ਸੁਨਾਮ : ਅਜੋਕੀ ਨੌਜਵਾਨ ਪੀੜ੍ਹੀ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਸਕੂਲ ਆਫ਼ ਐਮੀਨੈਂਸ ਛਾਜਲੀ ਵਿਖੇ ਖਗੋਲ ਸ਼ਾਸਤਰ ਕਲੱਬ ਦੀ ਸ਼ੁਰੂਆਤ ਪ੍ਰਿੰਸੀਪਲ ਗੁਰਵਿੰਦਰ ਸਿੰਘ ਸੈਣੀ ਦੀ ਰਹਿਨੁਮਾਈ ਹੇਠ ਭਾਰਤੀ ਏਅਰਟੈੱਲ ਫਾਊਂਡੇਸ਼ਨ ਦੇ ਸਹਿਯੋਗ ਨਾਲ ਕੀਤੀ ਗਈ।ਜ਼ਿਲ੍ਹੇ ਦੇ ਅੱਠ ਐਮੀਨੈਂਸ ਸਕੂਲਾਂ ਵਿੱਚੋਂ ਛਾਜਲੀ ਮੋਹਰੀ ਸਕੂਲ ਰਿਹਾ ਜਿੱਥੇ ਖ਼ਗੋਲ ਸ਼ਾਸਤਰ ਕਲੱਬ ਦੀ ਸਥਾਪਨਾ ਹੋਈ ਹੈ। ਮੰਚ ਦਾ ਸੰਚਾਲਨ ਹਰਦੀਪ ਕੌਰ ਵਲੋਂ ਕੀਤਾ ਗਿਆ ਅਤੇ ਮਲਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਸੁਆਗਤ ਕੀਤਾ। ਸਮਾਗਮ ਦੀ ਸ਼ੁਰੂਆਤ ਦੌਰਾਨ ਸਕੂਲ ਦੇ ਮੈਦਾਨ ਵਿੱਚ ਦੋ ਉੱਚ ਗੁਣਵੱਤਾ ਵਾਲੇ ਦੂਰਬੀਨਾਂ ਨੂੰ ਗ੍ਰਹਿਆਂ ਅਤੇ ਤਾਰਿਆਂ ਦੇ ਰੰਗੀਨ ਦ੍ਰਿਸ਼ ਵੇਖਣ ਲਈ ਫੋਕਸ ਕੀਤਾ ਗਿਆ। ਵਿਦਿਆਰਥੀਆਂ ਸਮੇਤ ਉਨ੍ਹਾਂ ਦੇ ਮਾਪਿਆਂ ਨੇ ਆਨੰਦ ਮਾਣਿਆ।
ਇਸ ਮੌਕੇ ਡਾਕਟਰ ਅਵਤਾਰ ਸਿੰਘ ਢੀਂਡਸਾ ਨੇ ਵਿਦਿਆਰਥੀਆਂ ਨੂੰ ਭਾਰਤੀ ਸੰਸਕ੍ਰਿਤੀ ਅਤੇ ਖਗੋਲ ਸ਼ਾਸਤਰ ਦੇ ਸੰਬੰਧਾਂ ਬਾਰੇ ਜਾਣਕਾਰੀ ਦਿੱਤੀ। ਖਗੋਲ ਖੇਤਰ ਵਿਚ ਵਰਤੀ ਜਾਣ ਵਾਲੀ ਵੱਖ-ਵੱਖ ਯੂਨਿਟ ਬਾਰੇ ਵਿਦਿਆਰਥੀਆਂ ਨੂੰ ਦੱਸਿਆ ਅਤੇ ਖਗੋਲ ਵਿਗਿਆਨ ਨਾਲ ਜੁੜਨ ਲਈ ਪ੍ਰੇਰਿਤ ਕੀਤਾ।
ਸਮਾਗਮ ਦੌਰਾਨ ਭਾਰਤੀ ਏਅਰਟੈੱਲ ਫਾਊਂਡੇਸ਼ਨ ਤੋਂ ਡਿਪਟੀ ਜਨਰਲ ਮੈਨੇਜਰ-ਸ਼ਸ਼ੀ ਪ੍ਰਕਾਸ਼ ਸੰਜੇ, ਰਿਜਨਲ ਹੈਡ- ਪਰਵੀਨ ਚੌਧਰੀ, ਪ੍ਰੋਜੈਕਟ ਕੋਆਰਡੀਨੇਟਰ ਪੰਜਾਬ ਅਮਰਜੀਤ ਸਿੰਘ, ਫਾਊਂਡੇਸ਼ਨ ਦੀ ਫਿਰੋਜ਼ਪੁਰ ਅਤੇ ਸੰਗਰੂਰ ਦੀ ਟੀਮ, ਪਿੰਡ ਦੇ ਸਰਪੰਚ, ਪੰਚ, ਸਕੂਲ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ, ਅਧਿਆਪਕ ਸਟਾਫ ਅਤੇ ਹੋਰ ਸਨਮਾਨਤ ਹਸਤੀਆਂ ਮੌਜੂਦ ਸਨ। ਛਾਜਲੀ ਸਕੂਲ ਦਾ ਖਗੋਲ ਸ਼ਾਸਤਰ ਕਲੱਬ ਇਸ ਖੇਤਰ ਵਿਚ ਖਗੋਲ ਸ਼ਾਸਤਰ ਪ੍ਰਤੀ ਦਿਲਚਸਪੀ ਜਗਾਉਣ ਅਤੇ ਵਿਦਿਆਰਥੀਆਂ ਨੂੰ ਵਿਗਿਆਨ ਦੇ ਪ੍ਰਯੋਗਾਤਮਕ ਜ਼ਰੀਏ ਸਿੱਖਣ ਲਈ ਪ੍ਰੇਰਿਤ ਕਰਨ ਵਿੱਚ ਮੁੱਖ ਭੂਮਿਕਾ ਨਿਭਾਏਗਾ। ਇਸ ਪ੍ਰੋਗਰਾਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਕੂਲ ਦੇ ਵਿਗਿਆਨ ਦੇ ਅਧਿਆਪਕ ਜਸਵਿੰਦਰ ਸਿੰਘ ਵਿਰਦੀ, ਨਵੀਨ ਕੁਮਾਰ, ਪ੍ਰਦੀਪ ਕੁਮਾਰ ਵਲੋਂ ਅਹਿਮ ਭੂਮਿਕਾ ਨਿਭਾਈ ਗਈ। ਇਸ ਤੋਂ ਇਲਾਵਾਂ ਸਕੂਲ ਦੇ ਅਧਿਆਪਕ ਸ੍ਰੀਮਤੀ ਇੰਦਰਾ, ਚਰਨਜੀਤ ਕੌਰ, ਰਵਿੰਦਰ ਕੌਰ, ਅਮਨੀਸ਼ ਕੁਮਾਰ, ਹਰਮੀਤ ਸਿੰਘ, ਅਨੂਦੀਪ ਸ਼ਰਮਾ, ਸੰਜੀਵ ਕੁਮਾਰ, ਗੋਵਿੰਦ ਸਿੰਘ ਅਤੇ ਮਲਿੰਦਰ ਸਿੰਘ ਹਾਜ਼ਰ ਰਹੇ।