ਰਾਮਪੁਰਾ ਫੂਲ : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਧਨੇਰ ਬਲਾਕ ਰਾਮਪੁਰਾ ਵੱਲੋਂ ਸੂਬਾ ਕਮੇਟੀ ਦੇ ਸੱਦੇ ਤੇ ਦਿੱਲੀ ਰੋਸ ਪਰਦਰਸਨ ਕਰਨ ਜਾ ਰਹੇ ਕਿਸਾਨਾਂ ਉੱਪਰ ਪੁਲਿਸ ਵੱਲੋਂ ਕੀਤੇ ਲਾਠੀ ਚਾਰਜ ਦੇ ਵਿਰੋਧ 'ਚ ਪਿੰਡ ਰਾਮਪੁਰਾ ਵਿਖੇ ਹਰਿਆਣਾ ਸਰਕਾਰ 'ਤੇ ਕੇਦਰ ਸਰਕਾਰ ਦੇ ਪੁਤਲੇ ਫੂਕੇ ਗਏ। ਆਗੂਆਂ ਨੇ ਕਿਸਾਨੀ ਮੰਗਾਂ ਨੂੰ ਲੈ ਕਿ ਦਿੱਲੀ ਵਿੱਚ ਰੋਸ ਪਰਦਰਸਨ ਲਈ ਸ਼ਾਂਤਮਈ ਢੰਗ ਨਾਲ ਪੈਦਲ ਜਾ ਰਹੇ ਕਿਸਾਨਾਂ 'ਤੇ ਪੁਲਿਸ ਵੱਲੋਂ ਕੀਤੇ ਜ਼ਬਰ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਆਗੂਆਂ ਕਿਹਾ ਕਿ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਆਗੂ ਕਹਿੰਦੇ ਸਨ ਕਿ ਕਿਸਾਨ ਪੈਦਲ ਦਿੱਲੀ ਜਾਣ ਤਾਂ ਉਹਨਾਂ ਨੂੰ ਰੋਕਿਆ ਨਹੀਂ ਜਾਵੇਗਾ ਪਰ ਹੁਣ ਭਾਜਪਾ ਵਲੋਂ ਕਥਿਤ ਵਾਅਦਾ ਖਿਲਾਫੀ ਹੋਈ ਹੈ। ਆਗੂਆਂ ਕਿਹਾ ਕਿ ਲੋਕਤੰਤਰੀ ਰਾਜ ਹੋਣ ਕਾਰਣ ਹਰ ਵਿਅਕਤੀ ਨੂੰ ਆਪਣੀਆਂ ਮੰਗਾਂ ਮਸਲਿਆਂ ਲਈ ਸ਼ਾਂਤਮਈ ਰੋਸ ਪਰਦਰਸਨ ਕਰਨ ਦਾ ਸਾਰਿਆਂ ਨੂੰ ਹੱਕ ਹੈ ਪਰ ਸਰਕਾਰਾਂ ਵਲੋਂ ਕੀਤਾ ਜਾ ਰਿਹਾ ਵਰਤਾਉ ਦੇਸ਼ ਵਿੱਚ ਰੋਸ ਪਰਦਰਸਨ ਕਰਨ ਦੀ ਆਜਾਦੀ ਤੇ ਸਿੱਧਾ ਹਮਲਾ ਹੈ। ਆਗੂਆਂ ਨੇ ਪੰਜਾਬ ਦੇ ਇਨਸਾਫਪਸੰਦ ਤੇ ਸੰਘਰਸ਼ੀਲ ਲੋਕਾਂ ਨੂੰ ਸਾਰਿਆਂ ਨੂੰ ਇਕੱਠੇ ਹੋਕੇ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਖਿਲਾਫ ਸੰਘਰਸ਼ ਕਰਨ ਦਾ ਸੱਦਾ ਦਿੱਤਾ। ਇਸ ਸਮੇਂ ਜਥੇਬੰਦੀ ਦੇ ਬਲਾਕ ਰਾਮਪੁਰਾ ਦੇ ਪ੍ਰਧਾਨ ਮਹਿੰਦਰ ਸਿੰਘ ਬਾਲਿਆਂਵਾਲੀ, ਜਗਦੀਸ ਸਿੰਘ ਰਾਮਪੁਰਾ, ਹਰਨਾਮ ਸਿੰਘ ਮਹਿਰਾਜ ਜ਼ਿਲ੍ਹਾ ਸਕੱਤਰ, ਪਿੰਡ ਇਕਾਈ ਪ੍ਰਧਾਨ ਪਰਮਜੀਤ ਸਿੰਘ ਰਾਮਪੁਰਾ, ਰਾਜਵਿੰਦਰ ਸਿੰਘ ਜਿਉਂਦ ਜਗਦੀਸ ਸਿੰਘ ਡੀ ਸੀ੍ ਰਾਮਪੁਰਾ, ਸਰਦੂਲ ਸਿੰਘ 'ਤੇ ਜਗਦੀਸ਼ ਦੀਸਾ ਰਾਮ ਨਿਵਾਸ ਆਦਿ ਹਾਜ਼ਰ ਸਨ।