ਮੋਗਾ : ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਅਹਿਮ ਮੀਟਿੰਗ ਪਿੰਡ ਪੱਤੋ ਹੀਰਾ ਸਿੰਘ ਵਿਖੇ ਡੇਰਾ ਬਾਬਾ ਰੂਖੜ ਦਾਸ ਵਿੱਚ ਸੂਬਾ ਮੀਤ ਪ੍ਰਧਾਨ ਮੁਖਤਿਆਰ ਸਿੰਘ ਦੀਨਾ ਸਾਹਿਬ ਅਤੇ ਇਕਾਈ ਪ੍ਰਧਾਨ ਰਾਮ ਸਿੰਘ ਪੱਤੋ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਜਿਲਾ ਪ੍ਰਧਾਨ ਭੂਪਿੰਦਰ ਸਿੰਘ ਦੌਲਤਪੁਰਾ ਸੂਬਾ ਆਗੂ ਗੁਲਜਾਰ ਸਿੰਘ ਘੱਲ ਕਲਾਂ ਅਤੇ ਬਲਾਕ ਪ੍ਰਧਾਨ ਮਨਜੀਤ ਸਿੰਘ ਖੋਟੇ ਵਿਸ਼ੇਸ਼ ਤੌਰ ’ਤੇ ਹਾਜਰ ਹੋਏ। ਮੀਟਿੰਗ ਨੂੰ ਸਾਰੇ ਹੀ ਸੀਨੀਅਰ ਆਗੂਆਂ ਨੇ ਸੰਬੋਧਨ ਕੀਤਾ। ਮੁਖਤਿਆਰ ਸਿੰਘ ਅਤੇ ਪ੍ਰਧਾਨ ਭੂਪਿੰਦਰ ਸਿੰਘ ਨੇਂ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਆਉਂਦੇ ਕੁੱਝ ਹੀ ਦਿਨਾਂ ਤੱਕ ਮੰਡੀਆਂ ਵਿੱਚ ਝੋਨੇ ਦੀ ਫਸਲ ਆਉਣੀ ਸ਼ੁਰੂ ਹੋ ਜਾਵੇਗੀ ਅਸੀਂ ਕਿਸਾਨ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਕਿ ਆਪਣੀ ਫਸਲ ਨੂੰ ਸੁਕਾਕੇ ਹੀ ਮੰਡੀ ਵਿੱਚ ਲੈਕੇ ਆਉਣ ਕਿਉਂਕਿ ਕਈ ਵੇਰ ਕਿਸਾਨ ਵੀਰ ਆਈ ਕੰਬਾਈਨ ਦੇ ਲਾਲਚ ਕਰਕੇ ਹਰਾ ਝੋਨਾਂ ਵੀ ਮੰਡੀ ਵਿੱਚ ਲੈ ਆਉਂਦੇ ਹਨ। ਜਿਸ ਕਰਕੇ ਕਿਸਾਨਾਂ ਨੂੰ ਮੰਡੀ ਵਿੱਚ ਖੁਆਰ ਹੋਣਾ ਪੈਂਦਾ ਹੈ ਦੋ ਚਾਰ ਦਿਨਾਂ ਤੱਕ ਕੋਈ ਫਰਕ ਨਹੀਂ ਪੈਂਦਾ ਅਸੀਂ ਆਪਣੇ ਤੌਰ ਤੇ ਮੰਡੀ ਬੋਰਡ ਦੇ ਅਧਿਕਾਰੀਆਂ ਸ਼ੈਲਰਾਂ ਵਾਲਿਆਂ ਆੜ੍ਹਤੀ ਵੀਰਾਂ ਨੂੰ ਅਤੇ ਖਰੀਦ ਏਜੰਸੀਆਂ ਨੂੰ ਵੀ ਅਪੀਲ ਕਰਦੇ ਹਾਂ ਕਿ ਕਿਸਾਨਾਂ ਦਾ ਹਰ ਤਰ੍ਹਾਂ ਨਾਲ ਖਿਆਲ ਜਰੂਰ ਰੱਖਿਆ ਜਾਵੇ। ਦੂਜੇ ਮਤੇ ਵਿੱਚ ਖਾਸ ਕਰਕੇ ਕਣਕਾਂ ਦੀ ਬਿਜਾਈ ਵੇਲੇ ਕਿਸਾਨਾਂ ਨੂੰ ਡੀਏਪੀ ਖਾਦ ਦੀ ਘਾਟ ਦੀ ਸਮੱਸਿਆ ਵੱਡੇ ਪੱਧਰ ਤੇ ਹਰ ਸਾਲ ਆਉਦੀ ਹੈ ਇਸਦੇ ਪ੍ਰਤੀ ਅਸੀਂ ਡਿਪਟੀ ਕਮਿਸ਼ਨਰ ਮੋਗਾ ਨੂੰ ਮਿਲਕੇ ਬੇਨਤੀ ਵੀ ਕਰ ਚੁੱਕੇ ਹਾਂ ਉਹਨਾਂ ਸਾਨੂੰ ਪੂਰਾ ਯਕੀਨ ਦਵਾਇਆ ਹੈ ਕਿ ਉਹ ਹਰ ਪੱਖ ਤੋਂ ਸਹਿਯੋਗ ਦੇਣਗੇ ਅਸੀਂ ਡੀ ਆਰ ਸਾਹਿਬ ਮੋਗਾ ਨੂੰ ਵੀ ਮਿਲਕੇ ਬੇਨਤੀ ਕੀਤੀ ਹੈ। ਇਸ ਮੌਕੇ ਇਕਾਈ ਪ੍ਰਧਾਨ ਰਾਮ ਸਿੰਘ ਪੱਤੋ, ਜਗਸੀਰ ਸਿੰਘ ਸਿੰਘ ਵਾਲਾ, ਕੁਲਜੀਤ ਸਿੰਘ ਭਾਗੀਕੇ, ਹਰਜੀਤ ਸਿੰਘ ਢਿੱਲਵਾਂ, ਸੁਖਮੰਦਰ ਸਿੰਘ ਦੀਨਾ, ਰੁਪਿੰਦਰ ਸਿੰਘ ਦੀਦਾਰੇ ਵਾਲਾ, ਸੁਖਵੰਤ ਸਿੰਘ ਖੋਟੇ, ਸੁਖਦੇਵ ਸਿੰਘ ਘੋਲੀਆ, ਅਜੀਤ ਸਿੰਘ ਸੈਦੋਕੇ, ਸੈਕਟਰੀ ਕਰਮ ਸਿੰਘ, ਸਰਪੰਚ ਪੂਰਨ ਸਿੰਘ, ਸਰਪੰਚ ਮੁਖਤਿਆਰ ਸਿੰਘ , ਪੱਤੋ ਗੁਰਮੇਲ ਸਿੰਘ ਡਰੋਲੀ, ਜਗਤਾਰ ਸਿੰਘ ਚੋਟੀਆਂ, ਅਮਰੀਕ ਸਿੰਘ ਮਾਣੂੰਕੇ, ਹਰਦੀਪ ਸਿੰਘ, ਬਲਜੀਤ ਸਿੰਘ, ਸਤਨਾਮ ਸਿੰਘ, ਜਸਵਿੰਦਰ ਸਿੰਘ, ਅਮ੍ਰਿਤਪਾਲ ਸਿੰਘ, ਹਰਪਾਲ ਸਿੰਘ, ਪਰਮਜੀਤ ਸਿੰਘ ਪੱਤੋ, ਜਗਮੋਹਨ ਸਿੰਘ ਪਰਮਿੰਦਰ ਸਿੰਘ, ਅਮਰਜੀਤ ਸਿੰਘ, ਦਰਬਾਰਾ ਸਿੰਘ, ਗੁਰਚਰਨ ਸਿੰਘ, ਗੁਰਮੀਤ ਸਿੰਘ, ਨਛੱਤਰ ਸਿੰਘ, ਜੁਗਿੰਦਰ ਸਿੰਘ, ਗੁਰਮੇਲ ਸਿੰਘ, ਸੁਰਜੀਤ ਸਿੰਘ, ਨਵਜੀਤ ਸਿੰਘ, ਸਰਬਜੀਤ ਸਿੰਘ, ਗੁਰਚਰਨ ਸਿੰਘ, ਅਮਰ ਸਿੰਘ, ਮਨਦੀਪ ਸਿੰਘ ਅਤੇ ਹੋਰ ਅਨੇਕਾਂ ਕਿਸਾਨ ਹਾਜਰ ਹੋਏ। ਮੁਖਤਿਆਰ ਸਿੰਘ ਦੀਨਾ ਸਾਹਿਬ ਸੂਬਾ ਮੀਤ ਪ੍ਰਧਾਨ ਲੱਖੋਵਾਲ ਆਦਿ ਹਾਜ਼ਰ ਸਨ।