ਸੁਨਾਮ : ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਪਿੰਡ ਕਨੋਈ ਦੇ ਸਾਬਕਾ ਸਰਪੰਚ ਨਿਰਪਾਲ ਸਿੰਘ ਕਨੋਈ ਦੀ ਮੌਤ ਉਪਰੰਤ ਉਨ੍ਹਾਂ ਦੇ ਘਰ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਵੀ ਗੱਲ ਕਰਨ ਦਾ ਮੌਕਾ ਮਿਲਿਆ ਨਿਰਪਾਲ ਸਿੰਘ ਪਾਲੀ ਠੋਕ ਕੇ ਆਪਣੇ ਪਿੰਡ ਤੇ ਆਲੇ ਦੁਆਲੇ ਦੀਆਂ ਮੁਸਕਲਾਂ ਪੇਸ਼ ਕਰਦਾ ਤੇ ਸਮੱਸਿਆਵਾਂ ਨੂੰ ਹੱਲ ਕਰਨ ਦੀ ਸਲਾਹ ਵੀ ਦਿੰਦਾ ਜਿਸ ਕਰਕੇ ਉਸਦੇ ਕਾਰਜਕਾਲ ਦੌਰਾਨ ਪਿੰਡ ਦਾ ਵਿਕਾਸ ਵੀ ਹੋਇਆ ਤੇ ਪਿੰਡ ਦੇ ਸਾਰੇ ਰਾਹ ਵੀ ਸੜਕਾਂ ਵਿਚ ਬਦਲੇ। ਉਨ੍ਹਾਂ ਨਿਰਪਾਲ ਸਿੰਘ ਦੀ ਮੌਤ ਉੱਤੇ ਗਹਿਰਾ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਉਹ ਆਪਣੇ ਪਿੰਡ ਤੇ ਸਮਾਜ ਲਈ ਕੀਤੀਆਂ ਘਾਲਣਾਵਾਂ ਦੀ ਯਾਦ ਛੱਡ ਗਿਆ।ਉਸਦਾ ਜ਼ਜ਼ਬਾ, ਨੇਕ ਸੁਭਾਅ ਤੇ ਫ਼ੱਕਰਾਂ ਵਾਲੀ ਨੀਅਤ ਲੋਕਾਂ ਨੂੰ ਹਮੇਸ਼ਾ ਯਾਦ ਰਹੇਗੀ।ਇਸ ਮੌਕੇ ਸਾਬਕਾ ਸਰਪੰਚ ਗੁਰਤੇਜ ਸਿੰਘ, ਗੁਰਮੀਤ ਸਿੰਘ ਜੌਹਲ, ਰਵਿੰਦਰਪਾਲ ਸਿੰਘ ਟੀਟੂ, ਹਰਪ੍ਰੀਤ ਸਿੰਘ ਢੀਂਡਸਾ, ਸੁਖਜਿੰਦਰ ਸਿੰਘ ਪ੍ਰਧਾਨ, ਗੁਰਜੀਤ ਸਿੰਘ ਤੂਰ, ਜੀਵਨਜੋਤ ਸਿੰਘ ਤੂਰ, ਸੁਰਜੀਤ ਸਿੰਘ, ਗੁਰਧਿਆਨ ਸਿੰਘ, ਬਿੱਟੂ ਕਨੋ਼ਈ ਤੇ ਬਹਾਦਰ ਸਿੰਘ ਸਮੇਤ ਪਤਵੰਤੇ ਸੱਜਣ ਮੌਜੂਦ ਸਨ।