ਹੁਸ਼ਿਆਰਪੁਰ : ਮਾਸਟਰ ਕੁਲਵਿੰਦਰ ਸਿੰਘ ਜੰਡਾ ਸੀਨੀਅਰ ਅਕਾਲੀ ਨੇਤਾ ਹੁਸ਼ਿਆਰਪੁਰ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਨੇ ਦੋ ਦਸੰਬਰ 2024 ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕਰਕੇ ਦੋਸ਼ਾਂ ਦੀ ਪੁਸ਼ਟੀ ਕਰਵਾ ਕੇ ਪੰਥਕ ਫੈਸਲਾ ਸੁਣਾਇਆ ਸੀ ਜਿਸ ਨੂੰ ਸਮੁੱਚੀ ਕੌਮ ਨੇ ਪ੍ਰਵਾਨ ਕੀਤਾ ਤੇ ਸਿੰਘ ਸਾਹਿਬਾਨ ਦੀ ਸਲਾਘਾ ਕੀਤੀ ਗਈ ਸੀ ਪਰ ਬਾਦਲ ਦਲ ਦੇ ਕੁਝ ਕਾਰਕੁੰਨਾਂ ਨੂੰ ਇਹ ਪੰਥਕ ਫੈਸਲਾ ਪਸੰਦ ਨਹੀਂ ਆਇਆ ਉਹਨਾਂ ਵੱਲੋਂ ਸਾਜਿਸ਼ ਰਚਕੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਉੱਤੇ ਘਟੀਆ ਕਿਸਮ ਦੇ ਇਲਜਾਮ ਲਗਾ ਕੇ ਬਦਨਾਮ ਕਰਨ ਦਾ ਘਟੀਆ ਕੰਮ ਕੀਤਾ ਉਹਨਾਂ ਕਿਹਾ ਕਿ ਇਹਨਾਂ ਵਿਰੁੱਧ ਇੱਕ ਤਿੰਨ ਮੈਂਬਰੀ ਕਮੇਟੀ ਬਣਾ ਕੇ ਪੜਤਾਲ ਕਰਨ ਦਾ ਮਤਾ ਪਾਸ ਕੀਤਾ ਗਿਆ ਤਾਂ ਜੋ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਦਿੱਤੇ ਫੈਸਲੇ ਦੀ ਸਜ਼ਾ ਦਿੱਤੀ ਜਾ ਸਕੇ ਸਾਰੀਆਂ ਪੰਥਕ ਸੰਸਥਾਵਾਂ ਤੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵੱਲੋਂ ਉਸਦਾ ਬਹੁਤ ਬੁਰਾ ਮਨਾਇਆ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਵਲੋਂ ਵੀ ਇਸ ਕਾਰਵਾਈ ਦੀ ਨਿਖੇਧੀ ਕੀਤੀ ਗਈ ਫਿਰ ਵੀ ਬਾਦਲ ਟੋਲੀ ਨੂੰ ਸਮਝ ਨਹੀਂ ਆਈ ਸਗੋਂ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਕਰਕੇ ਭੇਜਣ ਵਿੱਚ ਕਈ ਦਿਨ ਆਨਾ ਕਾਨੀ ਕੀਤੀ ਗਈ ਤੇ ਕਾਨੂੰਨੀ ਅਰਚਨਾ ਦਾ ਬਹਾਨਾ ਪਾ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਨੂੰ ਨਾ ਮੰਨਣ ਦਾ ਕਿਹਾ ਗਿਆ ਉਹਨਾਂ ਕਿਹਾ ਕਿ 10 ਜਨਵਰੀ 2025 ਨੂੰ ਵਰਕਿੰਗ ਕਮੇਟੀ ਵੱਲੋਂ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਕਰਕੇ ਅਤੇ ਨਾਲ ਹੀ ਅਗਲੀ ਦਲ ਦੀ ਭਰਤੀ ਸਬੰਧੀ ਫੈਸਲਾ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੱਤ ਮੈਂਬਰੀ ਬਣਾਈ ਕਮੇਟੀ ਤੋਂ ਮੁੱਖ ਮੋੜ ਲਿਆ ਅਤੇ ਸਿੰਘ ਸਾਹਿਬਾਨ ਦੇ ਫੈਸਲੇ ਤੋਂ ਭਗੌੜੇ ਹੋ ਗਏ ਹੈ ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਪੁਨਰ ਸੁਰਜੀਤ ਹੋਣਾ ਮੁਸ਼ਕਿਲ ਤੇ ਨਾਮ ਮੁਨਕਿਨ ਹੋ ਗਿਆ ਹੈ ਸਮੁੱਚੀ ਕੌਮ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਨਾਲ ਚਟਾਨ ਵਾਂਗ ਖੜਨਾ ਚਾਹੀਦਾ ਹੈ ਅਤੇ ਭਗੋੜੇ ਹੋਏ ਟੋਲੇ ਤੋਂ ਦੂਰੀ ਬਣਾਉਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸਿੰਘ ਸਾਹਿਬ ਦੇ ਆਦੇਸ਼ ਮੁਤਾਬਿਕ ਸ਼੍ਰੋਮਣੀ ਅਕਾਲੀ ਦਲ ਦਾ ਨਿਰਮਾਣ ਸਮੁੱਚੀ ਸੰਗਤ ਦੀ ਇੱਛਾ ਅਨੁਸਾਰ ਹੋ ਸਕੇ ਤਾਂ ਜੋ ਭਵਿੱਖ ਵਿੱਚ ਸਮੁੱਚਾ ਪੰਜਾਬ ਅਤੇ ਸਿੱਖ ਕੌਮ ਚੜ੍ਹਦੀ ਕਲਾ ਵਿੱਚ ਹੋਵੇ!