Wednesday, April 23, 2025

Malwa

ਸੀ ਪਾਈਟ ਵਿਖੇ ਫ਼ੌਜ ਦੀ ਭਰਤੀ ਸਬੰਧੀ ਮੁਫ਼ਤ ਸਿਖਲਾਈ ਕੈਂਪ ਸ਼ੁਰੂ

January 16, 2025 06:45 PM
SehajTimes

ਨਾਭਾ : ਪੰਜਾਬ ਸਰਕਾਰ ਵੱਲੋਂ ਬੇਰੁਜ਼ਗਾਰ ਨੌਜਵਾਨਾਂ ਨੂੰ ਫ਼ੌਜ, ਅਰਧ-ਸੈਨਿਕ ਬਲਾਂ ਅਤੇ ਪੁਲਿਸ ਵਿਚ ਭਰਤੀ ਦੇ ਯੋਗ ਬਣਾਉਣ ਲਈ ਮੁਫ਼ਤ ਸਿਖਲਾਈ ਕੈਂਪ ਚਲਾਏ ਜਾ ਰਹੇ ਹਨ। ਇਸੇ ਲੜੀ ਤਹਿਤ ਸੀ-ਪਾਈਟ ਕੈਂਪ, ਨਾਭਾ (ਪਟਿਆਲਾ) ਵਿਖੇ ਅਗਨੀਵੀਰ ਭਰਤੀ 2025 ਦੇ ਲਿਖਤੀ ਪੇਪਰ ਦੀ ਤਿਆਰੀ ਦਾ ਕੈਂਪ ਸ਼ੁਰੂ ਹੋ ਗਿਆ ਹੈ।
  ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਕੈਂਪ ਟ੍ਰੇਨਿੰਗ ਅਫ਼ਸਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਅਗਲੇ ਮਹੀਨੇ 06 ਫਰਵਰੀ 2025 ਤੋਂ ਫ਼ੌਜ ਦੀ ਭਰਤੀ ਸਬੰਧੀ ਵੈੱਬਸਾਈਟ ਖੁੱਲ ਰਹੀ ਹੈ, ਜਿਸ ਰਾਹੀਂ ਭਰਤੀ ਹੋਣ ਦੇ ਚਾਹਵਾਨ ਨੌਜਵਾਨ ਆਪਣੀ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਜ਼ਿਲ੍ਹਾ ਪਟਿਆਲਾ, ਸੰਗਰੂਰ, ਮਲੇਰਕੋਟਲਾ ਅਤੇ ਬਰਨਾਲਾ ਨਾਲ ਸੰਬੰਧਿਤ ਨੌਜਵਾਨ ਨਾਭਾ ਕੈਂਪ ਵਿਚ ਆ ਸਕਦੇ ਹਨ। ਯੁਵਕ ਕੈਂਪ ਵਿਚ ਆ ਕੇ ਦਸਤਾਵੇਜ਼ਾਂ ਸਬੰਧੀ ਹੋਣ ਵਧੇਰੇ ਜਾਣਕਾਰੀ ਲੈ ਸਕਦੇ ਹਨ। ਚਾਹਵਾਨ ਨੌਜਵਾਨ ਆਪਣੇ ਦਸਤਾਵੇਜ਼ ਲੈ ਕੇ ਸੀ-ਪਾਈਟ ਕੈਂਪ, ਨਾਭਾ ਦੇ ਦਫ਼ਤਰ ਵਿਖੇ ਕਿਸੇ ਵੀ ਕੰਮਕਾਜ ਵਾਲੇ ਦਿਨ ਆ ਸਕਦੇ ਹਨ।
  ਇਸ ਕੈਂਪ ਵਿਚ ਲਿਖਤੀ ਪੇਪਰ ਦੀ ਤਿਆਰੀ, ਸਰੀਰਕ ਪ੍ਰੀਖਿਆ ਦੀ ਤਿਆਰੀ ਦੇ ਨਾਲ-ਨਾਲ ਰਹਿਣਾ, ਖਾਣਾ ਸਭ ਕੁੱਝ ਪੰਜਾਬ ਸਰਕਾਰ ਵੱਲੋਂ ਮੁਫ਼ਤ ਹੈ। ਹੋਰ ਵਧੇਰੇ ਜਾਣਕਾਰੀ ਲਈ ਫ਼ੋਨ ਨੰਬਰ 9357519738 ਅਤੇ 9478205428 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

Have something to say? Post your comment

 

More in Malwa

684 ਬੋਤਲਾਂ ਨਾਜਾਇਜ਼ ਸ਼ਰਾਬ ਸਣੇ ਇਕ ਪੁਲਿਸ ਅੜਿੱਕੇ

ਤਪਾ ਪੁਲਿਸ ਵਲੋਂ 18 ਗ੍ਰਾਮ ਨਸ਼ੀਲੇ ਪਾਊਡਰ ਸਣੇ 1 ਕਾਬੂ

ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵਲੋਂ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਮੈਰਾਥਨ 26 ਅਪ੍ਰੈਲ ਨੂੰ: ਟੀ ਬੈਨਿਥ

ਪਰਾਲੀ ਦੀ ਸਾਂਭ ਸੰਭਾਲ ਸਬੰਧੀ ਮਸ਼ੀਨਾਂ 'ਤੇ ਸਬਸਿਡੀ ਲਈ 12 ਮਈ ਤੱਕ ਬਿਨੈਪੱਤਰਾਂ ਦੀ ਮੰਗ

ਮੁੱਖ ਮੰਤਰੀ ਤੋਂ ਬਾਅਦ ਅਮਨ ਅਰੋੜਾ ਦਾ ਕਿਸਾਨਾਂ ਵੱਲੋਂ ਜ਼ਬਰਦਸਤ ਵਿਰੋਧ 

PSPCL ਖੇਡ ਕੋਟੇ ਤਹਿਤ ਭਰਤੀ ਕਰੇਗਾ, ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਦਾ ਐਲਾਨ

ਸੀਨੀਅਰ ਸਿਟੀਜ਼ਨਾਂ ਨੇ ਦਾਮਨ ਬਾਜਵਾ ਨਾਲ ਮਸਲੇ ਵਿਚਾਰੇ 

ਦੋ ਨੰਬਰ ਦੀ ਲਾਟਰੀ ਦੇ ਨਾਮ ਦੀ ਆੜ 'ਚ ਦੜੇ ਸੱਟੇ ਦਾ ਕੰਮ ਜ਼ੋਰਾਂ 'ਤੇ

ਪਟਿਆਲਾ ਵਿੱਚ 2-ਦਿਨਾਂ 46ਵਾਂ ਏਆਈਈਐਸਸੀਬੀ "ਟੱਗ ਆਫ਼ ਵਾਰ" ਟੂਰਨਾਮੈਂਟ ਹੋਇਆ ਉਤਸ਼ਾਹ ਨਾਲ ਸ਼ੁਰੂ

ਹਰਦੇਵ ਧਾਲੀਵਾਲ ਦੀ ਲਿਖੀ 'ਪੰਜਾਬੀਆਂ ਦੇ ਅਥਾਹ ਤੇ ਫਜ਼ੂਲ ਖਰਚੇ' ਸਾਹਿਤ ਸਭਾ ਨੂੰ ਭੇਟ