ਹੁਸ਼ਿਆਰਪੁਰ : ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.) ਪੰਜਾਬ ਦੀ ਵਿਸ਼ੇਸ਼ ਮੀਟਿੰਗ ਸ੍ਰੀ ਗੁਰੂ ਰਵਿਦਾਸ ਪਬਲਿਕ ਸਕੂਲ ਚੂਹੜਵਾਲੀ ਵਿਖੇ ਚੇਅਰਮੈਨ ਸੰਤ ਸਰਵਣ ਦਾਸ ਜੀ ਪ੍ਰਧਾਨ ਸੰਤ ਨਿਰਮਲ ਦਾਸ ਬਾਬੇ ਜੌੜੇ ਦੀ ਪ੍ਰਧਾਨਗੀ ਹੇਠ ਹੋਈ । ਇਸ ਸਮੇਂ ਦੇਸ਼ਾਂ ਵਿਦੇਸ਼ਾਂ ਦੀਆਂ ਧਾਰਮਿਕ, ਸਮਾਜਿਕ ਜਥੇਬੰਦੀਆਂ,ਸ੍ਰੀ ਗੁਰੂ ਰਵਿਦਾਸ ਸਭਾਵਾਂ , ਡਾ. ਅੰਬੇਡਕਰ ਸੁਸਾਇਟੀਆਂ ਅਤੇ ਹੋਰ ਭਰਾਰਤੀ ਜਥੇਬੰਦੀਆਂ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ 13 ਫਰਵਰੀ 2025 ਨੂੰ ਸ੍ਰੀ ਗੁਰੂ ਰਵਿਦਾਸ ਸਦਨ ਖੁਰਾਲਗੜ ਸਾਹਿਬ ਵਿਖੇ ਪੰਜਾਬ ਪੱਧਰ ਤੇ ਮਨਾਏ ਜਾਣਗੇ। ਸੁਸਾਇਟੀ ਦੇ ਮਹਾਂਪੁਰਸ਼ਾਂ ਨੇ ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵਿਸ਼ਾਲ ਸਮਾਗਮ ਸਜਾਏ ਜਾਣਗੇ। ਇਸਤੋਂ ਇਲਾਵਾ ਸੁਸਾਇਟੀ ਵਲੋੰ ਸਾਲ 2024 ਵਿਚ ਕੀਤੇ ਕਾਰਜਾਂ ਦੀ ਸਮੀਖਿਆ ਕੀਤੀ ਅਤੇ ਸਾਲ 2025 ਲਈ ਉਲੀਕੇ ਪ੍ਰੋਗਰਾਮਾਂ ਤੇ ਵਿਸਥਾਰ ਨਾਲ ਚਰਚਾ ਕੀਤੀ। ਸੁਸਾਇਟੀ ਵਲੋੰ ਅਪ੍ਰੈਲ 2025 ਵਿੱਚ ਚੂਹੜਵਾਲੀ ਤੋਂ ਹਰਿ ਕੀ ਪਉੜੀ ਹਰਿਦੁਆਰ ਤੱਕ ਜਾਣ ਵਾਲੀ ਦਮੜੀ ਸ਼ੋਭਾ ਯਾਤਰਾ ਅਤੇ ਸ੍ਰੀ ਗੁਰੂ ਰਵਿਦਾਸ ਸਦਨ ਖੁਰਾਲਗੜ ਵਿਖੇ ਬਣਨ ਵਾਲੇ ਸਿੱਖਿਆ ਅਤੇ ਮੈਡੀਕਲ ਪ੍ਰੋਜੈਕਟ, ਮੈਡੀਕਲ ਕੈਂਪਾਂ ਬਾਰੇ ਵੀ ਵਿਚਾਰ ਚਰਚਾ ਕੀਤੀ । ਇਸ ਮੌਕੇ ਚੇਅਰਮੈਨ ਸੰਤ ਸਰਵਣ ਦਾਸ ਜੀ ਬੋਹਣ, ਪ੍ਰਧਾਨ ਸੰਤ ਨਿਰਮਲ ਦਾਸ ਬਾਬੇ ਜੌੜੇ, ਜਨਰਲ ਸਕੱਤਰ ਸੰਤ ਇੰਦਰ ਦਾਸ ਸੇਖੈ,ਸੀਨੀ.ਮੀਤ ਪ੍ਰਧਾਨ ਸੰਤ ਸਰਵਣ ਦਾਸ ਸਲੇਮਟਾਵਰੀ,ਮੀਤ ਪ੍ਰਧਾਨ ਸੰਤ ਬਲਵੰਤ ਸਿੰਘ ਡਿੰਗਰੀਆਂ, ਸੰਤ ਪਰਮਜੀਤ ਦਾਸ ਕੈਸ਼ੀਅਰ, ਸੰਤ ਧਰਮਪਾਲ ਸਟੇਜ ਸਕੱਤਰ, ਸੰਤ ਰਮੇਸ਼ ਦਾਸ ਡੇਰਾ ਕਲਰਾਂ ਸ਼ੇਰਪੁਰ, ਸੰਤ ਜਗੀਰ ਸਿੰਘ ਸਰਬੱਤ ਦਾ ਭਲਾ ਆਸ਼ਰਮ ਨੰਦਾਚੌਰ, ਸੰਤ ਰਾਮ ਸੇਵਕ ਹਰੀਪੁਰ ਖਾਲਸਾ, ਸੰਤ ਬੀਬੀ ਕੁਲਦੀਪ ਕੌਰ ਮਹਿਨਾ,ਭੈਣ ਸੰਤੋਸ਼ ਕੁਮਾਰੀ ਬਿਲਡਿੰਗ ਇੰਚਾਰਜ, ਸੰਤ ਸੰਤੋਖ ਦਾਸ ਸਾਹਰੀ, ਸੰਤ ਰਾਮ ਸਰੂਪ ਗਿਆਨੀ ਨਿਊ ਰਤਨਪੁਰੀ ਜੇਜੋਂ, ਸੰਤ ਵਿਨੈ ਮੁਨੀ ਜੰਮੂ, ਸੰਤ ਸ਼ਿੰਗਾਰਾ ਦਾਸ ਭੋਗਪੁਰ,ਸੰਤ ਬਲਕਾਰ ਸਿੰਘ ਵਡਾਲਾ, ਸੰਤ ਗੁਰਮੀਤ ਦਾਸ,ਸੰਤ ਪ੍ਰਮੇਸ਼ਵਰੀ ਦਾਸ ਸੇਖੈ,ਲਵਪ੍ਰੀਤ ਬੋਹਣ ਵੀ ਹਾਜਰ ਸਨ।