ਨਵੀਂ ਦਿੱਲੀ : ਭਾਰਤ ਸਰਕਾਰ ਨੇ Corona Virus ਦੇ ਇਲਾਜ ਲਈ ਅਸਰਦਾਰ ਮੰਨੀ ਜਾਂਦੀ plasma therapy ਨੂੰ ਕਲੀਨੀਕਲ ਮੈਨੇਜਮੈਂਟ ਪ੍ਰੋਟੋਕੋਲ ਤੋਂ ਹਟਾ ਦਿੱਤਾ ਹੈ। ਖ਼ਬਰ ਮੁਤਾਬਕ, ਏਮਜ਼/ਆਈਸੀਐੱਮਆਰ ਕੋਵਿਡ-19 ਨੈਸ਼ਨਲ ਟਾਸਕ ਫੋਰਸ/ਸਾਂਝੀ ਨਿਗਰਾਨ ਕਮੇਟੀ, ਸਿਹਤ ਅਤੇ ਪਰਿਵਰਾ ਭਲਾਈ ਮੰਤਰਾਲੇ, ਭਾਰਤ ਸਰਕਾਰ ਨੇ ਬਾਲਗ਼ ਕੋਵਿਡ-19 ਦੇ ਮਰੀਜ਼ਾਂ ਲਈ ਕਲੀਨੀਕਲ ਦਿਸ਼ਾ ਨਿਰਦੇਸ਼ 'ਚ ਸੋਧ ਕੀਤੀ ਹੈ ਅਤੇ ਕੌਨਵੈਲਸੈਂਟ ਪਲਾਜ਼ਮਾ ਨੂੰ ਹਟਾ ਦਿੱਤਾ ਹੈ। ਜਾਣਕਾਰੀ ਮੁਤਾਬਕ ਇਹ ਬਿਆਨ ਇੱਕ ਰਿਕਵਰੀ (RECOVERY) ਟ੍ਰਾਇਲ ਦੇ ਸਿੱਟਿਆਂ ਦੇ ਤਿੰਨ ਦਿਨਾਂ ਬਾਅਦ ਸਾਹਮਣੇ ਆਇਆ ਹੈ।
ਇਹ ਪ੍ਰੀਖਣ ਹਸਪਤਾਲ ਵਿੱਚ ਭਰਤੀ ਕੋਵਿਡ-19 ਦੇ ਮਰੀਜ਼ਾਂ ਦਾ ਕੌਨਵੈਲਸੈਂਟ ਪਲਾਜ਼ਮਾ ਦੇ ਅਸਰਦਾਰ ਹੋਣ ਦੇ ਨਤੀਜਿਆਂ ਲਈ ਬੇ-ਤਰਤੀਬੇ ਢੰਗ ਨਾਲ ਕੀਤਾ ਗਿਆ ਸਭ ਤੋਂ ਵੱਡਾ ਪ੍ਰੀਖਣ ਸੀ, ਜੋ ਦਿ ਲਾਨਸੈਂਟ ਜਨਰਲ ਵਿੱਚ ਛਪਿਆ ਸੀ। ਅਧਿਐਨ ਤੋਂ ਪਤਾ ਲੱਗਾ ਹੈ ਕਿ ਇਸ ਨਾਲ 28 ਦਿਨਾਂ ਵਿੱਚ ਮੌਤ ਦਰ ਘੱਟ ਨਹੀਂ ਹੋਈ। ਖੋਜਕਾਰਾਂ ਦਾ ਕਹਿਣਾ ਹੈ, ਕੋਵਿਡ-19 ਦੇ ਹਸਪਤਾਲ ਵਿੱਚ ਮਰੀਜ਼ਾਂ 'ਚ ਹਾਈ ਟਾਈਟਰ ਕੌਨਵੈਲਸੈਂਟ ਪਲਾਜ਼ਮਾ ਨੇ ਬਚਾਅ ਜਾਂ ਹੋਰ ਨਿਰਧਾਰਤ ਕਲੀਨਿਕਲ ਨਤੀਜਿਆਂ ਵਿੱਚ ਕੋਈ ਸੁਧਾਰ ਨਹੀਂ ਹੋਇਆ। ਪਲਾਜਮਾ ਵਿੱਚ Corona virus ਲਾਗ਼ ਤੋਂ ਠੀਕ ਹੋਏ ਮਰੀਜ਼ ਦੇ ਖੂਨ ਨੂੰ ਐਸਪਰੇਸਿਸ (asperses) ਪ੍ਰਕਿਰਿਆ ਰਾਹੀਂ ਲਿਆ ਜਾਂਦਾ ਹੈ। ਇਸ ਨੂੰ ਇੱਕ ਅਜਿਹੀ ਤਕਨੀਕੀ ਦੇ ਰੂਪ ਵਜੋਂ ਪਰਿਭਾਸ਼ਿਤ ਕੀਤਾ ਜਾਂਦਾ ਹੈ ਜਿਸ ਰਾਹੀਂ ਖੂਨ ਵਿੱਚੋਂ ਪਲਾਜ਼ਮਾ ਜਾਂ ਪਲੇਟਲੈਟਸ ਵਰਗੇ ਹਿੱਸੇ ਨੂੰ ਕੱਢ ਲਿਆ ਜਾਂਦਾ ਹੈ ਅਤੇ ਬਾਕੀ ਖੂਨ, ਖੂਨਦਾਨੀ ਦੇ ਸਰੀਰ ਵਿੱਚ ਵਾਪਸ ਪਾ ਦਿੱਤਾ ਜਾਂਦਾ ਹੈ। ਇਥੇ ਦਸ ਦਈਏ ਕਿ ਇਸ ਤੋਂ ਪਹਿਲਾਂ ਇਹ ਗੱਲ ਕਾਫ਼ੀ ਮਸ਼ਹੂਰ ਹੋ ਗਈ ਸੀ ਕਿ ਪਲਾਜ਼ਮਾ ਥੈਰਪੀ ਨਾਲ ਕੋਰੋਨਾ ਵਾਇਰਸ ਦਾ ਇਲਾਜ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਦੇ ਟ੍ਰਾਇਲ ਭਾਰਤ ਸਣੇ ਪੰਜਾਬ ਵਿਚ ਵੀ ਕੀਤੇ ਗਏ ਸਨ। ਇਸ ਦੇ ਨਤੀਜੇ ਜੋ ਵੀ ਨਿਕਲੇ ਸਨ ਸਹੀ ਜਾਂ ਗਲਤ ਪਰ ਕੁੱਝ ਪੀ ਸਪਸ਼ਟ ਨਹੀ ਸੀ ਹੋ ਸਕਿਆ।