ਭੋਪਾਲ : ਭੋਪਾਲ ਤੋਂ ਭਾਜਪਾ ਦੀ ਸੰਸਦ ਮੈਂਬਰ ਪ੍ਰਗਿਆ ਸਿੰਘ ਠਾਕੁਰ ਨੇ ਗਊ ਮੂਤਰ ਪੀਣ ਨਾਲ ਕੋਰੋਨਾ ਲਾਗ ਰੋਕਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਖ਼ੁਦ ਹਰ ਰੋਜ਼ ਗਊ ਮੂਤਰ ਲੈਂਦੀ ਹੈ, ਇਸੇ ਕਾਰਨ ਉਹ ਕੋਰੋਨਾ ਤੋਂ ਬਚੀ ਰਹੀ ਹੈ ਅਤੇ ਅੱਗੇ ਵੀ ਬਚੀ ਰਹੇਗੀ। ਇਹ ਗੱਲ ਪ੍ਰਗਿਆ ਨੇ ਕਲ ਕਿਸੇ ਸਮਾਗਮ ਦੌਰਾਨ ਕਹੀ। ਇਸ ਦੀ ਵੀਡੀਉ ਸੋਸ਼ਲ ਮੀਡੀਆ ਵਿਚ ਚੱਲ ਰਹੀ ਹੈ। ਉਸ ਨੇ ਕਿਹਾ ਕਿ ਦੇਸੀ ਗਾਂ ਦੇ ਮੂਤਰ ਦਾ ਅਰਕ ਜੇ ਅਸੀਂ ਲੈਂਦੇ ਹਾਂ ਤਾਂ ਸਾਡੇ ਫੇਫੜਿਆਂ ਦੀ ਇਨਫ਼ੈਕਸ਼ਨ ਖ਼ਤਮ ਹੋ ਜਾਂਦੀ ਹੈ। ਉਸ ਨੇ ਕਿਹਾ, ‘ਮੈਂ ਬਹੁਤ ਤਕਲੀਫ਼ ਵਿਚ ਹਾਂ ਪਰ ਹਰ ਰੋਜ਼ ਗਊ ਮੂਤਰ ਅਰਕ ਲੈਂਦੀ ਹਾਂ, ਇਸ ਲਈ ਮੈਨੂੰ ਕੋਰੋਨਾ ਲਈ ਕੋਈ ਦਵਾਈ ਨਹੀਂ ਲੈਣੀ ਪੈ ਰਹੀ ਹੈ। ਨਾ ਹੀ ਕੋਰੋਨਾ ਗ੍ਰਸਤ ਹਾਂ ਅਤੇ ਨਾ ਹੀ ਪ੍ਰਮਾਤਮਾ ਕਰੇਗਾ ਕਿਉਂਕਿ ਮੈਂ ਇਸ ਔਸ਼ਧੀ ਦੀ ਵਰਤੋਂ ਕਰ ਰਹੀ ਹਾਂ। ਹਾਂ, ਮੈਂ ਪ੍ਰਾਥਨਾ ਕਰ ਲੈਂਦੀ ਹਾਂ। ਮੇਰਾ ਜੀਵਨ ਰਾਸ਼ਟਰ ਲਈ ਹੈ। ਗਊ ਦਾ ਮੂਤਰ ਜੀਵਨ ਦਾਇਕ ਹੁੰਦਾ ਹੈ।’