ਰਾਮਪੁਰਾ ਫੂਲ : ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਦੀ ਸੂਬਾ ਇਕਾਈ (2024-2026) ਦਾ ਚੋਣ ਇਜਲਾਸ ਮੁਕਾਮ ਹੀਨਾ ਹਵੇਲੀ, ਮਲੇਰਕੋਟਲਾ ਵਿਖੇ ਹੋਇਆ। ਜਿਸ ਵਿੱਚ ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਸੁਖਵਿੰਦਰ ਸਿੰਘ ਸੁੱਖੀ, ਸਹਾਇਕ ਜਨਰਲ ਸਕੱਤਰ ਸੁਮਨਦੀਪ ਸਿੰਘ ਭੁੱਲਰ ਅਤੇ ਸਹਾਇਕ ਖਜਾਨਚੀ ਰਨਧੀਰ ਸਿੰਘ ਥਿੰਦ ਵੱਲੋਂ ਅਨੁਸਾਸ਼ਨੀ ਕਮੇਟੀ ਦੀ ਹਾਜਰੀ ਵਿੱਚ ਸਟੇਜ ਦੀ ਕਾਰਵਾਈ ਸ਼ੁਰੂ ਕੀਤੀ ਗਈ। ਜਿਸ ਵਿੱਚ ਜਨਰਲ ਸਕੱਤਰ ਸੁਖਵਿੰਦਰ ਸਿੰਘ ਸੁੱਖੀ ਵੱਲੋਂ ਸੂਬਾ ਇਕਾਈ ਦੀ 2 ਸਾਲ ਦੀ ਕਾਰਗੁਜਾਰੀ ਰਿਪੋਰਟ ਪੇਸ਼ ਕੀਤੀ ਗਈ ਅਤੇ ਉਸ ਉਪਰੰਤ ਸਾਰੇ ਜ੍ਹਿਲਿਆਂ ਦੇ ਜ੍ਹਿਲਾ ਪ੍ਰਧਾਨ ਅਤੇ ਵੱਖ ਵੱਖ ਅਹੁਦੇਦਾਰ ਸਾਹਿਬਾਨ ਵੱਲੋਂ ਇਜਲਾਸ ਨੂੰ ਸੰਬੋਧਨ ਕੀਤਾ ਗਿਆ। ਉਸ ਉਪਰੰਤ ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸ. ਹਰਵੀਰ ਸਿੰਘ ਢੀਂਡਸਾ (2022-2024) ਵੱਲੋ ਆਪਣੀ ਦੋ ਸਾਲਾਂ ਪ੍ਰਾਪਤੀਆਂ ਦੱਸਣ ਉਪਰੰਤ ਸੂਬਾ ਇਕਾਈ ਭੰਗ ਕੀਤੀ ਗਈ ਅਤੇ ਅਗਲੀ ਚੋਣ ਪ੍ਰਕਿਰਿਆ ਦੀ ਰੈਵੀਨਿਊ ਕਾਨੂੰਗੋ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸ. ਰੁਪਿੰਦਰ ਸਿੰਘ ਗਰੇਵਾਲ, ਜਨਰਲ ਸਕੱਤਰ ਸ. ਓਂਕਾਰ ਸਿੰਘ ਸੈਣੀ, ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਦੇ ਸਾਬਕਾ ਜਨਰਲ ਸਕੱਤਰ ਸ. ਗੋਬਿੰਦ ਸਿੰਘ ਹਾਜੀਪੁਰ ਅਤੇ ਸਾਬਕਾ ਜਿਲ੍ਹਾ ਪ੍ਰਧਾਨ ਸ. ਹਰਮੀਤ ਸਿੰਘ ਵਿਦਿਆਰਥੀ ਵੱਲੋਂ ਸ਼ੁਰੂ ਕਰਵਾਈ ਗਈ। ਜਿਸ ਵਿੱਚ ਜਥੇਬੰਦੀ ਦੇ ਸੰਵਿਧਾਨ ਮੁਤਾਬਿਕ ਬਲਰਾਜ ਸਿੰਘ ਔਜਲਾ ਨੂੰ ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਦਾ ਸੂਬਾ ਪ੍ਰਧਾਨ ਚੁਣਿਆ ਗਿਆ ਅਤੇ ਉਹਨਾਂ ਨਾਲ ਸੂਬਾ ਇਕਾਈ ਵਿੱਚ ਜਨਰਲ ਸਕੱਤਰ-ਸੁਖਪ੍ਰੀਤ ਸਿੰਘ ਢਿੱਲੋਂ (ਬਠਿੰਡਾ), ਖਜ਼ਾਨਚੀ-ਪਵਨ ਕੁਮਾਰ (ਸ਼੍ਰੀ ਮੁਕਤਸਰ ਸਾਹਿਬ), ਨੁਮਾਇੰਦਾ ਕੁੱਲ ਹਿੰਦ-ਸੁਮਨਦੀਪ ਸਿੰਘ ਭੁੱਲਰ (ਸੰਗਰੂਰ), ਸੀਨੀਅਰ ਮੀਤ ਪ੍ਰਧਾਨ 1-ਬਲਦੇਵ ਸਿੰਘ (ਫਾਜ਼ਿਲਕਾ), ਜਗਸੀਰ ਸਿੰਘ ਸੇਖਾ (ਫਿਰੋਜ਼ਪੁਰ), ਪ੍ਰਦੀਪ ਭਾਰਦਵਾਜ (ਮਾਨਸਾ), ਧਰਮਿੰਦਰ ਸਿੰਘ (ਬਰਨਾਲਾ), 5-ਵਿਜੈ ਕੁਮਾਰ (ਨਵਾਂਸ਼ਹਿਰ), ਮੀਤ ਪ੍ਰਧਾਨ ਹਰਪਾਲ ਸਿੰਘ ਸਮਰਾ (ਸ਼੍ਰੀ ਅੰਮ੍ਰਿਤਸਰ ਸਾਹਿਬ), 2-ਦੀਦਾਰ ਸਿੰਘ ਛੋਕਰਾਂ (ਮਲੇਰਕੋਟਲਾ), ਰਾਜੀਵ ਕੁਮਾਰ (ਮੋਹਾਲੀ), ਗੁਰਵਿੰਦਰ ਸਿੰਘ (ਰੋਪੜ), ਦਵਿੰਦਰ ਸਿੰਘ (ਗੁਰਦਾਸਪੁਰ), ਸਹਾਇਕ ਜਨਰਲ ਸਕੱਤਰ-ਡਿੰਪਲ ਗਰਗ(ਫਤਿਹਗੜ ਸਾਹਿਬ), ਸਹਾਇਕ ਜਨਰਲ ਸਕੱਤਰ -ਪਰਮਜੀਤ ਸਿੰਘ (ਪਟਿਆਲਾ), ਸਹਾਇਕ ਖਜਾਨਚੀ-ਸੰਨਪ੍ਰੀਤ ਸਿੰਘ(ਮੋਗਾ), ਸੰਗਠਨ ਸਕੱਤਰ-ਹਰਪ੍ਰੀਤਪਾਲ ਸਿੰਘ ( ਹੁਸ਼ਿਆਰਪੁਰ), ਕਾਨੂੰਨੀ ਸਕੱਤਰ-ਸੁਰਿੰਦਰ ਸਿੰਘ (ਤਰਨਤਾਰਨ), ਪ੍ਰੈਸ ਸਕੱਤਰ-ਸੁਖਜੀਤ ਸਿੰਘ (ਕਪੂਰਥਲਾ), ਦਫਤਰੀ ਸਕੱਤਰ - ਨਰਿੰਦਰ ਕੁਮਾਰ (ਜਲੰਧਰ), ਪ੍ਰਚਾਰ ਸਕੱਤਰ - ਜਪੇਸ ਸ਼ਰਮਾ (ਪਠਾਨਕੋਟ), ਆਡੀਟਰ - ਵਰਿੰਦਰ ਸਿੰਘ ਬੁੱਟਰ (ਫ਼ਰੀਦਕੋਟ) ਨੂੰ ਨਿਯੁਕਤ ਕੀਤਾ ਗਿਆ। ਇਸ ਮੌਕੇ ਨਵ-ਨਿਯੁਕਤ ਸੂਬਾ ਪ੍ਰਧਾਨ ਬਲਰਾਜ ਸਿੰਘ ਔਜਲਾ ਨੇ ਇਜਲਾਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਓਹਨਾਂ ਨੂੰ ਸਮੁੱਚੇ ਪੰਜਾਬ ਦੇ ਪਟਵਾਰੀਆਂ ਵੱਲੋਂ ਜੋ ਜਿੰਮੇਵਾਰੀ ਦਿੱਤੀ ਗਈ ਹੈ, ਉਹ ਸਾਰੇ ਸਾਥੀਆਂ ਦੇ ਏਕੇ ਦੇ ਨਾਲ ਉਸਨੂੰ ਬਾਖੂਬੀ ਨਿਭਾਉਣਗੇ। ਓਹਨਾਂ ਵੱਲੋਂ ਵਿਸ਼ੇਸ਼ ਤੌਰ ਤੇ ਜਿਲ੍ਹਾ ਮਲੇਰਕੋਟਲਾ ਦੀ ਜਿਲ੍ਹਾ ਇਕਾਈ ਅਤੇ ਸਮੂਹ ਪਟਵਾਰੀ ਸਾਹਿਬਾਨ ਅਤੇ ਕਾਨੂੰਗੋ ਸਾਹਿਬਾਨ ਦਾ ਇਸ ਇਜਲਾਸ ਦੀ ਮੇਜ਼ਬਾਨੀ ਕਰਨ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ 1999 ਦੀ ਹੜਤਾਲ ਦੇ ਜਥੇਬੰਦੀ ਨੂੰ ਸਮਰਪਿਤ ਯੋਧਿਆਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਵਿਸੇਸ਼ ਤੌਰ ਤੇ ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਦੇ ਸਾਬਕਾ ਪ੍ਰਧਾਨ ਸ਼੍ਰੀ ਓਮ ਪ੍ਰਕਾਸ਼ ਥਿੰਦ, ਸ. ਨਿਰਮਲਜੀਤ ਸਿੰਘ ਬਾਜਵਾ, ਸ. ਗੁਰਮੇਲ ਸਿੰਘ, ਸ. ਅਮਰੀਕ ਸਿੰਘ ਰਾਏ, ਸ਼੍ਰੀ ਕ੍ਰਿਸ਼ਨ ਚੰਦ ਭਨੋਟ, ਸ. ਕਰਨੈਲ ਸਿੰਘ ਬੁੱਟਰ, ਸਾਬਕਾ ਜਿਲ੍ਹਾ ਪ੍ਰਧਾਨ ਸ. ਜਸਵੀਰ ਸਿੰਘ ਧਾਲੀਵਾਲ, ਸ਼੍ਰੀ ਦੌਲਤ ਰਾਮ, ਗੁਰਮਿੰਦਰ ਸਿੰਘ ਸੰਘੇੜਾ, ਜਸਵੀਰ ਸਿੰਘ ਸੈਣੀ, ਗੁਰਪ੍ਰੀਤ ਸਿੰਘ ਬਲਵੇੜਾ, ਸਾਬਕਾ ਨੁਮਾਇੰਦਾ ਕੁੱਲ ਹਿੰਦ ਸ. ਨਿਰਮਲ ਸਿੰਘ ਗਿੱਲ ਸਮੇਤ ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਅਤੇ ਦੀ ਰੈਵੀਨਿਊ ਕਾਨੂੰਗੋ ਐਸੋਸੀਏਸ਼ਨ ਪੰਜਾਬ ਦੇ ਜਿਲ੍ਹਾ ਪ੍ਰਧਾਨ , ਨੁਮਾਇੰਦਾ ਪੰਜਾਬ ਅਤੇ ਵੱਖ-ਵੱਖ ਜ੍ਹਿਲਿਆਂ ਦੇ ਪਟਵਾਰੀ ਸਾਹਿਬਾਨ ਅਤੇ ਕਾਨੂੰਗੋ ਸਾਹਿਬਾਨ ਮੌਜੂਦ ਸਨ।