ਐੱਸ.ਏ.ਐੱਸ. ਨਗਰ : ਸੀਜੀਸੀ ਲਾਂਡਰਾਂ ਦੇ ਕਾਲਜ ਆਫ਼ ਇੰਜੀਨੀਅਰਿੰਗ ਦੀ ਟੀਮ ਕੋਡ ਕਰੱਸ਼ਰ ਨੇ ਸਮਾਰਟ ਇੰਡੀਆ ਹੈਕਾਥਾੱਨ, (ਐਸਆਈਐਚ) 2024, ਸਾਫਟਵੇਅਰ ਐਡੀਸ਼ਨ ਦੇ ਗ੍ਰੈਂਡ ਫਿਨਾਲੇ ਵਿੱਚ ਪਹਿਲਾ ਇਨਾਮ ਜਿੱਤ ਕੇ ਸੰਸਥਾ ਦਾ ਨਾਂ ਰੌਸ਼ਨ ਕੀਤਾ ਹੈ। ਜ਼ਿਕਰਯੋਗ ਹੈ ਕਿ ਐਸਆਈਐਚ ਇੱਕ ਵੱਕਾਰੀ ਕੌਮੀ ਪੱਧਰੀ ਮੁਕਾਬਲਾ ਹੈ ਜੋ ਪੂਰੇ ਭਾਰਤ ਵਿੱਚ 51 ਨੋਡਲ ਕੇਂਦਰਾਂ (ਪੈਨ ਇੰਡੀਆ) ’ਤੇ ਆਯੋਜਿਤ ਕੀਤਾ ਜਾਂਦਾ ਹੈ।ਨੋਡਲ ਕੇਂਦਰ ਐਕਸਲ ਇੰਜਨੀਅਰਿੰਗ ਕਾਲਜ, ਤਾਮਿਲਨਾਡੂ ਵਿੱਚ ਮੁਕਾਬਲੇ ਦੌਰਾਨ ਸੀਜੀਸੀ ਦੇ ਛੇ ਕੰਪਿਊਟਰ ਸਾਇੰਸ ਇੰਜਨੀਅਰਿੰਗ (ਸੀਐਸਈ) ਵਿਿਦਆਰਥੀਆਂ ਪੀਯੂਸ਼ ਗੁਪਤਾ (ਟੀਮ ਲੀਡ), ਪ੍ਰੇਰਨਾ ਜੈਨ, ਰਾਹੁਲ ਸ਼ਰਮਾ, ਪ੍ਰਾਚੀ ਸੈਣੀ, ਪ੍ਰਿਯਾਂਸ਼ੂ ਚੌਹਾਨ ਅਤੇ ਰਿਤਵਿਕ ਭੂਟਾਨੀ ਨੇ ਆਪਣੇ ਨਵੀਨਤਾਕਾਰੀ ਪ੍ਰੋਜੈਕਟ ‘ਰਾਹੀ’ ਵਿੱਚ ਸ਼ਾਨਦਾਨ ਪ੍ਰਦਰਸ਼ਨ ਕੀਤਾ ਅਤੇ ਮੁਕਾਬਲੇ ਦੀਆਂ 26 ਟੀਮਾਂ ਨੂੰ ਪਛਾੜ ਕੇ 50,000 ਰੁਪਏ ਦਾ ਨਕਦ ਇਨਾਮ, ਸਰਟੀਫਿਕੇਟ ਅਤੇ ਇੱਕ ਟਰਾਫੀ ਹਾਸਲ ਕੀਤੀ। ਜ਼ਿਕਰਯੋਗ ਹੈਕਿ ਏਆਈਸੀਟੀਈ ਅਤੇ ਸਿੱਖਿਆ ਮੰਤਰਾਲੇ ਦੇ ਇਨੋਵੇਸ਼ਨ ਸੈੱਲ (ਐਮਆਈਸੀ) ਵੱਲੋਂ ਕੋਡ ਕ੍ਰੱਸ਼ਰ ਟੀਮ ਨੂੰ ਸੈਰ ਸਪਾਟਾ ਉਦਯੋਗ (ਖਾਸ ਕਰਕੇ ਹੋਟਲ ਅਤੇ ਯਾਤਰਾ) ਨੂੰ ਬੜਾਵਾ ਦੇਣ ਸੰਬੰਧੀ ਸੌਂਪੇ ਗਏ ਇੱਕ ਸਮੱਸਿਆ ਬਿਆਨ ਲਈ ਹੱਲ ਲੱਭਣਾ ਸੀ ਜਿਸ ਦੇ ਨਤੀਜੇ ਵਜੋਂ ਟੀਮ ਨੇ ‘ਰਾਹੀ’ ਪ੍ਰੋਜੈਕਟ ਨੂੰ ਇੱਕ ਵਿਲੱਖਣ ਹੱਲ ਵਜੋਂ ਪੇਸ਼ ਕੀਤਾ।ਰਾਹੀ ਪ੍ਰੋਜੈਕਟ ਯੂਨੀਫਾਈਡ ਪਲੇਟਫਾਰਮ ਹੈ ਜੋ ਯਾਤਰੀਆਂ ਨੂੰ ਆਪਣੇ ਯਾਤਰਾ ਯੋਜਨਾਵਾਂ, ਬੁੱਕ ਰੇਲ, ਉਡਾਣਾਂ, ਹੋਟਲ ਅਤੇ ਕੈਬ ਸੇਵਾਵਾਂ ਦੀ ਬੁਕਿੰਗ ਕਰਨ ਵਿੱਚ ਮਦਦ ਕਰੇਗਾ। ਇਹ ਐਪਲੀਕੇਸ਼ਨ ਚੌਵੀ ਘੰਟੇ ਸਹਾਇਤਾ ਲਈ ਇੱਕ ਚੈਟਬੋਟ ਅਤੇ ਐਮਰਜੈਂਸੀ ਲਈ ਇੱਕ ਐੱਸਓਐੱਸ ਬਟਨ ਨਾਲ ਲੈਸ ਹੈ। ਆਪਣੀ ਸਫਲਤਾ ਦੀ ਖੁਸ਼ੀ ਵਿੱਚ ਕੋਡ ਕ੍ਰੱਸ਼ਰ ਟੀਮ ਦੇ ਆਗੂ ਪਿਯੂਸ਼ ਗੁਪਤਾ ਨੇ ਆਪਣੀ ਟੀਮ ਦੇ ਸਾਰੇ ਮੈਂਬਰਾਂ ਵੱਲੋਂ ਸੀਜੀਸੀ ਲਾਂਡਰਾਂ, ਪ੍ਰੋਫੈਸਰਾਂ ਅਤੇ ਅਧਿਆਪਕਾਂ ਦਾ ਉਨ੍ਹਾਂ ਦੀ ਹੌਂਸਲਾ ਅਫਜ਼ਾਈ, ਮਾਰਗਦਰਸ਼ਨ ਅਤੇ ਸਮਰਥਨ ਲਈ ਤਹਿ ਦਿਲੋਂ ਧੰਨਵਾਦ ਕੀਤਾ। ਉਸ ਨੇ ਆਪਣੀ ਟੀਮ ਦੇ ਮੈਂਬਰਾਂ ਨੂੰ ਅਣਥੱਕ ਕੋਸ਼ਿਸ਼ਾਂ, ਸਮਰਪਣ, ਟੀਮ ਵਰਕ ਅਤੇ ਇੱਕ ਦੂਜੇ ਵਿੱਚ ਵਿਸ਼ਵਾਸ ਰੱਖਣ ਦਾ ਸਿਹਰਾ ਦਿੱਤਾ ਜਿਸ ਕਾਰਨ ਉਨ੍ਹਾਂ ਨੇ ਇਹ ਵੱਡੀ ਸਫਲਤਾ ਹਾਸਲ ਕੀਤੀ। ਇਸੇ ਦੌਰਾਨ ਟੀਮ ਮੁਖੀ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਸ ਸਫਲਤਾ ਨੂੰ ਹਾਸਲ ਕਰਨ ਲਈ ਸਮੂਹ ਟੀਮ ਨੇ ਤਿੰਨ ਸਲਾਹ ਸੈਸ਼ਨਾਂ ਅਤੇ ਤਿੰਨ ਮੁਲਾਂਕਣ ਦੌਰਾਂ ਨੂੰ ਪਾਰ ਕਰ ਕੇ 36 ਘੰਟਿਆਂ ਦੀ ਨਾਨ ਸਟਾਪ ਕੋਡਿੰਗ ਕੀਤੀ ਅਤੇ ਅੰਤ ਵਿੱਚ ਮਿਹਨਤ ਰੰਗ ਲਿਆਈ। ਇਸ ਮੌਕੇ ਸੀਜੀਸੀ ਲਾਂਡਰਾ ਦੇ ਚੇਅਰਮੈਨ ਸ.ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਸ.ਰਸ਼ਪਾਲ ਸਿੰਘ ਧਾਲੀਵਾਲ ਨੇ ਜੇਤੂ ਟੀਮ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੀ ਇਸ ਪ੍ਰਾਪਤੀ ’ਤੇ ਮਾਣ ਪ੍ਰਗਟ ਕੀਤਾ। ਉਨ੍ਹਾਂ ਨੇ ਵਿਿਦਆਰਥੀਆਂ ਨੂੰ ਆਪਣੀ ਸਿਰਜਣਾਤਮਕਤਾ, ਨਵੀਨਤਾਕਾਰੀ ਹੁਨਰ ਅਤੇ ਸਮਾਜਿਕ ਤਰੱਕੀ ਅਤੇ ਰਾਸ਼ਟਰੀ ਵਿਕਾਸ ਲਈ ਇਸ ਜੋਸ਼ ਨੂੰ ਕਾਇਮ ਰੱਖਣ ਲਈ ਉਤਸ਼ਾਹਿਤ ਕੀਤਾ। ਇਸੇ ਦੌਰਾਨ ਉਨ੍ਹਾਂ ਨੇ ਉਦਯੋਗ ਅਲਾਈਨ ਪਾਠਕ੍ਰਮ ਅਤੇ ਸਰਕਾਰੀ ਅਤੇ ਨਿੱਜੀ ਭਾਗੀਦਾਰਾਂ ਦੇ ਨਾਲ ਮਿਲ ਕੇ ਖੋਜ ਅਤੇ ਵਿਕਾਸ ਵਿੱਚ ਸਹਿਯੋਗ ਦੇ ਮੌਕਿਆਂ ਜ਼ਰੀਏ ਆਪਣੇ ਵਿਿਦਆਰਥੀਆਂ ਅਤੇ ਫੈਕਲਟੀ ਵਿੱਚ ਖੋਜ ਅਤੇ ਨਵੀਨਤਾ ਲਈ ਇੱਕ ਸਾਂਝ ਪੈਦਾ ਕਰਨ ਲਈ ਸੀਜੀਸੀ ਦੇ ਦ੍ਰਿਸ਼ਟੀਕੋਣ ਨੂੰ ਵੀ ਰੇਖਾਂਕਿਤ ਕੀਤਾ। ਯੁਵਾ ਦਿਮਾਗਾਂ ਖਾਸ ਕਰ ਕੇ ਭਾਰਤ ਭਰ ਦੇ ਇੰਜੀਨੀਅਰਿੰਗ ਵਿਿਦਆਰਥੀਆਂ ਵਿੱਚ ਅਲੱਗ ਸੋਚ ਨੂੰ ਬੜਾਵਾ ਦੇਣ ਲਈ ਡਿਜ਼ਾਇਨ ਕੀਤਾ ਗਿਆ ਇਹ ਐਸਆਈਐਚ 2024 ਵਿਿਦਆਰਥੀਆਂ ਵੱਲੋਂ ਵਿਕਸਿਤ ਕੀਤੇ ਗਏ ਨਵੀਨਤਾਕਾਰੀ ਹੱਲਾਂ ਜ਼ਰੀਏ ਸਰਕਾਰੀ ਵਿਭਾਗਾਂ ਅਤੇ ਨਿੱਜੀ ਸੰਸਥਾਵਾਂ ਦੀਆਂ