ਸੁਨਾਮ : ਆਰਥਿਕ ਮੰਦਹਾਲੀ ਕਾਰਨ ਕਰਜ਼ਾ ਮੋੜਨ ਤੋਂ ਅਸਮਰਥ ਪਿੰਡ ਚੱਠਾ ਨਨਹੇੜਾ ਵਿਖੇ ਇੱਕ ਗਰੀਬ ਕਿਸਾਨ ਦੇ ਘਰ ਦੀ ਕੁਰਕੀ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵਿਰੋਧ ਕਾਰਨ ਬੈਂਕ ਦਾ ਕੋਈ ਅਧਿਕਾਰੀ ਨਾ ਆਇਆ। ਸੋਮਵਾਰ ਨੂੰ ਸੁਨਾਮ ਨੇੜਲੇ ਪਿੰਡ ਚੱਠਾ ਨਨਹੇੜਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਇਕਾਈ ਪ੍ਰਧਾਨ ਨਾਇਬ ਸਿੰਘ ਚੱਠਾ ਦੀ ਅਗਵਾਈ ਹੇਠ ਇੱਕ ਗ਼ਰੀਬ ਕਿਸਾਨ ਦੇ ਘਰ ਦੀ ਕੁਰਕੀ ਰੋਕੀ ਗਈ ਬਲਾਕ ਆਗੂ ਗੋਬਿੰਦ ਸਿੰਘ ਚੱਠਾ ਨੇ ਕਿਹਾ ਕਿ ਸੰਗਰੂਰ ਜ਼ਿਲ੍ਹੇ ਵਿੱਚ ਲਗਭਗ 16000 ਤੋਂ ਵੱਧ ਕੁਰਕੀਆਂ ਆਈਆਂ ਹੋਈਆਂ ਹਨ ਜਥੇਬੰਦੀ ਵੱਲੋਂ ਇਹ ਕੁਰਕੀਆਂ ਕਿਸੇ ਵੀ ਹਾਲਾਤ ਵਿੱਚ ਨਹੀਂ ਹੋਣ ਦਿੱਤੀਆਂ ਜਾਣਗੀਆਂ ਉਨ੍ਹਾਂ ਦੱਸਿਆ ਕਿ ਪਿੰਡ ਚੱਠਾ ਨਨਹੇੜਾ ਦੇ ਪੀੜਤ ਪਰਿਵਾਰ ਵੱਲੋਂ ਇਹ ਕਰਜ਼ਾ ਸਰਬਜੀਤ ਕੌਰ ਪਤਨੀ ਰਾਜਵਿੰਦਰ ਸਿੰਘ ਵਾਸੀ ਚੱਠਾ ਨਨਹੇੜਾ ਨੇ ਸੰਗਰੂਰ ਦੇ ਇੱਕ ਬੈਂਕ ਵੱਲੋਂ ਲਿਆ ਸੀ ਜੋ ਪਰਿਵਾਰ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਰਕੇ ਕੁੱਝ ਕਿਸ਼ਤਾਂ ਟੁੱਟ ਗਈਆ ਸਨ ਪਰ ਪਰਿਵਾਰ ਵੱਲੋਂ ਬੈਂਕ ਦੇ ਮੁਲਾਜ਼ਮਾਂ ਨੂੰ ਕਿਹਾ ਗਿਆ ਸੀ ਕਿ ਬੈਂਕ ਦੀਆਂ ਕਿਸ਼ਤਾਂ ਅਸੀਂ ਭਰਨ ਲਈ ਤਿਆਰ ਹਾਂ ਸਾਡੀ ਆਰਥਿਕ ਮੰਦਹਾਲੀ ਕਾਰਨ ਅਸੀਂ ਇਹ ਕਿਸ਼ਤਾਂ ਭਰ ਨਹੀਂ ਸਕੇ ਪਰ ਬੈਂਕ ਦੇ ਮੁਲਾਜ਼ਮਾਂ ਵੱਲੋਂ ਅੱਜ਼ ਘਰ ਦੀ ਕੁਰਕੀ ਸੰਬੰਧੀ ਨੋਟਿਸ ਆਇਆ ਹੋਇਆ ਸੀ ਲੇਕਿਨ ਜਥੇਬੰਦੀ ਦੀ ਪਿੰਡ ਇਕਾਈ ਵੱਲੋਂ ਵੱਡੇ ਪੱਧਰ ਤੇ ਇਕੱਠੇ ਹੋ ਕੇ ਮੁਲਾਜ਼ਮਾਂ ਦੇ ਘਿਰਾਓ ਦਾ ਐਲਾਨ ਕੀਤਾ ਗਿਆ ਸੀ ਪਰ ਜਥੇਬੰਦੀ ਦੇ ਰੋਹ ਨੂੰ ਵੇਖਦਿਆਂ ਹੋਇਆਂ ਬੈਂਕ ਦਾ ਕੋਈ ਵੀ ਮੁਲਾਜ਼ਮ ਕੁਰਕੀ ਕਰਨ ਲਈ ਨਹੀਂ ਆਇਆ। ਇਸ ਮੌਕੇ ਨੋਜਵਾਨ ਆਗੂ ਗਗਨਦੀਪ ਸਿੰਘ ਚੱਠਾ, ਗੁਰਦੇਵ ਸਿੰਘ ਚੱਠਾ, ਗੁਰਚਰਨ ਸਿੰਘ ਤੋਹੜਾ, ਨਿਰਮਲ ਸਿੰਘ ਖਜਾਨਚੀ, ਸ਼ਿੰਗਾਰ ਸਿੰਘ ਚੱਠਾ, ਦਰਬਾਰਾ ਸਿੰਘ ਚੱਠਾ, ਭੋਲਾ ਸਿੰਘ ਆਦਿ ਹਾਜ਼ਰ ਸਨ।