ਹੁਸ਼ਿਆਰਪੁਰ : ਪੁਲਿਸ ਨੇ ਥਾਣਾ ਦਸੂਹਾ ਦੇ ਪਿੰਡ ਹਰਦੋਥਲਾ ਵਿੱਚ ਹੋਈ ਚੋਰੀ ਦੌਰਾਨ ਦੋ ਰਿਵਾਲਵਰਾਂ ਸਮੇਤ ਗਹਿਣੇ ਚੋਰ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਇਸ ਸੰਬੰਧੀ ਪੁਲਿਸ ਲਾਈਨ ਹੁਸ਼ਿਆਰਪੁਰ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਜ਼ਿਲਾ ਪੁਲਿਸ ਮੁਖੀ ਸੁਰਿੰਦਰ ਲਾਂਬਾ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਨੇ ਦੱਸਿਆ ਕਿ ਸਰਬਜੀਤ ਸਿੰਘ ਬਾਹੀਆ ਪੀਪੀਐੱਸ ਪੁਲਿਸ ਕਪਤਾਨ ਤਫਤੀਸ, ਜਤਿੰਦਰਪਾਲ ਸਿੰਘ ਉਪ ਪੁਲਿਸ ਕਪਤਾਨ ਦਸੂਹਾ ਦੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਦਸੂਹਾ, ਇੰਚਾਰਜ ਸੀ.ਆਈ.ਏ ਸਟਾਫ ਹੁਸ਼ਿਆਰਪੁਰ ਦੀ ਯੋਗ ਨਿਗਰਾਨੀ ਹੇਠ 07 ਦਸੰਬਰ ਨੂੰ ਪਿੰਡ ਹਰਦੋਥਲਾ ਵਿਖੇ ਚੋਰੀ ਕਰਨ ਵਾਲੇ ਚੋਰ ਨੂੰ ਕਾਬੂ ਕਰਨ ਵਿਚ ਵੱਡੀ ਕਾਮਯਾਬੀ ਹਾਸਲ ਹੋਈ। ਸੁਰਿੰਦਰ ਲਾਂਬਾ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਹੁਸ਼ਿਆਰਪੁਰ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ 07 ਦਸੰਬਰ ਨੂੰ ਜਗਮਾਲ ਸਿੰਘ ਈਟੀਓ ਦੇ ਘਰ ਨਾ-ਮਾਲੂਮ ਵਿਅਕਤੀ ਵੱਲੋਂ ਘਰ ਵਿੱਚ ਦਾਖਲ ਹੋ ਕੇ 02 ਲਾਇਸੈਂਸੀ ਰਿਵਾਲਵਰ, ਵਿਦੇਸ਼ੀ ਕਰੰਸੀ ਅਤੇ ਸੋਨਾ/ਚਾਂਦੀ ਦੇ ਗਹਿਣਿਆ ਨੂੰ ਚੋਰੀ ਕੀਤਾ ਗਿਆ ਸੀ। ਜਿਸ ਸਬੰਧੀ ਮੁੱਕਦਮਾ ਦਰਜ ਕਰਕੇ ਵਿਸ਼ੇਸ਼ ਟੀਮਾ ਦਾ ਗਠਨ ਕੀਤਾ ਗਿਆ ਉਕਤ ਟੀਮਾ ਵਲੋ ਉਕਤ ਵਾਰਦਾਤ ਨੂੰ ਟੈਕੀਨਕਲ ਢੰਗ ਤਰੀਕਿਆਂ ਨਾਲ ਤਫਤੀਸ਼ ਕਰਦਿਆਂ ਸੀਸੀਟੀਵੀ ਕੈਮਰਿਆਂ ਅਤੇ ਖੂਫੀਆ ਸੂਤਰਾਂ ਲਗਾ ਕੇ ਟਰੇਸ ਕੀਤਾ ਗਿਆ ਹੈ। ਤਫਤੀਸ਼ ਦੌਰਾਨ ਪੁਲਿਸ ਪਾਰਟੀ ਨੇ ਉਕਤ ਸਾਰੀ ਵਾਰਦਾਤ ਨੂੰ ਘਰ ਦੇ ਅੰਦਰ ਦਾਖਲ ਹੋ ਕੇ ਕਥਿਤ ਚੋਰੀ ਕਰਨ ਵਾਲੇ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ। ਜਿਸਦੀ ਪਹਿਚਾਣ ਪਵਨ ਪੁੱਤਰ ਵਿਨੋਦ ਵਾਸੀ ਜੁਗਿਆਲ ਨੇੜੇ ਸਮਸ਼ਾਨ ਘਾਟ ਥਾਣਾ ਜੁਗਿਆਲ ਜਿਲਾ ਪਠਾਨਕੋਟ ਵੱਜੋਂ ਹੋਈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਪਾਸੋ ਚੋਰੀ ਕੀਤੇ 02 ਰਿਵਾਲਵਰ, 112 ਪੇਚਕਸ ਸਟੀਲ ਰਾਡ ਬ੍ਰਾਮਦ ਕੀਤੇ ਗਏ, ਜਿਸਨੇ ਦੋਰਾਨੇ ਪੁੱਛਗਿੱਛ ਦੱਸਿਆ ਕਿ ਬਾਕੀ ਚੋਰੀ ਸ਼ੁਦਾ ਸਮਾਨ ਉਸ ਨੇ ਸੁਨਿਆਰੇ ਰਾਜ ਕੁਮਾਰ ਪੁੱਤਰ ਅਮਰਨਾਥ ਵਾਸੀ ਖਾਨਪੁਰ ਹਾਲ ਵਾਸੀ ਸੁਨਿਆਰਾ ਮੁੱਹਲਾ ਪਠਾਨਕੋਟ ਨੂੰ ਵੇਚਿਆ ਹੈ। ਜਿਸ ਨੂੰ ਵੀ ਪੁਲਿਸ ਪਾਰਟੀ ਵਲੋਂ ਉਕਤ ਨੂੰ ਵੀ ਮੁੱਕਦਮਾ ਉਕਤ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਜਿਹਨਾ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।