ਸੁਨਾਮ : ਸ਼ਿਵ ਸ਼ਕਤੀ ਵੂਮੈਨ ਕਲੱਬ ਸੁਨਾਮ ਵੱਲੋਂ ਨਵੇਂ ਸਾਲ ਦੀ ਆਮਦ ਮੌਕੇ ਕਲੱਬ ਸਰਪ੍ਰਸਤ ਅਤੇ ਸਾਬਕਾ ਕੌਂਸਲਰ ਕਾਂਤਾ ਪੱਪਾ ਦੀ ਅਗਵਾਈ ਹੇਠ ਸਮਾਗਮ ਆਯੋਜਿਤ ਕੀਤਾ ਗਿਆ। ਨਵੇਂ ਵਰ੍ਹੇ ਨੂੰ ਖੁਸ਼ ਆਮਦੀਦ ਕਹਿਣ ਲਈ ਪ੍ਰਾਚੀਨ ਸ੍ਰੀ ਵਿਸ਼ਵਨਾਥ ਸ਼ਿਵ ਮੰਦਿਰ ਵਿਖੇ ਆਯੋਜਿਤ ਸਮਾਗਮ ਮੌਕੇ ਕਲੱਬ ਦੀ ਸਰਪ੍ਰਸਤ ਅਤੇ ਸਾਬਕਾ ਕੌਂਸਲਰ ਕਾਂਤਾ ਪੱਪਾ ਨੇ ਕਿਹਾ ਕਿ ਅਜਿਹੇ ਮੌਕੇ ਸਾਰਿਆਂ ਨੂੰ ਇੱਕਜੁੱਟ ਹੋਕੇ ਖੁਸ਼ੀ ਸਾਂਝੀ ਕਰਨੀ ਚਾਹੀਦੀ ਹੈ ਅਤੇ ਸਮੁੱਚੀ ਮਾਨਵਤਾ ਦਾ ਭਲਾ ਮੰਗਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਨੁੱਖਤਾ ਨੂੰ ਈਰਖਾ ਬਾਜ਼ੀ ਛੱਡਕੇ ਇੱਕ ਦੂਜੇ ਦੀ ਭਲਾਈ ਲਈ ਕਾਰਜਸ਼ੀਲ ਰਹਿਣਾ ਚਾਹੀਦਾ ਹੈ। ਇਸ ਮੌਕੇ ਪ੍ਰੀਯਾ ਮਧਾਨ, ਮਾਹੀ ਮਧਾਨ, ਲਲਿਤਾ ਪਾਠਕ, ਸਿਮਰਨ,ਕੀਰਤੀ, ਈਸ਼ਾ, ਧੀਰਜਾ, ਸੋਨਿਕਾ, ਰੰਜਨਾ ਸੈਣੀ, ਮਧੂ, ਜਾਨਕੀ, ਸੁਮਨ ਰਾਣੀ, ਸੱਤਿਆ ਦੇਵੀ, ਮੀਨਾ ਦੇਵੀ, ਰਾਜ ਰਾਣੀ, ਸੰਕੁਤਲਾ, ਸਿਲਕੀ, ਚਿਰਾਗ ਅਤੇ ਮੰਨਤ ਆਦਿ ਹਾਜ਼ਰ ਸਨ।