ਇੱਟ ਭੱਠੇ ਕਰਨੇ ਪੈ ਸਕਦੇ ਹਨ ਬੰਦ
ਮੀਟਿੰਗ ਵਿੱਚ ਹਾਜ਼ਰ ਭੱਠਾ ਐਸੋਸੀਏਸ਼ਨ ਦੇ ਮੈਂਬਰ
ਸੁਨਾਮ : ਜ਼ਿਲਾ ਭੱਠਾ ਐਸੋਸੀਏਸ਼ਨ ਦੀ ਹੰਗਾਮੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੇਖੋਂ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਭੱਠਾ ਉਦਯੋਗ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਲੈ ਕੇ ਭੱਠਾ ਮਾਲਕਾਂ ਵੱਲੋਂ ਚਿੰਤਾ ਜਾਹਿਰ ਕੀਤੀ ਗਈ। ਇਸ ਮੌਕੇ ਜ਼ਿਲਾ ਪ੍ਰਧਾਨ ਹਰਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਭੱਠਾ ਮਾਲਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਸ ਕਾਰਨ ਆਉਣ ਵਾਲੇ ਸਮੇਂ ਦੇ ਵਿੱਚ ਭੱਠਾ ਮਾਲਕਾਂ ਨੂੰ ਭੱਠੇ ਬੰਦ ਤੱਕ ਕਰਨੇ ਪੈ ਸਕਦੇ ਹਨ। ਉਹਨਾਂ ਨੇ ਕਿਹਾ ਕਿ ਮਿੱਟੀ ਦੀਆਂ ਮੁਸ਼ਕਿਲਾਂ ਨੂੰ ਲੈਕੇ ਉਹਨਾਂ ਨੂੰ ਰਾਅ ਮਟੀਰੀਅਲ ਕਾਫੀ ਮਹਿੰਗਾ ਮਿਲ ਰਿਹਾ ਹੈ ਅਤੇ ਸਰਕਾਰ ਦੀ ਨੀਤੀਆਂ ਦੇ ਚਲਦੇ ਰਾਅ ਮਟੀਰੀਅਲ ਮਿਲਣ 'ਚ ਵੀ ਮੁਸ਼ਕਿਲਾ ਆ ਰਹੀਆਂ ਹਨ ਉਹਨਾਂ ਕਿਹਾ ਕਿ ਭੱਠਾ ਮਾਲਕਾਂ ਨੂੰ ਲੇਬਰ ਦੀ ਮੁਸ਼ਕਿਲ ਵੀ ਆ ਰਹੀ ਹੈ। ਬੰਧੂਆਂ ਐਕਟ ਕਾਰਨ ਭੱਠਾ ਮਾਲਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਜ਼ਦੂਰੀ ਦੀ ਲਾਗਤ ਵਧਣ ਅਤੇ ਜੀਐਸਟੀ ਨੀਤੀ ਨੇ ਹਾਲਾਤ ਹੋਰ ਵਿਗਾੜ ਦਿੱਤਾ ਹੈ। ਉਹਨਾਂ ਆਖਿਆ ਕਿ ਵਿਕਾਸ ਕਾਰਜਾਂ ਅਤੇ ਸਰਕਾਰੀ ਕੰਮਾਂ ਵਿੱਚ ਲਾਲ ਇੱਟ ਲਗਾਈ ਜਾਣੀ ਯਕੀਨੀ ਬਣਾਈ ਜਾਵੇ ਤਾਂ ਜੋ ਭੱਠਾ ਉਦਯੋਗ ਨੂੰ ਬਚਾਇਆ ਜਾ ਸਕੇ। ਹਰਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਭੱਠਾ ਉਦਯੋਗ ਨੂੰ ਕਾਫੀ ਮੁਸ਼ਕਿਲਾਂ ਆ ਰਹੀਆਂ ਹਨ ਸਰਕਾਰ ਪਹਿਲ ਦੇ ਅਧਾਰ ਤੇ ਇਹਨਾਂ ਮੁਸ਼ਕਿਲਾਂ ਦਾ ਹੱਲ ਕਰੇ। ਇਸ ਮੌਕੇ ਚੇਅਰਮੈਨ ਪ੍ਰੇਮ ਗੁਪਤਾ ਤੇ ਸੀਨੀਅਰ ਮੀਤ ਪ੍ਰਧਾਨ ਭਾਰਤ ਭੂਸ਼ਣ ਨੇ ਕਿਹਾ ਕਿ ਪੰਜਾਬ ਚ ਕਾਫੀ ਭੱਠੇ ਬੰਦ ਹੋ ਚੁੱਕੇ ਹਨ ਅਤੇ ਕਈ ਬੰਦ ਹੋਣ ਦੀ ਕਗਾਰ ਤੇ ਹਨ।
ਉਹਨਾਂ ਨੇ ਕਿਹਾ ਕਿ ਜੇਕਰ ਭੱਠੇ ਬੰਦ ਹੁੰਦੇ ਹਨ ਤਾਂ ਇਸ ਦਾ ਪ੍ਰਭਾਵ ਸਾਰੇ ਵਰਗਾਂ ਤੇ ਪਵੇਗਾ। ਇਸ ਮੌਕੇ ਚੇਅਰਮੈਨ ਪ੍ਰੇਮ ਗੁਪਤਾ, ਸੀਨੀਅਰ ਮੀਤ ਪ੍ਰਧਾਨ ਭਾਰਤ ਭੂਸ਼ਣ, ਵਾਈਸ ਚੇਅਰਮੈਨ ਰਾਜੀਵ ਮੱਖਣ,ਸਕੱਤਰ ਗਿੰਨੀ, ਕੈਸ਼ੀਅਰ ਪਵਨ ਗੁਪਤਾ, ਸੁਭਾਸ਼ ਗੁਪਤਾ, ਸੁਨਾਮ ਬਲਾਕ ਦੇ ਪ੍ਰਧਾਨ ਹਕੂਮਤ ਰਾਏ, ਸੰਦੀਪ ਗਰਗ, ਸ਼ੁਭਕਰਨ ਸ਼ਰਮਾ, ਨਰਿੰਦਰ ਸਿੰਘ, ਰੌਕੀ, ਨੀਰਜ਼, ਅੰਮ੍ਰਿਤ, ਰਾਧੇ, ਦੀਪੂ, ਬਲਰਾਜ, ਗੋਲਡੀ ਆਦਿ ਹਾਜ਼ਰ ਸਨ।