ਮੋਗਾ : ਮੋਗਾ ਜ਼ਿਲੇ ਦੇ ਪਿੰਡ ਰੱਤੀਆਂ ਵਿਖੇ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਭਾਜਪਾ ਪੰਚਾਇਤੀ ਰਾਜ ਸੈੱਲ ਦੇ ਆਗੂ ਸਤਿੰਦਰਪ੍ਰੀਤ ਸਿੰਘ ਦੀ ਅਗਵਾਈ ਹੇਠ ਡਾ: ਸੀਮੰਤ ਗਰਗ ਦੀ ਅਗਵਾਈ ਹੇਠ ਅੱਜ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ ਜਿਸ ਵਿਚ ਡਾ: ਸੀਮਾਂਤ ਗਰਗ ਨੇ 130 ਮਰੀਜ਼ਾਂ ਦੀ ਜਾਂਚ ਕਰਕੇ ਦਵਾਈਆਂ ਦਿੱਤੀਆਂ ਇਸ ਕੈਂਪ ਵਿੱਚ ਈ.ਸੀ.ਜੀ., ਸ਼ੂਗਰ, ਬਲੱਡ ਪ੍ਰੈਸ਼ਰ ਆਦਿ ਦੀ ਜਾਂਚ ਕੀਤੀ ਗਈ ਅਤੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਡਾ: ਸੀਮਾਂਤ ਗਰਗ ਤੋਂ ਇਲਾਵਾ ਭਾਜਪਾ ਦੇ ਪੰਚਾਇਤੀ ਰਾਜ ਸੈੱਲ ਦੇ ਆਗੂ ਸਤਿੰਦਰਪ੍ਰੀਤ ਸਿੰਘ, ਮੁਕੇਸ਼ ਸ਼ਰਮਾ, ਰਮੇਸ਼ ਕੁਮਾਰ, ਪ੍ਰੇਮ ਕੁਮਾਰ, ਸੁੱਖਾ ਸਿੰਘ, ਰਣਧੀਰ ਸਿੰਘ, ਬੋਹੜ ਸਿੰਘ ਅਤੇ ਪਿੰਡ ਵਾਸੀਆਂ ਨੇ ਇਸ ਮੈਡੀਕਲ ਕੈਂਪ ਵਿੱਚ ਪੂਰਨ ਸਹਿਯੋਗ ਦਿੱਤਾ ਅਤੇ ਡਾ: ਸੀਮਾਂਤ ਗਰਗ ਦੇ ਇਸ ਸੇਵਾ ਕਾਰਜ ਲਈ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਡਾ: ਸੀਮੰਤ ਗਰਗ ਨੇ ਕਿਹਾ ਕਿ ਸਾਨੂੰ ਬਾਬਾ ਜੀਵਨ ਸਿੰਘ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਸਮਾਜ ਦੇ ਗਰੀਬ ਅਤੇ ਪਛੜੇ ਲੋਕਾਂ ਦੀ ਸੇਵਾ ਨੂੰ ਆਪਣੇ ਜੀਵਨ ਦਾ ਅਨਿੱਖੜਵਾਂ ਅੰਗ ਬਣਾਉਣਾ ਚਾਹੀਦਾ ਹੈ ਇਸ ਮੌਕੇ ਪਿੰਡ ਰੱਤੀਆਂ ਦੇ ਵਸਨੀਕਾਂ ਤੋਂ ਇਲਾਵਾ ਭਾਜਪਾ ਦੇ ਅਹੁਦੇਦਾਰ ਮੌਜੂਦ ਸਨ।