ਹੁਸ਼ਿਆਰਪੁਰ : ਬੇਗਮਪੁਰਾ ਟਾਈਗਰ ਫੋਰਸ ਦੇ ਪਰਿਵਾਰ ਵਿੱਚ ਵਾਧਾ ਕਰਦਿਆਂ ਨਜ਼ਦੀਕੀ ਪਿੰਡ ਸ਼ੇਖਪੁਰ ਗੁਲਿੰਡ ਵਿਖੇ ਬੇਗਮਪੁਰਾ ਟਾਈਗਰ ਫੋਰਸ ਦੇ ਦੁਆਬਾ ਪ੍ਰਧਾਨ ਨੇਕੂ ਅਜਨੋਹਾ ਅਤੇ ਜ਼ਿਲ੍ਾ ਪ੍ਰਧਾਨ ਹੈਪੀ ਫਤਿਹਗੜ੍ਹ ਦੀ ਪ੍ਰਧਾਨਗੀ ਹੇਠ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿੱਚ ਹਰਿਆਣਾ ਭੂੰਗਾ ਬਲਾਕ ਦੇ ਪ੍ਰਧਾਨ ਅਨਿਲ ਕੁਮਾਰ ਬੰਟੀ ਅਤੇ ਉਪ ਪ੍ਰਧਾਨ ਰਾਹੁਲ ਕਲੋਤਾ,ਮੰਗਾ ਸ਼ੇਰਗੜ੍ਹ, ਜਸਵੀਰ ਸ਼ੇਰਗੜ੍ਹ,ਗਗਨਦੀਪ ਸ਼ੇਰਗੜ੍ਹ ਸ਼ਤੀਸ ਕੁਮਾਰ, ਅਮਰੀਕ ਸਿੰਘ ਰਾਜੂ, ਤੇ ਮਨਪ੍ਰੀਤ ਸਿੰਘ ਕਲੌਤਾ ਨੇ ਆਪਣੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ! ਇਸ ਮੌਕੇ ਫੋਰਸ ਦੇ ਆਗੂਆਂ ਵੱਲੋਂ ਬੁੱਲੋਵਾਲ ਬਲਾਕ ਦੀ ਯੂਨਿਟ ਦਾ ਗਠਨ ਕੀਤਾ ਗਿਆ ਜਿਸ ਵਿੱਚ ਕਰਮਵਾਰ ਬਲਾਕ ਬੁੱਲੋਵਾਲ ਤੋਂ ਰਾਮ ਮੂਰਤੀ ਪ੍ਰਧਾਨ,ਹਰਜੀਤ ਭੱਟੀ ਉਪ ਪ੍ਰਧਾਨ, ਮਨਦੀਪ ਕੁਮਾਰ ਜਨਰਲ ਸਕੱਤਰ ਅਤੇ ਹਰਜਿੰਦਰ ਸਿੰਘ ਹੈਪੀ,ਸੁਰਿੰਦਰ ਪਾਲ,ਰਾਹੁਲ ਬੈਂਸ,ਵਿਕਾਸ ਸਿੰਘ ਬਿੱਕਾ, ਮਨਜੀਤ ਸਿੰਘ,ਮਨਦੀਪ ਕੁਮਾਰ ਦੀਪਾ ਹੀਰ, ਸੰਜੀਵ ਕੁਮਾਰ,ਸੰਦੀਪ ਕੁਮਾਰ, ਤੇ ਸੰਜੀਵ ਕੁਮਾਰ ਆਦਿ ਨੂੰ ਮੈਂਬਰ ਨਿਯੁਕਤ ਕੀਤਾ ਗਿਆ ਇਸ ਮੌਕੇ ਆਗੂਆਂ ਨੇ ਕਿਹਾ ਕਿ ਡਾ ਬੀ ਆਰ ਅੰਬੇਦਕਰ ਜੀ ਸਮੁੱਚੀ ਮਨੁੱਖਤਾ ਦੇ ਵਿੱਚੋਂ ਇੱਕ ਮਹਾਨ ਵਿਅਕਤੀ ਹੋਏ ਹਨ ਬਾਬਾ ਸਾਹਿਬ ਨੇ ਸਮੁੱਚੇ ਦੇਸ਼ ਨੂੰ ਇੱਕ ਧਾਗੇ ਵਿੱਚ ਪਰੋਂਦਿਆਂ ਬਰਾਬਰੀ ਵਾਲੇ ਸਮਾਜ ਦੇ ਆਧਾਰਿਤ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਦਾ ਸੰਵਿਧਾਨ ਭਾਰਤ ਵਾਸੀਆਂ ਨੂੰ ਦਿੱਤਾ। ਉਹਨਾਂ ਕਿਹਾ ਕਿ ਡਾ ਭੀਮ ਰਾਉ ਅੰਬੇਦਕਰ ਜੀ ਇੱਕ ਵਿਦਵਾਨ, ਕਾਨੂੰਨਦਾਨ, ਅਰਥਸ਼ਾਸਤਰੀ, ਸਮਾਜ ਸੁਧਾਰਕ ਅਤੇ ਰਾਜਨੇਤਾ ਸਨ ਜੋ ਆਪਣੀ ਦੂਰ ਅੰਦੇਸ਼ੀ ਅਤੇ ਮਨੁੱਖਤਾਵਾਦੀ ਪਹੁੰਚ ਲਈ ਸਮੁੱਚੀ ਮਨੁੱਖਤਾ ਵੱਲੋਂ ਸਤਿਕਾਰੇ ਜਾਂਦੇ ਹਨ। ਉਹਨਾਂ ਕਿਹਾ ਕਿ ਆਦਰਸ਼ ਸਮਾਜ ਦੀ ਸਿਰਜਣਾ ਲਈ ਸਾਨੂੰ ਸਭ ਨੂੰ ਬਾਬਾ ਸਾਹਿਬ ਦੇ ਫਲਸਫੇ ਅਤੇ ਸਿਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦੀ ਲੋੜ ਹੈ। ਉਹਨਾਂ ਕਿਹਾ ਕਿ ਸਾਡੇ ਦੇਸ਼ ਦੇ ਵਿਕਾਸ ਵਿੱਚ ਡਾ ਅੰਬੇਦਕਰ ਜੀ ਦਾ ਯੋਗਦਾਨ ਐਨਾ ਮਹਾਨ ਹੈ ਕਿ ਉਹਨਾਂ ਨੂੰ ਸਦੀਆਂ ਬਾਅਦ ਵੀ ਵਿਸ਼ਵ ਭਰ ਵਿੱਚ ਯਾਦ ਕੀਤਾ ਜਾਂਦਾ ਹੈ ਅਤੇ ਯਾਦ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਇਸ ਮਹਾਨ ਰਾਸ਼ਟਰੀ ਨਾਇਕ ਦਾ ਜੀਵਨ ਅਤੇ ਫਲਸਫਾ ਲੋਕਾਂ ਨੂੰ ਦੇਸ਼ ਅਤੇ ਦੇਸ਼ ਵਾਸੀਆਂ ਦੀ ਨਿਰਸਵਾਰਥ ਸੇਵਾ ਲਈ ਹਮੇਸ਼ਾ ਪ੍ਰੇਰਿਤ ਕਰਦਾ ਹੈ ਅਤੇ ਕਰਦਾ ਰਹੇਗਾ। ਉਹਨਾਂ ਕਿਹਾ ਕਿ ਡਾ ਭੀਮ ਰਾਉ ਅੰਬੇਡਕਰ ਜੀ ਕਿਸੇ ਇੱਕ ਸਮਾਜ ਦੇ ਜਾਂ ਕਿਸੇ ਇੱਕ ਵਰਗ ਜਾਂ ਕਿਸੇ ਇੱਕ ਫਿਰਕੇ ਦੇ ਨਹੀਂ ਸਗੋਂ ਸਮੁੱਚੇ ਭਾਰਤ ਦੇ ਆਗੂ ਸਨ ਉਹਨਾਂ ਕਿਹਾ ਕਿ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਇੱਕ ਮਹਾਨ ਵਿਅਕਤੀ ਸਨ ਜਿਨਾਂ ਨੇ ਸਮਾਜ ਦੇ ਕਮਜ਼ੋਰ ਵਰਗਾਂ ਦੀ ਭਲਾਈ ਲਈ ਅਣਥੱਕ ਕੰਮ ਕੀਤਾ ਅਤੇ ਸਭ ਤੋਂ ਵੱਧ ਤੇ ਉਹ ਔਰਤਾਂ ਦੇ ਸ਼ਕਤੀ ਕਰਨ ਦੇ ਸੱਚੇ ਸਮਰਥਕ ਸਨ ਉਹਨਾਂ ਕਿਹਾ ਕਿ ਬਾਬਾ ਸਾਹਿਬ ਜੀ ਦੇ ਮਿਸ਼ਨ ਨੂੰ ਅੱਗੇ ਤੋਰਨ ਦੀ ਜਿੰਮੇਵਾਰੀ ਸਾਡੀਆਂ ਆਉਣ ਵਾਲੀਆਂ ਪੀੜੀਆਂ ਦੇ ਮੋਢਿਆਂ ਤੇ ਹੈ। ਉਹਨਾਂ ਕਿਹਾ ਕਿ ਕਮਜ਼ੋਰ ਵਰਗ ਦਾ ਇਹ ਮਹਾਨ ਮਸੀਹਾ ਵਿਸ਼ਵ ਦੀਆਂ ਸਭ ਤੋਂ ਵਿਦਵਾਨ ਸ਼ਖਸ਼ੀਅਤਾਂ ਵਿੱਚੋਂ ਇੱਕ ਸੀ ਅਤੇ ਉਨਾਂ ਦੀ ਨਿੱਜੀ ਲਾਈਬਰੇਰੀ ਵਿੱਚ 50 ਹਜਰ ਦੇ ਕਰੀਬ ਕਿਤਾਬਾਂ ਸਨ ਉਹਨਾਂ ਕਿਹਾ ਕਿ ਭਾਵੇਂ ਡਾਕਟਰ ਭੀਮ ਰਾਓ ਅੰਬੇਦਕਰ ਜੀ ਇੱਕ ਸਧਾਰਨ ਪਰਿਵਾਰ ਨਾਲ ਸਬੰਧ ਰੱਖਦੇ ਸਨ ਪਰ ਉਹਨਾਂ ਦੇ ਬੇਮਿਸਾਲ ਯੋਗਦਾਨ ਨੇ ਉਨਾਂ ਨੂੰ ਇੱਕ ਆਲਮੀ ਪੱਧਰ ਦੀਆਂ ਸ਼ਖਸ਼ੀਅਤਾਂ ਵਿੱਚ ਲਿਆ ਕੇ ਖੜਾ ਕਰ ਦਿੱਤਾ ਸੀ ਬੇਗਮਪੁਰਾ ਟਾਈਗਰ ਫੋਰਸ ਦੇ ਆਗੂਆਂ ਨੇ ਅੰਤ ਵਿੱਚ ਕਿਹਾ ਕਿ ਕੁਝ ਬੇਗਮਪੁਰਾ ਟਾਈਗਰ ਫੋਰਸ ਚੋਂ ਕੱਢੇ ਹੋਏ ਲੋਕ ਕਦੇ ਕਿਸੇ ਨੂੰ ਮੰਗ ਪੱਤਰ ਦਿੰਦੇ ਹਨ ਅਤੇ ਕਦੇ ਧਰਨੇ ਲਾਉਣ ਅਤੇ ਜਾਮ ਲਾਉਣ ਦੀਆਂ ਪ੍ਰਸ਼ਾਸਨ ਨੂੰ ਧਮਕੀਆਂ ਦਿੰਦੇ ਹਨ ਉਹਨਾਂ ਕਿਹਾ ਕਿ ਅਸੀਂ ਸ਼ਾਸਨ ਅਤੇ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ ਕਿ ਇਹਨਾਂ ਲੋਕਾਂ ਦਾ ਫੋਰਸ ਨਾਲ ਕੋਈ ਦੂਰ ਦਾ ਵਾਸਤਾ ਵੀ ਨਹੀਂ ਹੈ ਉਹਨਾਂ ਕਿਹਾ ਕਿ ਫੋਰਸ ਵਿੱਚੋਂ ਕੱਢੇ ਇਹ ਲੋਕ ਅਗਰ ਸ਼ਾਸਨ ਜਾਂ ਪ੍ਰਸ਼ਾਸਨ ਨੂੰ ਜਾਮ ਲਾਉਣ ਧਰਨਾ ਲਾਉਣ ਅਤੇ ਕਿਸੇ ਵੀ ਤਰ੍ਹਾਂ ਦੀ ਧਮਕੀ ਦੇਣ ਤਾਂ ਪ੍ਰਸ਼ਾਸਨ ਇਹਨਾਂ ਲੋਕਾਂ ਤੇ ਤੁਰੰਤ ਕਾਰਵਾਈ ਕਰੇ ਕਿਉਂਕਿ ਇਹ ਬੇਗਮਪੁਰਾ ਟਾਈਗਰ ਫੋਰਸ ਦਾ ਗੈਰ ਸੰਵਿਧਾਨਿਕ ਤੌਰ ਤੇ ਨਾਮ ਲੈ ਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਅਤੇ ਇਹਨਾਂ ਲੋਕਾਂ ਤੋ ਬਚਣ ਦੀ ਜਰੂਰਤ ਹੈ