ਸੁਨਾਮ : ਸੁਨਾਮ ਰੇਲਵੇ ਸਟੇਸ਼ਨ ਤੇ ਭਰੀ ਜਾ ਰਹੀ ਸਪੈਸ਼ਲ ਗੱਡੀ ਦੌਰਾਨ ਰੇਲਵੇ ਪਲੇਟੀ ਤੋਂ ਟਰੱਕ ਉਤਰਕੇ ਇੰਦਰਾ ਬਸਤੀ ਵਾਲੀ ਸਾਈਡ ਬਣੀ ਰੇਲਵੇ ਦੀ ਕੰਧ ਨਾਲ ਜਾ ਟਕਰਾਇਆ ਜਿਸ ਕਾਰਨ ਨਵੀਂ ਬਣੀ ਕੰਧ ਦਾ ਕੁੱਝ ਹਿੱਸਾ ਟੁੱਟ ਗਿਆ ਲੇਕਿਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਘਟਨਾ ਵਾਲੀ ਜਗ੍ਹਾ ਤੇ ਮੌਜੂਦ ਲੋਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੇਲਵੇ ਪਲੇਟੀ ਤੇ ਭਰੀ ਜਾ ਰਹੀ ਸਪੈਸ਼ਲ ਦੌਰਾਨ ਅਚਾਨਕ ਇੱਕ ਟਰੱਕ ਪਲੇਟੀ ਤੋਂ ਉਤਰਕੇ ਕੰਧ ਨਾਲ ਜਾ ਟਕਰਾਇਆ ਜਿਸ ਕਾਰਨ ਕੰਧ ਨੁਕਸਾਨੀ ਗਈ ਲੇਕਿਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਦੱਸਣਯੋਗ ਹੈ ਕਿ ਉਕਤ ਦੀਵਾਰ ਦਾ ਕੰਮ ਅਜੇ ਮੁਕੰਮਲ ਨਹੀਂ ਹੋਇਆ । ਨਗਰ ਕੌਂਸਲ ਸੁਨਾਮ ਵੱਲੋਂ ਇਹ ਰਸਤਾ ਚੌੜਾ ਕਰਨ ਲਈ ਰੇਲਵੇ ਤੋਂ ਜਗਾ ਲੀਜ਼ ਤੇ ਲਈ ਗਈ ਦੱਸੀ ਜਾ ਰਹੀ ਹੈ। ਇਸ ਮੌਕੇ ਘਟਨਾ ਵਾਲੀ ਜਗ੍ਹਾ ਤੇ ਪੁੱਜੇ ਆਰ ਪੀ ਐਫ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ।