Saturday, February 01, 2025

Sports

ਨੈੱਟਬਾਲ ‘ਚ ਨੈਸ਼ਨਲ ਪੱਧਰ ‘ਤੇ ਜੇਤੂ ਖਿਡਾਰੀਆਂ ਦਾ ਡੀਸੀ ਬਰਨਾਲਾ ਨੇ ਕੀਤਾ ਸਨਮਾਨ

January 16, 2025 05:01 PM
SehajTimes

ਬਰਨਾਲਾ : ਕੋਰਬਾ (ਛੱਤੀਸਗੜ੍ਹ) ਵਿਖੇ ਹੋਈਆਂ 68ਵੀਆਂ ਨੈਸ਼ਨਲ ਸਕੂਲ ਖੇਡਾਂ ਨੈਂਟਬਾਲ ਵਿੱਚ ਜਿਲ੍ਹਾ ਬਰਨਾਲਾ ਦੇ ਮੁੰਡੇ ਅਤੇ ਕੁੜੀਆਂ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਪੰਜਾਬ ਦੀ ਟੀਮ ਨੂੰ ਦੋ ਚਾਂਦੀ ਤੇ ਇੱਕ ਕਾਂਸੀ ਦਾ ਤਗਮਾ ਜਿਤਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ। ਵਾਪਸ ਪਹੁੰਚਣ 'ਤੇ ਜੇਤੂ ਖਿਡਾਰੀਆਂ ਦਾ ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਡੀ.ਐਮ. ਸਪੋਰਟਸ ਬਰਨਾਲਾ ਸਿਮਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਛੱਤੀਸਗੜ੍ਹ ਦੇ ਕੋਰਬਾ ਵਿੱਚ ਹੋਈਆਂ 68ਵੀਆਂ ਨੈਸ਼ਨਲ ਸਕੂਲ ਖੇਡਾਂ ਨੈਟਬਾਲ ਅੰਡਰ 19 ਸਾਲ (ਲੜਕੇ) ਵਿੱਚ ਪੰਜਾਬ ਦੀ ਟੀਮ ਨੇ ਚਾਂਦੀ, ਅੰਡਰ 14 (ਲੜਕੀਆਂ) ਦੇ ਵਰਗ ਵਿੱਚ ਵੀ ਪੰਜਾਬ ਦੀ ਟੀਮ ਨੇ ਚਾਂਦੀ ਅਤੇ ਅੰਡਰ 19 ਸਾਲ (ਲੜਕੀਆਂ) ਦੇ ਵਰਗ ਵਿੱਚ ਕਾਂਸੀ ਦਾ ਤਗਮਾ ਹਾਸਲ ਕੀਤਾ ਹੈ। ਉਹਨਾਂ ਨੇ ਦੱਸਿਆ ਕਿ ਜਿਲ੍ਹਾ ਬਰਨਾਲਾ ਦੇ ਵੱਖ–ਵੱਖ ਸਕੂਲਾਂ ਦੇ ਖਿਡਾਰੀਆਂ ਬੇਅੰਤ ਕੌਰ, ਦਿਕਸ਼ਾ ਰਾਣੀ, ਖੁਸ਼ਪ੍ਰੀਤ ਕੌਰ, ਹੁਸਨਪ੍ਰੀਤ ਕੌਰ, ਪਰਮਵੀਰ ਕੌਰ, ਦਿਸ਼ਾਂਤ ਕੱਕੜੀਆ, ਅਰਸ਼ਪ੍ਰੀਤ ਸ਼ਰਮਾ, ਹਰਵਿੰਦਰ ਸਿੰਘ, ਸਿਵਪ੍ਰੀਤ ਸਿੰਘ, ਅਨਮੋਲਪ੍ਰੀਤ ਕੌਰ, ਕਮਲਦੀਪ ਕੌਰ, ਹਰਪ੍ਰੀਤ ਕੌਰ ਨੇ ਸਕੂਲ ਨੈਸ਼ਨਲ ਖੇਡਾਂ ਵਿੱਚ ਪੰਜਾਬ ਦੀਆਂ ਟੀਮਾਂ ਦੀ ਪ੍ਰਤੀਨਿਧਤਾ ਕਰਦਿਆਂ ਦੋ ਚਾਂਦੀ ਤੇ ਇੱਕ ਕਾਂਸੀ ਦਾ ਤਗਮਾ ਹਾਸਲ ਕੀਤਾ ਹੈ ਡੀਸੀ ਬਰਨਾਲਾ ਪੂਨਮਦੀਪ ਕੌਰ ਨੇ ਜੇਤੂ ਖਿਡਾਰੀਆਂ ਦਾ ਸਨਮਾਨ ਕਰਦਿਆਂ ਕਿਹਾ ਕਿ ਇਹਨਾਂ ਖਿਡਾਰੀਆਂ ਨੇ ਨੈਸ਼ਨਲ ਸਕੂਲ ਖੇਡਾਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਕਰਕੇ ਜਿਲ੍ਹਾ ਬਰਨਾਲਾ ਦੇ ਨਾਲ–ਨਾਲ ਸਮੁੱਚੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਉਹਨਾਂ ਉਮੀਦ ਕੀਤੀ ਕਿ ਇਹ ਖਿਡਾਰੀ ਭਵਿੱਖ ਵਿੱਚ ਆਪਣੇ ਜਿਲ੍ਹੇ ਦਾ ਨਾਮ ਰੌਸ਼ਨ ਕਰਦੇ ਰਹਿਣਗੇ। ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਬਰਨਾਲਾ ਮਲਕਾ ਰਾਣੀ ਨੇ ਵੀ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਬਰਨਾਲਾ ਮਲਕਾ ਰਾਣੀ, ਡੀ.ਐਮ. ਸਪੋਰਟਸ ਬਰਨਾਲਾ ਸਿਮਰਦੀਪ ਸਿੰਘ ਸਿੱਧੂ, ਤੇਜਿੰਦਰ ਸਿੰਘ ਖੁੱਡੀ, ਸੁਖਰਾਜ ਕੌਰ, ਜਸਪਿੰਦਰ ਕੌਰ, ਮਨਜੀਤ ਸਿੰਘ, ਜਤਿੰਦਰਜੀਤ ਸਿੰਘ, ਬਲਜੀਤ ਸਿੰਘ ਅਕਲੀਆ ਸਮੇਤ ਸਮੂਹ ਜੇਤੂ ਖਿਡਾਰੀ ਮੌਜੂਦ ਸਨ।

Have something to say? Post your comment

 

More in Sports

ਕਿਲ੍ਹਾ ਰਾਏਪੁਰ ਪੇਂਡੂ ਓਲੰਪਿਕ ਦਾ ਸ਼ਾਨਦਾਰ ਆਗਾਜ਼

ਆਲ ਇੰਡੀਆ ਸਰਵਿਸਜ਼ ਅਥਲੈਟਿਕਸ, ਤੈਰਾਕੀ ਤੇ ਯੋਗਾਸਨਾ ਟੂਰਨਾਮੈਂਟ ਲਈ ਪੰਜਾਬ ਟੀਮਾਂ ਦੇ ਟਰਾਇਲ 11 ਫਰਵਰੀ ਨੂੰ

ਬਾਬਾ ਦੀਪ ਸਿੰਘ ਸਕੂਲ ਦੇ ਦੋ ਖਿਡਾਰੀ ਕੌਮੀ ਸਕੂਲ ਖੇਡਾਂ ਲਈ ਚੁਣੇ 

ਕਾਮਰੇਡ ਜੰਗੀਰ ਸਿੰਘ ਜੋਗਾ ਸਰਕਾਰੀ ਸੈਕੰਡਰੀ ਸਕੂਲ (ਲੜਕੇ) ਜੋਗਾ ਦੇ ਨੈਸ਼ਨਲ ਸਕੂਲ ਖੇਡਾਂ ਨੈੱਟਬਾਲ ‘ਚ ਜੇਤੂ ਖਿਡਾਰੀਆਂ ਦਾ ਟਰਾਫੀਆਂ ਤੇ ਟਰੈਕ ਸੂਟਾਂ ਨਾਲ ਸਨਮਾਨ

ਆਲ ਇੰਡੀਆ ਸਰਵਿਸਜ਼ ਹਾਕੀ, ਕੁਸ਼ਤੀ ਤੇ ਵਾਲੀਬਾਲ ਟੂਰਨਾਮੈਂਟ ਲਈ ਪੰਜਾਬ ਟੀਮਾਂ ਦੇ ਟਰਾਇਲ 3 ਫਰਵਰੀ ਨੂੰ

ਦਿੜ੍ਹਬਾ ਵਿਖੇ 7.20 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਸਾਲ ਅੰਦਰ ਬਣੇਗਾ ਬਹੁ ਮੰਤਵੀ ਇਨਡੋਰ ਖੇਡ ਸਟੇਡੀਅਮ : ਹਰਪਾਲ ਸਿੰਘ ਚੀਮਾ

ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਖੇਡਾਂ ਦੇ ਪੱਧਰ ਨੂੰ ਉਤਾਂਹ ਚੁੱਕਣ ਲਈ ਕੀਤੇ ਜਾ ਰਹੇ ਹਨ ਸਾਰਥਿਕ ਯਤਨ : ਕੁਲਵੰਤ ਸਿੰਘ 

ਸਰਕਾਰੀ ਹਾਈ ਸਕੂਲ ਬਦਰਾ 'ਚ ਇੱਕ ਰੋਜ਼ਾ ਅਥਲੈਟਿਕ ਮੀਟ ਦਾ ਆਯੋਜਨ

ਪੰਜਾਬ ਦੇ 3 ਖਿਡਾਰੀਆਂ ਨੇ ਵਧਾਇਆ ਮਾਣ, ਰਾਸ਼ਟਰਪਤੀ ਭਵਨ ‘ਚ ਸਰਬ-ਉੱਚ ਖੇਡ ਪੁਰਸਕਾਰਾਂ ਨਾਲ ਸਨਮਾਨਤ

ਖੇਡਾਂ ਦੇ ਖੇਤਰ ਵਿੱਚ ਪੰਜਾਬ ਦੇ ਨਾਮ ਰਿਹਾ ਸਾਲ 2024