ਮੋਗਾ : ਉੱਘੇ ਲੇਖਕ ਤਰਸੇਮ ਸਿੰਘ ਕਰੀਰ ਨਿਵਾਸੀ ਮੋਗਾ ਜੋ ਕਿ ਅੱਜ ਕੱਲ ਆਸਟਰੇਲੀਆ ਵਿਚ ਰਹਿ ਰਹੇ ਹਨ ਦੀ ਦੂਸਰੀ ਪੁਸਤਕ ’ਆਪੇ ਹਰਿ ਇਕ ਰੰਗੁ ਹੈ’ ਦਾ ਵਿਮੋਚਨ ਹੋਟਲ ਕਿੰਗਡਮ ਮੋਗਾ ਵਿਖੇ ਕੀਤਾ ਗਿਆ। ਇਸ ਸਮਾਗਮ ’ਚ ਵਿਸ਼ੇਸ਼ ਤੌਰ ’ਤੇ ਸਾਹਿਤਕਾਰ ਜੋਗਿੰਦਰ ਸਿੰਘ ਸੰਧੂ, ਕਰਨਲ ਕੁਲਵੰਤ ਸਿੰਘ ਬਾਜਵਾ, ਮਨਪ੍ਰੀਤ ਸਿੰਘ ਮੁਕਤਸਰ, ਨਰੇਸ਼ ਕੁਮਾਰ, ਪਰਮਿੰਦਰ ਸਿੰਘ ਸਰਾਂ, ਰਵਿੰਦਰ ਗੋਇਲ ਸੀ.ਏ, ਹਰਜਿੰਦਰ ਸਿੰਘ ਕੰਡਾ, ਰਣਜੀਤ ਸਿੰਘ ਵਾਲੀਆ, ਕੁਲਦੀਪ ਸਿੰਘ ਭੁੱਲਰ ਫਿਰੋਜਪੁਰ ਤੋਂ ਇਲਾਵਾ ਹੋਰ ਮਹਿਮਾਨ ਉਚੇਚੇ ਤੌਰ ’ਤੇ ਹਾਜ਼ਰ ਹੋਏ।ਸਭ ਤੋਂ ਪਹਿਲਾਂ ਤਰਸੇਮ ਸਿੰਘ ਕਰੀਰ ਨੇ ਸਾਰਿਆਂ ਨੂੰ ਜੀ ਆਇਆ ਆਖਿਆ।ਉਪਰੰਤ ਉਨ੍ਹਾਂ ਦੀ ਪੁਸਤਕ ਦਾ ਵਿਮੋਚਨ ਆਏ ਗਏ ਮਹਿਮਾਨਾਂ ਵੱਲੋਂ ਕੀਤਾ ਗਿਆ।ਪੁਸਤਕ ਸਬੰਧੀ ਜਾਣਕਾਰੀ ਦਿੰਦਿਆਂ ਤਰਸੇਮ ਸਿੰਘ ਕਰੀਰ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੁਰੂ ਤੋਂ ਹੀ ਲਿਖਣ ਦਾ ਸ਼ੌਂਕ ਸੀ।ਉਨ੍ਹਾਂ ਕਿਹਾ ਕਿ ਜਿਥੇ ਉਨ੍ਹਾਂ ਬੈਂਕ ਵਿਚ ਆਪਣੀਆਂ ਸੇਵਾਵਾਂ ਨੂੰ ਬਾਖੂਬੀ ਢੰਗ ਨਾਲ ਨਿਭਾਇਆ, ਉਥੇ ਹੀ ਹੁਣ ਲਿਖਤ ਦੇ ਖੇਤਰ ਵਿਚ ਵੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਹੈ ਕਿ ਕੁਝ ਚੰਗਾ ਲਿਖ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ। ਉਨ੍ਹਾਂ ਆਪਣੀ ਦੂਸਰੀ ਪੁਸਤਕ ’ਆਪੇ ਹਰਿ ਇਕ ਰੰਗੁ ਹੈ’ ਬਾਰੇ ਦੱਸਦਿਆਂ ਕਿਹਾ ਕਿ ਪ੍ਰਮਾਤਮਾ ਇਸ ਦੁਨੀਆ ਦੇ ਕਣ-ਕਣ ਵਿਚ ਮੌਜੂਦ ਹੈ।ਧਰਤੀ ਦੇ ਸਾਰੇ ਜੀਵਾਂ, ਦਰਿਆਵਾਂ, ਪਹਾੜਾਂ, ਸਮੁੰਦਰਾਂ, ਬ੍ਰਹਿਮੰਡਾਂ, ਰੁੱਖ ਬੂਟਿਆਂ ਆਦਿ ਸਭ ਵਿਚ ਉਹ ਆਪੇ ਹੀ ਵਿਚਰ ਰਿਹਾ ਹੈ।ਉਨ੍ਹਾਂ ਦੱਸਿਆ ਕਿ ਜਿਸ ਤਰ੍ਹਾਂ ਦਾ ਕੋਈ ਜੀਵ, ਪਸ਼ੂ ਪੰਛੀ ਜਾਂ ਫਿਰ ਬਨਸਪਤੀ ਹੈ, ਪ੍ਰਭੂ ਉਸੇ ਰੰਗ ਵਿਚ ਪ੍ਰਗਟ ਹੋ ਰਿਹਾ ਹੈ। ਇਸ ਮੌਕੇ ਹਾਜ਼ਰੀਨ ਲੋਕਾਂ ਵੱਲੋਂ ਜਿਥੇ ਤਰਸੇਮ ਸਿੰਘ ਕਰੀਰ ਦੀ ਸ਼ਲਾਂਘਾ ਕੀਤੀ ਗਈ,ਜਿਕਰ ਯੋਗ ਹੈ ਕਿ ਤਰਸੇਮ ਸਿੰਘ ਕਰੀਰ ਦੀ ਪਹਿਲੀ ਕਿਤਾਬ ਨੂੰ ਉੱਚਕੋਟੀ ਦੇ ਪਾਠਕਾਂ ਵੱਲੋ ਖੂਬ ਸਲਾਹਿਆ ਗਿਆ ਸੀ ।