Tuesday, April 22, 2025

Malwa

PSPCL ਖੇਡ ਕੋਟੇ ਤਹਿਤ ਭਰਤੀ ਕਰੇਗਾ, ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਦਾ ਐਲਾਨ

April 22, 2025 03:03 PM
SehajTimes

ਪਟਿਆਲਾ : ਪੰਜਾਬ ਵਿੱਚ ਖੇਡਾਂ ਦੇ ਜਜ਼ਬੇ ਨੂੰ ਉਤਸ਼ਾਹਿਤ ਕਰਨ ਲਈ ਇੱਕ ਮਹੱਤਵਪੂਰਨ ਕਦਮ ਵਿੱਚ, ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਐਲਾਨ ਕੀਤਾ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐੱਸਪੀਸੀਐੱਲ) ਜਲਦੀ ਹੀ ਖੇਡ ਕੋਟੇ ਤਹਿਤ ਨਵੀਂਆਂ ਭਰਤੀਆਂ ਸ਼ੁਰੂ ਕਰੇਗਾ। ਇਸ ਪਹਿਲਕਦਮੀ ਦਾ ਉਦੇਸ਼ ਖਿਡਾਰੀਆਂ ਨੂੰ ਉਤਸ਼ਾਹਿਤ ਕਰਨਾ ਅਤੇ ਸੰਸਥਾ ਵਿੱਚ ਇੱਕ ਖੇਡ ਸੱਭਿਆਚਾਰ ਨੂੰ ਵਧਾਉਣਾ ਹੈ।

ਪੀਐੱਸਪੀਸੀਐੱਲ ਸਪੋਰਟਸ ਕੰਪਲੈਕਸ ਵਿਖੇ 46ਵੀਂ ਏਆਈਈਐਸਸੀਬੀ ਰੱਸਾਕਸ਼ੀ ਟੂਰਨਾਮੈਂਟ ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਮੰਤਰੀ ਨੇ ਪੀਐੱਸਪੀਸੀਐੱਲ ਵਿੱਚ ਖਿਡਾਰੀਆਂ ਲਈ ਤਰੱਕੀ ਨੀਤੀ ਲਿਆਉਣ ਦੀਆਂ ਯੋਜਨਾਵਾਂ ਵੀ ਦੱਸੀਆਂ। ਉਨ੍ਹਾਂ ਕਿਹਾ, “ਇਹ ਕਦਮ ਨਾ ਸਿਰਫ਼ ਸਾਡੇ ਐਥਲੀਟਾਂ ਦੇ ਯਤਨਾਂ ਨੂੰ ਮਾਨਤਾ ਦੇਵੇਗਾ ਬਲਕਿ ਰਾਜ ਭਰ ਵਿੱਚ ਖੇਡਾਂ ਪ੍ਰਤੀ ਉਤਸ਼ਾਹ ਦੀ ਇੱਕ ਲਹਿਰ ਵੀ ਪੈਦਾ ਕਰੇਗਾ।”

ਇਕੱਠ ਨੂੰ ਸੰਬੋਧਨ ਕਰਦਿਆਂ ਮੰਤਰੀ ਨੇ ਸੰਪੂਰਨ ਵਿਅਕਤੀਆਂ ਨੂੰ ਘੜਨ ਵਿੱਚ ਖੇਡਾਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਇਸ ਦੀ ਬਜਾਏ ਆਪਣੀ ਊਰਜਾ ਨੂੰ ਸਰੀਰਕ ਗਤੀਵਿਧੀਆਂ ਵਿੱਚ ਲਗਾਉਣ ਦੀ ਅਪੀਲ ਕੀਤੀ। ਉਨ੍ਹਾਂ ਅੱਗੇ ਕਿਹਾ, “ਖੇਡਾਂ ਵਿੱਚ ਸ਼ਾਮਲ ਹੋਣਾ ਸੰਪੂਰਨ ਵਿਕਾਸ ਵੱਲ ਲੈ ਜਾਂਦਾ ਹੈ, ਚਰਿੱਤਰ ਦਾ ਨਿਰਮਾਣ ਕਰਦਾ ਹੈ, ਅਤੇ ਨੌਜਵਾਨਾਂ ਨੂੰ ਇੱਕ ਉਸਾਰੂ ਰਾਹ 'ਤੇ ਰੱਖਦਾ ਹੈ।”

ਟੂਰਨਾਮੈਂਟ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੇ ਉੱਚ ਪੱਧਰ ਦੇ ਉਤਸ਼ਾਹ ਅਤੇ ਭਾਗੀਦਾਰੀ ਦਾ ਜ਼ਿਕਰ ਕੀਤਾ, ਜੋ ਸੰਸਥਾ ਦੀ ਮਜ਼ਬੂਤ ਟੀਮ ਭਾਵਨਾ ਅਤੇ ਪ੍ਰਤੀਯੋਗੀ ਭਾਵਨਾ ਨੂੰ ਦਰਸਾਉਂਦਾ ਹੈ। ਉਨ੍ਹਾਂ ਟਿੱਪਣੀ ਕੀਤੀ, “ਰੱਸਾਕਸ਼ੀ ਟੂਰਨਾਮੈਂਟ ਤਾਕਤ, ਅਨੁਸ਼ਾਸਨ ਅਤੇ ਖੇਡ ਭਾਵਨਾ ਦਾ ਇੱਕ ਸ਼ਾਨਦਾਰ ਪ੍ਰਦਰਸ਼ਨ ਰਿਹਾ ਹੈ। ਅਜਿਹੇ ਸਮਾਗਮ ਆਪਸੀ ਭਾਈਚਾਰਾ ਵਧਾਉਂਦੇ ਹਨ ਅਤੇ ਇੱਕ ਜੀਵੰਤ, ਸਿਹਤਮੰਦ ਕਾਰਜ ਸੱਭਿਆਚਾਰ ਪੈਦਾ ਕਰਦੇ ਹਨ।”

ਪੀਐੱਸਪੀਸੀਐੱਲ ਸਪੋਰਟਸ ਸੈੱਲ ਦੇ ਮੁੜ ਸੁਰਜੀਤੀਕਰਨ 'ਤੇ ਜ਼ੋਰ ਦਿੰਦਿਆਂ ਮੰਤਰੀ ਨੇ ਕਿਹਾ, “ਸਪੋਰਟਸ ਸੈੱਲ ਨੂੰ ਮੁੜ ਸੁਰਜੀਤ ਕਰਨਾ ਸਿਰਫ਼ ਐਥਲੈਟਿਕਸ ਨੂੰ ਉਤਸ਼ਾਹਿਤ ਕਰਨ ਬਾਰੇ ਨਹੀਂ ਸੀ—ਇਹ ਸਾਡੇ ਕਰਮਚਾਰੀਆਂ ਵਿੱਚ ਮਾਣ ਅਤੇ ਉਦੇਸ਼ ਦੀ ਭਾਵਨਾ ਨੂੰ ਜਗਾਉਣ ਬਾਰੇ ਸੀ। ਸਾਡੇ ਐਥਲੀਟਾਂ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਮੱਲਾਂ ਮਾਰੀਆਂ ਹਨ, ਇਹ ਸਾਬਤ ਕਰਦੇ ਹੋਏ ਕਿ ਸਹਾਇਤਾ ਅਤੇ ਉਤਸ਼ਾਹ ਨਾਲ, ਉੱਤਮਤਾ ਲਾਜ਼ਮੀ ਹੈ।”

ਇਸ ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਦੇ ਰਸਮੀ ਸਵਾਗਤ ਅਤੇ ਪ੍ਰਮੁੱਖ ਸਕੱਤਰ ਪਾਵਰ ਅਤੇ ਸੀਐਮਡੀ, ਪੀਐੱਸਪੀਸੀਐੱਲ ਅਜੋਏ ਕੁਮਾਰ ਸਿਨਹਾ ਦੇ ਸਵਾਗਤੀ ਭਾਸ਼ਣ ਨਾਲ ਹੋਈ। ਉਨ੍ਹਾਂ ਨੇ ਏਕਤਾ ਅਤੇ ਅਨੁਸ਼ਾਸਨ ਨੂੰ ਉਤਸ਼ਾਹਿਤ ਕਰਨ ਵਿੱਚ ਟੂਰਨਾਮੈਂਟ ਦੀ ਭੂਮਿਕਾ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ, “46ਵੇਂ ਏਆਈਈਐਸਸੀਬੀ ਰੱਸਾਕਸ਼ੀ ਟੂਰਨਾਮੈਂਟ ਨੇ ਟੀਮ ਵਰਕ ਅਤੇ ਮੁਕਾਬਲੇ ਦੀ ਭਾਵਨਾ ਦੀ ਮਿਸਾਲ ਪੇਸ਼ ਕੀਤੀ। ਇਸ ਨੇ ਤਾਕਤ ਅਤੇ ਏਕਤਾ ਦੇ ਜਸ਼ਨ ਵਿੱਚ ਕਰਮਚਾਰੀਆਂ ਨੂੰ ਇਕੱਠਾ ਕੀਤਾ।”

ਸਿਨਹਾ ਨੇ ਪੀਐੱਸਪੀਸੀਐੱਲ ਦੇ ਸਪੋਰਟਸ ਸੈੱਲ ਦੀ ਸਫਲਤਾ ਦਾ ਸਿਹਰਾ ਬਿਜਲੀ ਮੰਤਰੀ ਦੇ ਦੂਰਦਰਸ਼ੀ ਹੋਣ ਨੂੰ ਦਿੱਤਾ, ਅਤੇ ਕਿਹਾ ਕਿ ਇੱਕ ਸਾਲ ਪਹਿਲਾਂ ਮੁੜ ਸੁਰਜੀਤ ਹੋਣ ਤੋਂ ਬਾਅਦ ਸੈੱਲ ਨੇ ਨਵੀਆਂ ਉਚਾਈਆਂ ਨੂੰ ਛੂਹਿਆ ਹੈ। ਉਨ੍ਹਾਂ ਨੇ ਜੂਨੀਅਰ ਸਪੋਰਟਸ ਅਫਸਰ ਅਤੇ ਅਰਜੁਨ ਐਵਾਰਡੀ ਰਾਜ ਕੁਮਾਰ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਹਾਲ ਹੀ ਵਿੱਚ ਪੈਰਾ ਏਸ਼ੀਅਨ ਖੇਡਾਂ (ਚੀਨ, 2023) ਅਤੇ ਪੈਰਾ ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ (ਥਾਈਲੈਂਡ, 2024) ਵਿੱਚ ਚਾਂਦੀ ਦੇ ਤਗਮੇ ਜਿੱਤੇ ਹਨ।

ਡਾਇਰੈਕਟਰ ਐਡਮਿਨ ਜਸਬੀਰ ਸਿੰਘ ਸੁਰ ਸਿੰਘ ਨੇ ਸਾਰੇ ਯੋਗਦਾਨੀਆਂ ਅਤੇ ਪ੍ਰਬੰਧਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਸਮਾਗਮ ਦੀ ਸਮਾਪਤੀ ਭਾਗੀਦਾਰ ਟੀਮਾਂ ਦੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਉਂਦੇ ਹੋਏ ਇਨਾਮ ਵੰਡ ਸਮਾਰੋਹ ਨਾਲ ਹੋਈ, ਜਿਸ ਤੋਂ ਬਾਅਦ ਟੂਰਨਾਮੈਂਟ ਦੀ ਰਸਮੀ ਸਮਾਪਤੀ ਕੀਤੀ ਗਈ।

Have something to say? Post your comment

 

More in Malwa

ਮੁੱਖ ਮੰਤਰੀ ਤੋਂ ਬਾਅਦ ਅਮਨ ਅਰੋੜਾ ਦਾ ਕਿਸਾਨਾਂ ਵੱਲੋਂ ਜ਼ਬਰਦਸਤ ਵਿਰੋਧ 

ਸੀਨੀਅਰ ਸਿਟੀਜ਼ਨਾਂ ਨੇ ਦਾਮਨ ਬਾਜਵਾ ਨਾਲ ਮਸਲੇ ਵਿਚਾਰੇ 

ਦੋ ਨੰਬਰ ਦੀ ਲਾਟਰੀ ਦੇ ਨਾਮ ਦੀ ਆੜ 'ਚ ਦੜੇ ਸੱਟੇ ਦਾ ਕੰਮ ਜ਼ੋਰਾਂ 'ਤੇ

ਪਟਿਆਲਾ ਵਿੱਚ 2-ਦਿਨਾਂ 46ਵਾਂ ਏਆਈਈਐਸਸੀਬੀ "ਟੱਗ ਆਫ਼ ਵਾਰ" ਟੂਰਨਾਮੈਂਟ ਹੋਇਆ ਉਤਸ਼ਾਹ ਨਾਲ ਸ਼ੁਰੂ

ਹਰਦੇਵ ਧਾਲੀਵਾਲ ਦੀ ਲਿਖੀ 'ਪੰਜਾਬੀਆਂ ਦੇ ਅਥਾਹ ਤੇ ਫਜ਼ੂਲ ਖਰਚੇ' ਸਾਹਿਤ ਸਭਾ ਨੂੰ ਭੇਟ

ਭਾਈ ਛਾਜਲਾ ਸਿੱਖੀ ਦੇ ਪ੍ਰਚਾਰ ਲਈ ਆਸਟ੍ਰੇਲੀਆ ਲਈ ਰਵਾਨਾ 

ਪੈਸੰਜਰ ਰੇਲਾਂ ਬੰਦ ਹੋਣ ਕਾਰਨ ਯਾਤਰੀ ਪ੍ਰੇਸ਼ਾਨ : ਵਸ਼ਿਸ਼ਟ 

ਕੇਂਦਰ ਸਰਕਾਰ ਸਾਰੀਆਂ ਫ਼ਸਲਾਂ 'ਤੇ ਦੇਵੇ ਐਮ.ਐਸ.ਪੀ., ਪੰਜਾਬ ਦੇ ਕਿਸਾਨ ਭਰ ਦੇਣਗੇ ਅੰਨ ਭੰਡਾਰ-ਡਾ. ਬਲਬੀਰ ਸਿੰਘ

ਕੈਬਨਿਟ ਮੰਤਰੀ ਨੇ ਲੱਗਭਗ 4.80 ਕਰੋੜ ਰੁਪਏ ਦੀ ਲਾਗਤ ਨਾਲ ਮੁੜ ਤਿਆਰ ਹੋਣ ਵਾਲੇ ਪੱਕੇ ਖਾਲਿਆਂ ਦਾ ਕੀਤਾ ਉਦਘਾਟਨ

ਪਟਿਆਲਾ 'ਚ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਬਲ ਮਿਲਿਆ