ਚੰਡੀਗੜ੍ਹ : ਹਰਿਆਣਾ ਦੇ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਸ੍ਰੀ ਰਾਜੇਸ਼ ਨਾਗਰ ਦੇ ਨਿਰਦੇਸ਼ 'ਤੇ ਕਿੰਨ੍ਹੀ ਕਾਰਨਾ ਨਾਲ ਨਵੰਬਰ ਵਿਚ ਵਾਂਝੇ ਰਹਿ ਗਏ ਲੋਕਾਂ ਨੁੰ 31 ਦਸੰਬਰ ਤਕ ਰਾਸ਼ਨ ਡਿਪੂਆਂ ਵਿਚ ਖਾਣਾ ਬਨਾਉਣ ਦਾ ਸਰੋਂ ਅਤੇ ਸੂਰਜਮੁਖੀ ਤੇਲ ਮਿਲੇਗਾ। ਇਸ ਬਾਰੇ ਵਿਚ ਖੁਰਾਕ ਅਤੇ ਸਪਲਾਈ ਵਿਭਾਗ ਨੇ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ ਉੱਥੇ ਰਾਸ਼ਨ ਡਿਪੂਆਂ ਦੇ ਸੰਚਾਲਕਾਂ ਨੂੰ ਵੀ ਇਸ ਬਾਰੇ ਵਿਚ ਵਿਵਸਥਾ ਬਨਾਉਣ ਦੇ ਆਦੇਸ਼ ਜਾਰੀ ਹੋਏ ਹਨ। ਇਸ ਬਾਰੇ ਵਿਚ ਰਾਜ ਮੰਤਰੀ ਸ੍ਰੀ ਰਾਜੇਸ਼ ਨਾਗਰ ਨੇ ਦਸਿਆ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਤੇ ਮੁੱਖ ਮੰਤਰੀ ਸ੍ਰੀ ਨਾਇਬ ਸੈਣੀ ਸਰਕਾਰ ਵੱਲੋਂ ਵੱਡੀ ਗਿਣਤੀ ਵਿਚ ਲੋਕਾਂ ਨੂੰ ਰਾਸ਼ਨ ਡਿਪੂਆਂ ਦੇ ਮਾਰਫਤ ਰਾਸ਼ਨ ਦਿੱਤਾ ਜਾ ਰਿਹਾ ਹੈ। ਸਾਨੂੰ ਸ਼ਿਕਾਇਤ ਮਿੱਲ ਰਹੀ ਹੈ ਸੀ ਕਿ ਸੂਬੇ ਦੇ ਕੁੱਝ ਜਿਲ੍ਹਿਆਂ ਵਿਚ ਨਵੰਬਰ ਮਹੀਨੇ ਦਾ ਰਾਸ਼ਨ ਤੇਲ ਨਹੀਂ ਮਿਲਿਆ ਹੈ ਜਦੋਂ ਕਿ ਹੁਣ ਦਸੰਬਰ ਮਹੀਨਾ ਵੀ ਸ਼ੁਰੂ ਹੋ ਗਿਆ ਹੈ। ਸ੍ਰੀ ਨਾਗਰ ਨੇ ਦਸਿਆ ਕਿ ਇਸ ਬਾਰੇ ਵਿਚ ਹੈਫੇਡ ਅਤੇ ਕਨਫੈਡ ਨੂੰ ਨਿ+ਦੇਸ਼ ਜਾਰੀ ਕੀਤੇ ਗਏ ਹਨ ਕਿ ਉਹ ਭਰਪੂਰ ਗਿਣਤੀ ਵਿਚ ਰਾਸ਼ਨ ਡਿਪੂਆਂ ਵਿਚ ਤੇਲ ਭਿਜਵਾਉਣ, ਉੱਥੇ ਜਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰਾਂ ਨੂੰ ਵੀ ਇਸ ਵਿਵਸਥਾ ਨੁੰ ਬਨਵਾਉਣ ਲਈ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਨੇ ਦਸਿਆ ਕਿ ਰਾਸ਼ਨ ਡਿਪੂਆਂ 'ਤੇ ਲੋਕਾਂ ਨੂੰ ਦੋਵਾਂ ਮਹੀਨੇ ਦੀ ਬਾਇਓਮੈਟ੍ਰਿਕ ਕਰਵਾਉਣ ਵਿਚ ਕੋਈ ਮੁਸ਼ਕਲ ਨਹੀਂ ਹੋਵੇ ਇਸ ਦੇ ਲਈ ਐਨਆਈਸੀ ਨੂੰ ਵਿਵਸਥਾ ਬਨਾਉਣ ਲਈ ਕਿਹਾ ਗਿਆ ਹੈ।
ਰਾਜ ਮੰਤਰੀ ਸ੍ਰੀ ਰਾੇਜੇਸ਼ ਨਾਗਰ ਨੇ ਦਸਿਆ ਕਿ ਪੂਰੇ ਸੂਬੇ ਵਿਚ ਰਾਸ਼ਨ ਵਿਵਸਥਾ ਵਿਚ ਕਿਸੇ ਤਰ੍ਹਾ ਦੀ ਕੋਈ ਮੁਸ਼ਕਲ ਨਹੀਂ ਹੋਣ ਦਿੱਤੀ ਜਾਵੇਗੀ। ਕਿਤੋਂ ਵੀ ਕਿਸੇ ਵੀ ਤਰ੍ਹਾ ਦੀ ਸ਼ਿਕਾਇਤਾਂ 'ਤੇ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦਸਿਆ ਕਿ ਕਿੰਨ੍ਹਾ ਕਾਰਣਾ ਤੋਂ ਨਵੰਬਰ ਮਹੀਨੇ ਵਿਚ ਕੁੱਝ ਜਿਲ੍ਹਿਆਂ ਦੇ ਰਾਸ਼ਨ ਡਿਪੂਆਂ 'ਤੇ ਫੋਰਟੀਫਾਇਡ ਸਰੋਂ, ਸੂਰਜਮੁਖੀ ਦਾ ਤੇਲ ਲਾਭਕਾਰਾਂ ਨੂੰ ਨਹੀਂ ਪਹੁੰਚ ਪਾਇਆ ਸੀ। ਜਿਸ ਦੀ ਜਾਣਕਾਰੀ ਮਿਲਣ 'ਤੇ ਉਨ੍ਹਾਂ ਨੇ ਵਿਭਾਗ ਦੇ ਆਲਾ ਅਧਿਕਾਰੀਆਂ ਨੂੰ ਇਸ ਬਾਰੇ ਵਿਚ ਲਾਭਕਾਰਾਂ ਲਈ ਵਿਵਸਥਾ ਬਨਾਉਣ ਲਈ ਕਿਹਾ ਸੀ। ਜਿਸ ਦੇ ਬਅਦ ਹੁਣ ਵਿਭਾਗ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਦੇ ਨਾਲ ਹੀ ਡਿਪੂ ਹੋਲਡਰਾਂ ਨੂੰ ਵੀ ਨਿਰਦੇਸ਼ ਜਾਰੀ ਕੀਤੇ ਹਨ ਕਿ ਜਿੱਥੇ ਵੀ ਨਵੰਬਰ ਮਹੀਨੇ ਦਾ ਤੇਲ ਨਹੀਂ ਮਿਲਿਆ ਹੈ, ਉੱਥੇ ਨਵੰਬਰ ਅਤੇ ਦਸੰਬਰ ਦੋਵਾਂ ਮਹੀਨਿਆਂ ਦਾ ਤੇਲ ਵੰਡ ਕਰਨ। ਇਸ ਨਾਲ ਲੱਖਾਂ ਦੀ ਗਿਣਤੀ ਵਿਚ ਉਨ੍ਹਾਂ ਲੋਕਾਂ ਨੂੰ ਲਾਭ ਮਿਲੇਗਾ ਜਿਨ੍ਹਾਂ ਨੇ ਰਾਸ਼ਨ ਡਿਪੂਆਂ ਤੋਂ ਰਾਸ਼ਨ ਮਿਲਦਾ ਹੈ।