Thursday, December 12, 2024
BREAKING NEWS
ਪੰਜਾਬ ਦੇ ਸਾਰੇ ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨਸਿਲੰਡਰ ਬਲਾਸਟ ਤੋਂ ਬਾਅਦ ਘਰ ‘ਚ ਲੱਗੀ ਭਿਆਨਕ ਅੱਗUSA ਦਾ ਕੈਲੀਫੋਰਨੀਆ ਸ਼ਹਿਰ ਭੂਚਾਲ ਦੇ ਤੇਜ਼ ਝਟਕਿਆਂ ਨਾਲ ਹਿੱਲ ਗਿਆਖੁਫ਼ੀਆ ਏਜੰਸੀਆਂ ਦੀ ਨਜ਼ਰ ਹੇਠ ਸੀ ਨਰਾਇਣ ਸਿੰਘ ਚੌੜਾਸੁਖਬੀਰ ਸਿੰਘ ਬਾਦਲ ’ਤੇ ਹਮਲਾ ਸੂਬਾ ਸਰਕਾਰ ਦੀ 100 ਫ਼ੀ ਸਦੀ ਲਾਪ੍ਰਵਾਹੀ : ਰਾਜਾ ਵੜਿੰਗਸੁਖਬੀਰ ਸਿੰਘ ਬਾਦਲ ’ਤੇ ਜਾਨ ਲੇਵਾ ਹਮਲਾਕੁੰਭੜਾ ਵਿਚ ਕਤਲ ਹੋਏ ਬੱਚਿਆਂ ਦੇ ਹੱਕ ਵਿਚ ਧਰਨਾ ਮਾਰਨ ਖਿਲਾਫ ਹੋਈ ਕਾਰਵਾਈਕੁੰਭੜਾ ਕਤਲ ਮਾਮਲੇ ਵਿੱਚ ਦੂਜੇ ਨੌਜਵਾਨ ਦਿਲਪ੍ਰੀਤ ਸਿੰਘ ਦਾ ਹੋਇਆ ਅੰਤਿਮ ਸੰਸਕਾਰਸ਼ਹੀਦੀ ਸਭਾ ਤੋਂ ਪਹਿਲਾਂ ਮੁੱਖ ਮੰਤਰੀ ਵੱਲੋਂ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਨੂੰ ਜਾਣ ਵਾਲੀਆਂ ਸੜਕਾਂ ਨੂੰ ‘ਪੈਚ ਮੁਕਤ’ ਬਣਾਉਣ ਲਈ 95.54 ਲੱਖ ਰੁਪਏ ਜਾਰੀ ਅਮਨ ਅਰੋੜਾ ਬਣੇ AAP ਪੰਜਾਬ ਦੇ ਨਵੇਂ ਪ੍ਰਧਾਨ

Haryana

ਪਵਿੱਤਰ ਗ੍ਰੰਥ ਗੀਤਾ ਦੇ ਮਹਾਪੂਜਨ ਦੇ ਨਾਲ ਹੋਇਆ ਕੌਮਾਂਤਰੀ ਗੀਤਾ ਮਹੋਤਸਵ : 2024 ਦਾ ਆਗਾਜ਼

December 06, 2024 05:17 PM
SehajTimes

ਤੰਜਾਨਿਆ ਪਵੇਲਿਅਨ ਤੇ ਰਾਜਪੱਧਰੀ ਪ੍ਰਦਰਸ਼ਨੀ ਦਾ ਵੀ ਕੀਤਾ ਉਦਘਾਟਨ ਤੇ ਅਵਲੋਕਨ

ਸੂਬਾ ਸਰਕਾਰ ਦੇ ਯਤਨਾਂ ਨਾਲ ਗੀਤਾ ਜੈਯੰਤੀ ਨੂੰ ਮਿਲਿਆ ਕੌਮਾਂਤਰੀ ਗੀਤਾ ਮਹੋਤਸਵ ਦਾ ਦਰਜਾ - ਨਾਇਬ ਸਿੰਘ ਸੈਣੀ

ਚੰਡੀਗੜ੍ਹ : ਕੁਰੂਕਸ਼ੇਤਰ ਵਿਚ ਚੱਲ ਰਹੇ ਕੌਮਾਂਤਰੀ ਗੀਤਾ ਮਹੋਤਸਵ-2024 ਦੌਰਾਨ ਮੰਤਰ ਉਚਾਰਣ ਅਤੇ ਸ਼ੰਖਨਾਦ ਦੀ ਧਵਨੀ ਦੇ ਵਿਚ ਪਵਿੱਤਰ ਗ੍ਰੰਥ ਗੀਤਾ ਦੇ ਮਹਾਪੂਜਨ ਨਾਲ ਅੱਜ ਮੁੱਖ ਪ੍ਰੋਗ੍ਰਾਮ ਦਾ ਆਗਾਜ਼ ਹੋਇਆ। ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ, ਕੇਰਲ ਦੇ ਰਾਜਪਾਲ ਆਰਿਫ ਮੋਹਮਦ ਖਾਨ, ਜਾਂਜੀਬਾਰ ਦੀ ਸਭਿਆਚਾਰ ਅਤੇ ਖੇਡ ਮੰਤਰੀ ਟੀਐਮ ਮਾਵਿਤਾ, ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਜੀ ਮਹਾਰਾਜ, ਸਾਬਕਾ ਰਾਜ ਮੰਤਰੀ ਸੁਭਾਸ਼ ਸੁਧਾ ਨੇ ਗੀਤਾ ਯੱਗ ਵਿਚ ਆਹੂਤੀ ਪਾਈ ਅਤੇ ਬ੍ਰਹਮਸਰੋਵਰ 'ਤੇ ਪੂਜਨ ਵੀ ਕੀਤਾ।

ਇਸ ਤੋਂ ਪਹਿਲਾਂ ਸਾਰੇ ਮਾਣਯੋਗ ਨੇ ਇਸ ਬਾਰੇ ਦੇ ਕੌਮਾਂਤਰੀ ਗੀਤਾ ਮਹੋਤਸਵ-2024 ਦੇ ਪਾਰਨਟਰ ਦੇਸ਼ ਤੰਜਾਨਿਆ ਦੇ ਪਵੇਲਿਅਨ ਦਾ ਉਦਘਾਟਨ ਕਰਨ ਬਾਅਦ ਉੱਥੇ ਦੇ ਖਾਨ-ਪੀਣ, ਰਹਿਣ-ਸਹਿਨ, ਪਰਿਧਾਨਾਂ ਨੂੰ ਦਰਸ਼ਾਉਣ ਵਾਲੇ ਸਟਾਲ ਦਾ ਅਵਲੋਕਨ ਕੀਤਾ। ਇਸ ਦੇ ਬਾਅਦ ਉਨ੍ਹਾਂ ਨੇ ਸੂਚਨਾ, ਲੋਕ ਸੰਪਰਕ, ਭਾਸ਼ਾ ਅਤੇ ਸਭਿਆਚਾਰ ਵਿਭਾਗ ਦੀ ਰਾਜ ਪੱਧਰੀ ਪ੍ਰਦਰਸ਼ਨੀ ਦਾ ਉਦਘਾਟਨ ਅਤੇ ਅਵਲੋਕਨ ਕੀਤਾ। ਇਸ ਪ੍ਰਦਰਸ਼ਨੀ ਰਾਹੀਂ ਹਰਿਆਣਾ ਸਰਕਾਰ ਦੀ 10 ਸਾਲ ਦੀ ਉਪਲਬਧੀਆਂ ਨੂੰ ਵੱਖ-ਵੱਖ ਵਿਭਾਗਾਂ ਦੇ ਸਟਾਲਾਂ ਰਾਹੀਂ ਦਰਸ਼ਾਇਆ ਗਿਆ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੇ ਸਰਸਵਤੀ ਹੈਰੀਟੇਜ ਵਿਕਾਸ ਬੋਰਡ ਦੀ ਪ੍ਰਦਰਸ਼ਨੀ ਦਾ ਵੀ ਅਵਲੋਕਨ ਕੀਤਾ। ਉਸ ਤੋਂ ਬਾਅਦ ਮੁੱਖ ਮੰਤਰੀ ਦੇ ਨਾਲ ਸਾਰੇ ਮਾਣਯੋਗ, ਕੁਰੂਕਸ਼ੇਤਰ ਵਿਕਾਸ ਬੋਰਡ ਦੇ ਮੈਂਬਰਾਂ ਅਤੇ ਅਧਿਕਾਰੀਆਂ ਦੇ ਨਾਲ ਇਕ ਗਰੁੱਪ ਫੋਟੋ ਵੀ ਕਰਵਾਈ।

ਸੂਬਾ ਸਰਕਾਰ ਦੇ ਯਤਨਾਂ ਨਾਲ ਗੀਤਾ ਜੈਯੰਤੀ ਨੂੰ ਮਿਲਿਆ ਕੌਮਾਂਤਰੀ ਗੀਤਾ ਮਹੋਤਸਵ ਦਾ ਦਰਜਾ - ਨਾਇਬ ਸਿੰਘ ਸੈਣੀ

ਇਸ ਮੌਕੇ 'ਤੇ ਮੁੱਖ ਮੰਤਰੀ ਨੇ ਗੀਤਾ ਮਹੋਤਸਵ ਦੀ ਸੂਬਾਵਾਸੀਆਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਸੂਬਾ ਸਰਕਾਰ ਦੇ ਯਤਨਾਂ ਨਾਲ ਗੀਤਾ ਜੈਯੰਤੀ ਨੂੰ ਕੌਮਾਂਤਰੀ ਗੀਤਾ ਮਹੋਤਸਵ ਦਾ ਦਰਜਾ ਮਿਲਿਆ। ਉਨ੍ਹਾਂ ਨੇ ਕਿਹਾ ਕਿ 28 ਨਵੰਬਰ ਤੋਂ ਕੌਮਾਂਤਰੀ ਗੀਤਾ ਮਹੋਤਸਵ ਸ਼ੁਰੂ ਹੋ ਚੁੱਕਾ ਹੈ ਜੋ 15 ਦਸੰਬਰ ਤਕ ਜਾਰੀ ਰਹੇਗਾ। ਇਸ ਦੌਰਾਨ ਸ਼ਰਧਾਲੂਆਂ ਨੁੰ ਸ੍ਰੀਮਦਭਗਵਦਗੀਤਾ ਦਾ ਸੰਦੇਸ਼ ਦਿੱਤਾ ਜਾਵੇਗਾ।

ਉਨ੍ਹਾਂ ਨੇ ਕਿਹਾ ਕਿ ਇਸ ਵਾਰ ਕੌਮਾਂਤਰੀ ਗੀਤਾ ਮਹੋਤਸਵ ਵਿਚ ਯੁਨਾਈਟੇਡ ਰਿਪਬਲਿਕ ਆਫ ਤੰਜਾਨਿਆ ਸਹਿਯੋਗੀ ਦੇਸ਼ ਅਤੇ ਉੜੀਸਾ ਸਹਿਯੋਗੀ ਸੂਬਾ ਹੈ। ਉਨ੍ਹਾਂ ਨੇ ਕਿਹਾ ਕਿ ਸਹਿਯੋਗੀ ਸੂਬਾ ਉੜੀਸਾ ਦੇ ਸ੍ਰੀ ਜਗਨਨਾਥ ਮੰਦਿਰ, ਪੂਰੀ, ਉੱਤਰ ਪ੍ਰਦੇਸ਼ ਦੇ ਵ੍ਰੰਦਾਵਨ ਵਿਚ ਬਾਂਕੇ ਬਿਹਾਰੀ ਮੰਦਿਰ, ਮਥੁਰਾ ਵਿਚ ਸ੍ਰੀ ਕ੍ਰਿਸ਼ਣ ਜਨਮਭੂਮੀ ਮੰਦਿਰ, ਗੁਜਰਾਤ ਵਿਚ ਦਵਾਰਿਕਧੇਸ਼, ਉਜੈਨ ਵਿਚ ਮਹਾਕਾਲੇਸ਼ਵਰ ਅਤੇ ਜੈਯਪੁਰ ਵਿਚ ਠਿਕਾਨਾ ਮੰਦਿਰ ਸ੍ਰੀ ਗੋਵਿੰਦ ਦੇਵ ਜੀ ਵਿਚ ਕੌਮਾਂਤਰੀ ਗੀਤਾ ਜੈਯੰਤੀ ਮਹੋਤਸਵ ਦਾ ਲਾਇਵ ਪ੍ਰਸਾਰਣ ਕੀਤਾ ਜਾ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਸਾਲ 2016 ਤੋਂ ਲਗਾਤਾਰ ਪਿਛਲੇ 8 ਸਾਲਾਂ ਤੋਂ ਇਸ ਮਹੋਤਸਵ ਨੂੰ ਕੌਮਾਂਤਰੀ ਮਹੋਤਸਵ ਵਜੋ ਮਨਾਇਆ ਜਾ ਰਿਹਾ ਹੈ। ਮਹੋਤਸਵ ਵਿਚ ਲੱਖਾਂ ਦੀ ਗਿਣਤੀ ਵਿਚ ਦੇਸ਼ ਵਿਦੇਸ਼ ਤੋਂ ਲੋਕ ਹਿੱਸਾ ਲੈਣ ਲਈ ਪਹੁੰਚਦੇ ਹਨ, ਜੋ ਸਾਡੇ ਲਈ ਮਾਣ ਦੀ ਗੱਲ ਹੈ। ਪਿਛਲੇ ਸਾਲ ਲਗਭਗ 45 ਤੋਂ 50 ਲੱਖ ਲੋਕਾਂ ਨੇ ਹਿੱਸੇਦਾਰੀ ਕੀਤੀ ਸੀ। ਇਸ ਵਾਰ ਵੀ ਲੱਖਾਂ ਲੋਕਾਂ ਦੇ ਇੱਥੇ ਪਹੁੰਚਣ ਦੀ ਉਮੀਦ ਹੈ।

ਉਨ੍ਹਾਂ ਨੇ ਕਿਹਾ ਕਿ ਇਸ ਮਹੋਤਸਵ ਵਿਚ 18 ਹਜਾਰ ਵਿਦਿਆਰਥੀਆਂ ਦੇ ਨਾਲ ਵਿਸ਼ਵ ਗੀਤਾ ਪਾਠ, ਹਰਿਆਣਾ ਕਲਾ ਅਤੇ ਸਭਿਆਚਾਰਕ ਕਾਰਜ ਵਿਭਾਗ ਵੱਲੋਂ ਵੱਖ-ਵੱਖ ਸੂਬਿਆਂ ਦੇ ਕਲਾਕਾਰਾਂ ਦੇ ਸਭਿਆਚਾਰਕ ਪ੍ਰੋਗ੍ਰਾਮ, ਕੌਮਾਂਤਰੀ ਗੀਤਾ ਸੈਮੀਨਾਰ, ਬ੍ਰਹਮਸਰੋਵਰ ਦੀ ਮਹਾਆਰਤੀ, ਦੀਪ ਉਤਸਵ 48 ਕੋਸ ਦੇ 182 ਤੀਰਥਾਂ 'ਤੇ ਸਭਿਆਚਾਰਕ ਪ੍ਰੋਗ੍ਰਾਮ ਆਦਿ ਮੁੱਖ ਖਿੱਚ ਦਾ ਕੇਂਦਰ ਰਹਿਣਗੇ।

ਗੀਤਾ ਮਹੋਤਸਵ ਨੈ ਪੂਰੀ ਦੁਨੀਆ ਵਿਚ ਬਣਾਈ ਆਪਣੀ ਇਕ ਪਹਿਚਾਣ - ਸਵਾਮੀ ਗਿਆਨਾਨੰਦ ਜੀ ਮਹਾਰਾਜ

ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਜੀ ਮਹਾਰਾਜ ਨੈ ਕਿਹਾ ਕਿ ਕੌਮਾਂਤਰੀ ਗੀਤਾ ਮਹੋਤਸਵ 2024 ਵਿਚ ਸਰਸ ਅਤੇ ਕ੍ਰਾਫਟ ਮੇਲੇ ਦਾ ਆਗਾਜ਼ 28 ਨਵੰਬਰ ਤੋਂ ਹੋ ਚੁੱਕਾ ਹੈ। ਇਸ ਮਹੋਤਸਵ ਨੇ ਪੂਰੀ ਦੁਨੀਆ ਵਿਚ ਆਪਣੀ ਇਕ ਪਹਿਚਾਣ ਬਣਾ ਦਿੱਤੀ ਹੈ। ਮਹੋਤਸਵ ਦੀ ਰਿਵਾਇਤ ਨੂੰ ਨਿਭਾਉਂਦੇ ਹੋਏ ਹਵਨ ਯੱਗ, ਗੀਤਾ ਯੱਗ ਅਤੇ ਬ੍ਰਹਮਸਰੋਵਰ ਦੇ ਪੂਜਨ ਦਾ ਕਾਰਜ ਕੀਤਾ ਗਿਆ। ਇਹ ਮਹੋਤਸਵ ਆਮਜਨਤਾ ਦਾ ਮਹੋਤਸਵ ਬਣ ਚੁੱਕਾ ਹੈ ਅਤੇ ਪੂਰੇ ਦੇਸ਼ ਅਤੇ ਵਿਦੇਸ਼ ਦੇ ਲੋਕ ਇਸ ਮਹੋਤਸਵ ਦੇ ਨਾਲ ਜੁੜ ਚੁੱਕੇ ਹਨ।

ਸਾਬਕਾ ਰਾਜਮੰਤਰੀ ਸ੍ਰੀ ਸੁਭਾਸ਼ ਸੁਧਾ ਨੇ ਕਿਹਾ ਕਿ ਇਸ ਮਹੋਤਸਵ ਵਿਚ ਹਰ ਸਾਲ ਲੱਖ ਲੋਕ ਆਉਂਦੇ ਹਨ ਅਤੇ ਇਸ ਮਹੋਤਸਵ ਦੀ ਸ਼ਿਲਪਕਲਾ, ਵੱਖ-ਵੱਖ ਸੂਬਿਆਂ ਦੀ ਸਭਿਆਚਾਰ ਅਤੇ ਧਾਰਮਿਕ ਪ੍ਰੋਗ੍ਰਾਮਾਂ ਦਾ ਆਨੰਦ ਲੈਂਦੇ ਹਨ। ਇਸ ਤਰ੍ਹਾ ਦੇ ਮਹੋਤਸਵ ਦਾ ਪ੍ਰਬੰਧ ਹੋਣਾ ਇਕ ਖੁਸ਼ਕਿਸਮਤੀ ਦੀ ਗੱਲ ਹੈ। ਮਹੋਤਸਵ ਵਿਚ ਸ਼ਹਿਰ ਦੀ ਤਮਾਮ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਆਪਣੀ ਭਾਗੀਦਾਰੀ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਮਹੋਤਸਵ 15 ਦਸੰਬਰ ਤਕ ਚੱਲੇਗਾ ਅਤੇ ਸ਼ਾਮ ਦੇ ਸਮੇਂ ਪ੍ਰੋਗ੍ਰਾਮਾਂ ਦਾ ਆਨੰਦ ਸੈਨਾਨੀ ਚੁੱਕ ਸਕਣਗੇ।

Have something to say? Post your comment

 

More in Haryana

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿਚ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਮੌਜੂਦਗੀ ਵਿਚ ਸੂਬੇ ਵਿਚ ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਦੇ ਲਾਗੂ ਕਰਨ 'ਤੇ ਸਮੀਖਿਆ ਮੀਟਿੰਗ ਦੀ ਅਗਵਾਈ ਕੀਤੀ

ਹਰਿਆਣਾ ਦੀ ਧਰਤੀ ਤੋਂ ਮਹਿਲਾਵਾਂ ਦੇ ਸ਼ਸ਼ਕਤੀਕਰਣ ਦੀ ਨਵੀਂ ਉੜਾਨ, ਪ੍ਰਧਾਨ ਮੰਤਰੀ ਨੇ ਦੇਸ਼ਵਿਆਪੀ ਬੀਮਾ ਸਖੀ ਯੋਜਨਾ ਦੀ ਕੀਤੀ ਸ਼ੁਰੂਆਤ

ਬੇਟੀ ਬਚਾਓ-ਬੇਟੀ ਪੜਾਓ ਮੁਹਿੰਮ ਨੇ ਬਦਲੀ ਹਰਿਆਣਾ ਦੀ ਤਸਵੀਰ, ਅੱਜ ਦਾ ਹਰਿਆਣਾ ਮਹਿਲਾ ਸ਼ਸ਼ਕਤੀਕਰਣ ਦਾ ਸੁਨਹਿਰਾ ਉਦਾਹਰਣ : ਨਾਇਬ ਸਿੰਘ ਸੈਣੀ

ਧਾਗਾ ਫੈਕਟਰੀ ਨੂੰ ਲੱਗੀ ਭਿਆਨਕ ਅੱਗ

ਮੁੱਖ ਸਕੱਤਰ ਨੇ ਕੀਤਾ ਰਾਜ ਦੇ ਕਰਮਚਾਰੀਆਂ ਨੂੰ ਆਭਾ ਆਈਡੀ ਬਨਵਾਉਣ ਦੀ ਅਪੀਲ

31 ਦਸੰਬਰ ਤਕ ਰਾਸ਼ਨ ਡਿਪੂਆਂ ਵਿਚ ਮਿਲੇਗਾ ਨਵੰਬਰ ਮਹੀਨੇ ਦਾ ਬਕਾਇਆ ਸਰੋਂ ਜਾਂ ਸੂਰਜਮੁਖੀ ਤੇਲ : ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਰਾਜੇਸ਼ ਨਾਗਰ

ਵੱਖ-ਵੱਖ ਸੂਬਿਆਂ ਦੀ ਕਲਾ ਦੇ ਸੰਗਮ ਦੇ ਵਿਚ ਕਲਾਕਾਰਾਂ ਨੇ ਦਿੱਤੀ ਸ਼ਾਨਦਾਰ ਨਾਚਾਂ ਦੀ ਪੇਸ਼ਸ਼ੀ

ਭੂਮੀ ਪੂਜਨ ਦੇ ਨਾਲ ਓਪਨ ਏਅਰ ਥਇਏਟਰ ਤੇ ਓਡੀਟੋਰਿਅਮ ਦੇ ਨਿਰਮਾਣ ਦਾ ਖੇਤੀਬਾੜੀ ਮੰਤਰੀ ਨੇ ਕੀਤਾ ਉਦਘਾਟਨ

ਜਨਸਮਸਿਆਵਾਂ ਦਾ ਤੁਰੰਤ ਹੱਲ ਕਰਨਾ ਯਕੀਨੀ ਕਰਨ ਅਧਿਕਾਰੀ : ਸਿਹਤ ਮੰਤਰੀ ਆਰਤੀ ਸਿੰਘ ਰਾਓ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਲਾਡਵਾ ਵਿਧਾਨਸਭਾ ਖੇਤਰ ਵਿਚ ਕੀਤਾ ਵੱਖ-ਵੱਖ ਪਿੰਡਾਂ ਦਾ ਦੌਰਾ