤ ਹੈ।