ਹਰਿਆਣਾ ਦੀ ਨਾਇਬ ਸੈਣੀ ਸਰਕਾਰ ਦੇ ਕੰਮਾਂ ਦੀ ਪੂਰੇ ਦੇਸ਼ ਵਿਚ ਹੋ ਰਹੀ ਸ਼ਲਾਘਾ : ਪ੍ਰਧਾਨ ਮੰਤਰੀ
ਚੰਡੀਗੜ੍ਹ : ਹਰਿਆਣਾ ਦੀ ਇਤਿਹਾਸਿਕ ਧਰਤੀ 'ਤੇ ਅੱਜ ਮਹਿਲਾਵਾਂ ਦੇ ਸ਼ਸ਼ਕਤੀਕਰਣ ਲਈ ਇਕ ਹੋਰ ਸੁਨਹਿਰਾ ਅਧਿਆਏ ਜੁੜ ਗਿਆ ਜਦੋਂ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਦੇਸ਼ਵਿਆਪੀ ਬੀਮਾ ਸਖੀ ਯੋਜਨਾ ਦੀ ਸ਼ੁਰੂਆਤ ਕੀਤੀ। ਇਸ ਮੌਕੇ 'ਤੇ ਪਾਣੀਪਤ ਵਿਚ ਪ੍ਰਬੰਧਿਤ ਕੌਮੀ ਸਮਾਰੋਹ ਵਿਚ ਦੇਸ਼ ਦੀ ਜਨਤਾ ਨੂੰ ਸੰਬੋਧਿਤ ਕਰਦੇ ਹੋਏ ਸ੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਸਾਲ 2015 ਵਿਚ ਪਾਣੀਪਤ ਤੋਂ ਉਨ੍ਹਾਂ ਨੇ ਬੇਟੀ ਬਚਾਓ-ਬੇਟੀ ਪੜਾਓ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ ਜਿਸ ਦਾ ਹਰਿਆਣਾ ਦੇ ਨਾਲ -ਨਾਲ ਦੇਸ਼ ਵਿਚ ਸਕਾਰਾਤਮਕ ਪ੍ਰਭਾਵ ਪਿਆ ਅਤੇ ਅੱਜ ਇੱਥੋਂ ਬੀਮਾ ਸਖੀ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਨਾਤੇ ਪਾਣੀਪਤ ਦੀ ਧਰਤੀ ਨਾਰੀ ੜਕਤੀ ਦਾ ਪ੍ਰਤੀਕ ਬਣ ਗਈ ਹੈ।
ਹਰਿਆਣਾਵਾਸੀਆਂ ਨੂੰ ਸੌਗਾਤ ਦਿੰਦੇ ਹੋਏ ਪ੍ਰੋਗ੍ਰਾਮ ਦੌਰਾਨ ਪ੍ਰਧਾਨ ਮੰਤਰੀ ਨੇ ਵਰਚੂਅਲ ਰਾਹੀਂ ਹਰਿਆਣਾ ਪ੍ਰਤਾਪ ਬਾਗਬਾਨੀ ਯੂਨੀਵਰਸਿਟੀ ਕਰਨਾਲ ਦੇ ਮੁੱਖ ਪਰਿਸਰ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ 'ਤੇ ਪ੍ਰਧਾਨ ਮੰਤਰੀ ਨੇ ਸਭਿਆਚਾਰਕ ਰੂਪ ਨਾਲ ਹਰਿਆਣਾ, ਕਰਨਾਟਕ, ਤ੍ਰਿਪੁਰਾ, ਉੱਤਰ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਦੀ ਕੁੱਲ 5 ਮਹਿਲਾਵਾਂ ਨੂੰ ਬੀਮਾ ਸਖੀ ਨਿਯੁਕਤੀ ਪੱਤਰ ਸੌਂਪੇ। ਪੂਰੇ ਦੇਸ਼ ਵਿਚ ਲਗਭਗ 25 ਹਜਾਰ ਬੀਮਾ ਸਖੀਆਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ।
ਸਮਾਰੋਹ ਵਿਚ ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤੇ੍ਰਅ, ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ, ਕੇਂਦਰੀ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ, ਕੇਂਦਰੀ ਸ਼ਹਿਰੀ ਵਿਕਾਸ ਅਤੇ ਉਰਜਾ ਮੰਤਰੀ ਸ੍ਰੀ ਮਨੋਹਰ ਲਾਲ, ਕੇਂਦਰੀ ਰਾਜ ਮੰਤਰੀ ਸ੍ਰੀ ਕ੍ਰਿਸ਼ਣ ਪਾਲ, ਹਰਿਆਣਾ ਦੀ ਕੈਬੀਨੇਟ ਮੰਤਰੀ ਸ੍ਰੀਮਤੀ ਸ਼ਰੂਤੀ ਚੌਧਰੀ ਅਤੇ ਕੁਮਾਰੀ ਆਰਤੀ ਸਿੰਘ ਰਾਓ ਮੌਜੂਦ ਸਨ।
ਹਰਿਆਣਾ ਦੀ ਧਰਤੀ 'ਤੇ ਆਉਣਾ ਬੇਹੱਦ ਸੁਖਦ ਤਜਰਬਾ
ਸ੍ਰੀ ਨਰੇਂਦਰ ਮੋਦੀ ਨੇ ਹਰਿਆਣਾ ਨੂੰ ਵਿਸ਼ਵ ਸ਼ਾਂਤੀ ਅਤੇ ਧਰਮ ਦਾ ਗਿਆਨ ਦੇਣ ਵਾਲੀ ਧਰਤੀ ਦੱਸਦੇ ਹੋਏ ਕਿਹਾ ਕਿ ਹਰਿਆਣਾ ਦੀ ਧਰਤੀ 'ਤੇ ਆਉਣਾ ਉਨ੍ਹਾਂ ਲਈ ਬੇਹੱਦ ਸੁਖਤ ਤਜਰਬਾ ਹੈ। ਇਸ ਸਮੇਂ ਧਰਮਖੇਤਰ-ਕੁਰੂਕਸ਼ੇਤਰ ਵਿਚ ਅੰਤਰਰਾਸ਼ਟਰੀ ਗੀਤਾ ਮਹੋਤਸਵ ਦਾ ਪ੍ਰਬੰਧ ਹੋ ਰਿਹਾ ਹੈ। ਗੀਤਾ ਦੀ ਇਸ ਧਰਤੀ ਨੂੰ ਉਹ ਨਮਨ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇ ਨਾਲ ਉਨ੍ਹਾਂ ਦਾ ਲਗਾਵ ਕਿਸੇ ਤੋਂ ਲੁਕਿਆ ਨਹੀਂ ਹੈ।
ਹਰਿਆਣਾ ਦੀ ਨਾਇਬ ਸੈਣੀ ਸਰਕਾਰ ਦੇ ਕੰਮਾਂ ਦੀ ਪੂਰੇ ਦੇਸ਼ ਵਿਚ ਹੋ ਰਹੀ ਸ਼ਲਾਘਾ
ਪ੍ਰਧਾਨ ਮੰਤਰੀ ਨੇ ਕਿਹਾ ਕਿ ਚੋਣਾ ਦੌਰਾਨ ਹਰਿਆਣਾ ਦੇ ਲੋਕਾਂ ਨੇ ਜੋ ਏਕ ਹੈ- ਤੋ ਸੇਫ ਹੈਂ ਦੇ ਨਾਰੇ ਨੂੰ ਅਪਣਾਇਆ, ਉਸ ਦਾ ਪ੍ਰਭਾਵ ਪੂਰੇ ਦੇਸ਼ ਵਿਚ ਨਜਰ ਆਇਆ। ਹਰਿਆਣਾ ਵਿਚ ਲਗਾਤਾਰ ਤੀਜੀ ਵਾਰ ਭਾਜਪਾ ਦੀ ਸਰਕਾਰ ਬਨਾਉਣ ਲਈ ਉਨ੍ਹਾਂ ਨੇ ਸੂਬਾ ਵਾਸੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿਚ ਨਾਇਬ ਸਿੰਘ ਸੈਣੀ ਦੀ ਸਰਕਾਰ ਬਣੇ ਕੁੱਝ ਹੀ ਹਫਤੇ ਹੋਏ ਹਨ, ਪਰ ਉਨ੍ਹਾਂ ਦੀ ਸ਼ਲਾਘਾ ਪੂਰੇ ਦੇਸ਼ ਵਿਚ ਹੋ ਰਹੀ ਹੈ। ਸੂਬਾ ਸਰਕਾਰ ਬਣਦੇ ਹੀ ਸੂਬੇ ਵਿਚ ਬਿਨ੍ਹਾਂ ਪਰਚੀ-ਬਿਨ੍ਹਾ ਖਰਚੀ ਦੇ ਨੌਜੁਆਨਾਂ ਨੂੰ ਸਰਕਾਰੀ ਨੌਕਰੀ ਦਿੱਤੀ ਗਈ ਹੈ, ਉਹ ਪੂਰੇ ਦੇਸ਼ ਨੇ ਦੇਖਿਆ ਹੈ। ਉਨ੍ਹਾਂ ਨੇ ਹਰਿਆਣਾਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਤੀਜੀ ਵਾਰ ਬਣੀ ਡਬਲ ਇੰਜਨ ਦੀ ਸਰਕਾਰ ਸੂਬੇ ਦੇ ਵਿਕਾਸ ਨੂੰ ਤਿੰਨ ਗੁਣਾ ਗਤੀ ਨਾਲ ਅੱਗੇ ਵਧਾਏਗੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਅਤੇ ਹਰਿਆਣਾ ਸਰਕਾਰ ਲਗਾਤਾਰ ਕਿਸਾਨਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ। ਹਰਿਆਣਾ ਵਿਚ ਪਿਛਲੇ 10 ਸਾਲਾਂ ਵਿਚ ਕਿਸਾਨਾਂ ਨੂੰ ਸਵਾ ਲੱਖ ਕਰੋੜ ਰੁਪਏ ਐਮਐਸਪੀ ਲਈ ਦਿੱਤੇ ਗਏ ਹਨ। ਝੋਨਾ, ਬਾਜਰਾ, ਮੂੰਗ ਦੇ ਕਿਸਾਨਾਂ ਨੂੰ 14,000 ਕਰੋੜ ਰੁਪਏ ਦਿੱਤੇ ਗਏ ਹਨ। ਸੂੱਖਾ ਪ੍ਰਭਾਵਿਤ ਕਿਸਾਨਾਂ ਨੁੰ 800 ਕਰੋੜ ਰੁਪਏ ਦਿੱਤੇ ਗਏ ਹਨ। ਉਨ੍ਹਾਂ ਨ ਕਿਹਾ ਕਿ ਅੱਜ ਨੀਂਹ ਪੱਥਰ ਰੱਖੇ ਗਏ ਮਹਾਰਾਣਾ ਪ੍ਰਤਾਪ ਬਾਗਬਾਨੀ ਯੁਨੀਵਰਸਿਟੀ, ਕਰਨਾਲ ਫੱਲ-ਸਬਜੀ ਦੇ ਖੇਤਰ ਵਿਚ ਹਰਿਆਣਾ ਨੂੰ ਮੋਹਰੀ ਬਨਾਉਣ ਲਈ ਅਹਿਤ ਯੋਗਦਾਨ ਹੋਵੇਗਾ।
ਸ੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਬੀਮਾ ਸਖੀ ਯੋਜਨਾ ਦੀ ਸ਼ੁਰੂਆਤ ਨਾਲ ਅੱਜ ਭਾਰਤ ਨੇ ਮਹਿਲਾ ਸ਼ਸ਼ਕਤੀਕਰਣ ਦੀ ਦਿਸ਼ਾ ਵਿਚ ਇਕ ਹੋਰ ਮਜਬੂਤ ਕਦਮ ਵਧਾਇਆ ਹੈ। ਉਨ੍ਹਾਂ ਨੇ ਕਿਹਾ ਕਿ ਬੀਮਾ ਸਖੀ ਯੋਜਨਾ ਤਹਿਤ ਮਹਿਲਾਵਾਂ ਨੂੰ ਐਲਆਈਸੀ ਵੱਲੋਂ ਸਿਖਲਾਈ ਦਿੱਤੀ ਜਾਵੇਗੀ। ਬੀਮਾ ਸਖੀ ਘੱਟ ਤੋਂ ਘੱਟ 1 ਲੱਖ 75 ਹਜਾਰ ਰੁਪਏ ਸਾਲਾਨਾ ਤੋਂ ਵੱਧ ਆਮਦਨ ਕਮਾਉਣ ਵਿਚ ਸਮਰੱਥ ਹੋਣਗੀਆਂ। ਮਹਿਲਾਵਾਂ ਨੁੰ ਸਮਾਜਿਕ ਸੁਰੱਖਿਆ ਦੇਣ ਜਾ ਰਹੀ ਇਹ ਯੋਜਨਾ ਇੰਸ਼ਿਓਰੈਂਸ ਫਾਰ ਓਲ ਮਿਸ਼ਨ ਨੁੰ ਤੇਜੀ ਪ੍ਰਦਾਨ ਕਰੇਗੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁੱਝ ਲੋਕਾਂ ਨੁੰ ਇਹ ਸਮਝ ਹੀ ਨਹੀਂ ਆ ਰਿਹਾ ਕਿ ਪਿਛਲੇ 10 ਸਾਲਾਂ ਤੋਂ ਨਰੇਂਦਰ ਮੋਦੀ ਨੂੰ ਮਾਤਾਵਾਂ-ਭੈਣਾਂ ਦਾ ਆਸ਼ੀਰਵਾਦ ਕਿਵੇਂ ਮਿਲ ਰਿਹਾ ਹੈ। ਜੋ ਲੋਕ ਮਾਤਾਵਾਂ-ਭੈਣਾਂ ਨੂੰ ਵੋਟ ਬੈਂਕ ਲਈ ਇਸਤੇਮਾਲ ਕਰਦੇ ਸਨ, ਚੋਣਾਂ ਵਿਚ ਉਨ੍ਹਾਂ ਦੇ ਨਾਂਅ ਤੋਂ ਸਿਰਫ ਐਲਾਨ ਕਰਦੇ ਸਨ, ਉਹ ਲੋਕ ਇਸ ਮਜਬੂਤ ਰਿਸ਼ਤੇ ਨੂੰ ਸਮਝ ਹੀ ਨਹੀਂ ਪਾਉਣਗੇ। ਇਸ ਰਿਸ਼ਤੇ ਨੂੰ ਸਮਝਣ ਲਈ ਉਨ੍ਹਾਂ ਨੂੰ 10 ਸਾਲਾਂ ਦੇ ਸਫਰ ਨੂੰ ਯਾਦ ਕਰਨਾ ਪਵੇਗਾ। 10 ਸਾਲ ਪਹਿਲਾਂ ਤਕ ਮਹਿਲਾਵਾਂ ਲਹੀ ਪਖਾਨੇ ਨਹੀਂ ਸਨ, ਗੈਸ ਕਨੈਕਸ਼ਨ ਨਹੀਂ ਸਨ, ਘਰ ਵਿਚ ਪੇਯ੧ਲ ਨਹੀਂ ਸੀ, ਮਹਿਲਾਵਾਂ ਦੇ ਨਾਂਅ 'ਤੇ ਸੰਪਤੀ ਨਹੀਂ ਸੀ। ਸਾਡੀ ਸਰਕਾਰ ਨੇ ਮਹਿਲਾਵਾਂ ਦੀ ਭਲਾਈ ਲਈ ਇੰਨ੍ਹਾਂ ਸਾਰੇ ਕੰਮ ਕੀਤੇ। ਵਿਧਾਨਪਾਲਿਕਾਵਾਂ ਵਿਚ ਮਹਿਲਾਵਾਂ ਨੂੰ 33 ਫੀਸਦੀ ਰਾਖਵਾਂ ਦਿੱਤਾ ਹੈ।
ਹਰਿਆਣਾ ਨੇ ਲੱਖਪਤੀ ਦੀਦੀ ਦੇ ਲਾਗੂ ਕਰਨ ਵਿਚ ਕੀਤਾ ਵਰਨਣਯੋਗ ਪ੍ਰਦਰਸ਼ਣ - ਕੇਂਦਰੀ ਖਜਾਨਾ ਮੰਤਰੀ ਨਿਰਮਲਾ ਸੀਤਾਰਮਣ
ਇਸ ਮੌਕੇ 'ਤੇ ਸਵਾਗਤ ਭਾਸ਼ਣ ਦਿੰਦੇ ਹੋਏ ਕੇਂਦਰੀ ਖਜਾਨਾ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਕਰਣ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਮਹਿਲਾਵਾਂ ਨੂੰ ਸ਼ਸ਼ਕਤ ਬਨਾਉਣ ਦੇ ਉਦੇਸ਼ ਨਾਲ ਕਈ ਯੋਜਨਾਵਾਂ ਚਲਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜੁਲਾਈ 2024 ਪੇਸ਼ ਕੀਤੇ ਗਏ ਬਜਟ ਵਿਚ ਦੇਸ਼ ਵਿਚ ਮਹਿਲਾਵਾਂ ਤੋਂ ਜੁੜੀ ਯੋਜਨਾਵਾਂ ਲਈ 3.3 ਲੱਖ ਕਰੋੜ ਰੁਪਏ ਦਾ ਪ੍ਰਾਵਧਾਨ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਹਮੇਸ਼ਾ ਤੋਂ ਮੰਨਣਾ ਹੈ ਕਿ ਮਹਿਲਾਵਾਂ ਨੁੰ ਵਿਕਾਸ ਪ੍ਰਕ੍ਰਿਆ ਵਿਚ ਨਾ ਸਿਰਫ ਭਾਗੀਦਾਰ ਬਨਾਉਣਾ ਹੈ, ਸਗੋਂ ਉਨ੍ਹਾਂ ਨੁੰ ਅਗਵਾਈ ਪ੍ਰਦਾਨ ਕਰਨਾ ਹੈ।
ਮਹਿਲਾਵਾਂ ਨਾਲ ਜੁੜੀ ਵੱਖ-ਵੱਖ ਯੋਜਨਾਵਾਂ ਦੀ ਉਪਲਬਧੀਆਂ 'ਤੇ ਚਾਨਣ ਪਾਉਂਦੇ ਹੋਏ ਕੇਂਦਰੀ ਖਜਾਨਾ ਮੰਤਰੀ ਨੇ ਕਿਹਾ ਕਿ ਦੇਸ਼ ਵਿਚ ਖੋਲੇ ਗਏ 54 ਕਰੋੜ ਚਨਧਨ ਖਾਤਿਆਂ ਵਿੱਚੋਂ 35 ਫੀਸਦੀ ਖਾਤੇ ਮਹਿਲਾਵਾਂ ਦੇ ਹਨ ਅਤੇ ਦੇਸ਼ ਵਿਚ ਵੰਡੇ ਗਏ ਹਨ 50 ਕਰੋੜ ਮੁਦਰਾ ਕਰਜਿਆਂ ਵਿੱਚੋਂ 70 ਫੀਸਦੀ ਮਹਿਲਾਵਾਂ ਨੁੰ ਦਿੱਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿਚ ਕਰੀਬ 3 ਕਰੋੜ ਮਹਿਲਾਵਾਂ ਨੂੰ ਲੱਖਪਤੀ ਦੀਦੀ ਬਨਾਉਣ ਦਾ ਟੀਚਾ ਰੱਖਿਆ ਗਿਆ ਹੈ। ਹੁਣ ਤਕ 1.15 ਕਰੋੜ ਤੋਂ ਵੱਧ ਲੱਖਪਤੀ ਦੀਦੀ ਬਣ ਚੁੱਕੀਆਂ ਹਨ। ਇਸ ਯੋਜਨਾ ਦੇ ਲਾਗੂ ਕਰਨ ਵਿਚ ਹਰਿਆਣਾ ਨੇ ਵਰਨਣਯੋਗ ਪ੍ਰਦਰਸ਼ਣ ਕੀਤਾ ਹੈ।