ਮੋਗਾ : ਅਕਸਰ ਵੇਖਿਆ ਜਾਂਦਾ ਹੈ ਕਿ ਦੁਕਾਨਦਾਰ ਸਾਮਾਨ ਵੇਚਣ ਤੋਂ ਬਾਅਦ ਗਾਹਕਾਂ ਨੂੰ ਬਿੱਲ ਨਹੀਂ ਦਿੰਦੇ ਜੋ ਓਹਨਾ ਦਾ ਹਕ ਹੁੰਦਾ ਹੈ ਜਿਸ ਬਾਰੇ ਖਪਤਕਾਰਾਂ ਨੂੰ ਜਾਗਰੂਕ ਕਰਨ ਲਈ ਪੰਜਾਬ ਸਰਕਾਰ ਵੱਲੋਂ 'ਮੇਰਾ ਬਿੱਲ' ਨਾਂ ਦੀ ਐਪ ਬਣਾਈ ਗਈ ਹੈ ਜਿੱਥੇ ਗਾਹਕ ਨੂੰ ਖਰੀਦੇ ਗਏ ਸਮਾਨ ਦਾ ਬਿੱਲ ਲੋਡ ਕਰਨਾ ਹੁੰਦਾ ਹੈ ਇਸ ਐਪ ਟੇ ਲੋੜ ਕੀਤੇ ਗਏ ਬਿੱਲਾ ਵਿਚੋ ਮਹੀਨੇ ਦੇ ਅੰਤ ਵਿੱਚ ਲੱਕੀ ਡਰਾਅ ਕਡੀਆ ਜਾਂਦਾ ਹੈ ਅਤੇ ਉਸ ਵਿਚ ਓਹ 10 ਹਜਾਰ ਦਾ ਨਗਦ ਇਨਾਮ ਵੀ ਜਿੱਤ ਸਕਦਾ ਹੈ। ਗ੍ਰਾਹਕ ਨੂ ਜਾਗਰੂਕ ਕਰਨ ਲਈ ਵਿੱਤ ਕਮਿਸ਼ਨ ਦੇ ਸਕੱਤਰ ਆਈਏਐਸ ਕ੍ਰਿਸ਼ਨ ਕੁਮਾਰ ਅਤੇ ਏਈਟੀਸੀ ਪੂਨਮ ਗਰਗ ਦਿਆ ਹਿਦਾਆਤਾ ਤੇ ਈਟੀਓ ਚਮਨ ਲਾਲ ਸਿੰਗਲਾ, ਈਟੀਓ ਸੁਖਵਿੰਦਰ ਸਿੰਘ, ਇੰਸਪੈਕਟਰ ਕੁਲਵਿੰਦਰ ਪਾਲ ਸ਼ਰਮਾ ਅਤੇ ਇੰਸਪੈਕਟਰ ਮੈਡਮ ਸਰੋਜ ਆਨੰਦ ਵਲੋ ਸ਼ਹਿਰ ਦੀਆਂ ਕਈ ਦੁਕਾਨਾਂ ਦੀ ਅਚਨਚੇਤ ਚੈਕਿੰਗ ਕੀਤੀ ਅਤੇ ਮੌਕੇ 'ਤੇ ਮੌਜੂਦ ਗਾਹਕਾਂ ਨੂੰ ਦੁਕਾਨਦਾਰ ਤੋਂ ਬਿੱਲ ਵਸੂਲਣ ਲਈ ਪ੍ਰੇਰਿਤ ਕੀਤਾ।
ਮਿੱਤਲ ਰੋਡ 'ਤੇ ਸਥਿਤ ਅਫੋਰਡੇਬਲ ਸਟੋਰ 'ਤੇ ਚੈਕਿੰਗ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਈ. ਟੀ. ਓ ਚਮਨ ਲਾਲ ਸਿੰਗਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਗਾਹਕਾਂ ਨੂੰ ਜਾਗਰੂਕ ਕਰਨ ਲਈ 'ਮੇਰਾ ਬਿੱਲ' ਨਾਂ ਦੀ ਐਪ ਬਣਾਈ ਗਈ ਹੈ ਜਿਸ 'ਤੇ ਗਾਹਕ ਆਪਣਾ ਬਿੱਲ ਲੋਡ ਕਰੇਗਾ ਮਹੀਨੇ ਦੇ ਅੰਤ ਵਿੱਚ ਪੰਜਾਬ ਸਰਕਾਰ ਹਰ ਜ਼ਿਲ੍ਹੇ ਵਿੱਚ ਪੰਜ ਇਨਾਮ ਕਡੇਗੀ ਸਭ ਤੋਂ ਵੱਡਾ ਇਨਾਮ 10,000 ਰੁਪਏ ਹੈ ਜੋ ਕਿ ਇਸ ਐਪ 'ਤੇ ਬਿੱਲ ਲੋਡ ਕਰਨ ਵਾਲੇ ਗਾਹਕਾਂ ਨੂੰ ਲੱਕੀ ਡਰਾ ਮੁਤਾਬਿਕ ਦਿੱਤਾ ਜਾਂਦਾ ਹੈ ਮੋਕੇ ਟੇ ਮਜੂਦ ਈਟੀਓ ਸੁਖਜਿੰਦਰ ਸਿੰਘ ਨੇ ਦੁਕਾਨਦਾਰਾ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਹਰ ਦੁਕਾਨਦਾਰ ਗ੍ਰਾਹਕ ਨੂੰ ਬਿਲ ਜਰੁਰ ਦੇਵੇ ਬਿਲ ਨਾ ਦੇਣ ਵਾਲੇ ਦੁਕਾਨਦਾਰ ਨੂ ਧਾਰਾ 122 ਦੇ ਤਹਿਤ ਜੁਰਮਾਨਾ ਹੋ ਸਕਦਾ ਹੈ ਇਸ ਲਈ ਜੁਰਮਾਨੇ ਤੋਂ ਬਚਣ ਲਈ ਗਾਹਕ ਨੂੰ ਬਿਲ ਦੇਣਾ ਯਕੀਨੀ ਬਣਾਓ।