ਸੁਨਾਮ : ਟ੍ਰੈਫਿਕ ਪੁਲਿਸ ਸੁਨਾਮ ਵੱਲੋਂ ਸਕੂਲੀ ਵਿਦਿਆਰਥੀਆਂ ਨੂੰ ਆਵਾਜਾਈ ਨਿਯਮਾਂ ਬਾਰੇ ਜਾਣੂੰ ਕਰਵਾਉਣ ਲਈ ਸੁਨਾਮ ਵਿਖੇ ਤਾਇਨਾਤ ਟਰੈਫਿਕ ਇੰਚਾਰਜ ਸਹਾਇਕ ਥਾਣੇਦਾਰ ਨਿਰਭੈ ਸਿੰਘ ਦੀ ਨਿਗਰਾਨੀ ਹੇਠ ਸ੍ਰੀ ਸੂਰਜ ਕੁੰਡ ਸਰਵਹਿੱਤਕਾਰੀ ਵਿੱਦਿਆ ਮੰਦਿਰ ਵਿਖੇ ਸੈਮੀਨਾਰ ਆਯੋਜਿਤ ਕੀਤਾ ਗਿਆ। ਸੈਮੀਨਾਰ ਦੌਰਾਨ ਰੋਡ ਸਾਈਨ, ਟਰੈਫਿਕ ਚਲਾਨ ਤੇ ਹੋਣ ਵਾਲੇ ਜੁਰਮਾਨੇ ਬਾਰੇ ਵੀ ਦੱਸਿਆ 18 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਡਰਾਈਵਿੰਗ ਲਾਈਸੈਂਸ ਬਣਾਉਣ ਲਈ ਲਾਜਮੀ ਕਿਹਾ ਪੰਜਾਬ ਭਰ ਵਿੱਚ ਨਾਬਾਲਿਗ ਬੱਚਿਆਂ ਨੂੰ ਦੋ ਪਹੀਆ ਤੇ ਚਾਰ ਪਹੀਆ ਵਾਹਨ ਚਲਾਉਣ ਤੇ ਪਾਬੰਦੀ ਲਗਾਈ ਗਈ ਹੈ ਇਸ ਸਬੰਧੀ ਏ.ਡੀ.ਜੀ.ਪੀ ਵੱਲੋਂ ਸੂਬੇ ਦੇ ਸਾਰੇ ਪੁਲਿਸ ਅਫਸਰਾਂ ਨੂੰ ਹੁਕਮ ਜਾਰੀ ਕੀਤਾ ਹੈ ਜੇਕਰ ਕੋਈ ਨਾਬਾਲਿਗ ਵੱਲੋਂ ਗੁਆਂਢੀ ਜਾਂ ਦੋਸਤ ਦਾ ਵਾਹਨ ਚਲਾਇਆ ਜਾ ਰਿਹਾ ਹੈ ਤਾਂ ਮਾਲਕ ਦੇ ਖਿਲਾਫ ਵੀ ਕਾਰਵਾਈ ਹੋਵੇਗੀ। ਸਕੂਲ ਦੇ ਪ੍ਰਿੰਸੀਪਲ ਅਮਿਤ ਡੋਗਰਾ ਨੇ ਟਰੈਫਿਕ ਪੁਲਿਸ ਸੁਨਾਮ ਦਾ ਧੰਨਵਾਦ ਕੀਤਾ ਇਸ ਮੌਕੇ ਟਰੈਫਿਕ ਮਾਰਸਲ ਟੀਮ ਦੇ ਇੰਚਾਰਜ਼ ਪੰਕਜ ਅਰੋੜਾ, ਐਚ.ਸੀ ਦਿਲਬਾਗ ਸਿੰਘ, ਸੁਖਦੇਵ ਸਿੰਘ ਰੋਡ ਸੇਫਟੀ ਮੈਂਬਰ ਹਾਜ਼ਰ ਸਨ।