ਇਸ ਯੋਜਨਾ ਨਾਲ ਮਹਿਲਾਵਾਂ ਆਤਮਨਿਰਭਰ ਬਨਣਗੀਆਂ ਅਤੇ ਵਿਕਸਿਤ ਭਾਰਤ ਬਨਾਉਣ ਵਿਚ ਆਪਣਾ ਮਹਤੱਵਪੂਰਣ ਯੋਗਦਾਨ ਦੇਣਗੀਆਂ : ਨਾਇਬ ਸਿੰਘ ਸੈਣੀ
ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਾਲ 2015 ਵਿਚ ਪਾਣੀਪਤ ਦੀ ਇਤਿਹਾਸਕ ਧਰਤੀ ਤੋਂ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਬੇਟੀ ਬਚਾਓ-ਬੇਟੀ ਪੜਾਓ ਮੁਹਿੰਮ ਦੀ ਨੀਂਹ ਰੱਖੀ ਸੀ ਅਤੇ ਅੱਜ ਇਸੀ ਧਰਤੀ ਤੋਂ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਬੀਮਾ ਸਖੀ ਯੋਜਨਾ ਵਜੋ ਮਹਿਲਾਵਾਂ ਦੇ ਉਥਾਨ ਅਤੇ ਸ਼ਸ਼ਕਤੀਕਰਣ ਦੀ ਦਿਸ਼ਾ ਵਿਚ ਇਕ ਹੋਰ ਇਹਿਾਸਿਕ ਕਦਮ ਵਧਾਇਆ ਹੈ। ਇਸ ਨਵੀਂ ਸ਼ੁਰੂਆਤ ਨਾਲ ਮਹਿਲਾਵਾਂ ਆਤਮਨਿਰਭਰ ਬਣਨਗੀਆਂ ਅਤੇ ਵਿਕਸਿਤ ਭਾਰਤ ਬਨਾਉਣ ਵਿਚ ਆਪਣਾ ਮਹਤੱਵਪੂਰਣ ਯੋਗਦਾਨ ਕਰਣਗੀਆਂ। ਇਸ ਦੇ ਲਈ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਧੰਨਵਾਦ ਕੀਤਾ। ਉਨ੍ਹਾਂ ਨੇ ਮਹਾਰਾਣਾ ਪ੍ਰਤਾਪ ਬਾਗਬਾਨੀ ਯੂਨੀਵਰਸਿਟੀ ਦੇ ਮੁੱਖ ਕੈਂਪਸ ਦਾ ਨੀਂਹ ਪੱਥਰ ਕਰਨ ਲਈ ਵੀ ਪ੍ਰਧਾਨ ਮੰਤਰੀ ਦਾ ਧੰਨਵਾਦ ਪ੍ਰਗਟਾਇਆ।
ਜਿਲ੍ਹਾ ਪਾਣੀਪਤ ਵਿਚ ਪ੍ਰਬੰਧਿਤ ਕੌਮੀ ਸਮਾਰੋਹ ਵਿਚ ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤੇ੍ਰਅ, ਕੇਂਦਰੀ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ, ਕੇਂਦਰੀ ਸ਼ਹਿਰੀ ਵਿਕਾਸ ਅਤੇ ਉਰਜਾ ਮੰਤਰੀ ਸ੍ਰੀ ਮਨੋਹਰ ਲਾਲ, ਕੇਂਦਰੀ ਰਾਜ ਮੰਤਰੀ ਸ੍ਰੀ ਕ੍ਰਿਸ਼ਣ ਪਾਲ, ਹਰਿਆਣਾ ਦੀ ਕੈਬੀਨੇਟ ਮੰਤਰੀ ਸ੍ਰੀਮਤੀ ਸ਼ਰੂਤੀ ਚੌਧਰੀ ਅਤੇ ਕੁਮਾਰੀ ਆਰਤੀ ਸਿੰਘ ਰਾਓ ਮੌਜੂਦ ਸਨ।
ਬੇਟੀ ਬਚਾਓ-ਬੇਟੀ ਪੜਾਓ ਮੁਹਿੰਮ ਨੇ ਬਦਲੀ ਹਰਿਆਣਾ ਦੀ ਤਸਵੀਰ, ਅੱਜ ਦਾ ਹਰਿਆਣਾ ਮਹਿਲਾ ਸ਼ਸ਼ਕਤੀਕਰਣ ਦਾ ਸੁਨਹਿਰਾ ਉਦਾਹਰਣ
ਮੁੱਖ ਮੰਤਰੀ ਨੇ ਜਿਲ੍ਹਾ ਪਾਣੀਪਤ ਵਿਚ ਪ੍ਰਬੰਧਿਤ ਕੌਮੀ ਸਮਾਰੋਹ ਵਿਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਅੱਜ ਤੋਂ ਲਗਭਗ 9 ਸਾਲ ਪਹਿਲਾਂ ਜਦੋਂ ਤੁਸੀ 22 ਜਨਵਰੀ ਨੂੰ ਸ਼ੁਰੂਆਤ ਕੀਤੀ ਸੀ। ਇਸ ਮੁਹਿੰਮ ਦੀ ਬਦੌਲਤ ਹਰਿਆਣਾ ਵਿਚ ਲਿੰਗਾਨੁਪਾਤ ਵਿਚ ਵਰਨਣਯੋਗ ਸੁਧਾਰ ਹੋਇਆ ਹੈ। ਇਹ ਮਾਣ ਦੀ ਗੱਲ ਹੈ ਕਿ ਹੁਣ ਹਰਿਆਣਾ ਵਿਚ ਲਿੰਗਾਨੂਪਾਤ ਦੀ ਦਰ 871 ਤੋਂ ਸੁਧਾਰ ਕੇ 916 ਕੀਤੀ ਗਈ ਹੈ।
ਉਨ੍ਹਾਂ ਨੇ ਕਿਹਾ ਕਿ ਬੇਟੀ ਬਚਾਓ-ਬੇਟੀ ਪੜਾਓ ਮੁਹਿੰਮ ਨੇ ਹਰਿਆਣਾ ਦੀ ਤਸਵੀਰ ਨੂੰ ਹੀ ਬਦਲ ਦਿੱਤਾ। ਅੱਜ ਦਾ ਹਰਿਆਣਾ ਮਹਿਲਾ ਸ਼ਸ਼ਕਤੀਕਰਣ ਦਾ ਸੁਨਹਿਰਾ ਉਦਾਹਰਣ ਬਣ ਚੁੱਕਾ ਹੈ। ਇਸੀ ਦਾ ਨਤੀਜਾ ਹੈ ਕਿ ਮਹਿਲਾਵਾਂ ਤੋਂ ਜੁੜੀ ਯੋਜਨਾ ਦਾ ਸ਼ੁਰੂਆਤ ਪ੍ਰਧਾਨ ਮੰਤਰੀ ਨੇ ਹਰਿਆਣਾ ਤੋਂ ਕੀਤੀ ਹੈ। ਉਨ੍ਹਾਂ ਨੇ ਹਰਿਆਣਾ ਸੂਬੇ ਦੀ ਜਨਤਾ ਵੱਲੋਂ ਭਰੋਸਾ ਦਿਖਾਇਆ ਕਿ ਬੇਟੀ ਬਚਾਓ-ਬੇਟੀ ਪੜਾਓ ਮੁਹਿੰਮ ਦੀ ਤਰ੍ਹਾਂ ਪ੍ਰਧਾਨ ਮੰਤਰੀ ਬੀਮਾ ਸਖੀ ਯੋਜਨਾ ਨੂੰ ਵੀ ਅਸੀਂ ਸਫਲ ਬਣਾਵਾਂਗੇ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਜੇਕਰ ਭਾਰਤ ਨੂੰ ਵਿਕਸਿਤ ਕਰਨਾ ਹੈ, ਤਾਂ ਉਹ ਉਦੋਂ ਹੋਵੇਗਾ, ਜਦੋਂ ਇਸ ਦੇਸ਼ ਦੀ 50 ਫੀਸਦੀ ਆਬਾਦੀ, ਜੋ ਕਿ ਨਾਰੀ ਸ਼ਕਤੀ ਹੈ, ਇਹ ਸਮਰੱਥ ਹੋਵੇਗੀ, ਜੇਕਰ ਇਹ ਦੇਸ਼ ਦੀ ਮੁੱਖ ਧਾਰਾ ਵਿਚ ਅੱਗੇ ਆਉਣ ਅਤੇ ਦੇਸ਼ ਦੀ ਅਰਥਵਿਵਸਥਾ ਦਾ ਹਿੱਸਾ ਬਣਦੀ ਹੈ, ਤਾਂ ਇਸ ਦੇਸ਼ ਦਾ ਵਿਕਾਸ ਯਕੀਨੀ ਹੈ। ਇਸੀ ਦਿਸ਼ਾ ਵਿਚ ਕੇਂਦਰ ਅਤੇ ਸੂਬਾ ਸਰਕਾਰ ਲਗਾਤਾਰ ਮਹਿਲਾਵਾਂ ਦੇ ਉਥਾਨ ਦੇ ਲਈ ਯੋਜਨਾਵਾਂ ਚਲਾ ਰਹੀ ਹੈ।
ਹਰਿਆਣਾ ਸਰਕਾਰ ਨੇ ਮਹਿਲਾਵਾਂ ਦੇ ਉਥਾਨ ਦੇ ਲਈ ਚੁੱਕੇ ਠੋਸ ਕਦਮ
ਸ੍ਰੀ ਨਾਇਬ ਸਿੰਘ ਸੇਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਵਿਕਸਿਤ ਭਾਰਤ ਦੇ ਚਾਰ ਥੰਮ੍ਹ ਮੰਨੇ ਹਨ। ਮਹਿਲਾਵਾਂ ਉਨ੍ਹਾਂ ਵਿੱਚੋਂ ਇਕ ਹਨ। ਇਸ ਲਈ ਭਾਰਤੀ ਲੋਕਤੰਤਰ ਵਿਚ ਮਹਿਲਾਵਾਂ ਦੀ ਭਾਗੀਦਾਰੀ ਵਧਾਉਣ ਲਈ ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਵਿਧਾਨਪਾਲਿਕਾ ਵਿਚ 33 ਫੀਸਦੀ ਰਾਖਵਾਂ ਦਿੱਤਾ ਹੈ। ਇਸੀ ਤੋਂ ਪੇ੍ਰਰਣਾ ਪ੍ਰਾਪਤ ਕਰ ਹਰਿਆਣਾ ਸਰਕਾਰ ਨੇ ਵੀ ਮਹਿਲਾਵਾਂ ਦੇ ਉਥਾਨ ਲਈ ਹੋਰ ਠੋਸ ਕਦਮ ਚੁੱਕੇ ਹਨ। ਕੇਂਦਰ ਸਰਕਾਰ ਨੇ ਸੂਬੇ ਵਿਚ 5 ਲੱਖ ਲੱਖਪਤੀ ਦੀਦੀ ਬਨਾਉਣ ਦਾ ਟੀਚਾ ਦਿੱਤਾ ਹੈ। ਹੁਣ ਤਕ 1 ਲੱਖ 45 ਹਜਾਰ 773 ਮਹਿਲਾਵਾਂ ਨੂੰ ਲੱਖਪਤੀ ਦੀਦੀ ਬਣਾਇਆ ਜਾ ਚੁੱਕਾ ਹੈ। ਇਸ ਤੋਂ ਇਲਾਵਾ, ਨਮੋ ਡਰੋਨ ਦੀਦੀ ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਲਈ ਸੂਬਾ ਸਰਕਾਰ ਸੂਬੇ ਵਿਚ 500 ਸਵੈ ਸਹਾਇਤਾ ਸਮੂਹਾਂ ਦੀ 5 ਹਜਾਰ ਮਹਿਲਾਵਾਂ ਨੂੰ ਡਰੋਨ ਪਾਇਲਟ ਦੀ ਮੁਫਤ ਸਿਖਲਾਈ ਪ੍ਰਦਾਨ ਕਰ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਬੇਟੀਆਂ ਨੂੰ ਘਰ ਦੇ ਨੇੜੇ ਹੀ ਉੱਚੇਰੀ ਸਿਖਿਆ ਪ੍ਰਦਾਨ ਕਰਨ ਲਈ ਹਰ 20 ਕਿਲੋਮੀਟਰ ਦੇ ਘੇਰੇ ਵਿਚ ਕਾਲਜ ਖੋਲੇ ਗਏ ਹਨ। ਪਿਛਲੇ 10 ਸਾਲਾਂ ਵਿਚ 77 ਸਰਕਾਰੀ ਕਾਲਜ ਖੋਲੇ ਗਏ ਹਨ। ਇੰਨ੍ਹਾਂ ਵਿਚ 32 ਕਾਲਜ ਸਿਰਫ ਕੁੜੀਆਂ ਦੇ ਹਨ। ਇੰਨ੍ਹਾਂ ਹੀ ਨਈਂ, ਹਰ ਘਰ ਗ੍ਰਹਿਣੀ ਯੋਜਨਾ ਵਿਚ ਗਰੀਬ ਪਰਿਵਾਰਾਂ ਨੂੰ ਹਰ ਮਹੀਨੇ ਸਿਰਫ 500 ਰੁਪਏ ਵਿਚ ਗੈਸ ਸਿਲੇਂਡਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ ਮਹਿਲਾਵਾਂ ਨੂੰ ਸਵਾਵਲੰਬੀ ਬਨਾਉਣ ਲਈ ਉਨ੍ਹਾਂ ਨੂੰ ਸਵੈ ਸਹਾਇਤਾ ਸਮੂਹਾਂ ਨਾਲ ਜੋੜਿਆ ਜਾ ਰਿਹਾ ਹੈ। ਹੁਣ ਤਕ 56 ਹਜਾਰ ਮਹਿਲਾ ਸਵੈ ਸਹਾਇਤਾ ਸਮੂਹ ਬਣਾਏ ਗਏ ਹਨ, ਜਿਨ੍ਹਾਂ ਤੋਂ 6 ਲੱਖ 50 ਹਜਾਰ ਮਹਿਲਾਵਾਂ ਜੁੜੀਆਂ ਹਨ। ਰਾਸ਼ਨ ਡਿਪੂ ਦੇ ਅਲਾਟਮੈਂਟ ਵਿਚ ਵੀ ਮਹਿਲਾਵਾਂ ਨੂੰ 33 ਫੀਸਦੀ ਰਾਖਵਾਂ ਦਿੱਤਾ ਹੈ।
ਬਿਨ੍ਹਾਂ ਪਰਚੀ-ਖਰਚੀ ਨੌਜੁਆਨਾਂ ਨੂੰ ਦਿੱਤੀ ਸਰਕਾਰੀ ਨੌਕਰੀ
ਮੁੱਖ ਮੰਤਰੀ ਨੇ ਕਿਹਾ ਕਿ ਨੌਜੁਆਨਾਂ ਦੀ ਭਲਾਈ ਲਈ ਵੀ ਸੂਬਾ ਸਰਕਾਰ ਨੇ ਕਈ ਕਦਮ ਚੁੱਕੇ ਹਨ ਅਤੇ ਰੁ੧ਗਾਰ ਤੇ ਸਕਿਲ ਵਿਕਾਸ ਦੇ ਕੋਰਸ ਬਣਾਏ ਹਨ। ਆਪਣੇ ਤੀਜੇ ਕਾਰਜਕਾਲ ਦੀ ਸ਼ੁਰੂਆਤ ਵਿਚ ਹੀ ਸੂਬਾ ਸਰਕਾਰ ਨੇ ਬਿਨ੍ਹਾ ਪਰਚੀ-ਖਰਚੀ ਦੇ 26 ਹਜਾਰ ਨੌਜੁਆਨਾਂ ਨੂੰ ਸਰਕਾਰੀ ਨੌਕਰੀ ਦਿੱਤੀ ਹੈ। ਹੁਣ ਤਕ 1 ਲੱਖ 71 ਹਜਾਰ ਨੌਜੁਆਨਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਨੇ ਪਿਛਲੇ 29 ਅਕਤੂਬਰ ਨੂੰ ਰੁ੧ਗਾਰ ਮੇਲੇ ਵਿਚ ਹਰਿਆਣਾ ਦੀ ਇਸ ਪਹਿਲ ਦੀ ਸ਼ਲਾਘਾ ਕਰਨ ਲਈ ਪ੍ਰਧਾਨ ਮੰਤਰੀ ਦਾ ਵਿਸ਼ੇਸ਼ ਧੰਨਵਾਦ ਕੀਤਾ।
ਉਨ੍ਹਾਂ ਨੇ ਕਿਹਾ ਕਿ ਪੰਡਿਤ ਦੀਨ ਦਿਆਲ ਉਪਾਧਿਆਏ ਦੇ ਅੰਤੋਂਦੇਯ ਦਰਸ਼ਨ 'ਤੇ ਚਲਦੇ ਹੋਏ ਗਰੀਬਾਂ ਦੇ ਇਲਾਜ ਲਈ ਵੀ ਅਨੇਕ ਯੋਜਨਾਵਾਂ ਚਲਾਈਆਂ ਹਨ। ਕਿਡਨੀ ਰੋਗੀਆਂ ਲਈ ਸਰਕਾਰੀ ਹਸਪਤਾਲਾਂ ਤੇ ਮੈਡੀਕਲ ਕਾਲਜਾਂ ਵਿਚ ਮੁਡਤ ਡਾਇਲਸਿਸ ਸੇਵਾਵਾਂ ਸ਼ੁਰੂ ਕੀਤੀਆਂ ਹਨ। ਨਾਲ ਹੀ, 70 ਸਾਲ ਤੋਂ ਵੱਧ ਉਮਰ ਵਰਗ ਦੇ ਬਜੁਰਗਾਂ ਦੇ ਲਈ ਆਯੂ ਸ਼ਮਾਨ ਭਾਰਤ ਯੋਜਨਾ ਦੇ ਤਹਿਤ ਮੁਫਤ ਇਲਾਜ ਸਹੂਲਤ ਸ਼ੁਰੂ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਵਿਕਸਿਤ ਭਾਰਤ ਬਨਾਉਣ ਵਿਚ ਹਰਿਆਣਾ ਦੇ ਵੱਧ ਤੋਂ ਵੱਧ ਯੋਗਦਾਨ ਲਈ ਕ੍ਰਿਤ ਸੰਕਲਪ ਹੈ। ਇਸੀ ਸੰਕਲਪ ਦੇ ਤਹਿਤ ਪ੍ਰਧਾਨ ਮੰਤਰੀ ਬੀਮਾ ਸਖੀ ਯੋਜਨਾ ਵਿਚ ਵੀ ਅਸੀਂ ਆਪਣਾ ਵੱਧ ਤੋਂ ਵੱਧ ਯੋਗਦਾਨ ਕਰਣਗੇ।