ਮੋਗਾ : ਨੇਚਰ ਪਾਰਕ ਮੋਗਾ ਵਿਖੇ ਕੁਦਰਤਵਾਦੀ ਵਿਚਾਰ ਮੰਚ ਦੀ ਮੀਟਿੰਗ ਸ੍ਰੀ ਅਸ਼ੋਕ ਚਟਾਨੀ ਦੀ ਪ੍ਰਧਾਨਗੀ ਹੇਠ ਹੋਈ।ਜਨਰਲ ਸਕੱਤਰ ਗਿਆਨ ਸਿੰਘ ਨੇ ਮੀਟਿੰਗ ਦਾ ਅਰੰਭ ਕਰਦਿਆਂ ਪ੍ਰਧਾਨ ਨੂੰ ਮੀਟਿੰਗ ਦੇ ਮੰਤਵ ਬਾਰੇ ਵਿਚਾਰ ਪੇਸ਼ ਕਰਨ ਲਈ ਕਿਹਾ। ਚਟਾਨੀ ਨੇ ਦੱਸਿਆ ਕਿ ਮੀਟਿੰਗ ਬੜੀ ਦੇਰ ਬਾਅਦ ਹੋ ਰਹੀ ਹੈ ਜਿਸ ਕਰਕੇ ਕੁਝ ਮੈਬਰ ਸਾਮਲ ਨਹੀ ਹੋ ਸਕੇ ਕੁਝ ਮੈਬਰ ਵਿਦੇਸ਼ ਵਿਚ ਹਨ 'ਤੇ ਕੁਝ ਦੀ ਸਿਹਤ ਠੀਕ ਨਹੀ ਹੈ। ਇਸ ਮੀਟਿੰਗ ਦਾ ਮੰਤਵ ਮੰਚ ਦੀਆਂ ਸਰਗਰਮੀਆਂ ਤੇ ਮੈਬਰਸ਼ਿਪ ਵਧਾਉਣਾ ਹੈ। ਇਸ ਮੌਕੇ ਰਚਨਾਵਾਂ ਪੇਸ ਕਰਨ ਦਾ ਅਰੰਭ ਕਰਦਿਆਂ ਨਰਿੰਦਰ ਰੋਹੀ ਨੇ ਗਜ਼ਲ, "ਆਪਣੇ ਲੋਕ ਬੇਗਾਨੇ ਲੱਗਦੇ" ਪੇਸ ਕੀਤੀ। ਮਾਸਟਰ ਪ੍ਰੇਮ ਕੁਮਾਰ ਨੇ ਤਰੰਨਮ ਵਿਚ," ਇਹ ਦੁਨੀਆਂ ਵਾਂਗ ਸਰਾਂ ਜਾਪੇ,ਕੋਈ ਆਉਦਾ ਏ ਕੋਈ ਤੁਰ ਜਾਂਦਾ", ਹਰਭਜਨ ਨਾਗਰਾ ਨੇ ਅਵਤਾਰ ਸਿੰਘ ਸਿੱਧੂ ਦੀ ਗਜ਼ਲ,"ਚੁੱਕੀ ਇਹ ਕਲਮ ਸੱਚ ਬੋਲਣਾ" ਤੇ ਤਰੰਨਮ ਵਿਚ ਕੁਦਰਤ ਨੂੰ ਸਮਰਪਿਤ," ਵਾਤਾਵਰਣ ਦੀ ਤੂੰ ਰੱਖਿਆ ਕਰ ਪਿਆਰੇ" ਅਤੇ " ਸਦਾ ਨਾ ਬਾਗੀ ਬੁਲਬੁਲ ਬੋਲੇ,ਸਦਾ ਨਾ ਬਾਗ ਬਹਾਰਾਂ" ਪੇਸ ਕੀਤਾ। ਤਰਸੇਮ ਗੱਗੜਾ ਨੇ ਆਪਣੀ ਰਚਨਾ ਪੇਸ ਕੀਤੀ। ਪ੍ਰਧਾਨ ਅਸ਼ੋਕ ਚਟਾਨੀ ਨੇ ਮਨੁੱਖਤਾ ਨੂੰ ਰੁੱਖਾਂ ਦੀ ਸੰਭਾਲ ਕਰਨ ਤੇ ਰੁੱਖ ਲਗਾਉਣ ਦਾ ਸੁਨੇਹਾ ਦਿੰਦਿਆਂ ਰਚਨਾ ਪੇਸ਼ ਕੀਤੀ," ਛੱਡਦੇ ਤੂੰ ਰੁੱਖਾਂ ਉਤੇ ਆਰੀਆਂ ਚਲਾਉਣੀਆਂ" ਪੇਸ ਕੀਤੀ। ਅੰਤ ਵਿਚ ਮੈਬਰਾਂ ਦਾ ਧੰਨਵਾਦ ਕਰਿਦਆਂ ਗਿਆਨ ਸਿੰਘ ਸਾਬਕਾ ਡੀ ਪੀ ਆਰ ਓ ਨੇ ਤਜਵੀਜ ਵ ਪੇਸ਼ ਕੀਤੀ ਤੇ ਕਿਹਾ ਕਿ ਸਾਨੂੰ ਕੁਦਰਤਵਾਦੀ ਵਿਚਾਰ ਮੰਚ ਦੇ ਸੰਸਥਾਪਕ ਪ੍ਰੀਤਮ ਸਿੰਘ ਕੁਦੱਰਤਵਾਦੀ ਦੀ ਯਾਦ ਵਿਚ ਸਮਾਗਮ ਕਰਵਾਕੇ ਪੰਜਾਬ ਦੀਆਂ ਸਾਰੀਆਂ ਇਕਾਈਆਂ ਨੂੰ ਸੱਦਾ ਦਿੱਤਾ ਜਾਣਾ ਚਾਹੀਦਾ। ਪ੍ਰਧਾਨ ਚਟਾਨੀ ਨੇ ਇਸ ਸੁਝਾ ਦੇ ਟਿਪਣੀ ਕਰਦਿਆਂ ਕਿਹਾ ਕਿ ਪ੍ਰੀਤਮ ਸਿੰਘ ਕੁਦਰਤਵਾਦੀ ਦੇ ਜਨਮ ਦਿਨ ਤੇ ਸਮਾਗਮ ਕਰਨ ਲਈ ਅਗਲੀ ਮੀਟਿੰਗ ਵਿਚ ਵਿਚਾਰ ਕੀਤਾ ਜਾਵੇਗਾ। ਉਹਨਾਂ ਸਮੂਹ ਮੈਬਰਾਂ ਨੂੰ ਮੈਬਰਸ਼ਿਪ ਨਵਿਆਉਣ ਲਈ ਅਪੀਲ ਕੀਤੀ।